ਬਸਪਾ ਦਾ ਜਿਲਾ ਇੰਚਾਰਜ ਅਕਾਲੀ ਦਲ ਵਿਚ ਸ਼ਾਮਲ

ਚੰਡੀਗੜ੍ਹ, 24 ਅਪ੍ਰੈਲ (ਖ਼ਬਰ ਖਾਸ ਬਿਊਰੋ)

ਅਕਾਲੀ ਦਲ ਨੂੰ ਜ਼ਿਲ੍ਹਾ ਪ‌ਟਿਆਲਾ ਵਿਚ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਜ਼ਿਲ੍ਹਾ ਇੰਚਾਰਜ ਕੇਸਰ ਸਿੰਘ ਬਖਸ਼ੀਵਾਲਾ ਦੀ ਅਗਵਾਈ ਹੇਠ ਦਰਜਨਾਂ ਸਾਥੀ ਬਸਪਾ ਛੱਡ ਕੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਅਤੇ ਭਰੋਸਾ ਦੁਆਇਆ ਕਿ ਇਹਨਾਂ ਨੂੰ ਪਾਰਟੀ ਵਿਚ ਮਾਣ ਤੇ ਸਤਿਕਾਰ ਮਿਲੇਗਾ।
ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਜ਼ਿਲ੍ਹਾ ਇੰਚਾਰਜ ਕੇਸਰ ਸਿੰਘ ਬਖਸ਼ੀਵਾਲਾ ਤੋਂ ਇਲਾਵਾ ਕ੍ਰ਼ਿਸ਼ਨ ਕੁਮਾਰ ਪਰਾਓ, ਸਵਰਨ ਸਿੰਘ ਸਰਾਏ ਵਣਜਾਰਾ, ਲਖਬੀਰ ਸਿੰਘ ਰੰਗੀਆਂ, ਨਿਰਮੈਲ ਸਿੰਘ ਰਾਮਨਗਰ, ਦਰਸ਼ਨ ਸਿੰਘ ਰਾਮ ਨਗਰ (ਸਾਰੇ ਸਕੱਤਰ), ਰਾਜ ਸਿੰਘ ਬਖਸ਼ੀਵਾਲਾ ਤੇ ਦਰਸ਼ਨ ਸਿੰਘ ਰਾਜਪੁਰ (ਦੋਵੇਂ ਸੀਨੀਅਰ ਆਗੂ), ਸੀਨੀਅਰ ਆਗੂ ਸ਼ੇਰ ਏ ਪੰਜਾਬ ਬਖਸ਼ੀਵਾਲਾ ਤੇ ਮਲਕੀਤ ਸਿੰਘ ਬਖਸ਼ੀਵਾਲਾ ਵੀ ਸ਼ਾਮਲ ਸਨ।

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

Leave a Reply

Your email address will not be published. Required fields are marked *