ਵੜਿੰਗ ਨੇ ਸਿਆਸੀ ਭੇਦਭਾਵ ਖ਼ਿਲਾਫ਼ ਵੱਡੇ ਪੱਧਰ ਉਤੇ ਜਨ ਅੰਦੋਲਨ ਕਰਨ ਦੀ ਦਿੱਤੀ ਚੇਤਾਵਨੀ

 

ਚੰਡੀਗੜ੍ਹ, 15 ਅਪ੍ਰੈਲ (ਖ਼ਬਰ ਖਾਸ  ਬਿਊਰੋ)

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪਾਰਲੀਮਾਨੀ ਅਤੇ ਵਿਧਾਨ ਸਭਾ ਹਲਕਿਆਂ ਦੀ ਪ੍ਰਸਤਾਵਿਤ ਹੱਦਬੰਦੀ ਦਰਅਸਲ ਵਿੱਚ ਭਾਜਪਾ ਵੱਲੋਂ ਪੰਜਾਬ ਵਰਗੇ ਰਾਜਾਂ ‘ਤੇ ਇੱਕ ਲੁਕਿਆ ਹੋਇਆ ਹਮਲਾ ਹੈ, ਜਿਨ੍ਹਾਂ ਨੇ ਵਾਰ-ਵਾਰ ਇਸ ਪਾਰਟੀ ਨੂੰ ਨਕਾਰਿਆ ਹੈ।

ਉਨ੍ਹਾਂ ਕਿਹਾ ਕਿ ਇਸ ਨਾਲ ਸਿਆਸੀ ਭੇਦਭਾਵ ਵਧੇਗਾ ਅਤੇ ਪਹਿਲਾਂ ਤੋਂ ਭਾਜਪਾ ਦੇ ਹਮਲੇ ਝੇਲ ਰਹੀ ਦੇਸ਼ ਦੀ ਸੰਘੀ ਸੰਰਚਨਾ ਹੋਰ ਕਮਜ਼ੋਰ ਹੋਵੇਗੀ।

ਸੂਬਾ ਕਾਂਗਰਸ ਪ੍ਰਧਾਨ ਨੇ ਚੇਤਾਵਨੀ ਦਿੱਤੀ ਹੈ ਕਿ ਕਾਂਗਰਸ ਪਾਰਟੀ ਹੱਦਬੰਦੀ ਦੇ ਵਿਰੋਧ ਵਿੱਚ ਸੂਬੇ ਭਰ ਵਿੱਚ ਵੱਡਾ ਜਨ ਅੰਦੋਲਨ ਸ਼ੁਰੂ ਕਰੇਗੀ, ਕਿਉਂਕਿ ਇਸਦਾ ਅਸਲ ਮਕਸਦ ਸੂਬਿਆਂ ਨੂੰ ਮਜ਼ਬੂਤ ਕਰਨਾ ਨਹੀਂ, ਸਗੋਂ ਪੰਜਾਬ ਵਰਗੇ ਸੂਬਿਆਂ ਨੂੰ ਕਮਜ਼ੋਰ ਕਰਨਾ ਹੈ, ਜਿਨ੍ਹਾਂ ਨੇ ਭਗਵਾ ਪਾਰਟੀ ਨੂੰ ਸਵੀਕਾਰ ਨਹੀਂ ਕੀਤਾ ਹੈ।

ਹੋਰ ਪੜ੍ਹੋ 👉  ਪੱਤਰਕਾਰੀ ਅਤੇ ਪੱਤਰਕਾਰਾਂ ਨੂੰ ਸੁਰੱਖਿਆ ਦੀ ਲੋਡ਼ ਹੈ: ਆਈ ਜੇ ਯੂ

ਇਸ ਦੌਰਾਨ ਵੜਿੰਗ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਹੱਦਬੰਦੀ ਦੇ ਖ਼ਿਲਾਫ਼ ਪ੍ਰਸਤਾਵ ਪਾਸ ਕਰਨ ਦੀ ਚੁਣੌਤੀ ਦਿੱਤੀ ਹੈ, ਤਾਂ ਜੋ ਇਸਦਾ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਵਿਰੋਧ ਕੀਤਾ ਜਾ ਸਕੇ।

ਉਨ੍ਹਾਂ ਨੇ ਸੰਦੇਹ ਜਤਾਇਆ ਕਿ ਆਪ ਸਰਕਾਰ ਇਹ ਕਦਮ ਨਹੀਂ ਚੁੱਕੇਗੀ, ਕਿਉਂਕਿ ਉਹ ਹਮੇਸ਼ਾਂ ਤੋਂ ਭਾਜਪਾ ਦੇ ਸਹਾਇਕ ਦੀ ਭੂਮਿਕਾ ਨਿਭਾਉਂਦੀ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਭਾਜਪਾ ਨੂੰ ਹਮੇਸ਼ਾ ਤੋਂ ਨਕਾਰਨ ਵਾਲੇ ਪੰਜਾਬ, ਤਮਿਲਨਾਡੂ ਅਤੇ ਕੇਰਲ ਵਰਗੇ ਸੂਬਿਆਂ ਨੂੰ ਇਸਦਾ ਨੁਕਸਾਨ ਹੋਵੇਗਾ, ਜਦਕਿ ਉੱਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ਨੂੰ ਵੱਡਾ ਫ਼ਾਇਦਾ ਹੋਵੇਗਾ। ਉਹਨਾਂ ਦਾ ਸਵਾਲ ਕੀਤਾ ਕਿ ਕੀ ਇਸ ਨਾਲ ਹੱਦਬੰਦੀ ਦੇ ਅਸਲ ਮਕਸਦ ਅਤੇ ਉਦੇਸ਼ ‘ਤੇ ਕੋਈ ਸ਼ੱਕ ਬਾਕੀ ਰਹਿੰਦਾ ਹੈ?

ਹੋਰ ਪੜ੍ਹੋ 👉  ਪੱਤਰਕਾਰੀ ਅਤੇ ਪੱਤਰਕਾਰਾਂ ਨੂੰ ਸੁਰੱਖਿਆ ਦੀ ਲੋਡ਼ ਹੈ: ਆਈ ਜੇ ਯੂ

ਵੜਿੰਗ ਨੇ ਕਿਹਾ ਕਿ ਭਾਜਪਾ ਸਰਕਾਰ ਨੂੰ ਪਤਾ ਹੈ ਕਿ ਉਹ ਇਹ ਕਾਨੂੰਨ ਸੰਸਦ ਵਿੱਚ ਆਪਣੇ ਬਲਬੂਤੇ ‘ਤੇ ਪਾਸ ਨਹੀਂ ਕਰਵਾ ਸਕਦੀ, ਇਸ ਲਈ ਮਹਿਲਾ ਰਾਖਾਕਰਨ ਬਿੱਲ ਨੂੰ ਇਸ ਮਕਸਦ ਲਈ ਇੱਕ ਢਾਲ ਵਜੋਂ ਵਰਤਿਆ ਜਾ ਰਿਹਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਸਰਕਾਰ ਪਿਛਲੇ ਦਰਵਾਜ਼ੇ ਰਾਹੀਂ ਇਹ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸਨੂੰ ਕਾਂਗਰਸ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ। ਉਹਨਾਂ ਨੇ ਸਪਸ਼ਟ ਕੀਤਾ ਕਿ ਮਹਿਲਾ ਰਾਖਵਾਂਕਰਨ ਬਿੱਲ ਸਤੰਬਰ, 2023 ਵਿੱਚ ਹੀ ਸੰਸਦ ਵਿੱਚ ਪਾਸ ਹੋ ਚੁੱਕਾ ਹੈ।

ਹੋਰ ਪੜ੍ਹੋ 👉  ਪੱਤਰਕਾਰੀ ਅਤੇ ਪੱਤਰਕਾਰਾਂ ਨੂੰ ਸੁਰੱਖਿਆ ਦੀ ਲੋਡ਼ ਹੈ: ਆਈ ਜੇ ਯੂ

ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਮਹਿਲਾਵਾਂ ਲਈ ਰਾਖਵਾਂਕਰਨ ਕੋਈ ਮੇਹਰਬਾਨੀ ਨਹੀਂ ਹੈ, ਸਗੋਂ ਇਹ ਉਹਨਾਂ ਦਾ ਹੱਕ ਹੈ। ਇਸਦੇ ਲਈ ਸ਼੍ਰੀਮਤੀ ਸੋਨੀਆ ਗਾਂਧੀ ਦੀ ਸੋਚ ਤੋਂ ਲੈ ਕੇ ਅੱਜ ਤੱਕ ਕਾਂਗਰਸ ਹਮੇਸ਼ਾਂ ਮਹਿਲਾਵਾਂ ਦੇ ਸਿਆਸੀ ਸਸ਼ਕਤੀਕਰਨ ਲਈ ਡਟ ਕੇ ਖੜ੍ਹੀ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਇਸਦੀ ਲਾਗੂਆਤ ਸੱਚੀ ਹੋਣੀ ਚਾਹੀਦੀ ਹੈ, ਨਾ ਕਿ ਸਿਰਫ਼ ਪ੍ਰਤੀਕ ਵਜੋਂ ਰਹਿਣੀ ਚਾਹੀਦੀ ਹੈ।

Leave a Reply

Your email address will not be published. Required fields are marked *