ਚੰਡੀਗੜ੍ਹ 16 ਅਗਸਤ (ਖ਼ਬਰ ਖਾਸ ਬਿਊਰੋ) ਆਜ਼ਾਦੀ ਦਿਵਸ ਵਾਲੇ ਦਿਨ 84 ਸਿੱਖਾਂ ਦੇ ਕਤਲੇਆਮ ਦੇ ਮੁੱਖ…
Tag: BJP
ਸੁਖਬੀਰ ਸਿੰਘ ਬਾਦਲ ਨੇ ਸਿਸੋਦੀਆ ਦੀ ਜ਼ਮਾਨਤ ਰੱਦ ਕਰਨ ਦੀ ਕੀਤੀ ਮੰਗ
ਚੰਡੀਗੜ੍ਹ, 16 ਅਗਸਤ (ਖ਼ਬਰ ਖਾਸ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ…
ਮੁਨੀਸ਼ ਸਿਸੋਦੀਆ ਦੀ ਵਾਇਰਲ ਵੀਡਿਓ ਨਾਲ ਸਿਆਸੀ ਭੂਚਾਲ ਆਇਆ
ਚੰਡੀਗੜ੍ਹ 15 ਅਗਸਤ, (ਖ਼ਬਰ ਖਾਸ ਬਿਊਰੋ) ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ…
ਹਰਜੀਤ ਸਿੰਘ ਸੰਧੂ ਹੋਣਗੇ ਤਰਨ ਤਾਰਨ ਤੋਂ ਭਾਜਪਾ ਦੇ ਉਮੀਦਵਾਰ
ਚੰਡੀਗੜ੍ਹ 14 ਅਗਸਤ ( ਖ਼ਬਰ ਖਾਸ ਬਿਊਰੋ) ਹਾਲਾਂਕਿ ਤਰਨ ਤਾਰਨ ਦੀ ਉਪ ਚੋਣ ਦਾ ਐਲਾਨ ਨਹੀਂ…
ਕਾਂਗਰਸ ਨੇ ਕੱਢਿਆ ਕੈਂਡਲ ਮਾਰਚ, ਵੋਟ ਚੋਰੀ ਕਰਨ ਦਾ ਮਾਮਲਾ
ਮੋਹਾਲੀ, 14 ਅਗਸਤ (ਖ਼ਬਰ ਖਾਸ ਬਿਊਰੋ) ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਵੋਟਾਂ ਕੱਟੇ ਜਾਣ ਦੇ ਵਿਰੋਧ…
ਲੈਂਡ ਪੂਲਿੰਗ ਪਾਲਸੀ ਵਾਪਸ ਕਿਉਂ ਲਈ, ਪੜੋ ਇਹ ਤੱਥ
ਚੰਡੀਗੜ੍ਹ 12 ਅਗਸਤ, ( ਖ਼ਬਰ ਖਾਸ ਬਿਊਰੋ) ਕਿਸਾਨਾਂ ਦਾ ਪਿਛਲੇ ਕੁਝ ਸਾਲਾਂ ਤੋਂ ਖੇਤੀ ਮਸਲਿਆਂ, ਜ਼ਮੀਨਾਂ…
ਸੁਨੀਲ ਜਾਖੜ ਦਾ ਵੱਡਾ ਬਿਆਨ, ਮੁੱਖ ਮੰਤਰੀ ਨੇ ਸਰਕਾਰ ਦਿੱਲੀ ਦੇ ਆਗੂਆਂ ਨੂੰ ਠੇਕੇ ਉੱਤੇ ਦਿੱਤੀ
ਚੰਡੀਗੜ੍ਹ, 3 ਅਗਸਤ (ਖ਼ਬਰ ਖਾਸ ਬਿਊਰੋ) ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਵਿਚ…
ਬੇਅਦਬੀ ਮਾਮਲੇ; ਪਰਗਟ ਸਿੰਘ ਨੇ ਅਕਾਲੀ, ਭਾਜਪਾ ਤੇ ਆਪ ਆਗੂਆਂ ਦੇ ਫਰੋਲੇ ਪੋਤੜੇ
ਚੰਡੀਗੜ੍ਹ, 22 ਜੁਲਾਈ (ਖ਼ਬਰ ਖਾਸ ਬਿਊਰੋ) ਵਿਧਾਇਕ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਪਦਮਸ਼੍ਰੀ ਪਰਗਟ…
ਬੇਅਦਬੀ ਕਾਨੂੰਨ ਵਿੱਚ ਰਵਿਦਾਸੀਆ, ਵਾਲਮੀਕੀ ਅਤੇ ਕਬੀਰ ਪੰਥੀ ਸਮਾਜ ਨੂੰ ਬਾਹਰ ਰੱਖਣਾ ਸਰਕਾਰ ਦੀ ਦਲਿਤ ਵਿਰੋਧੀ ਮਾਨਸਿਕਤਾ-ਸਾਂਪਲਾ
ਜਲੰਧਰ, 16 ਜੁਲਾਈ (ਖ਼ਬਰ ਖਾਸ ਬਿਊਰੋ) ਆਮ ਆਦਮੀ ਪਾਰਟੀ ਦਲਿਤ-ਵਿਰੋਧੀ ਹੈ ਅਤੇ ਪਾਰਟੀ ਦੇ ਆਗੂਆਂ ਦੇ…
ਕੇਜਰੀਵਾਲ ਦੀ ਦੋਹਰੀ ਨੀਤੀ ਨੇ ਪੰਜਾਬ ਨੂੰ ਬਣਾ ਦਿੱਤਾ ਪੁਲਿਸ ਰਾਜ; ਐਮਰਜੈਂਸੀ ਦੀ ਯਾਦ ਫਿਰ ਹੋਈ ਤਾਜਾ-ਚੁੱਘ
ਚੰਡੀਗੜ੍ਹ, 27 ਜੂਨ (ਖ਼ਬਰ ਖਾਸ ਬਿਊਰੋ) ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ…
ਕਾਂਗਰਸੀਆਂ ਨੇ ਪੰਜ ਤਾਰਾ ਹੋਟਲ ’ਚ ਕੀਤੀ ਮੀਟਿੰਗ ਤੇ ਭੂਪੇਸ਼ ਬਘੇਲ ਕੋਲ ਲਾਈ ਇਸ ਆਗੂ ਦੀ ਸ਼ਿਕਾਇਤ
ਚੰਡੀਗੜ੍ਹ 16 ਜੂਨ (ਖ਼ਬਰ ਖਾਸ ਬਿਊਰੋ) ਪੰਜਾਬ ਕਾਂਗਰਸ ਵਿੱਚ ਸੱਭ ਕੁੱਝ ਅੱਛਾ ਨਹੀਂ ਹੈ। ਜਦੋਂ ਸੂਬੇ ਵਿਚ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੋ ਰਹੀ ਹੈ ਤੇ ਸਾਰੀਆ ਸਿਆਸੀ ਪਾਰਟੀਆਂ ਨੇ ਚੋਣ ਜਿੱਤਣ ਲਈ ਸਭ ਕੁੱਝ ਦਾਅ ਉਤੇ ਲਗਾ ਰੱਖਿਆ ਹੈ ਤਾਂ ਕਾਂਗਰਸ ਦੇ ਕੁੱਝ ਆਗੂਆਂ ਦਾ ਗੁੱਸਾ ਸੱਤਵੇਂ ਅਸਮਾਨ ਚੜਿਆ ਪਿਆ ਹੈ। ਪਾਰਟੀ ਆਗੂਆਂ ਦੇ ਮਨਾਂ ਵਿਚ ਪਈ ਤਰੇੜ ਅਤੇ ਗੁੱਸੇ ਦੀ ਬਰਫ਼ ਨੂੰ ਪਿਘਲਾਉਣ ਦੇ ਯਤਨ ਵਜੋਂ ਕਾਂਗਰਸ ਦੇ ਸਕੱਤਰ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਸੈਕਟਰ 17 ਦੇ ਇਕ ਪੰਜ ਤਾਰਾਂ ਹੋਟਲ ਵਿਚ ਸੀਨੀਅਰ ਕਾਂਗਰਸੀ ਨੇਤਾਵਾਂ ਨੂੰ ਸਵੇਰੇ ਸਵੇਰੇ ਬੁਲਾਇਆ ਅਤੇ ਚੋਣ ਤੇ ਕਾਂਗਰਸ ਦੇ ਹਾਲਾਤਾਂ ਬਾਰੇ ਜਾਇਜ਼ਾ ਲਿਆ। ਪ੍ਰਾਪਤ ਵੇਰਵਿਆਂ ਅਨੁਸਾਰ ਮੀਟਿੰਗ ਵਿਚ ਕਰੀਬ ਸਾਰੇ ਨੇਤਾਵਾਂ ਨੇ ਭੂਪੇਸ਼ ਬਘੇਲ ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਵਿਵਹਾਰ ਪ੍ਰਤੀ ਨਰਾਜ਼ਗੀ ਪ੍ਰਗਟ ਕੀਤੀ ਹੈ। ਕਨਸੋਅ ਮਿਲੀ ਹੈ ਕਿ ਕਈ ਆਗੂਆਂ ਨੇ ਭੂਪੇਸ਼ ਬਘੇਲ ਨੂੰ ਵੀ ਸੁਣਾ ਦਿੱਤਾ ਕਿ ਪਾਰਟੀ ਹਾਈਕਮਾਨ ਨੇ ਵੀ ਸਮੇਂ ਰਹਿੰਦੇ ਦਖਲ ਨਹੀਂ ਦਿੱਤਾ। ਹੁਣ ਤਾਂ ਜੋ ਨੁਕਸਾਨ ਹੋਣਾ ਸੀ , ਉਹ ਹੋ ਗਿਆ ਹੈ। ਨੇਤਾਵਾਂ ਨੇ ਕਿਹਾ ਕਿ ਜੇਕਰ ਹਾਈਕਮਾਨ ਨੇ ਸਹੀ ਟਾਈਮ ਦਖਲ ਦਿੱਤਾ ਹੁੰਦਾਂ ਤਾ ਕਾਂਗਰਸ ਦੀ ਸਥਿਤੀ ਅੱਜ ਹੋਰ ਹੋਣੀ ਸੀ। ਦੱਸਿਆ ਜਾਂਦਾ ਹੈ ਕਿ ਇਕ ਸੀਨੀਅਰ ਆਗੂ ਨੇ ਕਿਹਾ ਕਿ ਵੋਟਾਂ ਵਿਚ ਤਾਂ ਉਮੀਦਵਾਰ ਹਰ ਇੱਕ ਵਿਅਕਤੀ ਤੋਂ ਮੱਦਦ ਮੰਗਣ ਲਈ ਕਾਹਲਾ ਪਿਆ ਹੁੰਦਾ ਹੈ, ਪਰ ਇੱਥੇ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਬੁਲਾਇਆ ਤੱਕ ਨਹੀਂ ਗਿਆ। ਨੇਤਾਵਾਂ ਨੇ ਦਲੀਲ ਦਿੱਤੀ ਕਿ ਰਾਜਾ ਵੜਿੰਗ ਜਿੱਥੇ ਪਾਰਟੀ ਦਾ ਸਟੇਟ ਪ੍ਰਧਾਨ ਹੈ, ਉਥੇ ਲੁਧਿਆਣਾ ਤੋਂ ਲੋਕ ਸਭਾ ਦੀ ਨੁਮਾਇੰਦਗੀ ਵੀ ਕਰਦੇ ਹਨ। ਨੇਤਾਵਾਂ ਨੇ ਕਿਹਾ ਕਿ ਕਿਸੇ ਵੀ ਸੰਸਥਾਂ ਦੇ ਨਿਯਮ ਹੁੰਦੇ ਹਨ। ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਨੂੰ ਕਿਵੇਂ ਇਗਨੋਰ ਕੀਤਾ ਜਾ ਸਕਦਾ ਹੈ। ਦੱਸਿਆ ਜਾਂਦਾ ਹੈ ਕਿ ਕਈ ਆਗੂਆਂ ਨੇ ਇਹ ਵੀ ਕਿਹਾ ਕਿ ਸ਼ਾਇਦ ਭਾਰਤ ਭੂਸ਼ਣ ਆਸੂ ਪੁਲਿਸ ਵਲੋਂ ਦਰਜ਼ ਕੀਤੇ ਗਏ ਕੇਸਾਂ ਕਾਰਨ ਅਜਿਹਾ ਕਰ ਰਿਹਾ ਹੈ। ਇਕ ਯੂਥ ਆਗੂ ਨੇ ਦੱਸਿਆ ਕਿ ਮੀਟਿੰਗ ਵਿਚ ਗੁਟਬਾਜ਼ੀ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ। ਬਲਿਕ ਪਾਰਟੀ ਦੀ ਸੰਵਿਧਾਨ ਬਚਾਓ ਮੁਹਿੰਮ, ਬੂਥ ਤੇ ਮੰਡਲ ਕਮੇਟੀਆਂ ਬਣਾਉਣ ਬਾਰੇ ਚਰਚਾ ਹੋਈ ਹੈ। ਬਘੇਲ ਨੇ ਸਾਰੇ ਆਗੂਆਂ ਨੂੰ ਕਮੇਟੀਆਂ ਬਣਾਉਣ ਦਾ ਕੰਮ ਜ਼ਲਦ ਨੇਪਰੇ ਚਾੜਨ ਦੀ ਗੱਲ ਕਹੀ ਹੈ। ਆਗੂਆਂ ਦੀ ਦਿਲ ਦੀ ਗੱਲ ਸੁਣਨ ਅਤੇ ਉਨ੍ਹਾਂ ਦਾ ਗੁੱਸਾ ਠੰਡਾਂ ਕਰਨ ਤੋਂ ਬਾਅਦ ਭੁਪੇਸ਼ ਬਘੇਲ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੇ ਨਾਲ ਲੁਧਿਆਣਾ ਚੋਣ ਪ੍ਰਚਾਰ ਲਈ ਲੈ ਗਏ। ਦੱਸਿਆ ਜਾਂਦਾ ਹੈ ਕਿ ਜਦੋ ਭੂਪੇਸ਼ ਬਘੇਲ, ਰਾਜਾ ਵੜਿੰਗ ਤੇ ਬਾਜਵਾ ਨੇ ਲੁਧਿਆਣਾ ਵਿਚ ਪ੍ਰੈੱਸ ਕਾਨਫਰੰਸ ਕੀਤੀ ਤਾਂ ਉਥੇ ਭਾਰਤ ਭੂਸ਼ਣ ਆਸੂ ਹਾਜ਼ਰ ਨਹੀਂ ਸੀ। ਮੀਟਿੰਗ ਵਿਚ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸਮਸ਼ੇਰ ਸਿੰਘ ਦੂਲੋ, ਰਾਣਾ ਕੇਪੀ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਡਾ ਅਮਰ ਸਿੰਘ, ਵਿਜੈ ਇੰਦਰ ਸਿੰਗਲਾ, ਵਰਿੰਦਰਮੀਤ ਸਿੰਘ ਪਾਹੜਾ,ਸੁਖਵਿੰਦਰ ਸਿੰਘ ਡੈਣੀ, ਕੁਲਬੀਰ ਸਿੰਘ ਜ਼ੀਰਾ ਤੇ ਕੈਪਟਨ ਸੰਦੀਪ ਸੰਧੂ ਸਮੇਤ ਕਈ ਆਗੂ ਹਾਜ਼ਰ ਸਨ।
ਪ੍ਰਧਾਨ ਮੰਤਰੀ ਅੱਜ ਜਾਣਗੇ ਅਹਿਮਦਾਬਾਦ, ਜਹਾਜ਼ ਕ੍ਰੈਸ਼ ਘਟਨਾਂ ਦਾ ਲੈਣਗੇ ਜਾਇਜਾ
ਨਵੀਂ ਦਿੱਲੀ, 13 ਜੂਨ (ਖ਼ਬਰ ਖਾਸ ਬਿਊਰੋ) ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਤੋਂ ਬਾਅਦ ਪ੍ਰਧਾਨ ਮੰਤਰੀ…