ਮਜੀਠੀਆ ਨੇ ਨਰਾਇਣ ਚੌੜਾ ਦੇ ਤੀਜੇ ਸਾਥੀ ਦੀ ਪਛਾਣ ਕੀਤੀ ਜਨਤਕ

ਚੰਡੀਗੜ੍ਹ, 11 ਦਸੰਬਰ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ  ਬਿਕਰਮ ਸਿੰਘ ਮਜੀਠੀਆ ਨੇ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਆਈ ਐਸ ਆਈ ਦੇ ਅਤਿਵਾਦੀ ਨਰਾਇਣ ਸਿੰਘ ਚੌੜਾ ਵੱਲੋਂ ਕੀਤੇ ਕਾਤਲਾਨਾ ਹਮਲੇ ਦੇ ਮਾਮਲੇ ਵਿਚ ਚੌੜਾ ਦੇ ਤੀਜੇ ਸਾਥੀ ਦੀ ਪਛਾਣ ਜਸਪਾਲ ਸਿੰਘ ਜੱਸਾ ਉਰਫ ਜੱਸਾ ਮੋਟਾ ਉਰਫ ਸਿਰਲਥ ਹੈ ਜੋ ਇਕ ਅਪਰਾਧਿਕ ਪਿਛੋਕੜ ਵਾਲਾ ਵਿਅਕਤੀ ਹੈ, ਵਜੋਂ ਕੀਤੀ ਹੈ।

ਮਜੀਠੀਆ ਨੇ ਜਾਰੀ  ਬਿਆਨ ਵਿਚ ਕਿਹਾ ਕਿ ਅਸੀਂ ਚੌੜਾ ਦੇ ਦੋਵੇਂ ਸਾਥੀਆਂ ਦੀ ਪਛਾਣ ਕਰ ਲਈ ਹੈ ਜੋ 3 ਦਸੰਬਰ ਨੂੰ ਅਤੇ 4 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ’ਤੇ ਹਮਲੇ ਵੇਲੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਰੇਕੀ ਕਰ ਰਹੇ ਸਨ। ਉਹਨਾਂ ਕਿਹਾ ਕਿ ਇਸ ਨਾਲ ਹੁਣ ਅੰਮ੍ਰਿਤਸਰ ਪੁਲਿਸ ਦੇ ਦਾਅਵੇ ਖੋਖਲੇ ਸਾਬਤ ਹੋ ਗਏ ਹਨ ਜੋ ਕਹਿ ਰਹੀ ਸੀ ਕਿ ਹਮਲਾ ਸਿਰਫ ਇਕ ਵਿਅਕਤੀ ਨੇ ਕੀਤਾ ਹੈ।

ਹੋਰ ਪੜ੍ਹੋ 👉  ਰਿਸ਼ਵਤ ਲੈਣ ਦੇ ਦੋਸ਼ ਹੇਠ ਸਹਾਇਕ ਟਾਊਨ ਪਲਾਨਰ ਤੇ ਆਰਕੀਟੈਕਟ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਮਜੀਠੀਆ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਅਤੇ ਇਸਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਅਨੇਕਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਉਹਨਾਂ ਕਿਹਾ ਕਿ ਮੈਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਅਤਿਵਾਦੀਆਂ ਵੱਲੋਂ ਕੀਤੀ ਰੇਕੀ ਦੀ ਵੀਡੀਓ ਫੁਟੇਜ ਰਿਲੀਜ਼ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਅਤਿਵਾਦੀ ਧਰਮ ਸਿੰਘ ਉਰਫ ਧਰਮਾ ਬਾਬਾ ਦੀ ਦੋ ਦਿਨ ਪਹਿਲਾਂ ਸ਼ਨਾਖ਼ਤ ਦੱਸੀ ਸੀ। ਹੁਣ ਅਸੀਂ ਤੀਜੇ ਸਾਥੀ ਦੀ ਪਛਾਣ ਵੀ ਦੱਸ ਦਿੱਤੀ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਪੁਲਿਸ ਤਾਂ ਹਾਲੇ ਵੀ ਘਟਨਾ ਨੂੰ ਅਤਿਵਾਦੀ ਹਮਲਾ ਮੰਨਣ ਵਾਸਤੇ ਤਿਆਰ ਨਹੀਂ ਹੈ ਤੇ ਇਸਨੇ ਘਟਨਾ ਬਾਰੇ ਦਰਜ ਐਫ ਆਈ ਆਰ ਵਿਚ ਦੋਵੇਂ ਸਾਥੀਆਂ ਦੇ ਨਾਂ ਸ਼ਾਮਲ ਨਹੀਂ ਕੀਤੇ। ਉਹਨਾਂ ਦੱਸਿਆ ਕਿ ਜਸਪਾਲ ਉਰਫ ਜੱਸ ਮੋਟਾ ਇਕ ਖ਼ਤਰਨਾਕ ਕੱਟੜ ਅਤਿਵਾਦੀ ਹੈ।

ਹੋਰ ਪੜ੍ਹੋ 👉  ਆਟੇ ਦੇ ਭਾਅ 'ਚ ਵਾਧੇ ਨਾਲ ਲੋਕਾਂ ਦੀ ਜ਼ਿੰਦਗੀ 'ਚ ਵਧਿਆ ਵਿੱਤੀ ਤਣਾਅ : ਬਾਜਵਾ

ਮਜੀਠੀਆ ਨੇ ਕਿਹਾ ਕਿ ਇਹ ਸਾਬਤ ਹੋ ਗਿਆ ਹੈ ਕਿ  ਸੁਖਬੀਰ ਸਿੰਘ ਬਾਦਲ ’ਤੇ ਕੀਤਾ ਗਿਆ ਕਾਤਲਾਨਾ ਹਮਲਾ ਮਿਥ ਕੇ ਕੀਤਾ ਗਿਆ ਹਮਲਾ ਹੈ ਜਿਸਦੀ ਅਗਵਾਈ ਨਰਾਇਣ ਚੌੜਾ ਨੇ ਕੀਤੀ ਤੇ ਇਸ ਵਿਚ ਉਸਦੇ ਦੋ ਸਾਥੀ ਵੀ ਸ਼ਾਮਲ ਸਨ। ਉਹਨਾਂ ਕਿਹਾ ਕਿ ਪੰਜਾਬ ਦੇ ਡੀ ਜੀ ਪੀ ਨੂੰ ਹੁਣ ਇਹ ਜਾਂਚ ਸ੍ਰੀ ਪ੍ਰਬੋਧ ਕੁਮਾਰ ਵਰਗੇ ਬੇਦਾਗ ਤੇ ਸਾਫ ਸੁਥਰੇ ਅਫਸਰ ਨੂੰ ਦੇਣ ਵਿਚ ਦੇਰੀ ਨਹੀਂ ਕਰਨੀ ਚਾਹੀਦੀ।

ਉਹਨਾਂ ਕਿਹਾ ਕਿ ਹੁਣ ਤਾਂ ਹੋਰ ਵੀ ਜ਼ਰੂਰੀ ਹੋ ਗਿਆ ਹੈ ਕਿ ਐਸ ਪੀ ਹਰਪਾਲ ਸਿੰਘ ਰੰਧਾਵਾ ਜੋ ਹਮਲਾਵਰਾਂ ਦੀ ਮਦਦ ਕਰ ਰਿਹਾ ਸੀ ਦੀ ਹਿਰਾਸਤੀ ਪੁਛ ਪੜਤਾਲ ਕੀਤੀ ਜਾਵੇ।
ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਜਾਂਚ ਹਮਦਰਦੀ ਵਾਲੇ ਪਾਸੇ ਕਰਨ ਦੇ ਬਿਆਨ ਨਾਲ ਧਿਆਨ ਹੋਰ ਪਾਸੇ ਖਿੱਚਣ ਦੀ ਕੋਸ਼ਿਸ਼ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਤੇ ਨਾ ਹੀ ਘਟਨਾ ਦੀ ਐਫ ਆਈ ਆਰ ਨੂੰ ਕਮਜ਼ੋਰ ਕਰਨ ਦੇ ਮਾਮਲੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

ਹੋਰ ਪੜ੍ਹੋ 👉  ਸਮਾਜ ਦੇ ਸਾਰੇ ਵਰਗਾਂ ਦੇ ਸਾਂਝੇ ਯਤਨ ਨਸ਼ਿਆਂ ਵਿਰੁੱਧ ਜੰਗ ਜਿੱਤਣ ਲਈ ਮਹੱਤਵਪੂਰਨ: ਕਟਾਰੀਆ

ਵਰਨਣਯੋਗ ਹੈ ਕਿ  ਪਿਛਲੇ ਦਿਨ 4 ਦਸੰਬਰ ਨੂੰ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਲਗਾਈ ਗਈ ਸੇਵਾ (ਧਾਰਮਿਕ ਸਜ਼ਾ) ਪੂਰੀ ਕਰ ਰਹੇ ਸਨ ਕਿ ਨਰਾਇਣ ਚੌੜਾ ਨੇ ਪਿਸਤੌਲ ਨਾਲ ਸੁਖਬੀਰ ਵੱਲ ਗੋਲੀ ਚਲਾਉਣ ਦਾ ਯਤਨ ਕੀਤਾ ਪਰ ਸੁਰੱਖਿਆ ਵਿਚ ਤਾਇਨਾਤ ਇਕ ਮੁਲਾਜ਼ਮ ਨੇ ਇਕਦਮ ਚੌੜਾ ਨੂੰ ਫੜ ਲਿਆ। ਉਸਤੋ ਬਾਅਦ ਆਲੇ ਦੁਆਲੇ ਹੋਰ ਮੁਲਾਜ਼ਮਾਂ ਨੂੰ ਨਰਾਇਣ ਚੌੜਾ ਨੂੰ ਫੜ ਲਿਆ ਤੇ ਉਸਤੋਂ ਪਿਸਤੌਲ ਖੋਹ ਲਿਆ।

Leave a Reply

Your email address will not be published. Required fields are marked *