ਸਿੰਘ ਸਾਹਿਬ ਦੀ ਕਰਵਾਈ ਜਾ ਰਹੀ ਕਿਰਦਾਰਕੁਸ਼ੀ ਨੂੰ ਸੰਗਤ ਬਰਦਾਸ਼ਤ ਨਹੀਂ ਕਰੇਗੀ

ਚੰਡੀਗੜ 16 ਦਸੰਬਰ (ਖ਼ਬਰ ਖਾਸ ਬਿਊਰੋ)

ਪਿਛਲੇ ਕੁਝ ਦਿਨਾਂ ਤੋ ਗਿਆਨੀ ਹਰਪ੍ਰੀਤ ਸਿੰਘ ਜੱਥੇਦਾਰ ਸ੍ਰੀ ਦਮਦਮਾਂ ਸਾਹਿਬ ਦੀ ਲਗਾਤਾਰ ਕੀਤੀ ਜਾ ਰਹੀ ਕਿਰਦਾਰਕੁਸ਼ੀ ਅਤਿ ਨਿੰਦਰਨਯੋਗ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਂਝੇ ਰੂਪ ਵਿਚ ਬਿਆਨ ਜਾਰੀ ਕਰਦਿਆਂ ਐਸਜੀਪੀਸੀ ਮੈਂਬਰ ਸੁਰਿੰਦਰ ਸਿੰਘ ਭੁਲੇਵਾਲ, ਭਾਈ ਮਨਜੀਤ ਸਿੰਘ, ਅਮਰੀਕ ਸਿੰਘ ਸ਼ਾਹਪੁਰ, ਮਿੱਠੂ ਸਿੰਘ ਕਾਹਨੇਕੇ, ਇੰਦਰਮੋਹਨ ਸਿੰਘ ਲਖਮੀਰਵਾਲਾ, ਮਲਕੀਤ ਸਿੰਘ ਚੰਗਾਲ, ਸਤਵਿੰਦਰ ਸਿੰਘ ਟੌਹੜਾ ਸਾਰੇ ਐਸਜੀਪੀਸੀ ਮੈਂਬਰਾਂ ਨੇ ਸਾਂਝੇ ਤੌਰ ਤੇ ਕਿਹਾ ਕਿ , ਸਿੱਖ ਧਰਮ ਦੇ ਵਿੱਚ, ਪੰਥਕ ਸਫਾਂ ਦੇ ਵਿੱਚ ਇਹ ਪਹਿਲੀ ਉਦਾਹਰਣ ਮਿਲ ਰਹੀ ਹੈ, ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਦੀ ਕਿਰਦਾਰਕੁਸ਼ੀ, ਸ਼੍ਰੋਮਣੀ ਅਕਾਲੀ ਦਲ ਦੇ ਆਈ ਟੀ ਵਿੰਗ ਅਤੇ ਉਸ ਧੜੇ ਨਾਲ ਸਬੰਧਿਤ ਲੋਕਾਂ ਵਲੋ ਕੀਤੀ ਜਾ ਰਹੀ ਹੈ। ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਇੱਕ ਪੁਰਾਣੇ ਰਿਸ਼ਤੇ ਵਿਚਲੇ ਝਗੜੇ ਨੂੰ ਕੱਢ ਕੇ ਇਸ ਕਿਰਦਾਰਕੁਸ਼ੀ ਲਈ ਵਰਤਿਆ ਜਾ ਰਿਹਾ ਹੈ।

ਹੋਰ ਪੜ੍ਹੋ 👉  ਧਾਮੀ ਰੱਦ ਹੋਈ ਮੀਟਿੰਗ ਦੇ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਜਨਤਕ ਕਰਨ: ਭਾਈ ਮਨਜੀਤ ਸਿੰਘ

ਜਿਹੜਾ ਕਿ 9 ਸਾਲ ਪਹਿਲਾਂ ਕੋਰਟ ਵਿੱਚ ਕੇਸ ਚੱਲ ਕੇ ਖਤਮ ਹੋਇਆ ਪਰ ਕੇਸ ਦੌਰਾਨ ਕਿਤੇ ਵੀ ਉਸ ਸਖਸ ਵੱਲੋ ਆਪਣੀ ਪਤਨੀ ਤੇ ਕਰੈਕਟਰ ਬਾਰੇ ਕੋਈ ਇਲਜ਼ਾਮ ਨਹੀਂ ਲਾਇਆ ਕੇਸ ਖਤਮ ਹੋਏ ਨੂੰ ਵੀ 9 ਸਾਲ ਹੋ ਚੁੱਕੇ ਹਨ ਇਹਨਾਂ 9 ਸਾਲਾਂ ਵਿੱਚ ਵੀ ਕਿਤੇ ਕੋਈ ਇਲਜ਼ਾਮ ਨਹੀਂ ਲਾਏ। ਮਤਲਬ 18 ਸਾਲਾਂ ਵਿੱਚ ਕਿਤੇ ਕੋਈ ਅਜਿਹਾ ਇਲਜ਼ਾਮ ਨਹੀਂ ਲਾਇਆ ਤਾਂ ਹੁੱਣ ਇਕਦਮ ਕੀ ਵਾਪਰ ਗਿਆ ਜਿਸ ਕਰਕੇ ਥਾਂ ਥਾਂ ਇੰਟਰਵਿਓ ਦੇ ਰਿਹਾ ਹੈ। ਇਹ 2 ਦਸੰਬਰ ਤੋਂ ਬਾਅਦ ਸ਼ੁਰੂ ਹੋਇਆ ਹੈ। ਸੰਗਤ ਸਭ ਸਚਾਈ ਜਾਣਦੀ ਇਹ ਕਿਉਂ ਹੋ ਰਿਹਾ ਹੈ।

ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਕਾਬਜ ਧੜੇ ਵਲੋ ਸਿੰਘ ਸਾਹਿਬ ਦਾ ਜਾਅਲੀ ਫੇਸਬੁੱਕ ਖਾਤਾ ਬਣਾ ਕੇ ਉਸ ਨੂੰ ਆਪਣੇ ਮਕਸਦ ਲਈ ਉਛਾਲਿਆ ਜਾ ਰਿਹਾ ਹੈ, ਜਿਸ ਵਿੱਚ ਸਿੰਘ ਸਾਹਿਬ ਦੀ ਫੋਟੋ ਨੂੰ ਕਿਸੇ ਨਾ ਕਿਸੇ ਜੋੜ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੇ ਸਬੂਤ ਇਸ ਬਿਆਨ ਦੇ ਆਖਿਰ ਵਿੱਚ ਲਏ ਗਏ ਸਕਰੀਨ ਸ਼ੋਟ ਤੋ ਸਪੱਸ਼ਟ ਹੋ ਜਾਣਗੇ, ਜਿਨ੍ਹਾਂ ਖਿਲਾਫ ਜਲਦੀ ਹੀ ਕਾਨੂੰਨੀ ਰਸਤਾ ਅਖਤਿਆਰ ਕੀਤਾ ਜਾਏਗਾ। ਜਿਹਨਾ ਲੋਕਾਂ ਵਲੋ ਸਿੰਘ ਸਾਹਿਬਾਨ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

ਸਾਂਝੇ ਬਿਆਨ ਵਿੱਚ ਐਸਜੀਪੀਸੀ ਮੈਂਬਰਾਂ ਨੇ ਕਿਹਾ ਕਿ ਇਸ ਤੋਂ ਵੱਡਾ ਨਿੰਦਣਯੋਗ ਵਰਤਾਰਾ ਸਿੱਖ ਇਤਿਹਾਸ ਵਿੱਚ ਕਦੇ ਨਹੀਂ ਮਿਲਦਾ। ਸੁਖਬੀਰ ਬਾਦਲ ਧੜਾ ਬਦਲੇ ਦੀ ਭਾਵਨਾ ਤੇ ਉਤਰ ਚੁੱਕਾ ਹੈ ਜਿਸ ਨੂੰ ਕੌਮ ਹਰਗਿੱਜ ਬਰਦਾਸ਼ਤ ਨਹੀਂ ਕਰੇਗੀ। ਇਹਨਾ ਸਾਜਿਸ਼ੀ ਲੋਕਾਂ ਨੂੰ ਧਰਮ ਦਾ ਨਾ ਤਾਂ ਸਤਿਕਾਰ ਹੈ ਅਤੇ ਨਾ ਹੀ ਗੁਰੂ ਮਹਾਰਾਜ ਦਾ ਕੋਈ ਭੈਅ ਹੈ, ਅਤੇ ਇਹ ਲੋਕ ਸ੍ਰੀ ਅਕਾਲ ਤਖ਼ਤ ਤੋਂ ਆਕੀ ਹੋ ਚੁੱਕੇ ਹਨ, ਜਿਸ ਤਰਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਧੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ਸੀਲ ਤੋਂ ਆਏ ਹੁਕਮਨਾਮੇ ਨੂੰ ਪੂਰਾ ਕਰਨ ਤੋਂ ਭਗੌੜਾ ਹੁੰਦਾ ਪ੍ਰਤੀਤ ਹੋ ਰਿਹਾ ਹੈ।

ਹੋਰ ਪੜ੍ਹੋ 👉  ਐਕਸਪੋ ਵਿੱਚ 30 ਵੱਖ-ਵੱਖ ਨਸਲਾਂ ਦੇ 500 ਤੋਂ ਵੱਧ ਕੁੱਤੇ ਕੀਤੇ ਜਾਣਗੇ ਪ੍ਰਦਰਸ਼ਿਤ

ਐਸਜੀਪੀਸੀ ਮੈਬਰਾਂ ਨੇ ਸੁਖਬੀਰ ਬਾਦਲ ਨੂੰ ਤਾੜਨਾ ਕਰਦੇ ਕਿਹਾ ਕਿ, ਰੱਬ ਤੋ ਡਰੋ ਤੇ ਆਪਣੇ ਲੋਕਾਂ ਨੂੰ ਨਕੇਲ ਪਾਈ ਜਾਵੇ। ਇਸ ਤਰਾਂ ਦੇ ਵਤੀਰੇ ਨਾਲ ਕੌਮ, ਪੰਥ ਅਤੇ ਸੰਸਥਾਵਾਂ ਨੂੰ ਡੂੰਘੀ ਢਾਅ ਲੱਗੀ ਹੈ। ਜੇਕਰ ਇਸ ਤਰਾਂ ਦਾ ਵਤੀਰਾ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ਅੰਦਰ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਵੱਡਾ ਪੰਥਕ ਇਕੱਠ ਕਰਕੇ ਜਵਾਬ ਦਿੱਤਾ ਜਾਵੇਗਾ।

Leave a Reply

Your email address will not be published. Required fields are marked *