ਇੰਫਾਲ,24 ਅਪ੍ਰੈਲ, (ਖ਼ਬਰ ਖਾਸ ਬਿਊਰੋ)
ਮਨੀਪੁਰ ਦੇ ਜਾਤੀ ਹਿੰਸਾ ਪ੍ਰਭਾਵਿਤ ਕਾਂਗਪੋਕਪੀ ਜ਼ਿਲ੍ਹੇ ਵਿਚ ਰਾਸ਼ਟਰੀ ਰਾਜਮਾਰਗ-2 (ਐੱਨਐੱਚ-2) ‘ਤੇ ਪੁਲ ਨੂੰ ਧਮਾਕੇ ਨਾਲ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਖੇਤਰ ਵਿਚ ਆਵਾਜਾਈ ਵਿਚ ਵਿਘਨ ਪਿਆ। ਪੁਲੀਸ ਨੇ ਦੱਸਿਆ ਕਿ ਆਈਈਡੀ ਧਮਾਕਾ ਰਾਤ ਕਰੀਬ 12.45 ਵਜੇ ਸਪਰਮੀਨਾ ਅਤੇ ਕੋਬਰੂ ਲੀਖਾ ਵਿਚਕਾਰ ਪੁਲ ‘ਤੇ ਹੋਇਆ। ਧਮਾਕੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ ਪਰ ਮਨੀਪੁਰ ਦੀ ਰਾਜਧਾਨੀ ਇੰਫਾਲ ਨੂੰ ਨਾਗਾਲੈਂਡ ਦੇ ਦੀਮਾਪੁਰ ਨਾਲ ਜੋੜਨ ਵਾਲੇ ਪੁਲ ‘ਤੇ ਭਾਰੀ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ।