ਚੰਡੀਗੜ੍ਹ 12 ਦਸੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ ਜਸਪਾਲ ਸਿੰਘ ਸੰਧੂ ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ ਹੈ। ਸੰਧੂ ਰਾਜਪਾਲ ਪੰਜਾਬ ਦੇ ਸਲਾਹਕਾਰ ਉਚ ਸਿੱਖਿਆ ਹੋਣਗੇ। ਸੰਧੂ ਦੀ ਇਹ ਨਿਯੁਕਤੀ ਆਨਰੇਰੀ ਹੈ, ਉਨਾਂ ਨੂੰ ਸਿਰਫ਼ ਅਸਾਈਨਮੈਂਟ ਜਾਂ ਰਾਜ ਭਵਨ ਵਿਖੇ ਸੀਟਿੰਗ ਦੇ ਹਿਸਾਬ ਨਾਲ ਹੀ ਯੂਜੀਸੀ ਦੀ ਗਾਈਡ ਲਾਈਨ ਮੁਤਾਬਿਕ ਮਾਣਭੱਤਾ ਦਿੱਤਾ ਜਾਵੇਗਾ। ਰਾਜ ਭਵਨ ਵਿਖੇ ਆਉਣ ਵੇਲੇ ਉਹਨਾਂ ਨੂੰ ਚੰਡੀਗੜ ਗੈਸਟ ਹਾਊਸ ਵਿਚ ਮੁਫ਼ਤ ਰਿਹਾਇਸ ਮਿਲੇਗੀ।