RJ Simran Singh: ਜੌਕੀ ਸਿਮਰਨ ਨੇ ਕਿਉਂ ਦਿੱਤੀ ਜਾਨ, ਪਰਿਵਾਰ ਨੇ ਦੱਸੀ ਇਹ ਗੱਲ, ਦੇਖੋ ਆਖ਼ਰੀ ਪੋਸਟ

ਗੁਰੂਗ੍ਰਾਮ 27 ਦਸੰਬਰ (ਖ਼ਬਰ ਖਾਸ ਬਿਊਰੋ) 

ਰੇਡੀਓ ਰੌਕੀ ਸਿਮਰਨ ਸਿੰਘ ਦੀ ਖੁਦਕਸ਼ੀ ਦੇ ਹੌਲੀ ਹੌਲੀ ਭੇਤ ਖੁੱਲਣ ਲੱਗੇ ਹਨ। ਹਰਿਆਣਾ ਦੇ ਗੁਰੂਗ੍ਰਾਮ ਵਿੱਚ ਫਰੀਲਾਂਸ ਰੇਡੀਓ ਜੌਕੀ ਸਿਮਰਨ ਸਿੰਘ ਨੇ ਸੈਕਟਰ 47 ਵਿੱਚ ਆਪਣੇ ਕਿਰਾਏ ਦੇ ਮਕਾਨ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਬੁੱਧਵਾਰ ਦੇਰ ਰਾਤ ਉਸਦੀ ਲਾਸ਼ ਉਸਦੇ ਕਮਰੇ ਵਿੱਚ ਲਟਕਦੀ ਮਿਲੀ । ਹਾਲਾਂਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਸਿਮਰਨ ਮੂਲ ਰੂਪ ਤੋਂ ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਸੀ। ਫਿਲਹਾਲ ਉਹ ਗੁਰੂਗ੍ਰਾਮ ਦੇ ਸੈਕਟਰ-47 ‘ਚ ਕਿਰਾਏ ਦੇ ਮਕਾਨ ‘ਚ ਆਪਣੇ ਕੁਝ ਦੋਸਤਾਂ ਨਾਲ ਰਹਿ ਰਹੀ ਸੀ। ਪੁਲਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

ਸਿਮਰਨ ਦੋਸਤਾਂ ਨਾਲ ਕਿਰਾਏ ‘ਤੇ ਰਹਿੰਦੀ ਸੀ
ਪੁਲਿਸ ਅਨੁਸਾਰ 26 ਸਾਲਾ ਆਰਜੇ ਸਿਮਰਨ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਸੈਕਟਰ-47 ਦੀ ਕੋਠੀ ਨੰਬਰ 58 ਵਿੱਚ ਆਪਣੇ ਹੋਰ ਦੋਸਤਾਂ ਨਾਲ ਕਿਰਾਏ ’ਤੇ ਰਹਿੰਦੀ ਸੀ। ਬੁੱਧਵਾਰ ਰਾਤ ਨੂੰ ਉਹ ਆਪਣੇ ਕਮਰੇ ‘ਚ ਮ੍ਰਿਤਕ ਮਿਲੀ।  ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਬੁੱਧਵਾਰ ਰਾਤ ਕਰੀਬ 9.30 ਵਜੇ ਆਰਜੇ ਸਿਮਰਨ ਸਿੰਘ ਦੇ ਇਕ ਦੋਸਤ ਤੋਂ ਸੂਚਨਾ ਮਿਲੀ  ਜੋ ਕਿ ਉਸੀ ਘਰ ਵਿਚ ਰਹਿੰਦਾ ਸੀ।

ਹੋਰ ਪੜ੍ਹੋ 👉  ਕਲਾ ਭਵਨ ਵਿਖੇ ਪੰਜ ਦਿਨਾਂ ਕਵਿਤਾ ਵਰਕਸ਼ਾਪ ਸ਼ੁਰੂ

 


ਪਰਿਵਾਰਕ ਮੈਂਬਰਾਂ ਨੇ ਦੱਸਿਆ ਇਹ ਕਾਰਨ
ਪੁਲਿਸ ਨੂੰ ਦੱਸਿਆ ਗਿਆ ਕਿ ਸਿਮਰਨ ਕਮਰੇ ਚਲੇ ਗਈ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਸੀ ਅਤੇ ਦਰਵਾਜ਼ਾ ਨਹੀਂ ਖੋਲ੍ਹ ਰਹੀ ਸੀ। ਮੌਕੇ ‘ਤੇ ਪੁੱਜੀ ਪੁਲਿਸ ਟੀਮ ਨੇ ਕਿਸੇ ਤਰ੍ਹਾਂ ਉਸ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਸਿਮਰਨ ਦੀ ਲਾਸ਼ ਸਾਹਮਣੇ ਲਟਕ ਰਹੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੁਰਦਾਘਰ ‘ਚ ਭੇਜਿਆ ਤੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ। ਹਾਲਾਂਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਕਿਸੇ ਗੱਲ ਨੂੰ ਲੈ ਕੇ ਚਿੰਤਤ ਸੀ।

ਹੋਰ ਪੜ੍ਹੋ 👉  ਚੀਮਾ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ, ਕਿਸਾਨਾਂ ਦੇ ਹਿੱਤਾਂ ਪ੍ਰਤੀ ਵਚਨਬੱਧਤਾ ਦੀ ਕੀਤੀ ਸ਼ਲਾਘਾ

ਥਾਣਾ ਇੰਚਾਰਜ ਨੇ ਇਹ ਕਿਹਾ

ਸਦਰ ਥਾਣਾ ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਆਰਜੇ ਸਿਮਰਨ ਸਿੰਘ ਆਪਣੇ ਕੁਝ ਦੋਸਤਾਂ ਨਾਲ ਕਿਰਾਏ ‘ਤੇ ਮਕਾਨ ‘ਚ ਰਹਿੰਦੀ ਸੀ। ਉਸ ਦੇ ਮਾਪਿਆਂ ਵੱਲੋਂ ਕੋਈ ਸ਼ਿਕਾਇਤ ਨਹੀਂ ਕੀਤੀ ਗਈ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ ਜਦਕਿ ਮਾਮਲੇ ਦੀ ਜਾਂਚ ਜਾਰੀ ਹੈ।

 

 

ਉਸਨੇ ਨੌਕਰੀ ਛੱਡ ਦਿੱਤੀ ਸੀ
ਸਿਮਰਨ ਇੱਕ ਰੇਡੀਓ ਚੈਨਲ ਵਿੱਚ ਕੰਮ ਕਰਦੀ ਸੀ ਅਤੇ ਉਸਨੇ ਆਪਣੀ ਨੌਕਰੀ ਛੱਡ ਦਿੱਤੀ ਸੀ ਅਤੇ ਹੁਣ ਫ੍ਰੀਲਾਂਸਿੰਗ ਕਰ ਰਹੀ ਸੀ। ਸਿਮਰਨ ਦਾ ਇੱਕ ਯੂ-ਟਿਊਬ ਚੈਨਲ ਵੀ ਹੈ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪ੍ਰਸਿੱਧ ਰੇਡੀਓ ਜੌਕੀ ਦੀ ਦੁਖਦਾਈ ਅਤੇ ਬੇਵਕਤੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ।

ਹੋਰ ਪੜ੍ਹੋ 👉  ਪੰਜਾਬ ਭਰ ਵਿੱਚ ਹਰ ਮਹੀਨੇ 1 ਕਰੋੜ ਤੋਂ ਵੱਧ ਮਹਿਲਾਵਾਂ ਨੂੰ ਮੁਫ਼ਤ ਬੱਸ ਯਾਤਰਾ ਦਾ ਮਿਲ ਰਿਹੈ ਲਾਭ

“ਜੰਮੂ ਦੀ ਧੜਕਣ” ਵਜੋਂ ਜਾਣਿਆ ਜਾਂਦਾ ਸੀ ਸਿਮਰਨ ਨੂੰ 
ਸਿਮਰਨ ਦੇ ਪ੍ਰਸ਼ੰਸਕ ਉਸ ਨੂੰ “ਜੰਮੂ ਦੀ ਧੜਕਣ” ਕਹਿੰਦੇ ਸਨ। ਇੰਨਾ ਹੀ ਨਹੀਂ ਸਿਮਰਨ ਸਿੰਘ ਇਕ ਮਸ਼ਹੂਰ ਰੇਡੀਓ ਸਟੇਸ਼ਨ ਨਾਲ ਵੀ ਜੁੜੀ ਹੋਈ ਸੀ ਪਰ ਬਾਅਦ ਵਿਚ ਉਸ ਨੇ ਉਥੇ ਛੱਡ ਕੇ ਫ੍ਰੀਲਾਂਸ ਰੇਡੀਓ ਜੌਕੀ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਫੋਟੋਆਂ ਸਿਮਰਨ ਦੇ instagram; @rjsimransingh

Leave a Reply

Your email address will not be published. Required fields are marked *