ਕਿਸਾਨ ਅੰਦੋਲਨ ਦੇ ਸਿਆਸੀ ਮਾਅਨੇ, ਕਿਸਨੂੰ ਆ ਰਿਹਾ ਰਾਸ ਤੇ ਕੌਣ ਪਰੇਸ਼ਾਨ

ਚੰਡੀਗੜ੍ਹ 17 ਦਸੰਬਰ (ਖ਼ਬਰ ਖਾਸ ਬਿਊਰੋ)

ਫਸਲਾਂ ਦੀ ਖਰੀਦ ਘੱਟੋ- ਘੱਟ ਸਮਰਥਨ ਮੁੱਲ ‘ਤੇ ਖਰੀਦਣ ਅਤੇ MSP ਨੂੰ ਕਾਨੂੰਨ ਬਣਾਉਣ ਸਮੇਤ ਕਈ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਯੂਨੀਅਨਾਂ ਸੰਘਰਸ਼ ਕਰਦੀਆਂ ਆ ਰਹੀਆਂ। ਚਾਰ ਵਰੇ ਪਹਿਲਾਂ ਦਿੱਲੀ ਦੀਆਂ ਬਰੂਹਾਂ ਉਤੇ ਲੱਗੇ ਮੋਰਚੇ ਦੀ ਦੇਸ਼ ਵਿਦੇਸ਼ ਵਿਚ ਪੂਰੀ ਧੂਮ ਪਈਆਂ। ਇਸ ਅੰਦੋਲਨ ਨੇ ਕਈਆਂ ਨੂੰ ਨਵੇਂ ਰਾਹ ਵੀ ਦਿਖਾਏ। ਜ਼ਾਬਤੇ ਵਿਚ ਰਹਿ ਕੇ ਸੰਘਰਸ਼  ਕਿਵੇਂ ਕੀਤਾ ਜਾਂਦਾ ਉਹ ਵੀ ਸਿਖਾਇਆ।

ਇਸ ਅੰਦੋਲਨ ਦੌਰਾਨ ਕਰੀਬ 700  ਕਿਸਾਨਾਂ ਦੀ ਮੌਤ ਹੋਈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖ਼ਰ ਕਿਸਾਨਾਂ ਦੀ ਜਿੱਦ  ਅੱਗੇ ਝੁਕ ਗਏ ਅਤੇ ਕਿਰਤ ਕਰੋ, ਵੰਡੋ ਛਕੋ ਨਾਮ ਜਪਣ ਦਾ ਹੋਕਾ ਦੇਣ ਵਾਲੇ ਬਾਬੇ ਨਾਨਕ ਦੇ ਜਨਮ ਦਿਨ ਮੌਕੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ। ਪ੍ਰਧਾਨ ਮੰਤਰੀ ਦੇ ਐਲਾਨ , ਬਕਾਇਦਾ ਦਿੱਲੀ ਸਰਕਾਰ ਦੇ ਮੰਤਰੀਆਂ, ਅਧਿਕਾਰੀਆਂ ਨਾਲ ਮੀਟਿੰਗ ਤੋ ਬਾਅਦ ਕਿਸਾਨਾਂ ਨੇ  ਦਿੱਲੀ ਮੋਰਚਾ ਖ਼ਤਮ ਕੀਤਾ ਸੀ। ਇਸ ਅੰਦੋਲਨ ਨਾਲ  ਕਿਸਾਨਾਂ ਦੀ ਤੂਤੀ ਬੋਲਣ ਲੱਗ ਪਈ, ਪਰ ਸਾਂਝੇ ਹਿੱਤ ਵਿਚ ਇਕੱਠੇ ਹੋਏ ਕਿਸਾਨ ਆਗੂ ਹੌਲੀ ਹੌਲੀ ਬਿਖ਼ਰ ਗਏ।

ਹੋਰ ਪੜ੍ਹੋ 👉  ਬੰਦ ਕੀਤੀਆਂ ਪੁਲਿਸ ਚੌਕੀਆਂ ਵਿਚ ਮੁੜ ਪੁਲਿਸ ਮੁਲਾਜ਼ਮ ਕੀਤੇ ਤਾਇਨਾਤ

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕਿਸਾਨਾਂ ਦੇ ਅੰਦੋਲਨ ਨਾਲ ਕਿਸ ਸਿਆਸੀ ਧਿਰ ਨੂੰ ਲਾਭ ਹੋ ਰਿਹਾ ਹੈ ਅਤੇ ਕਿਹੜੀਆਂ ਧਿਰਾ ਦਾ ਨੁਕਸਾਨ। ਦਿੱਲੀ ਮੋਰਚਾ ਸਮਾਪਤ ਹੋਣ ਉਪਰੰਤ ਦੇਸ਼ ਵਿਚ ਆਮ ਚੋਣਾਂ ਹੋਈਆਂ ਤੇ ਨਰਿੰਦਰ ਮੋਦੀ ਫਿਰ ਪ੍ਰਧਾਨ ਮੰਤਰੀ ਬਣ ਗਏ। ਜਿਹੜੇ ਸੂਬਿਆਂ ਵਿਚ ਕਿਸਾਨਾਂ ਨੇ ਭਾਜਪਾ ਖਿਲਾਫ਼ ਜਬਰਦਸਤ ਵਿਰੋਧ ਦਰਜ ਕਰਵਾਇਆ ਉਹਨਾਂ ਸੂਬਿਆ ਵਿਚ ਹੀ ਭਾਜਪਾ ਦਾ ਵੋਟ ਪ੍ਰਤੀਸ਼ਤ ਵਧਿਆ ਹੈ।

ਹਰਿਆਣਾ ਵਿਚ ਭਾਜਪਾ ਨੇ ਲਗਾਤਾਰ ਤੀਸਰੀ ਵਾਰ ਸਰਕਾਰ ਬਣਾਕੇ ਇਤਿਹਾਸ ਰਚਿਆ ਹੈ। ਹਰਿਆਣਾ ਦੀ ਸਿਆਸਤ ਵਿਚ ਵੀ ਪੰਜਾਬ ਵਾਂਗ ਜੱਟ (ਜਾਟ) ਭਾਈਚਾਰੇ ਦਾ ਬੋਲਬਾਲਾ ਰਿਹਾ ਹੈ, ਪਰ ਭਾਜਪਾ ਨੇ ਗੈਰ ਜੱਟ ਦਾ ਐਸਾ ਪੱਤਾ ਖੇਡਿਆ ਕਿ ਭਾਜਪਾ ਲਗਾਤਾਰ ਤੀਸਰੀ ਵਾਰ ਸਰਕਾਰ ਬਣਾ ਗਈ। ਹੁਣ ਤਾਜ਼ਾ ਹੋਈਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਪੰਜਾਬ ਵਿਚ ਇਕੱਲਿਆ ਚੋਣਾਂ ਲੜੀਆ। ਕਿਸਾਨਾਂ ਨੇ ਭਾਜਪਾ ਦੇ ਉਮੀਦਵਾਰਾਂ ਦਾ ਜਬਰਦਸਤ ਵਿਰੋਧ ਕੀਤਾ, ਪਰ ਭਾਜਪਾ 18.5 ਫ਼ੀਸਦੀ ਵੋਟਾਂ ਲੈਣ ਵਿਚ ਕਾਮਯਾਬ ਹੋ ਗਈ। ਇਸ ਵੋਟ ਪ੍ਰਤੀਸ਼ਤ ਨੇ ਭਾਜਪਾ ਦੇ ਹੌਂਸਲੇ ਬੁਲੰਦ ਕਰ ਦਿੱਤੇ।  ਦਿੱਲੀ  ਕਿਸਾਨ ਮੋਰਚੇ ਨੂੰ ਲੈ ਕੇ ਜਿਹੜੇ ਜੱਟ ਆਗੂ ਦੂਜੀਆਂ ਪਾਰਟੀਆਂ ਵਿਚ ਹੁੰਦੇ ਹੋੋਏ ਭਾਜਪਾ ਨੂੰ ਪਾਣੀ ਪੀ-ਪੀ ਕੋਸਦੇ ਰਹੇ ਹਨ, ਉਹ ਭਾਜਪਾ ਵਿਚ ਸ਼ਾਮਲ ਹੋ ਕੇ ਭਾਜਪਾ ਦੇ ਸੋਹਲੇ ਗਾਉਣ ਲੱਗ ਪਏ।

ਹੋਰ ਪੜ੍ਹੋ 👉  ਪ੍ਰੀ-ਬਜ਼ਟ ਮੀਟਿੰਗ: ਪੰਜਾਬ ਵੱਲੋਂ ਪੁਲਿਸ ਦੇ ਆਧੁਨਿਕੀਕਰਨ ਲਈ 1000 ਕਰੋੜ ਰੁਪਏ ਦੇ ਪੈਕੇਜ, ਗੁਆਂਢੀ ਪਹਾੜੀ ਰਾਜਾਂ ਵਾਂਗ ਉਦਯੋਗਿਕ ਪ੍ਰੋਤਸਾਹਨ ਦੀ ਮੰਗ

ਹੁਣ ਸ਼ੰਭੂ ਤੇ ਖਨੌਰੀ ਵਿਖੇ ਲੱਗੇ ਮੋਰਚੇ ਖਾਸਕਰਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਲੋ ਸ਼ੁਰੂ ਕੀਤੇ ਮਰਨ ਵਰਤ ਨਾਲ ਕਿਸਾਨ ਅੰਦੋਲਨ ਮੁੜ ਭਖ਼ਣ ਲੱਗਿਆ ਹੈ। ਵੱਖ ਵੱਖ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਖਨੌਰੀ ਵਿਖੇ ਵਹੀਰਾਂ ਘੱਤ ਲਈਆਂ ਹਨ। ਸਿਆਸੀ ਪਾਰਟੀਆਂ ਦੇ ਆਗੂ ਵੀ ਖਨੌਰੀ ਵਿਖੇ ਜਾਣ ਲੱਗੇ ਹਨ, ਪਰ ਅੰਦਰੋ ਅੰਦਰੀ ਸਿਆਸੀ ਆਗੂ ਡਾਹਢੇ ਪਰੇਸ਼ਾਨ ਹਨ।ਹਾਲਾਂਕਿ ਕਿਸਾਨਾਂ ਦੀ ਮੰਗਾਂ ਜ਼ਾਇਜ ਹਨ ਅਤੇ ਉਹ ਕਿਸਾਨੀ ਅੰਦੋਲਨ ਦਾ ਸਮਰਥਨ ਵੀ ਕਰਦੇ ਹਨ। ਪਰ ਕਿਸਾਨ ਅੰਦੋਲਨ ਦਾ ਸਿੱਧੇ ਰੂਪ ਵਿਚ ਭਾਜਪਾ ਨੂੰ ਫਾਇਦਾ ਹੋ ਰਿਹਾ ਹੈ। ਵੋਟਾਂ ਵਿਚ ਵਰਗੀਕਰਣ ਵੰਡ ਦਾ ਜਾਦੂ ਚੱਲ ਰਿਹਾ ਹੈ।

ਹੋਰ ਪੜ੍ਹੋ 👉  ਐਕਸਪੋ ਵਿੱਚ 30 ਵੱਖ-ਵੱਖ ਨਸਲਾਂ ਦੇ 500 ਤੋਂ ਵੱਧ ਕੁੱਤੇ ਕੀਤੇ ਜਾਣਗੇ ਪ੍ਰਦਰਸ਼ਿਤ

ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਭਾਜਪਾ ਦੇਸ ਵਿਚ ਤੀਸਰੀ ਵਾਰ ਸਰਕਾਰ ਬਣਾਉਣ ਵਿਚ  ਕਾਮਯਾਬ ਹੋ ਗਈ। ਇਸੀ ਤਰਾਂ ਹਰਿਆਣਾ, ਮਹਾਰਾਸ਼ਟਰ ਸਮੇਤ ਹੋਰਨਾਂ ਸੂਬਿਆ ਵਿਚ ਵੀ ਸਰਕਾਰ ਬਣਾ ਲਈ। ਪੰਜਾਬ ਦੀਆਂ ਕਈ ਸਿਆਸੀ ਪਾਰਟੀਆਂ ਦੇ ਆਗੂ ਮੰਨਦੇ ਹਨ ਕਿ ਲਗਾਤਾਰ ਕਿਸਾਨਾਂ ਵਲੋ ਕੀਤੇ ਜਾ ਰਹੇ ਅੰਦੋਲਨ ਕਾਰਨ ਹੇਠਲੇ ਪੱਧਰ ਉਤੇ ਲੋਕ ਪਰੇਸ਼ਾਨ ਹੋਣ ਲੱਗੇ ਹਨ, ਖਾਸਕਰਕੇ ਵਾਪਰੀ ਵਰਗ ਦਾ  ਬਿਜਨਸ ਪ੍ਰਭਾਵਿਤ ਹੋ ਰਿਹਾ ਹੈ। ਯਾਨੀ ਕਿਸਾਨ ਧਿਰਾਂ ਦੇ ਵਿਰੁੱਧ ਧਿਰਾਂ ਇਕੱਠੀਆ ਹੋਣ ਲੱਗੀਆ ਹਨ, ਇਹ ਭਾਜਪਾ ਨੂੰ ਰਾਸ ਆ ਰਿਹਾ ਹੈ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕੇਂਦਰ ਤੇ ਪੰਜਾਬ ਸਰਕਾਰ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਤੜਵਾਉਣ ਵਿਚ ਕਾਮਯਾਬ ਹੁੰਦੀ ਹੈ ਜਾਂ ਨਹੀਂ। ਕੀ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇਗੀ, ਇਸਨੂੰ ਲੈ ਕੇ ਸਾਰਿਆ ਦੀਆਂ ਨਜ਼ਰਾਂ ਦਿੱਲੀ (ਕੇਂਦਰ ਸਰਕਾਰ) ਉਤੇ ਟਿਕੀਆ ਹੋਈਆਂ ਹਨ।

 

 

Leave a Reply

Your email address will not be published. Required fields are marked *