ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ, ਖੜੇ ਟਰੱਕ ਨਾਲ ਟਕਰਾਇਆ ਮੋਟਰ ਸਾਇਕਲ

ਰੋਪੜ੍ਹ 12 ਜੂਨ (ਖ਼ਬਰ ਖਾਸ ਬਿਊਰੋ)
ਦੇਰ ਰਾਤ ਰੂਪਨਗਰ-ਕੀਰਤਪੁਰ ਸਾਹਿਬ ਰਾਸ਼ਟਰੀ ਰਾਜਮਾਰਗ ‘ਤੇ ਅਹਿਮਦਪੁਰ ਫਲਾਈਓਵਰ ‘ਤੇ ਦਰਦਨਾਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਦੇਰ ਰਾਤ ਵਾਪਰਿਆ । ਦੱਸਿਆ ਜਾਂਦਾਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਇਕ ਧਾਰਮਿਕ ਸਥਾਨ ਦੇ ਦਰਸ਼ਨ ਕਰਕੇ ਵਾਪਸ ਆਏ ਸਨ।

ਜਾਣਕਾਰੀ ਅਨੁਸਾਰ ਵੀਰਵਾਰ ਰਾਤ ਕਰੀਬ ਸਾਢੇ ਗਿਆਰਾਂ ਅਹਿਮਦਪੁਰ ਫਲਾਈਓਵਰ ‘ਤੇ  ਤਨਕੀਕੀ ਖਰਾਬੀ ਕਾਰਨ ਟਰੱਕ ਟਰਾਲਾ ਖੜਾ ਸੀ ਤਾਂ  ਬੁਲੇਟ ਮੋਟਰਸਾਈਕਲ ਦੀ ਟੱਕਰ ਹੋ ਗਈ। ਜਿਹਨਾਂ ਨੂੰ ਗੰਭੀਰ ਹਾਲਤ ਵਿਚ ਰੂਪਨਗਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਪਿੰਡ ਘਨੌਲਾਂ ਦੇ ਰਹਿਣ ਵਾਲੇ ਮਨੀ ਮਹਾਦੇਵ ਪੁੱਤਰ ਹਰਪਾਲ  ਅਤੇ ਹੈਰੀ ਪੁੱਤਰ ਕਰਮਜੀਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਹੋਰ ਪੜ੍ਹੋ 👉  ਗਲਤ ਈ-ਚਲਾਨਾਂ ਨੂੰ ਚੁਣੌਤੀ ਦੇਣ ਦਾ ਹੈ ਅਧਿਕਾਰ, ਪੜੋ ਕਿਵੇਂ ਤੇ ਕਿੱਥੇ ਦੇਣੀ ਹੈ ਚੁਣੌਤੀ

ਜਾਣਕਾਰੀ ਅਨੁਸਾਰ ਦੁਰਘਟਨਾਂ ਦੀ ਪੁਲਿਸ ਨੂੰ ਜਾਣਕਾਰੀ ਰਾਹਗੀਰਾਂ ਨੇ ਦਿੱਤੀ।  ਸੂਚਨਾ ਮਿਲਣ ‘ਤੇ ਏਐਸਆਈ ਭੁਪਿੰਦਰ ਸਿੰਘ, ਕਾਂਸਟੇਬਲ ਜਸਵੀਰ ਸਿੰਘ ਅਤੇ ਕਾਂਸਟੇਬਲ ਅਸ਼ੀਸ਼ ਸਿੰਘ ਮੌਕੇ ‘ਤੇ ਪਹੁੰਚੇ। ਜ਼ਖਮੀਆਂ ਨੂੰ ਤੁਰੰਤ NHAI ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਰੂਪਨਗਰ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਟਰੱਕ ਡਰਾਈਵਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੋਵੇਂ ਨੌਜਵਾਨ ਸਿੱਧ ਪੀਠ ਸ਼੍ਰੀ ਵੈਸ਼ਨੋ ਦੇਵੀ ਮਾਤਾ ਦੇ ਦਰਸ਼ਨ ਕਰਨ ਤੋਂ ਬਾਅਦ ਰੂਪਨਗਰ ਵਾਪਸ ਆਏ ਸਨ ਅਤੇ ਬੁਲੇਟ ਮੋਟਰਸਾਈਕਲ ‘ਤੇ ਰੂਪਨਗਰ ਤੋਂ ਆਪਣੇ ਪਿੰਡ ਵਾਪਸ ਆ ਰਹੇ ਸਨ।

ਹੋਰ ਪੜ੍ਹੋ 👉  "ਦਿੱਲੀ ਵਿੱਚ ਮਗਰਮੱਛ ਦੇ ਹੰਝੂ, ਪੰਜਾਬ ਵਿੱਚ ਮਿਹਨਤਕਸ਼ਾਂ 'ਤੇ ਡਾਂਗਾ- ਮਜੀਠੀਆ

Leave a Reply

Your email address will not be published. Required fields are marked *