ਪੰਜਾਬ ਵਿਚ ਕਿਸਾਨਾਂ ਵੱਲੋਂ ਤਿੰਨ ਘੰਟਿਆਂ ਲਈ ‘ਰੇਲ ਰੋਕੋ’ ਪ੍ਰਦਰਸ਼ਨ

ਚੰਡੀਗੜ੍ਹ, 18 ਦਸੰਬਰ (ਖ਼ਬਰ ਖਾਸ ਬਿਊਰੋ)

ਕਿਸਾਨਾਂ ਨੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਣੇ ਆਪਣੀਆਂ ਹੋਰਨਾਂ ਬਕਾਇਆ ਮੰਗਾਂ ਬਾਰੇ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ ਲਈ ‘ਰੇਲ ਰੋਕੋ’ ਪ੍ਰਦਰਸ਼ਨ ਤਹਿਤ ਪੰਜਾਬ ਦੇ ਵੱਖ ਵੱਖ ਹਿੱਸਿਆਂ (ਕਰੀਬ 18 ਥਾਵਾਂ ਉੱਤੇ) ਰੇਲਵੇ ਟਰੈਕ ਜਾਮ ਕਰ ਦਿੱਤੇ ਹਨ। ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੁਕਤੀ ਮੋਰਚਾ ਵੱਲੋ ਦਿੱਤੇ ਸੱਦੇ ਤਹਿਤ ਕਿਸਾਨ ਦੁਪਹਿਰੇ 12 ਵਜੇ ਤੋਂ ਸ਼ਾਮੀਂ 3 ਵਜੇ ਤੱਕ ਤਿੰਨ ਘੰਟਿਆਂ ਲਈ ਇਨ੍ਹਾਂ ਰੇਲ ਮਾਰਗਾਂ ਨੂੰ ਜਾਮ ਰੱਖਣਗੇ।

ਕਿਸਾਨਾਂ ਵੱਲੋਂ ਜਿਨ੍ਹਾਂ ਥਾਵਾਂ ’ਤੇ ਰੇਲਾਂ ਰੋਕੀਆਂ ਜਾਣੀਆਂ ਹਨ, ਉਨ੍ਹਾਂ ਵਿਚ ਮੋਗਾ, ਫ਼ਰੀਦਕੋਟ, ਗੁਰਦਾਸਪੁਰ ਵਿਚ ਕਾਦੀਆਂ ਤੇ ਬਟਾਲਾ, ਜਲੰਧਰ ਵਿਚ ਫਿਲੌਰ, ਹੁਸ਼ਿਆਰਪੁਰ ਵਿਚ ਟਾਂਡਾ, ਦਸੂਹਾ, ਮਾਹਿਲਪੁਰ, ਫਿਰੋਜ਼ਪੁਰ ਵਿਚ ਤਲਵੰਡੀ ਭਾਈ, ਲੁਧਿਆਣਾ ਵਿਚ ਸਾਹਨੇਵਾਲ, ਪਟਿਆਲਾ ਵਿਚ ਸ਼ੰਭੂ, ਮੁਹਾਲੀ ਤੇ ਸੰਗਰੂਰ ਵਿਚ ਲਹਿਰਾ ਤੇ ਸੁਨਾਮ ਸ਼ਾਮਲ ਹਨ।

ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਬੈਨਰ ਹੇਠ ਕਿਸਾਨ 13 ਫਰਵਰੀ ਤੋਂ ਪੰਜਾਬ ਤੇ ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਡੇਰੇ ਲਾਈ ਬੈਠੇ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਤੇ ਹੋਰਨਾਂ ਬਕਾਇਆ ਕਿਸਾਨੀ ਮੰਗਾਂ ਦੀ ਪੂਰਤੀ ਲਈ ਪਿਛਲੇ ਤਿੰਨ ਹਫ਼ਤਿਆਂ ਤੋਂ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਹਨ।

ਹੋਰ ਪੜ੍ਹੋ 👉  ਮੋਹਾਲੀ ਵਿਖੇ ਬਹੁ ਮੰਜ਼ਿਲਾਂ ਇਮਰਾਤ ਡਿੱਗੀ, ਦਰਜ਼ਨਾਂ ਵਿਅਕਤੀਆਂ ਦੇ ਦੱਬੇ ਹੋਣ ਦਾ ਖਦਸ਼ਾ, ਫੌਜ ਬੁਲਾਈ

ਇਨ੍ਹਾਂ 18 ਥਾਵਾਂ ‘ਤੇ ਕੀਤਾ ਪ੍ਰਦਰਸ਼ਨ

ਜ਼ਿਲ੍ਹਾ ਮੋਗਾ: ਜਿਤਵਾਲ, ਡਗਰੂ, ਮੋਗਾ ਸਟੇਸ਼ਨ, ਜ਼ਿਲ੍ਹਾ ਫਰੀਦਕੋਟ: ਫਰੀਦਕੋਟ ਸਟੇਸ਼ਨ, ਜ਼ਿਲ੍ਹਾ ਗੁਰਦਾਸਪੁਰ: ਪਲੇਟਫਾਰਮ ਕਾਦੀਆਂ, ਫਤਿਹਗੜ੍ਹ ਚੂੜੀਆਂ, ਬਟਾਲਾ ਪਲੇਟਫਾਰਮ,ਜ਼ਿਲ੍ਹਾ ਜਲੰਧਰ: ਲੋਹੀਆਂ ਖਾਸ, ਫਿਲੌਰ, ਜਲੰਧਰ ਕੈਂਟ, ਢਿੱਲਵਾਂ, ਜ਼ਿਲ੍ਹਾ ਪਠਾਨਕੋਟ: ਪਰਮਾਨੰਦ ਪਲੇਟਫਾਰਮ, ਜ਼ਿਲ੍ਹਾ ਹੁਸ਼ਿਆਰਪੁਰ: ਟਾਂਡਾ, ਦਸੂਹਾ, ਹੁਸ਼ਿਆਰਪੁਰ ਪਲੇਟਫਾਰਮ, ਮਡਿਆਲਾ, ਮਾਹਿਲਪੁਰ, ਭੰਗਾਲਾ,ਜ਼ਿਲ੍ਹਾ ਫ਼ਿਰੋਜ਼ਪੁਰ: ਮੱਖੂ, ਮੱਲਾਂ ਵਾਲਾ, ਤਲਵੰਡੀ ਭਾਈ, ਬਸਤੀ ਟਾਂਕਾਂ ਵਾਲੀ, ਜਗਰਾਉਂ, ਜ਼ਿਲ੍ਹਾ ਲੁਧਿਆਣਾ : ਸਾਹਨੇਵਾਲ,ਜ਼ਿਲ੍ਹਾ ਪਟਿਆਲਾ: ਰੇਲਵੇ ਸਟੇਸ਼ਨ ਪਟਿਆਲਾ, ਸ਼ੰਭੂ ਸਟੇਸ਼ਨ, ਧਾਤਲਾਂ ਰੇਲਵੇ ਸਟੇਸ਼ਨ,ਜ਼ਿਲ੍ਹਾ ਮੁਹਾਲੀ: ਫੇਜ਼ 11 ਰੇਲਵੇ ਸਟੇਸ਼ਨ ਅਤੇ ਪਿੰਡ ਸਰਸੀਨੀ ਰੇਲਵੇ ਫਾਟਕ,ਜ਼ਿਲ੍ਹਾ ਸੰਗਰੂਰ: ਸੁਨਾਮੀ ਅਤੇ ਲਹਿਰਾਂ,ਜ਼ਿਲਾ ਮਲੇਰਕੋਟਲਾ: ਅਹਿਮਦਗੜ੍ਹ,ਜ਼ਿਲ੍ਹਾ ਮਾਨਸਾ: ਮਾਨਸਾ ਮੇਨ, ਬਰੇਟਾ,ਜ਼ਿਲ੍ਹਾ ਰੂਪਨਗਰ: ਰੇਲਵੇ ਸਟੇਸ਼ਨ ਰੂਪਨਗਰ

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

ਜ਼ਿਲ੍ਹਾ ਅੰਮ੍ਰਿਤਸਰ: ਦੇਵੀਦਾਸਪੁਰਾ, ਬਿਆਸ, ਪੰਧੇਰ ਕਲਾਂ, ਕੱਥੂ ਨੰਗਲ, ਰਾਮਦਾਸ, ਜਹਾਂਗੀਰ, ਝਾਂਡੇ,ਜ਼ਿਲ੍ਹਾ ਫਾਜ਼ਿਲਕਾ: ਰੇਲਵੇ ਸਟੇਸ਼ਨ,ਜ਼ਿਲ੍ਹਾ ਤਰਨਤਾਰਨ: ਪੱਟੀ, ਖੇਮਕਰਨ, ਰੇਲਵੇ ਸਟੇਸ਼ਨ ਤਰਨ ਤਾਰਨ,ਜ਼ਿਲ੍ਹਾ ਨਵਾਂਸ਼ਹਿਰ: ਬਹਿਰਾਮ,ਜ਼ਿਲ੍ਹਾ ਬਠਿੰਡਾ: ਰਾਮਪੁਰਾ,ਜ਼ਿਲ੍ਹਾ ਕਪੂਰਥਲਾ: ਹਮੀਰਾ, ਸੁਲਤਾਨਪੁਰ, ਲੋਧੀ ਅਤੇ ਫਗਵਾੜਾ,ਜ਼ਿਲ੍ਹਾ ਮੁਕਤਸਰ: ਮਲੋਟ ਸ਼ਾਮਲ ਹਨ। 

ਸੰਯੁਕਤ ਕਿਸਾਨ ਮੋਰਚੇ ਸੱਦੇ ਤੇ ਤਿੰਨ ਘੰਟੇ ਦੇ ਲਈ ਰੇਲ ਆਵਾਜਾਈ ਠੱਪ ਕੀਤੇ ਜਾਣ ਨਾਲ  ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀ ਬਾਗਾ ਨੇ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਜਥੇਬੰਦੀ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਉੱਤੇ ਬੈਠੇ ਹੋਏ ਹਨ ਉੱਥੇ ਹੀ ਸ਼ੰਭੂ ਬਾਰਡਰ ਦਿੱਲੀ ਨੂੰ ਜਾਂਦੇ ਹੋਏ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਤੇ ਗੋਲੀਆਂ ਵਰਾਈਆਂ ਜਾ ਰਹੀਆਂ ਹਨ ਪਰ ਕਿਸਾਨ ਆਪਣੀਆਂ ਮੰਗਾਂ ਮੰਨਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ ਉੱਥੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਹਰਚਰਨ ਸਿੰਘ ਤਾਮਕੋਟ ਨੇ ਕਿਹਾ ਕਿ ਅੱਜ ਤਿੰਨ ਘੰਟੇ ਦੇ ਰੇਲ ਰੁਕੋ ਅੰਦੋਲਨ ਦੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਸਮੂਲੀਅਤ ਕੀਤੀ ਗਈ।

ਹੋਰ ਪੜ੍ਹੋ 👉  ਬੰਦ ਕੀਤੀਆਂ ਪੁਲਿਸ ਚੌਕੀਆਂ ਵਿਚ ਮੁੜ ਪੁਲਿਸ ਮੁਲਾਜ਼ਮ ਕੀਤੇ ਤਾਇਨਾਤ

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਬੁਢਲਾਡਾ ਦੇ ਪ੍ਰਧਾਨ ਗੁਰਜੀਤ ਸਿੰਘ ਟਾਲੀਆਂ ਮਾਨਸਾ ਬਲਾਕ ਦੇ ਜਰਨਲ ਸਕੱਤਰ ਦੀਦਾਰ ਸਿੰਘ ਖਾਰਾ ਬਲਾਕ ਭਿੱਖੀ ਦੇ ਪ੍ਰਧਾਨ ਜਗਰਾਜ ਸਿੰਘ ਹੀਰੋ ਪਲਵਿੰਦਰ ਮੰਡੇਰ ,ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਭਿੰਦਰ ਸਿੰਘ ਖੋਖਰ ਗੁਰਜੰਟ ਸਿੰਘ ਢਿੱਲੋ ਦਲਜੀਤ ਸਿੰਘ ਮਾਨਸਾੀਆ, ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਸੁਖਚੈਨ ਸਿੰਘ ਅਤਲਾ, ਪਰਮਿੰਦਰ ਝੋਟਾ ਸੀਰਾ ਜੋਗਾ ,ਜਸਵੀਰ ਕੌਰ ਨੱਤ ਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *