ਪੁਲਿਸ ਨੇ 13 ਕਰੋੜ ਰੁਪਏ ਦੀ ਕੀਮਤ ਦੀਆਂ ਜ਼ਬਤ ਕੀਤੀਆਂ ਵਸਤੂਆਂ ਅਸਲ ਮਾਲਕਾਂ ਨੂੰ ਕੀਤੀਆਂ ਵਾਪਸ

ਜਲੰਧਰ, 18 ਦਸੰਬਰ (ਖ਼ਬਰ ਖਾਸ ਬਿਊਰੋ)

ਪੁਲਿਸ ਅਤੇ ਜਨਤਾ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਮਹੱਤਵਪੂਰਨ ਕਦਮ ਚੁੱਕਦਿਆਂ, ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ 13 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦਾ ਜ਼ਬਤ ਕੀਤਾ ਸਮਾਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸਫਲਤਾਪੂਰਵਕ ਵਾਪਸ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਪੁਲਿਸ ਕਮਿਸ਼ਨਰ (ਸੀ.ਪੀ.) ਜਲੰਧਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਲਾਈਨਜ਼, ਜਲੰਧਰ ਵਿਖੇ ਵਿਸ਼ੇਸ਼ ਈਵੈਂਟ “ਅਰਪਣ ਸਮਾਰੋਹ” ਕਰਵਾਇਆ ਗਿਆ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਸਮਾਗਮ ਦੇ ਹਿੱਸੇ ਵਜੋਂ, ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪਿਛਲੇ ਸਾਲ ਦੌਰਾਨ ਸ਼ਹਿਰ ਵਿੱਚ ਦਰਜ 583 ਵੱਖ-ਵੱਖ ਕੇਸਾਂ ਵਿੱਚ ਜ਼ਬਤ ਕੀਤੇ 413 ਵਾਹਨ, 85 ਮੋਬਾਈਲ ਫੋਨ, ਕਈ ਘਰੇਲੂ ਸਮਾਨ, ਗਹਿਣੇ ਆਦਿ ਸਫਲਤਾਪੂਰਵਕ ਵਾਪਸ ਕੀਤੇ ਹਨ।
ਇਸ ਤੋਂ ਇਲਾਵਾ, 20 ਲੱਖ ਰੁਪਏ ਦੇ ਲਗਭਗ 100 ਗੁੰਮ ਹੋਏ ਸਮਾਰਟਫ਼ੋਨ ਕੇਂਦਰੀ ਉਪਕਰਣ ਪਛਾਣ ਰਜਿਸਟਰ (ਸੀਈਆਈਆਰ) ਪੋਰਟਲ ਰਾਹੀਂ ਟਰੇਸ ਕਰਕੇ ਉਨ੍ਹਾਂ ਦੇ ਮਾਲਕਾਂ ਨੂੰ ਸੌਂਪੇ ਗਏ ਹਨ।

ਹੋਰ ਪੜ੍ਹੋ 👉  ਲਾਧੂਕਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ‘ਅੰਤਰਰਾਸ਼ਟਰੀ ਦਿਵਿਆਂਗਜਨ ਦਿਵਸ’ ਯਾਦਗਾਰੀ ਢੰਗ ਨਾਲ ਮਨਾਇਆ

ਡੀਜੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਸਮਾਜ ਦੇ ਹਿੱਤਾਂ ਦੀ ਰਾਖੀ ਲਈ ਸਰਗਰਮੀ ਨਾਲ ਕੰਮ ਕਰਦਿਆਂ ਨਿਆਂ, ਸੁਰੱਖਿਆ ਅਤੇ ਭਰੋਸੇ ਨੂੰ ਯਕੀਨੀ ਬਣਾਉਣ ਪ੍ਰਤੀ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਹਨ।

ਹੋਰ ਵੇਰਵੇ ਸਾਂਝੇ ਕਰਦਿਆਂ, ਸੀ.ਪੀ. ਸਵਪਨ ਸ਼ਰਮਾ ਨੇ ਕਿਹਾ ਕਿ ਇਹ ਪਹਿਲਕਦਮੀ ਨਾਗਰਿਕਾਂ ਦਾ ਖੂਨ-ਪਸੀਨੇ ਨਾਲ ਕਮਾਇਆ ਸਮਾਨ, ਜੋ ਜਾਂ ਤਾਂ ਚੋਰੀ ਹੋ ਗਿਆ ਸੀ, ਖੋਹਿਆ ਗਿਆ ਸੀ ਜਾਂ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਸੀ, ਵਾਪਸ ਕਰਕੇ ਉਹਨਾਂ ਦਰਮਿਆਨ ਵਿਸ਼ਵਾਸ ਵਧਾਉਣ ਲਈ ਸ਼ੁਰੂ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਆਪਣੀਆਂ ਗੁੰਮ ਹੋਈਆਂ ਵਸਤੂਆਂ ਨੂੰ ਮੁੜ ਹਾਸਲ ਕਰਨ ਦੀ ਆਸ ਵਿੱਚ ਕਾਫ਼ੀ ਗਿਣਤੀ ‘ਚ ਸ਼ਿਕਾਇਤਕਰਤਾ ਇਸ ਈਵੈਂਟ ਵਿੱਚ ਸਾਮਲ ਹੋਏ। ਉਨ੍ਹਾਂ ਅੱਗੇ ਦੱਸਿਆ ਇਹ ਸਮਾਗਮ ਇਸ ਅਧਿਕਾਰ ਖੇਤਰ ਵਾਲੇ 14 ਸਟੇਸ਼ਨ ਹਾਊਸ ਅਫਸਰਾਂ (ਐਸਐਚਓਜ਼) ਅਤੇ ਮਹਿਲਾ ਪੁਲਿਸ ਸਟੇਸ਼ਨ ਦੇ ਐਸਐਚਓਜ਼ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਨ੍ਹਾਂ ਨੇ ਜ਼ਬਤ ਕੀਤੀਆਂ ਵਸਤੂਆਂ ਨੂੰ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਕਰਨ ਲਈ ਤਨਦੇਹੀ ਨਾਲ ਕੰਮ ਕੀਤਾ।

ਹੋਰ ਪੜ੍ਹੋ 👉  ਕੌਣ ਲਗਵਾਉਂਦਾ ਅਤੇ ਕੌਣ ਹਟਵਾਉਂਦਾ ਖ਼ਬਰਾਂ, ਵੜਿੰਗ ਨੇ ਖੋਲ੍ਹੇ ਭੇਤ, ਪੱਤਰਕਾਰ ਖਿੜ ਖਿੜ ਹੱਸਦੇ ਰਹੇ

ਜ਼ਬਤ ਕੀਤੀਆਂ ਵਸਤੂਆਂ ਨੂੰ ਸਮੇਂ ਸਿਰ ਵਾਪਸ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ, ਸੀਪੀ ਨੇ ਕਿਹਾ ਕਿ ਇਸ ਨਾਲ ਵਸਤੂਆਂ ਦੀ ਕੀਮਤ ਬਰਕਰਾਰ ਰਹਿੰਦੀ ਹੈ ਅਤੇ ਇਹ ਵਰਤੋਂ ਯੋਗ ਸਥਿਤੀ ਵਿੱਚ ਰਹਿੰਦੀਆਂ ਹਨ।

ਇਸ ਦੌਰਾਨ, ਆਪਣੀ ਵਸਤੂਆਂ ਪ੍ਰਾਪਤ ਕਰਨ ਵਾਲਿਆਂ ਨੇ ਪੁਲਿਸ ਦੇ ਇਹਨਾਂ ਯਤਨਾਂ ਦੀ ਸ਼ਲਾਘਾ ਕੀਤੀ। ਇੱਕ ਲਾਭਪਾਤਰੀ ਬਲਜੀਤ ਕੌਰ ਨੇ ਕਿਹਾ, “ਮੈਂ ਆਪਣੇ ਚੋਰੀ ਹੋਏ ਸਮਾਰਟਫ਼ੋਨ ਨੂੰ ਮੁੜ ਪ੍ਰਾਪਤ ਕਰਨ ਦੀ ਪੂਰੀ ਉਮੀਦ ਗੁਆ ਬੈਠੀ ਸੀ, ਪਰ ਮੈਂ ਜਲੰਧਰ ਪੁਲਿਸ ਦੀ ਧੰਨਵਾਦੀ ਹਾਂ ਜਿਹਨਾਂ ਦੇ ਯਤਨਾਂ ਸਦਕਾ ਮੈਨੂੰ ਮੇਰਾ ਫੋਨ ਵਾਪਸ ਮਿਲ ਗਿਆ ਹੈ।” ਇਸੇ ਤਰ੍ਹਾਂ ਦੀਆਂ ਭਾਵਨਾਵਾਂ ਮਨਜੀਤ ਸਿੰਘ, ਜੋਤੀ, ਰਾਕੇਸ਼ ਕੁਮਾਰ ਅਤੇ ਅਰਵਿੰਦ ਕੁਮਾਰ ਸਮੇਤ ਹੋਰ ਲਾਭਪਾਤਰੀਆਂ ਨੇ ਵੀ ਪ੍ਰਗਟ ਕੀਤੀਆਂ।

ਹੋਰ ਪੜ੍ਹੋ 👉  01 ਕਿਲੋ 446 ਗ੍ਰਾਮ ਹੈਰੋਈਨ, 19 ਬੋਤਲਾ ਸ਼ਰਾਬ ਸਮੇਤ ਤੇ ਨਸ਼ਾ ਕਰਨ ਦੇ ਆਦੀ ਕੁੱਲ 07 ਵਿਅਕਤੀ ਕੀਤੇ ਗ੍ਰਿਫ਼ਤਾਰ

Leave a Reply

Your email address will not be published. Required fields are marked *