ਚੰਡੀਗੜ੍ਹ 30 ਦਸੰਬਰ (ਖ਼ਬਰ ਖਾਸ ਬਿਊਰੋ)
ਭਾਰਤ ਸਰਕਾਰ ਨੇ ਪੰਜਾਬ ਦੇ ਸੱਤ ਪੀ.ਸੀ.ਐੱਸ ਅਫ਼ਸਰਾੰ ਨੂੰ ਬਤੌਰ ਆਈ.ਏ.ਐੱਸ ਤਰੱਕੀ ਦਿੱਤੀ ਹੈ। ਭਾਰਤ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਾਲ 2021 ਅਤੇ 2022 ਦੀ ਲਿਸਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤਰਾਂ PCS ਰਹੁਲ ਚੱਬਾ, ਅਨੁਪਮ ਕਲੇਰ,ਦਲਵਿੰਦਰਜੀਤ ਸਿੰਘ ,ਸੁਖਜੀਤ ਪਾਲ ਸਿੰਘ, ਜਸਬੀਰ ਸਿੰਘ (2) ਵਿੱਮੀ ਭੁੱਲਰ ਤੇ ਨਵਜੋਤ ਕੌਰ ਨੂੰ ਆਈ.ਏ.ਐੱਸ ਵਜੋਂ ਪਦਉਨਤੀ ਦਿੱਤੀ ਗਈ ਹੈ।