‘ਸੁਪਨਿਆਂ ਦੀ ਤਾਮੀਰ’ ਰਿਸ਼ਤਿਆਂ ਦੀ ਨਿੱਘ ਦੀ ਤਰਜਮਾਨੀ ਕਰਦੀ : ਡਾ. ਗੁਰਮਿੰਦਰ ਸਿੱਧੂ

ਚੰਡੀਗੜ੍ਹ 1 ਮਾਰਚ (ਖ਼ਬਰ ਖਾਸ ਬਿਊਰੋ)

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪੰਜਾਬ ਕਲਾ ਭਵਨ ਵਿਖੇ ਪ੍ਰਿੰਸੀਪਲ ਗੁਰਦੇਵ ਕੌਰ ਪਾਲ ਦੀ ਸਵੈ-ਜੀਵਨੀ ਦੇ ਦੂਜੇ ਭਾਗ ‘ਸੁਪਨਿਆਂ ਦੀ ਤਾਮੀਰ’ ਲੋਕ-ਅਰਪਣ ਕੀਤੀ ਗਈ ਅਤੇ ਇਸ ‘ਤੇ ਵਿਚਾਰ ਵਟਾਂਦਰਾ ਹੋਇਆI ਪੁਸਤਕ ਰਿਲੀਜ਼ ਕਰਨ ਮੌਕੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਲੇਖਿਕਾ ਗੁਰਦੇਵ ਪਾਲ, ਉੱਘੇ ਨਾਟਕਕਾਰ ਅਤੇ ਪੱਤਰਕਾਰ ਡਾ. ਸਵਰਾਜਬੀਰ, ਪ੍ਰਸਿੱਧ ਆਲੋਚਕ ਡਾ. ਸੁਖਦੇਵ ਸਿੰਘ ਸਿਰਸਾ, ਨਾਮਵਰ ਲੇਖਿਕਾ ਡਾ. ਗੁਰਮਿੰਦਰ ਸਿੱਧੂ, ਚਿੰਤਕ ਅਤੇ ਲੇਖਕ ਗੁਰਨਾਮ ਕੰਵਰ, ਕਾਨੂੰਨ ਮਾਹਿਰ ਮਨਜੀਤ ਸਿੰਘ ਖਹਿਰਾ, ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਏ. ਐੱਸ ਪਾਲ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਰਾਹਤ ਵਿਰਕ, ਅਮਨਦੀਪ ਬਾਜਵਾ, ਸੀਰਤ ਵਿਰਕ ਅਤੇ ਉਦੈਵੀਰ ਸਿੰਘ ਨੇ ਸ਼ਿਰਕਤ ਕੀਤੀI ਕਿਤਾਬ ਬਾਰੇ ਭੂਮਿਕਾ ਦੱਸਦਿਆਂ ਗੁਰਨਾਮ ਕੰਵਰ ਨੇ ਸਾਰਿਆਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਸੱਚ ਦੀ ਪੇਸ਼ਕਾਰੀ ਦਾ ਆਪਣਾ ਸਰੂਪ ਹੁੰਦਾ ਹੈ ।

ਹੋਰ ਪੜ੍ਹੋ 👉  ਮੁੱਖ ਮੰਤਰੀ ਵੱਲੋਂ ਮਹਿਲਾਵਾਂ ਖਿਆਲਫ ਕੀਤੀਆਂ ਟਿੱਪਣੀਆਂ ਦਾ ਸਦਨ 'ਚ ਚੁੱਕਿਆ ਮਾਮਲਾ

ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਸਵੈ-ਜੀਵਨੀ ਦਾ ਇਹ ਇੱਕ ਨਿਵੇਕਲਾ ਉਪਰਾਲਾ ਹੈ ਮਨਜੀਤ ਸਿੰਘ ਖਹਿਰਾ ਦੇ ਸ਼ਬਦਾਂ ਵਿੱਚ ਇਹ ਇੱਕ ਸਲੀਕੇ ਦੀ ਨੁਮਾਇੰਦਗੀ ਹੈ ਜਿਸ ਵਿੱਚ ਵਿਦਵਤਾ ਅਤੇ ਸਿਆਣਪ ਹੈ I ਪ੍ਰਸਿੱਧ ਕਵਿਤਰੀ ਰਾਜਿੰਦਰ ਕੌਰ ਨੇ ਗੁਰਦੇਵ ਪਾਲ ਦੀ ਸ਼ਖ਼ਸੀਅਤ ਨੂੰ ਸਮਰਪਿਤ ਖ਼ੂਬਸੂਰਤ ਕਵਿਤਾ ਸੁਣਾਈ I ਵਧੀਆ ਗਾਇਕ ਦਰਸ਼ਨ ਤਿਉਣਾ ਨੇ ਗੁਰਨਾਮ ਕੰਵਰ ਦਾ ਲਿਖਿਆ ਗੀਤ ‘ਸਾਥੀਆ ਆ ਉੱਡੀਏ, ਸਾਂਝੀਵਾਲ ਉਡਾਣ’ ਸੁਣਾ ਕੇ ਭਰਪੂਰ ਵਾਹ-ਵਾਹ ਖੱਟੀ ਡਾ. ਗੁਰਮਿੰਦਰ ਸਿੱਧੂ ਨੇ ਕਿਹਾ ਕਿ ਇਹ ਸਵੈ-ਜੀਵਨੀ ਚੁੱਲ੍ਹੇ ਚੌਂਕਿਆਂ ਨੂੰ ਦੁੱਖ ਦਸਦੀ ਔਰਤ ਦਾ ਅਹਿਸਾਸ ਹੈ ਜਿਸ ਵਿੱਚ ਰਿਸ਼ਤਿਆਂ ਦਾ ਨਿੱਘ ਹੈ ।

ਲੇਖਿਕਾ ਪ੍ਰਿੰ. ਗੁਰਦੇਵ ਕੌਰ ਪਾਲ ਨੇ ਕਿਹਾ ਕਿ ਚੰਗਾ ਸਾਹਿਤ ਪੜ੍ਹ ਕੇ ਹੀ ਉਹਨਾਂ ਨੂੰ ਡਾਇਰੀ ਰੂਪ ਰਾਹੀਂ ਇਹ ਪੁਸਤਕ ਸਿਰਜਣ ਦਾ ਹੌਂਸਲਾ ਮਿਲਿਆ I ਚਿੰਤਕ ਅਤੇ ਅਕਾਦਮਿਕ ਮਾਹਿਰ ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਇਹ ਪੁਸਤਕ ਹੰਢਾਏ ਪਲਾਂ ਦਾ ਬਹੁਤ ਵਧੀਆ ਦਸਤਾਵੇਜ਼ ਹੈ I ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਿਤਾਬ ਵਿੱਚ ਨਿੱਜ ਤੋਂ ਪਰੇ ਤੱਕ ਦਾ ਸਫ਼ਰ ਹੁੰਦਿਆਂ ਹੋਇਆਂ ਰਹੱਸਵਾਦ ਵੀ ਨੁਮਾਇਆਂ ਹੁੰਦਾ ਹੈ I।

ਹੋਰ ਪੜ੍ਹੋ 👉  ਹੁਣ ਤੱਕ 7800 ਤੋਂ ਵੱਧ ਲੋਕਾਂ ਨੇ ਵਾਜਿਬ ਮੁੱਲ ਦੀਆਂ ਦੁਕਾਨਾਂ ਲਈ ਅਰਜ਼ੀਆਂ ਦਿੱਤੀਆਂ: ਲਾਲ ਚੰਦ ਕਟਾਰੂਚੱਕ

ਡਾ.ਸਵਰਾਜਬੀਰ ਨੇ ਕਿਹਾ ਕਿ ਇਹ ਪੁਸਤਕ ਪਾਠਕ ਨੂੰ ਸਿਦਕ ਅਤੇ ਸਿਰੜ ਦੇ ਰੂਬਰੂ ਕਰਦੀ ਹੈ I ਪਰਿਵਾਰ ਵੱਲੋਂ ਸਮਾਗਮ ਵਿੱਚ ਸ਼ਾਮਿਲ ਹੋਇਆਂ ਦਾ ਧੰਨਵਾਦ ਕਰਦਿਆਂ ਅਵਤਾਰ ਸਿੰਘ ਪਾਲ ਨੇ ਕਿਹਾ ਕਿ ਉਹਨਾਂ ਦਾ ਖ਼ੂਬਸੂਰਤ ਆਲਾ ਦੁਆਲਾ ਤਾਕ਼ਤ ਬੰਨ੍ਹ ਉੱਭਰਿਆ ਅੰਗ-ਸੰਗ ਹੈ I ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਧੰਨਵਾਦ ਰੂਪੀ ਸ਼ਬਦ ਬੋਲਦਿਆਂ ਕਿਹਾ ਕਿ ਕਿਤਾਬ ਦਾ ਮਿਆਰੀਪਣ ਇਸ ਸਮਾਗਮ ‘ਚ ਹੋਈ ਚਰਚਾ ਰਾਹੀਂ ਆਪੇ ਝਲਕਿਆ ਹੈ I ਵਰਨਣ ਯੋਗ ਹੈ ਕਿ ਇਸ ਸਵੈ-ਜੀਵਨੀ ਦੇ ਪਹਿਲੇ ਭਾਗ ’ਰੂਹ ਦੀ ਖੁਰਾਕ: ਧੜਕਨ ਦਾ ਰੋਜ਼ਨਾਮਚਾ‘ ਨੂੰ ਵੀ ਪੰਜਾਬੀ ਲੇਖਕ ਸਭਾ ਨੇ ਪਿਛਲੇ ਸਾਲ 13 ਅਪ੍ਰੈਲ ਨੂੰ ਰਿਲੀਜ਼ ਕੀਤਾ ਸੀ ।

ਹੋਰ ਪੜ੍ਹੋ 👉  *ਪੰਜਾਬ ’ਚੋਂ ਅਨਪੜ੍ਹਤਾ, ਨਸ਼ੇ ਅਤੇ ਬੇਰੁਜ਼ਗਾਰੀ ਦਾ ਸਫਾਇਆ ਕਰਨਾ ’ਆਪ’ ਸਰਕਾਰ ਦੀ ਪ੍ਰਮੁੱਖ ਤਰਜੀਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ*

ਅੱਜ ਦੇ ਇਸ ਸਮਾਗਮ ਦਾ ਹਿੱਸਾ ਬਣਦਿਆਂ ਹੋਰਨਾਂ ਤੋਂ ਇਲਾਵਾ ਡਾ. ਸ਼ਿੰਦਰਪਾਲ, ਡਾ. ਹਰੀਸ਼ ਪੁਰੀ, ਕਰਨਲ ਜਸਬੀਰ ਭੁੱਲਰ, ਜੰਗ ਬਹਾਦਰ ਗੋਇਲ, ਬਲਕਾਰ ਸਿੱਧੂ, ਸੰਜੀਵਨ ਸਿੰਘ, ਹਰੀਸ਼ ਜੈਨ, ਗੁਰਦੀਪ ਗੁਲ, ਡਾ. ਬਲਦੇਵ ਸਿੰਘ ਖਹਿਰਾ, ਸੀਨੀਅਰ ਪੱਤਰਕਾਰ ਜਗਤਾਰ ਸਿੰਘ, ਹਰਬੰਸ ਸੋਢੀ, ਪ੍ਰੀਤਮ ਰੁਪਾਲ, ਅਜਾਇਬ ਸਿੰਘ ਔਜਲਾ, ਡਾ. ਗੁਰਮੇਲ ਸਿੰਘ, ਪ੍ਰੋ. ਅਤੈ ਸਿੰਘ, ਮੀਤ ਰੰਗਰੇਜ਼, ਹਰਭਜਨ ਕੌਰ ਢਿੱਲੋਂ, ਕੰਵਲਦੀਪ ਕੌਰ, ਹਰਮਿੰਦਰ ਕਾਲੜਾ, ਲਾਭ ਸਿੰਘ ਲਹਿਲੀ, ਵਰਿੰਦਰ ਚੱਠਾ, ਕਿਰਨਦੀਪ, ਸੁਰਿੰਦਰ ਕੁਮਾਰ, ਅਮਰ ਇੰਦਰ ਕੌਰ, ਗੁਰਮੀਤ ਚਾਂਦ, ਪਰਮਜੀਤ ਰੰਧਾਵਾ, ਕੁਲਦੀਪ ਕੌਰ, ਸਤਵੰਤ ਸਿੰਘ, ਸੁਨੀਤਾ ਰਾਣੀ, ਊਸ਼ਾ ਕੰਵਰ, ਡਾ. ਨਿਰਲੇਪ ਕੌਰ, ਡਾ. ਨਿਮਰਨ ਕੌਰ, ਰਾਜ ਸਮੱਧਰ, ਸਰਬਜੀਤ ਸਿੰਘ, ਸੁਨੀਤਾ ਬਰਲਾ, ਬੁੱਲ੍ਹਾ, ਰਾਹਤ, ਸੀਰਤ, ਅਮਨ, ਬਲਵਿੰਦਰ ਚਹਿਲ, ਰਾਜੇਸ਼ ਕੁਮਾਰ ਜੈਸਵਾਲ, ਰਾਜੀਵ ਅਰੋੜਾ, ਗੀਤਾ ਅਰੋੜਾ, ਹਰਜੀਤ ਸਿੰਘ, ਰਜਿੰਦਰ ਸਿੰਘ ਮਲਹੋਤਰਾ, ਕੁਲਜੀਤ ਕੌਰ ਮਲਹੋਤਰਾ ਅਤੇ ਗੁਰਪ੍ਰੀਤ ਖਹਿਰਾ ਨੇ ਆਪਣੀ ਵੱਡਮੁੱਲੀ ਮੌਜੂਦਗੀ ਦਰਜ ਕਰਵਾਈ I

Leave a Reply

Your email address will not be published. Required fields are marked *