ਸਮਾਣਾ 25 ਦਸੰਬਰ (ਖ਼ਬਰ ਖਾਸ ਬਿਊਰੋ)
ਸਮਾਣਾ -ਜੋੜੇ ਮਾਜਰਾ ਨੇੜੇ ਸੜਕ ਦੁਰਘਟਨਾਂ ਵਿਚ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਦੇਖਭਾਲ ਵਿਚ ਲੱਗੀ ਡਾਕਟਰਾਂ ਦੀ ਟੀਮ ਦਾ ਐਕਸੀਡੈਂਟ ਹੋਣ ਦੀ ਖ਼ਬਰ ਮਿਲੀ ਹੈ। ਪਤਾ ਲੱਗਿਆ ਹੈ ਕਿ ਡੱਲੇਵਾਲ ਦਾ ਚੈਕਅਪ ਕਰਕੇ ਟੀਮ ਪਟਿਆਲਾ ਵਾਪਸ ਆ ਰਹੀ ਸੀ ਤਾਂ ਅਸੁਤੰਲਨ ਹੋਈ ਇਕ ਸਕਾਰਪਿਓ ਗੱਡੀ ਡਾਕਟਰਾਂ ਦੀ ਗੱਡੀ ਨਾਲ ਟਕਰਾ ਗਈ। ਜਿਸ ਕਾਰਨ ਡਾਕਟਰਾਂ ਨੂੰ ਸੱਟਾਂ ਲੱਗ ਗਈਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਜਗਜੀਤ ਸਿੰਘ ਡੱਲੇਵਾਲ ਦੀ ਦੇਖਭਾਲ ਕਰਨ ਵਾਲੀ ਸਿਹਤ ਵਿਭਾਗ ਨੇ ਇਕ ਡਾਕਟਰਾਂ ਦੀ ਟੀਮ ਲਗਾਈ ਹੋਈ ਹੈ। ਇਹ ਟੀਮ ਬੁੱਧਵਾਰ ਨੂੰ ਪਟਿਆਲਾ ਰਾਜਿੰਦਰਾ ਹਸਪਤਾਲ ਤੋ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਚੈਕਅਪ ਕਰਨ ਜਾ ਰਹੀ ਸੀ ਤਾਂ ਇਕ ਅਸੁਤੰਲਨ ਹੋਈ ਸਕਾਰਪਿਓ ਗੱਡੀ ਡਾਕਟਰਾਂ ਦੀ ਕਾਰ ਨਾਲ ਟਕਰਾ ਗਈ। ਜਿਸ ਨਾਲ ਜਿੱਥੇ ਡਾਕਟਰਾਂ ਦੀ ਕਾਰ ਬੁਰੀ ਤਰਾਂ ਨੁਕਸਾਨੀ ਗਈ ਉਥੇ ਡਾਕਟਰ ਜਖ਼ਮੀ ਹੋ ਗਏ ਹਨ। ਇਹ ਹਾਦਸਾ ਸਮਾਣਾ ਦੇ ਜੋੜੇ ਮਾਜਰਾ ਦੇ ਨੇੜੇ ਪਿੰਡ ਮਵੀ ਕਲਾਂ ਕੋਲ ਹੋਇਆ ਦੱਸਿਆ ਜਾਂਦਾ ਹੈ।
ਪੁਲਿਸ ਨੇ ਸਕਾਰਪਿਓ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।