ਭਾਈ ਧਾਮੀ ਅੰਤ੍ਰਿੰਗ ਕਮੇਟੀ ਮੀਟਿੰਗ ਤੋਂ ਘੱਟੋ-ਘੱਟ 48 ਘੰਟੇ ਪਹਿਲਾਂ ਏਜੰਡਾ ਜਨਤਕ ਕਰਨ : ਭਾਈ ਮਨਜੀਤ ਸਿੰਘ

ਚੰਡੀਗੜ 24 ਦਸੰਬਰ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਨੇ ਕਮਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੂੰ ਅੰਤ੍ਰਿਗ ਕਮੇਟੀ ਦੀ ਮੀਟਿੰਗ ਤੋਂ ਘੱਟੋ-ਘੱਟ 48 ਘੰਟੇ ਪਹਿਲਾਂ ਤੱਕ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਜਨਤਕ ਕਰਨ ਦੀ ਮੰਗ ਕੀਤੀ ਹੈ। ਉਹਨਾਂ  ਕਿਹਾ ਕਿ ਕਿਸੇ ਵੀ ਤਖ਼ਤ ਸਾਹਿਬ ਦੇ ਜਥੇਦਾਰ ਦੀ ਇੰਨਕੁਆਰੀ ਸਿਰਫ਼ ਤੇ ਸਿਰਫ਼ ਜਥੇਦਾਰ ਸ੍ਰੀ ਅਕਾਲ ਤਖ਼ਤ ਕਰ ਸਕਦਾ ਹੈ। ਇਸ ਲਈ ਸੁਖਬੀਰ ਬਾਦਲ ਦੇ ਰਿਸ਼ਤੇਦਾਰ ਜੋ ਕੇ 13 ਵੀ ਵਾਰ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਬਣੀ ਕਮੇਟੀ ਜਿਸ ਵਿੱਚ ਇੱਕ ਸ੍ਰੋਮਣੀ ਅਕਾਲੀ ਦਲ ਦਾ ਮੌਜੂਦਾ ਜਿਲਾ ਪ੍ਰਧਾਨ  ਨੂੰ ਰੱਦ ਕਰਕੇ ਜਾਂਚ ਵਾਲੀ ਦਰਖਾਸਤ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਪੁਰਦ ਕੀਤੀ ਜਾਵੇੱ ਕਿਉਂਕਿ ਮਰਿਆਦਾ ਦੇ ਖਿਲਾਫ ਕਮੇਟੀ ਬਣਾ ਕੇ ਕੀਤੀ ਜਾਂਚ ਪੰਥ ਨੂੰ ਪ੍ਰਵਾਨ ਨਹੀ ਹੋਵੇਗੀ।

ਹੋਰ ਪੜ੍ਹੋ 👉  2021 ਦੀ ਅਧੂਰੀ ਲੜਾਈ ਪੂਰੀ ਕਰਨ ਲਈ ਲੜ ਰਿਹਾ, ਹੁਣ ਮਰਾਂਗਾ ਜਾਂ ਮੰਗਾਂ ਪੂਰੀਆਂ ਹੋਣਗੀਆਂ-ਡੱਲੇਵਾਲ

ਭਾਈ ਮਨਜੀਤ ਸਿੰਘ ਨੇ ਜਾਰੀ ਆਪਣੇ ਬਿਆਨ ਵਿੱਚ ਮੁੜ ਦਾਅਵਾ ਕੀਤਾ ਹੈ ਕਿ ਬੁਲਾਈ ਗਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਸੁਖਬੀਰ ਧੜੇ ਵਲੋ ਪਰੋਸੇ ਏਜੰਡੇ ਨੂੰ ਪੇਸ਼ ਅਤੇ ਪਾਸ ਕਰਵਾਉਣ ਲਈ ਧਾਮੀ ਸਾਹਿਬ ਤੇ ਦਬਾਅ ਹੈ। ਓਹਨਾ ਕਿਹਾ ਕਿ ਇਹ ਏਜੰਡਾ ਬੇਸ਼ਕ ਪੰਥਕ ਵਿਚਾਰਾਂ ਹੇਠ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਤਾਜਾ ਹਾਲਾਤ ਅਤੇ ਧਾਮੀ ਸਾਹਿਬ ਦੀ ਮੌਜੂਦਾ ਮਾਨਸਿਕ ਸਥਿਤ ਦੱਸਦੀ ਹੈ ਕਿ ਵੱਡੇ ਪੰਥਕ ਗੁਨਾਹ ਵੱਲ ਇੱਕ ਹੋਰ ਕਦਮ ਪੁੱਟ ਲਿਆ ਗਿਆ ਹੈ, ਜਿਸ ਦਾ ਨਤੀਜਾ ਕੌਮ ਅਤੇ ਪੰਥ ਨੂੰ ਦੁਖਦਾਈ ਅਤੇ ਸਵੈ ਪੜਚੋਲ ਵਾਲਾ ਹੋਵੇਗਾ।

ਹੋਰ ਪੜ੍ਹੋ 👉  RDF ਦੇ ਮੁੱਦੇ 'ਤੇ ਚੀਮਾ ਤੇ ਕਟਾਰੂਚੱਕ ਨੇ ਕੇਂਦਰੀ ਵਿਤ ਮੰਤਰੀ ਨਾਲ ਕੀਤੀ ਮੁਲਾਕਾਤ

ਉਹਨਾਂ ਇੱਕ ਵਾਰ ਫਿਰ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਓਹਨਾ ਦੀ ਜ਼ਿੰਮੇਵਾਰੀਆਂ ਭਾਵਨਾਵਾਂ ਤੋਂ ਜਾਣੂ ਕਰਵਾਉਂਦੇ ਕਿਹਾ, ਐਸਜੀਪੀਸੀ ਪ੍ਰਧਾਨ ਹਮੇਸ਼ਾ ਤਖ਼ਤ ਨੂੰ ਸਮਰਪਿਤ ਹੁੰਦਾ ਹੈ ਪਰ ਧਾਮੀ ਸਾਹਿਬ ਸੁਖਬੀਰ ਸਿੰਘ ਅਤੇ ਉਸ ਦੇ ਧੜੇ ਨੂੰ ਸਮਰਪਿਤ ਹੋ ਚੁੱਕੇ ਹਨ।

ਇਸ ਦੇ ਨਾਲ ਹੀ ਉਹਨਾਂ ਧਾਮੀ ਸਾਹਿਬ ਨੂੰ ਸਲਾਹ ਦਿੱਤੀ ਕਿ ਇਖ਼ਲਾਕ ਤੋ ਡਿੱਗੇ ਕਾਰਜ ਕਰਨ ਤੋਂ ਉਹ ਪਰਹੇਜ਼ ਕਰਨ, ਇਸ ਦੇ ਨਾਲ ਕੌਮ ਦੀਆਂ ਅਹਿਮ ਸੰਸਥਾਵਾਂ, ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਢਾਅ ਲੱਗੇਗੀ। ਇੱਕ ਵਿਅਕਤੀ ਵਿਸ਼ੇਸ਼ ਅਤੇ ਇੱਕ ਵਿਅਕਤੀ ਵਿਸ਼ੇਸ਼ ਦੇ ਧੜੇ ਦੀ ਰਾਜਨੀਤੀ ਨੂੰ ਬਚਾਉਣ ਲਈ ਸੰਸਥਾਵਾਂ ਦੀ ਸਰਵ ਉੱਚਤਾ ਨੂੰ ਲੇਖੇ ਲਗਾ ਦੇਣਾ, ਮੂਰਖਾਈ ਕਾਰਾ ਸਾਬਿਤ ਹੋਏਗਾ।

ਹੋਰ ਪੜ੍ਹੋ 👉  ਪੀ.ਐਸ.ਪੀ.ਸੀ.ਐਲ. ਕਰਮਚਾਰੀਆਂ ਤਰਫ਼ੋਂ 35,000 ਰੁਪਏ ਰਿਸ਼ਵਤ ਲੈਣ ਵਾਲਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

Leave a Reply

Your email address will not be published. Required fields are marked *