ਚੰਡੀਗੜ੍ਹ 18 ਦਸੰਬਰ (ਖ਼ਬਰ ਖਾਸ ਬਿਊਰੋ)
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਨਾਜੁਕ ਸਿਹਤ ਦਾ ਸਦਮਾ ਨਾ ਸਹਾਰਨ ਕਰਕੇ 14 ਦਸੰਬਰ ਨੂੰ ਸੰਭੂ ਬਾਰਡਰ ਉੱਪਰ ਸਲਫਾਸ ਖਾਣ ਵਾਲੇ ਕਿਸਾਨ ਰਣਜੋਧ ਸਿੰਘ ਦੀ ਰਜਿੰਦਰਾ ਹਸਪਤਾਲ ਵਿੱਚ 18 ਦਸੰਬਰ ਨੂੰ ਤੜਕੇ ਮੌਤ ਹੋ ਗਈ ਹੈ। ਕਿਸਾਨ ਦੀ ਮੌਤ ਹੋਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ। ਹੁਣ ਤੱਕ ਕਿਸਾਨ ਅੰਦੋਲਨ ਦੌਰਾਨ 750 ਦੇ ਕਰੀਬ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ.
ਡੱਲੇਵਾਲ ਦੇ ਮਰਨ ਵਰਤ ਤੋ ਬਾਅਦ ਰਣਜੋਧ ਸਿੰਘ ਨੇ ਸਰਕਾਰ ਦੇ ਰਵੱਈਏ ਖਿਲਾਫ਼ ਜਹਿਰਲੀ ਵਸਤੂ ਨਿਗਲ ਲਈ ਸੀ। ਜਿਸਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਜਿਸਦੀ ਇਲਾਜ ਦੌਰਾਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਰਣਜੋਧ ਸਿੰਘ ਭੰਗੂ ( 57 ਸਾਲ) ਪਿੰਡ ਰਤਨਹੇੜੀ ਨੇੜੇ ਖੰਨਾ ਦਾ ਜਿਲਾ ਲੁਧਿਆਣਾ ਦਾ ਰਹਿਣ ਵਾਲਾ ਹੈ। ਉਸਦੇ ਪਿਤਾ ਦਾ ਨਾਮ ਮੇਵਾ ਸਿੰਘ ਤੇ ਦਾ ਨਾਮ ਮਾਤਾ ਤੇਜ ਕੌਰ ਹੈ। ਉਸਦੀ ਪਤਨੀ ਕੁਲਦੀਪ ਕੌਰ ਨੇ ਸਰਕਾਰ ਦੇ ਰਵਈਏ ਉਤੇ ਡਾਹਢਾ ਰੋਸ ਜਾਹਿਰ ਕੀਤਾ ਹੈ। ਉਨਾਂ ਕਿਹਾ ਕਿ ਸਰਕਾਰ ਨੇ ਉਸਦੇ ਪਤੀ ਸਮੇਤ ਸੈਂਕੜੇ ਕਿਸਾਨਾਂ ਦੀ ਜਾਨ ਲੈ ਲਈ ਹੈ।