ਦੁਨੀਆ ਤੋਂ ਰੁਖਸਤ ਹੋਏ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ, ਏਮਸ ਵਿਚ ਲਿਆ ਆਖਰੀ ਸਾਹ

ਨਵੀਂ ਦਿੱਲੀ, 26 ਦਸੰਬਰ (ਖ਼ਬਰ ਖਾਸ ਬਿਊਰੋ)

ਕਾਂਗਰਸ ਦੇ ਸੀਨੀਅਰ ਨੇਤਾ ਅਤੇ ਦੇਸ ਦੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੀ ਅੱਜ ਸਿਹਤ ਅਚਾਨਕ ਖਰਾਬ ਹੋ ਗਈ। ਜਿਹਨਾਂ ਨੂੰ ਕਰੀਬ 8 ਵਜੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਐਮਰਜੈਂਸੀ ਵਿਭਾਗ ਵਿੱਚ ਦਾਖ਼ਲ ਕਰਵਾਇਆ ਗਿਆ। ਦੇਰ ਰਾਤ ਰਾਬਰਟ ਵਾਡਰਾ ਨੇ ਐਕਸ ‘ਤੇ ਪੋਸਟ ਕਰਕੇ ਡਾ ਮਨਮੋਹਨ ਸਿੰਘ ਦੀ ਮੌਤ ਉਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਪਰ ਬਾਅਦ ਵਿਚ ਉਹਨਾਂ ਨੇ ਐਕਸ ‘ਤੇ ਆਪਣੀ ਪੋਸਟ ਹਟਾ ਦਿੱਤੀ। ਪਰ ਏਮਸ ਨੇ 9 ਵੱਜਕੇ 51 ਮਿੰਟ ਉਤੇ ਡਾ ਮਨਮੋਹਨ ਸਿੰਘ ਮੌਤ ਦੀ ਪੁਸ਼ਟੀ ਕਰ ਦਿੱਤੀ।

ਹੋਰ ਪੜ੍ਹੋ 👉  ਸੰਵਿਧਾਨਿਕ ਹੱਕਾਂ ਦੀ ਰਾਖੀ ਲਈ ਸੰਘਰਸ਼ ਤਿੱਖਾ ਕਰਾਂਗੇ :ਬਲਜੀਤ ਸਲਾਣਾ

ਕੁੱਝ ਦੇਰ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐਕਸ ‘ਤੇ ਪੋਸਟ ਸ਼ੇਅਰ ਕਰਕੇ ਡਾ ਮਨਮੋਹਨ ਸਿੰਘ ਦੀ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਪੰਜਾਬ ਦੇ ਵਿਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਵੀ ਡਾ ਮਨਮੋਹਨ ਸਿੰਘ ਦੀ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਭਾਰਤ ਦੀ ਤਰੱਕੀ ਲਈ ਉਹਨਾਂ ਦੀ ਕੋਸ਼ਿਸ਼ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਡਾ ਮਨਮੋਹਨ ਸਿੰਘ ਇਕ ਬਹੁਤ ਵੱਡੇ ਅਰਥ ਸਾਸ਼ਤਰੀ ਸਨ।

ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮ ਉਹਨਾਂ ਦੀ ਅਚਾਨਕ ਸਿਹਤ ਖਰਾਬ ਹੋਈ। ਜਿਹਨਾਂ ਨੂੰ ਏਮਸ ਵਿਚ ਦਾਖਲ ਕਰਵਾਇਆ ਗਿਆ। ਏਮਸ ਨੇ ਦੇਰ ਰਾਤ ਡਾ ਮਨਮੋਹਨ ਸਿੰਘ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਡਾ ਸਿੰਘ ਦੀ ਮੌਤ ਦੀ ਖ਼ਬਰ ਮਿਲਣ ਤੋ ਬਾਅਦ ਸੋਨੀਆ ਗਾਂਧੀ ਸਮੇਤ ਸੀਨੀਅਰ ਕਾਂਗਰਸੀ ਆਗੂ ਏਮਸ ਵਿਚ ਪੁੱਜਣੇ ਸ਼ੁਰੂ ਹੋ ਗਏ ਹਨ।

ਹੋਰ ਪੜ੍ਹੋ 👉  ਆਲੋਚਨਾਂ ਤੋਂ ਬਾਅਦ ਕੈਬਨਿਟ ਮੰਤਰੀਆਂ ਅਤੇ ਆਪ ਆਗੂਆਂ ਨੂੰ ਆਈ ਡੱਲੇਵਾਲ ਦੀ ਯਾਦ

 

ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਗਹਿਲੋਤ ਨੇ ਐਕਸ ‘ਤੇ ਪੋਸਟ ਕਰਕੇ  “ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਸਿਹਤ ਬਾਰੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਡਾ ਮਨਮੋਹਨ ਸਿੰਘ 2004 ਤੋਂ 2014 ਤੱਕ ਲਗਾਤਾਰ ਦਸ ਸਾਲ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਹਨ।  ਇਸ ਸਾਲ ਦੇ ਸ਼ੁਰੂ ਵਿੱਚ ਰਾਜ ਸਭਾ ਤੋਂ ਸੇਵਾਮੁਕਤ ਹੋਏ। ਉਹ ਕਰੀਬ 33 ਸਾਲ ਰਾਜ ਸਭਾ ਵਿਚ ਬਤੌਰ ਮੈਂਬਰ ਰਹੇ ਹਨ।

ਬੇਸ਼ੱਕ ਉਹ ਦਸ ਸਾਲ ਤੱਕ ਕਾਂਗਰਸ ਪਾਰਟੀ ਦੇ ਪ੍ਰਧਾਨ ਮੰਤਰੀ ਰਹੇ ਹਨ, ਪਰ ਉਹਨਾਂ ਨੇ ਪੰਜਾਬ  ਅਤੇ ਸਿ੍ੱਖ ਭਾਈਚਾਰੇ ਲਈ ਕਈ ਵਿਸ਼ੇਸ਼ ਕਾਰਜ ਕੀਤੇ ਸਨ।

ਹੋਰ ਪੜ੍ਹੋ 👉  ਸਾਲ 2024 ਦੌਰਾਨ ਸੈਰ-ਸਪਾਟੇ ਦੀ ਉੱਨਤੀ ਅਤੇ ਸੱਭਿਆਚਾਰਕ ਖੇਤਰ ਦੀ ਪ੍ਰਫੁੱਲਤਾ ਲਈ ਕੀਤੇ ਅਹਿਮ ਕਾਰਜ: ਸੌਂਦ

ਡਾ ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਪਿੰਡ ਗਾਹ ਹੁਣ ਪਾਕਿਸਤਾਨ ਵਿਖੇ ਹੋਇਆ ਸੀ ਅਤੇ ਅੱਜ 26  ਦਸੰਬਰ 2024 ਨੂੰ ਉਹਨਾਂ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਆਖਰੀ ਸਾਹ ਲਿਆ।

 

Leave a Reply

Your email address will not be published. Required fields are marked *