ਨਿਊਯਾਰਕ, 26 ਅਪ੍ਰੈਲ (ਖ਼ਬਰ ਖਾਸ ਬਿਊਰੋ)
42 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਸਾਂ ਐਂਟੋਨੀਓ ਵਿੱਚ ਪੁਲੀਸ ਨੇ ਗੋਲੀ ਮਾਰ ਕੇ ਮਾਰ ਦਿੱਤਾ। ਉਸ ਨੂੰ ਗੋਲੀ ਉਦੋਂ ਮਾਰੀ ਗਈ ਜਦੋਂ ਉਸ ਫੜਨ ਗਏ ਦੋ ਅਧਿਕਾਰੀਆਂ ਨੂੰ ਉਸ ਨੇ ਆਪਣੀ ਗੱਡੀ ਨਾਲ ਟੱਕਰ ਮਾਰ ਦਿੱਤੀ। ਸਚਿਨ ਸਾਹੂ ਨੂੰ 21 ਅਪਰੈਲ ਨੂੰ ਪੁਲੀਸ ਅਧਿਕਾਰੀ ਟਾਈਲਰ ਟਰਨਰ ਵੱਲੋਂ ਗੋਲੀ ਮਾਰਨ ਤੋਂ ਬਾਅਦ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਸਾਹੂ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਸੂਤਰਾਂ ਨੇ ਕਿਹਾ ਕਿ ਉਹ ਅਮਰੀਕਾ ਦਾ ਨਾਗਰਿਕ ਹੋ ਸਕਦਾ ਹੈ। ਸੂਤਰਾਂ ਮੁਤਾਬਕ ਸਾਹੂ ਨੂੰ ਮਾਨਸਿਕ ਬਿਮਾਰੀ ਸੀ ਤੇ ਉਸ ਨੂੰ ਗਲਤ ਠੀਕ ਦੀ ਸਮਝ ਨਹੀਂ ਸੀ।