ਬਰਾੜ ਦਾ ਦਾਅਵਾ,ਫਸਲਾਂ ਅਤੇ ਫਸਲਾਂ ਤੋਂ ਬਣੇ ਸਾਮਾਨ ਉਤੇ ਕੇਂਦਰ ਸਰਕਾਰ ਨੇ ਨਹੀਂ ਦਿੱਤੀ ਕੋਈ ਛੂਟ

ਚੰਡੀਗੜ੍ਹ 13 ਫਰਵਰੀ (ਖ਼ਬਰ ਖਾਸ ਬਿਊਰੋ)

ਅਕਾਲੀ ਦਲ ਛੱਡ ਪਿਛਲੇ ਮਹੀਨੇ ਭਾਜਪਾ ਵਿਚ ਸਾਮਲ ਹੋਏ  ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਹਮੇਸ਼ਾ ਉਹੀ ਮੁਲਕ ਤਰੱਕੀ ਕਰਦਾ ਹੈ, ਜਿਹਨਾਂ ਦਾ ਕੱਚਾ ਮਾਲ ਜਾਂ ਸਬੰਧਿਤ ਦੇਸ਼ ਦੇ ਕੱਚੇ ਮਾਲ ਤਿਆਰ ਮਾਲ ਦੂਜੇ ਦੇਸ਼ਾ ਵਿੱਚ ਵਿਕਦਾ ਹੋਵੇ | ਬਾਹਰ ਮੁਲਕਾਂ ਵਿੱਚ ਮਾਲ ਫਿਕਣ ਦੇ ਕਾਰਨ ਫੈਕਟਰੀਆਂ ਲੱਗਦੀਆਂ ਹਨ ਉਸ ਫੈਕਟਰੀਆਂ ਦੇ ਕਾਰਨ ਉਸ ਸੂਬੇ ਜਾਂ ਦੇਸ਼ ਦੇ ਨੌਜਵਾਨਾਂ ਨੂੰ ਰੁਜਗਾਰ ਮਿਲਦਾ ਹੈ |

ਭਾਜਪਾ ਦਫ਼ਤਰ ਵਿਖੇ ਪੱਤਰਕਾਰਾਂ ਨਾਲ  ਗੱਲਬਾਤ ਕਰਦਿਆਂ ਬਰਾੜ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਇੱਕ ਝੂਠ ਫੈਲਾਇਆ ਜਾ ਰਿਹਾ ਹੈ ਜਿਸ ਨੂੰ ਸਪੱਸਟ ਕਰਦਿਆਂ ਬੋਲਦੇ ਹੋਏ ਕਿਹਾ ਕਿ ਪੰਜਾਬ ਦੀਆਂ ਜਿੰਨੀਆਂ ਵੀ ਫਸਲਾਂ ਹਨ ਜਿਨਾਂ ਵਿੱਚ ਕਣਕ, ਚਾਵਲ, ਜੌ, ਮੱਕੀ, ਸੋਆਬੀਨ. ਬਾਜਰਾ,ਉਟਸ, ਮੈਦਾ ਅਤੇ ਆਟਾ ਸਾਰੇ ਤਰਾਂ ਦਾ ਇਥਨੋਲ, ਸ਼ਾਇਦ, ਕਪਾਹ, ਕਾਬਿਲ ਛੋਲੇ, ਮੂੰਗੀ ਸਾਰੀਆਂ ਫਸਲਾਂ ਤੇ ਭਾਰਤ ਵੱਲੋਂ ਅਮਰੀਕਾ ਨੂੰ ਕੋਈ ਛੋਟ ਨਹੀ ਦਿੱਤੀ ਗਈ|

ਸਬਜੀਆਂ ਦੇ ਵਿੱਚੋਂ ਪਿਆਜ, ਆਲੂ, ਮਟਰ, ਬੀਨਜ, ਖੁੰਭਾ, ਤੌਰੀ, ਕੱਦੂ. ਖੀਰਾ, ਛਿਲਮਾ ਮਿਰਚ, ਭਿੰਡੀ ਆਦਿ ਜਿੰਨੀਆ ਵੀ ਸਬਜੀਆਂ ਹਨ ਨੂੰ ਭਾਰਤ ਭੇਜਣ ਦੀ ਇਜਾਜਤ ਨਹੀ ਦਿੱਤੀ ਗਈ ਇਸਦੇ ਉਲਟ ਇਹ ਸਾਰੀਆਂ ਸਬਜੀਆਂ ਤੇ ਪਰੋਸੈਸ਼ ਸਬਜੀਆਂ 0 % ਟੈਰਿਫ ਤੋਂ ਅਮਰੀਕਾ ਜਾ ਸਕਣਗੀਆਂ |

ਹੋਰ ਪੜ੍ਹੋ 👉  ਲੋਕ ਸੰਪਰਕ ਵਿਭਾਗ ਦੇ ਸਕੱਤਰ ਤੇ ਡਾਇਰੈਕਟਰ ਦਾ ਤਬਾਦਲਾ

ਇਸੇ ਤਰਾਂ ਜਿੰਨੇ ਵੀ ਡੇਅਰੀ ਉਤਪਾਦ ਹਨ ਜਿੰਨਾ ਵਿੱਚ ਦੁੱਧ ਜਾਂ ਦੁੱਧ ਤੋਂ ਬਣੇ ਪਨੀਰ, ਕਰੀਮ, ਮੱਖਣ, ਸੁੱਕਾ ਦੁੱਧ, ਘਿਉ ਆਦਿ ਨੂੰ ਭਾਰਤ ਆਉਣ ਲਈ ਕੋਈ ਖੁੱਲ ਨਹੀ ਦਿੱਤੀ ਗਈ ਇਸਦੇ ਉਲਟ ਦੁੱਧ ਜਾ ਦੁੱਧ ਤੋ ਬਣੇ ਪ੍ਰੋਡੈਕਟ 0 % ਟੈਰਿਫ ਤੋਂ ਅਮਰੀਕਾ ਭੇਜੇ ਜਾ ਸਕਦੇ ਹਨ |

ਇਸੇ ਤਰਾਂ ਮਸਲਿਂਆਂ ਵਿੱਚ ਕਾਲੀ ਮਿਰਚ, ਲੌਂਗ, ਇਲਾਈਚੀ, ਸੁੱਕੀ/ ਹਰੀ ਮਿਰਚ, ਧਨੀਆ ਜੀਰਾ, ਹਿੰਗ, ਅਦਰਕ, ਹਲਦੀ ਜਵੈਂਣ, ਸੌਂਫ, ਮੈਥੀ, ਸਰੋਂ, ਰਾਇ, ਚਾਹ ਕੌਫੀ ਉਰ ਇਨਾ ਤੋਂ ਬਣੇ ਸਾਰੇ ਪ੍ਰੋਸੈਸਡ ਬਣੇ ਪਾਊਡਰ ਉਪਰ ਭਾਰਤ ਵੱਲੋਂ ਕੋਈ ਛੋਟ ਨਹੀ ਦਿੱਤੀ ਗਈ ਇਸਦੇ ਉਲਟ ਇਹ ਸਾਰੇ ਕੱਚਾ ਮਾਲ ਜਾਂ ਮਸਾਲੇ ਬਣਾਂਕੇ 0 % ਟੈਰਿਫ ਤੋਂ ਅਮਰੀਕਾ ਜਾ ਸਕਣਗੇ |
ਇਸੇ ਤਰਾਂ ਫਲਾ ਵਿੱਚ ਅੰਬ,ਕੇਲਾ, ਅਮਰੂਦ, ਅਨਾਨਾਸ, ਨਾਰੀਅਲ, ਕਾਜੂ, ਸੰਗਤਰਾ, ਚਕੌਤਰਾ, ਕੀਨੂੰ, ਨਿੰਬੂ, ਅੰਗੂਰ, ਚੈਰੀ, ਸੁੱਕਾ ਆਲੂ ਪਖਾਰੀ, ਇਮਲੀ, ਸੁੱਕਾ ਸੇਬ, ਸ਼ਿਗਾੜਾ ਗਿਰੀ ਖੰਜੂਰ ਆਦਿ ਭਾਰਤ ਆਉਣ ਲਈ ਕੋਈ ਛੋਟ ਨਹੀ ਦਿੱਤੀ ਗਈ ਇਸ਼ਦੇ ਉਲਟ ਇਹ ਸਾਰੇ ਇਸੇ ਤਰਾਂ ਜਾਂ ਪ੍ਰੋਸੈਸ ਕਰਕੇ 0 % ਟੈਰਿਫ ਤੇ ਅਮਰੀਕਾ ਭੇਜੇ ਜਾ ਸਕਦੇ ਹਨ |

ਹੋਰ ਪੜ੍ਹੋ 👉  24X7 ਹੜ੍ਹ ਕੰਟਰੋਲ ਰੂਮ ਸਥਾਪਤ ਕਰਨ ਦੇ ਨਾਲ-ਨਾਲ 31 ਮਈ ਤੱਕ ਖੋਜ ਤੇ ਬਚਾਅ ਟੀਮਾਂ ਤਾਇਨਾਤ ਕਰਨ ਦੇ ਨਿਰਦੇਸ਼

ਕੁਝ ਆਈਟਮਾਂ ਵਿੱਚ ਘੱਟੋਂ ਘੱਟ ਖਰੀਦਣ ਦਾ ਕੋਟਾਂ ਤੈਅ ਕੀਤਾ ਹੈ ਜਿਵੇਕਿ ਪਸ਼ੂ / ਮੁਰਗੀਆਂ ਦੀ ਖੁਰਾਕ ਲਈ ਲੋੜੀਦਾਂ ਸਮਾਨ 5 ਕਰੋੜ ਟਨ ਬਾਹਰਲੇ ਮੁਲਕਾਂ ਤੋਂ ਮੰਗਵਾਇਆ ਜਾਦਾਂ ਹੈ ਜਿਸਦਾ ਸਿਰਫ 1 ਪ੍ਰਤੀਸ਼ਤ 5 ਲੱਖ ਟਨ ਅਮਰੀਕਾ ਤੋਂ ਲੈਂਣ ਲਈ ਕੋਟਾਂ ਫਿਕਸ ਕੀਤਾ ਗਿਆ ਹੈ | ਇਸੇ ਤਰਾਂ ਸੇਬ 5.50 ਲੱਖ ਟਨ ਵਿਦੇਸ਼ਾਂ ਦੀ ਧਰਤੀ ਤੋਂ ਭਾਰਤ ਆਉਦਾਂ ਹੈ ਉਸ ਵਿੱਚੋਂ 1 ਲੱਖ ਟਨ ਦਾ ਕੋਟਾ ਅਮਰੀਕਾ ਤੋਂ ਲੈਂਣਾ ਫਿਕਸ ਕੀਤਾ ਗਿਆ ਹੈ ਪਰ ਪਹਿਲਾ 75 ਰੁਪਏ ਕਿਲੋਂ ਭਾਰਤ ਦੀ ਧਰਤੀ ਤੇ ਪਹੁੰਚਦਾ ਸੀ ਹੁਣ 100 ਰੁਪਏ ਪ੍ਰਤੀ ਕਿਲੋ ਪਹੁੰਚੇਗਾ ਇਸੇ ਤਰਾਂ 2.77 ਲੱਖ ਟਨ ਬਦਾਮ ਬਾਹਰੇ ਮੁਲਕਾਂ ਤੋਂ ਆਉਦਾਂ ਹੈ | ਪਿਛਲੇ ਸਾਲ 2.50 ਲੱਖ ਟਨ ਅਮਰੀਕਾ ਤੋਂ ਆਇਆ ਹੈ ਹੁਣ 1 ਲੱਖ ਟਨ ਲੈਂਣ ਲਈ ਕੋਟਾਂ ਫਿਕਸ ਕੀਤਾ ਗਿਆ ਹੈ | ਇਸੇ ਤਰਾਂ 5.50 ਲੱਖ ਟਨ ਸੋਆਬੀਨ ਦਾ ਤੇਲ ਬਾਹਰਲੇ ਮੁਲਕਾਂ ਤੋਂ ਭਾਰਤ ਦੀ ਧਰਤੀ ਤੇ ਆਉਦਾਂ ਹੈ | 2024-25 ਵਿੱਚ ਲਗਭਗ 2 ਲੱਖ ਟਨ ਅਮਰੀਕਾ ਤੋਂ ਆਇਆ ਹੈ ਫਿਰ ਵੀ ਸਿਰਫ 1 ਲੱਖ ਟਨ ਦਾ ਕੋਟਾ ਹੀ ਫਿਕਸ ਕੀਤਾ ਗਿਆ ਹੈ |

ਹੋਰ ਪੜ੍ਹੋ 👉  ਮੁੱਖ ਮੰਤਰੀ ਸਿਹਤ ਯੋਜਨਾ ਤੇ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਰਜਿਸਟ੍ਰੇਸ਼ਨ ’ਚ ਤੇਜ਼ੀ ਲਿਆਂਦੀ ਜਾਵੇ : ਡਿਪਟੀ ਕਮਿਸ਼ਨਰ

ਉਪਰੋਕਤ ਸਾਰੀਆਂ ਆਈਟਮਾਂ ਪਹਿਲਾਂ ਹੀ ਵੱਡੀ ਤੈਦਾਤ ਵਿੱਚ ਭਾਰਤ ਆਉਦੀਂਆ ਹਨ ਇਸ ਵਿੱਚੋ ਕੁਝ ਆਈਟਮਾਂ ਦੇ ਕੋਟਾ ਫਿਕਸ ਕਰਕੇ ਕਿਸਾਨਾਂ ਦੀਆਂ ਫਸਲਾਂ ਜਾ ਫਸਲਾਂ ਤੋ ਬਣੇ ਹੋਏ ਸਮਾਨ 0 % ਟੈਰਿਫ ਤੇ ਅਮਰੀਕਾ ਨੂੰ ਭੇਜੇ ਜਾਣ ਨਾਲ ਪੰਜਾਬ ਅਤੇ ਦੇਸ਼ ਦੇ ਕਿਸਾਨਾ ਦਾ ਬਹੁਤ ਵੱਡਾ ਫਾਇਦਾ ਹੋਵੇਗਾ |

ਖੇਤੀ ਨਾਲ ਸਬੰਧਿਤ ਫਸਲਾ ਦੇ ਨਾਲ ਕਪਾਹ ਅਤੇ ਕਪੱੜਾ ਉਦਯੋਗ, ਲੈਧਰ ਦਾ ਕਾਰੋਬਾਰ, ਖਿਡੋਣੋ ਦਾ ਕਾਰੋਬਾਰ, ਪੰਜਾਬ ਦੀ ਸਾਰੇ ਉਦਯੋਗਾਂ ਵਿੱ ਪੁਰਜਿਆਂ ਦਾ ਕਾਰੋਬਾਰ, ਘਰੇਲੂ ਵਰਤੋਂ ਵਾਲੀਆਂ ਚੀਜਾ ਆਦਿ ਦੇ ਕਾਰੋਬਾਰ ਵਿੱਚ ਬਹੁਤ ਵੱਡਾ ਵਾਧਾ ਹੋਵੇਗਾ ਕਿਉਕਿ ਸਾਡੇ ਮੁਕਾਬਲੇ ਵਾਲੇ ਮੁਲਕ ਜਿਸ ਵਿੱਚ ਚਾਇਨਾ ਤੇ 35 %, ਵੀਅਤਨਾਮ 20 %, ਬੰਗਲਾਦੇਸ਼ 20 %, ਇੰਡੋਨੇਸ਼ੀਆ 19 % ਦੇ ਮੁਕਾਬਲੇ ਭਾਰਤ ਉਪਰ ਇਹਨਾ ਮੁਲਕਾ ਨਾਲੋਂ 18 % ਟੈਰਿਫ ਹੈ |

Leave a Reply

Your email address will not be published. Required fields are marked *