ਵੌਇਸ ਆਫ ਯੂਨਿਟੀ’ ਡਾ ਬੱਲ ਦੀ ਗੀਤਾਂ ਨੇ ਸਰੋਤੇ ਕੀਲੇ

ਚੰਡੀਗੜ੍ਹ 2 ਮਾਰਚ (ਖ਼ਬਰ ਖਾਸ ਬਿਊਰੋ)

ਪੰਜਾਬ ਕਲਾ ਭਵਨ ਸੈਕਟਰ 16 ਵਿੱਚ ‘ਵੌਇਸ ਆਫ ਯੂਨਿਟੀ’ ਸੰਸਥਾ ਦੁਆਰਾ ਇੱਕ ਜੀਵੰਤ ਸੰਗੀਤਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਤਕਰੀਬਨ 50 ਗਾਇਕਾਂ ਨੇ ਹਿੱਸਾ ਲਿਆ ਇਸ ਜੀਵੰਤ ਇਵੈਂਟ ਵਿੱਚ ਵੱਖ ਵੱਖ ਸਾਜਾਂ ਵਾਲਿਆਂ ਨੇ ਲਾਈਵ ਸੰਗੀਤ ਦਿੱਤਾ ਜਿਵੇਂ ਗਿਟਾਰ, ਕੀਅ ਬੋਰਡ, ਤਬਲਾ, ਢੋਲਕ, ਸੈਕਸੋਫੋਨ ਆਦਿ ਜਿਨ੍ਹਾਂ ਦੇ ਨਾਲ ਅਲੱਗ ਅਲੱਗ ਗਾਇਕਾਂ ਨੇ ਬੜੀ ਮਸਤੀ ਵਿਚ ਫਿਲਮੀ ਗਾਣੇ ਸੁਣਾਏ । ਕੁਝ ਗਾਣੇ ਸੋਲੋ ਸਨ ਤੇ ਕੁਛ ਡਿਊਟ ਵੀ ਸਨ ।

ਮੈਡਮ ਜਯਾ ਗੋਇਲ ਦੀ ਦੇਖ ਰੇਖ ਹੇਠ ਕਰਵਾਇਆ ਗਿਆ ਇਹ ਪ੍ਰੋਗਰਾਮ ਸ਼ਹਿਰ ਨਿਵਾਸੀਆਂ ਨੇ ਬੇਹੱਦ ਪਸੰਦ ਕੀਤਾ।ਇਸਦੇ ਮਿਊਜ਼ਿਕ ਅਰੇਂਜਰ ਸਨ ਅਰੁਣ ਕਾਂਤ।ਮੈਡਮ ਗੁਲਸ਼ਨ ਸੋਨੀ ਜਿਨਾਂ ਨੂੰ ਚੰਡੀਗੜ੍ਹ ਦੇ ਵਿੱਚ ਮਲਿਕਾ ਤਰੰਨੁਮ ਦੇ ਨਾਂ ਨਾਲ ਜਾਣਿਆ ਜਾਂਦਾ ਵੀ ਹੈ ਉਹ ਇਸ ਆਯੋਜਨ ਦਾ ਖਾਸ ਹਿੱਸਾ ਸਨ, ਉਹਨਾਂ ਨੇ ਜਾਇਓ ਨਾਰਾ ਗੀਤ ਗਾਇਆ।ਮੈਡਮ ਸਵਿਤਾ ਭੱਟੀ ਸਪੈਸ਼ਲ ਗੈਸਟ ਬੁਲਾਏ ਗਏ ਸਨ। ਤਕਰੀਬਨ ਸਾਰੇ ਹੀ ਗਾਣੇ ਹਿੰਦੀ ਫਿਲਮਾਂ ਚ ਸਨ ਪਰ ਇੱਕ ਦੁਗਾਣਾ ਜੋ ਪੰਜਾਬੀ ਸੀ, ਪੁਰਾਣੀ ਭੰਗੜਾ ਫਿਲਮ ਵਿੱਚੋਂ ਲਿਆ ਗਿਆ ਸੀ। ਇਹ ਮੁਹੰਮਦ ਰਫੀ ਤੇ ਸ਼ਮਸ਼ਾਦ ਬੇਕਮ ਨੇ ਗਾਇਆ ਹੋਇਆ ਹੈ।

ਹੋਰ ਪੜ੍ਹੋ 👉  ਅਕਾਲੀ ਦਲ ਵਿਸ਼ਵ ਪੱਧਰੀ ਹੁਨਰ ਵਿਕਾਸ ਯੂਨੀਵਰਸਿਟੀ ਸਥਾਪਿਤ ਕਰਨ ਲਈ ਵਚਨਬੱਧ: ਬਾਦਲ

ਅੱਜ ਇਹ ਗਾਣਾ, ਡਾਕਟਰ ਮਨਜੀਤ ਸਿੰਘ ਬੱਲ ਅਤੇ ਮੈਡਮ ਆਰਤੀ ਬੇਦੀ ਨੇ ਬੇਹੱਦ ਮਸਤ ਅੰਦਾਜ਼ ਵਿੱਚ ਪੇਸ਼ ਕੀਤਾ। ਹਿੰਦੀ ਗਾਣਿਆਂ ਦੇ ਦਰਮਿਆਨ ਇਕਲੌਤੇ ਪੰਜਾਬੀ ਗਾਣੇ ਦੀ ਪੇਸ਼ਕਾਰੀ ਨੇ ਸਰੋਤਿਆਂ ਵਿੱਚ ਬੜਾ ਉਤਸ਼ਾਹ ਭਰ ਦਿਤਾ ਤੇ ਸਾਰਾ ਹਾਲ ਤਾੜੀਆਂ ਨਾਲ ਗੂੰਜ ਖੋਜਣ ਲੱਗਾ। ਇਸ ਗਾਣੇ ਦੇ ਦਰਮਿਆਨ ਵੀ ਤੇ ਗਾਣੇ ਦੇ ਬਾਅਦ ਵੀ ਸਾਰੇ ਸਰੋਤਿਆਂ ਨੇ ਪ੍ਰੋਗਰਾਮ ਨੂੰ ਬਹੁਤ ਮਾਣ ਆ ਖਾਸ ਕਰਕੇ ਇਸ ਪੰਜਾਬੀ ਗਾਣੇ ਨੂੰ । ਵਧੇਰੇ ਸਰੋਤਿਆਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਆਯੋਜਨ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ ਜਿਨਾਂ ਵਿੱਚ ਪੰਜਾਬੀ ਗਾਣੇ ਵੀ ਪੇਸ਼ ਕੀਤੇ ਜਾਣੇ ਚਾਹੀਦੇ ਹਨ, ਕਿਉਂਕਿ ਚੰਡੀਗੜ੍ਹ ਟਰਾਈਸਿਟੀ (ਪੰਚਕੁਲਾ, ਜ਼ੀਰਕਪੁਰ, ਚੰਡੀਗੜ੍ਹ, ਮੋਹਾਲੀ, ਖਰੜ ਆਦਿ ਆਉਂਦੇ ਹਨ) ਵਿੱਚ ਜ਼ਿਆਦਾ ਲੋਕ ਪੰਜਾਬੀ ਹਨ ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ ‌। ਇਸ ਕਰਕੇ ਇਹਦੇ ਵਿੱਚ ਪੰਜਾਬੀ ਫਿਲਮੀ ਗਾਣਿਆਂ ਦੀ ਸ਼ਮੂਲੀਅਤ ਵੀ ਹੋਣੀ ਚਾਹੀਦੀ ਹੈ। ਮੈਡਮ ਜਯਾ ਗੋਇਲ ਤੇ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਵਧੀਆ ਪ੍ਰੋਗਰਾਮ ਸੀ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਰ ਵੀ ਹੋਣੇ ਚਾਹੀਦੇ ਹਨ

ਹੋਰ ਪੜ੍ਹੋ 👉  ‘ਸੁਪਨਿਆਂ ਦੀ ਤਾਮੀਰ’ ਰਿਸ਼ਤਿਆਂ ਦੀ ਨਿੱਘ ਦੀ ਤਰਜਮਾਨੀ ਕਰਦੀ : ਡਾ. ਗੁਰਮਿੰਦਰ ਸਿੱਧੂ

Leave a Reply

Your email address will not be published. Required fields are marked *