ਕੋਲੰਬੋ, 24 ਅਪ੍ਰੈਲ, (ਖ਼ਬਰ ਖਾਸ ਬਿਊਰੋ)
ਮੱਧ ਪੂਰਬ ਵਿੱਚ ਤਣਾਅ ਦੇ ਬਾਵਜੂਦ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਪਾਕਿਸਤਾਨ ਦੇ ਤਿੰਨ ਦਿਨਾਂ ਦੌਰੇ ਮਗਰੋਂ ਅੱਜ ਸ੍ਰੀਲੰਕਾ ਪੁੱਜੇ। ਇਸ ਕਾਰਨ ਦੇਸ਼ ਭਰ ਵਿੱਚ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਸਾਰੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ, ਜਿਥੋਂ ਇਰਾਨ ਦੇ ਰਾਸ਼ਟਰਪਤੀ ਦੇ ਕਾਫਿਲੇ ਨੇ ਲੰਘਣਾ ਸੀ। ਰਾਸ਼ਟਰਪਤੀ ਦੀ ਸੁਰੱਖਿਆ ਲਈ ਥਲ, ਜਲ ਤੇ ਹਵਾਈ ਫੌਜ ਦੀਆਂ ਸੇਵਾਵਾਂ ਦੇ ਨਾਲ ਪੁਲੀਸ ਇਲੀਟ ਫੋਰਸ, ਪੁਲੀਸ ਸਪੈਸ਼ਲ ਟਾਸਕ ਫੋਰਸ (ਐੱਸਟੀਐਫ) ਤਾਇਨਾਤ ਕੀਤੀ ਗਈ ਹੈ।