ਹੋਲੀ ਮਨਾਉਣ ਲਈ ਘਰ ਆ ਰਹੇ 5 ਦੋਸਤਾਂ ਦੀ ਹੋਈ ਮੌਤ, 3 ਦੀ ਹਾਲਤ ਗੰਭੀਰ

ਯੂਪੀ 10 ਮਾਰਚ (ਖ਼ਬਰ ਖਾਸ ਬਿਊਰੋ)

ਯੂਪੀ ਦੇ ਬਸਤੀ ਜ਼ਿਲ੍ਹੇ ਵਿੱਚ ਇੱਕ ਕਾਰ ਅਤੇ ਇੱਕ ਕੰਟੇਨਰ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ ਕਾਰ ‘ਚ ਸਵਾਰ 5 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ‘ਚ ਕਾਰੋਬਾਰੀ ਵੀ ਸ਼ਾਮਲ ਹਨ, ਜਦਕਿ 3 ਲੋਕ ਗੰਭੀਰ ਜ਼ਖ਼ਮੀ ਹਨ। ਕਾਰ ਸਵਾਰ ਹੋਲੀ ਮਨਾਉਣ ਲਈ ਗੁਜਰਾਤ ਤੋਂ ਗੋਰਖਪੁਰ ਸਥਿਤ ਆਪਣੇ ਘਰ ਆ ਰਹੇ ਸਨ। ਇਹ ਹਾਦਸਾ ਐਤਵਾਰ ਸਵੇਰੇ 7 ਵਜੇ ਨਗਰ ਥਾਣਾ ਖੇਤਰ ‘ਚ ਵਾਪਰਿਆ।

ਕੰਟੇਨਰ ਨੇ ਹਾਈਵੇਅ ‘ਤੇ ਅਚਾਨਕ ਲੇਨ ਬਦਲ ਦਿੱਤੀ। ਡਿਵਾਈਡਰ ਨਾ ਹੋਣ ਕਾਰਨ ਸਾਹਮਣੇ ਤੋਂ ਆ ਰਹੀ ਕਾਰ ਦੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ‘ਚ ਸਵਾਰ 8 ‘ਚੋਂ 5 ਦੀ ਮੌਕੇ ‘ਤੇ ਹੀ ਮੌਤ ਹੋ ਗਈ। SUV ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਲਾਸ਼ਾਂ ਸੀਟਾਂ ‘ਤੇ ਚਿਪਕ ਗਈਆਂ।

ਹੋਰ ਪੜ੍ਹੋ 👉  ਗੁਰੂ ਰਵਿਦਾਸ ਤੇ ਕਬੀਰ ਨੇ ਜਾਤ ਪਾਤ ਵਿਚ ਡੁੱਬ ਰਹੇ ਸਮਾਜ ਨੂੰ ਕ੍ਰਾਂਤੀਕਾਰੀ ਬਲ ਬਖ਼ਸ਼ਿਆ : ਕਰਨਲ ਪ੍ਰਿਥਵੀ ਰਾਜ ਕੁਮਾਰ

ਟੱਕਰ ਤੋਂ ਬਾਅਦ ਰੌਲਾ ਪੈ ਗਿਆ। ਆਸਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਜ਼ਖ਼ਮੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਗੱਡੀ ਪਲਟ ਜਾਣ ਕਾਰਨ ਉਨ੍ਹਾਂ ਨੂੰ ਬਾਹਰ ਨਹੀਂ ਕੱਢ ਸਕਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਿਸੇ ਤਰ੍ਹਾਂ ਜ਼ਖ਼ਮੀਆਂ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ।

 

Leave a Reply

Your email address will not be published. Required fields are marked *