ਸ਼ਹੀਦ ਊਧਮ ਸਿੰਘ ਸਕਿਲ ਡਿਵੈਲਪਮੈਂਟ ਐਂਡ ਇੰਟਰਪਰਨਰਸ਼ਿਪ ਯੂਨੀਵਰਸਿਟੀ 31 ਜੁਲਾਈ ਨੂੰ ਸ਼ੁਰੂ ਕਰੇਗੀ ਆਪਣਾ ਵਿਦਿਅਕ ਸੈਸ਼ਨ : ਡਾ. ਕੌੜਾ

ਚੰਡੀਗੜ੍ਹ 17 ਮਾਰਚ (ਖ਼ਬਰ ਖਾਸ ਬਿਊਰੋ)

, ਸ਼ਹੀਦ ਊਧਮ ਸਿੰਘ ਸਕਿਲ ਡਿਵੈਲਪਮੈਂਟ ਐਂਡ ਇੰਟਰਪਰਨਿਊਰਸ਼ਿਪ ਯੂਨੀਵਰਸਿਟੀ ਪੰਜਾਬ ਆਪਣੇ ਵਿਦਿਅਕ ਸੈਸ਼ਨ ਨੂੰ 31 ਜੁਲਾਈ 2026 ਨੂੰ ਬਕਾਇਦਾ ਸ਼ੁਰੂ ਕਰੇਗੀ ।
ਇਹ ਟੀਚਾ ਅੱਜ ਕੰਬੋਜ ਫਾਉਂਡੇਸ਼ਨ ਦੀ ਗਵਰਨਿੰਗ ਕੌਂਸਲ ਦੀ ਹੋਈ ਮੀਟਿੰਗ ਵਿੱਚ ਮਿੱਥਿਆ ਗਿਆ ।ਕੰਬੋਜ ਫਾਉਂਡੇਸ਼ਨ ਦੀ ਗਵਰਨਰ ਕੌਂਸਲ ਦੇ ਅੱਜ ਦੇਸ਼ ਭਰ ਵਿੱਚੋਂ ਨੁਮਾਇੰਦੇ ਪੁੱਜੇ ।ਇਸ ਮੌਕੇ ਕੰਬੋਜ ਫਾਉਂਡੇਸ਼ਨ ਦੇ ਨਵੇਂ ਅਹੁਦੇਦਾਰ ਚੁਣੇ ਗਏ ।

ਇਸ ਮੌਕੇ ਮਤਾ ਪਾਸ ਕਰਕੇ ਪੈਟਰਨ ਡਾਕਟਰ ਸੰਦੀਪ ਸਿੰਘ ਕੌੜਾ, ਚੇਅਰਮੈਨ ਡਾ ਮੰਗਲ ਸਿੰਘ, ਡਾ ਸੂਬਾ ਸਿੰਘ ਪ੍ਰਧਾਨ, ਹਰਜਿੰਦਰ ਸਿੰਘ ਹਾਂਡਾ ਅਤੇ ਹਰਦਿਆਲ ਸਿੰਘ ਕੰਬੋਜ ਮੀਤ ਪ੍ਰਧਾਨ ਚੁਣੇ ਗਏ ।ਮਾਨ ਸਿੰਘ ਧੰਮ ਸੀਨੀਅਰ ਵਾਈਸ ਚੇਅਰਮੈਨ, ਹਰਪਾਲ ਸਿੰਘ, ਜਰਨੈਲ ਸਿੰਘ ਵਾਈਸ ਚੇਅਰਮੈਨ, ਬੀ ਐਸ ਧੰਜੂ ਸਕੱਤਰ, ਹਰਦੀਪ ਸਿੰਘ ਸਨੌਰ ਖਜਾਨਚੀ , ਮਨਮਿੰਦਰ ਸਿੰਘ ਜੋਇੰਟ ਸਕੱਤਰ ਚੁਣੇ ਗਏ ।ਇਸ ਮੌਕੇ ਮਤਾ ਪਾਸ ਕਰਕੇ ਫਾਊਂਡੇਸ਼ਨ ਨਾਲ ਜੁੜੇ ਕੁਝ ਮੈਂਬਰਾਂ ਵੱਲੋਂ ਯੂਨੀਵਰਸਟੀ ਅਤੇ ਫਾਊਂਡੇਸ਼ਨ ਸਬੰਧੀ ਕੀਤੇ ਗਏ ਗਲਤ ਪ੍ਰਚਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਉਸ ਨੂੰ ਰੱਦ ਕੀਤਾ ਗਿਆ।

ਹੋਰ ਪੜ੍ਹੋ 👉  ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ ਸਿਰਫ਼ ਭਾਸ਼ਣਾਂ ਤੱਕ ਸੀਮਤ ਰਿਹਾ : ਕਾਂਗਰਸ

ਇਸ ਮੌਕੇ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੀਆਂ ਹਸਤੀਆਂ ਨੇ ਹਲਫ ਲਿਆ ਕਿ ਕੌਮੀ ਅਣਖ ਦੇ ਪ੍ਰਤੀਕ ਸਰਦਾਰ ਊਧਮ ਸਿੰਘ ਦੇ ਨਾਮ ਤੇ ਸਥਾਪਿਤ ਹੋਣ ਜਾ ਰਹੀ ਨਵੇਕਲੀ ਕਿਸਮ ਦੀ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਖੁਦ ਰੁਜ਼ਗਾਰ ਪ੍ਰਾਪਤ ਕਰਕੇ ਅਤੇ ਖੁਦ ਰੁਜ਼ਗਾਰ ਦੇਣ ਦੇ ਯੋਗ ਹੋ ਕੇ ਯੂਨੀਵਰਸਟੀ ਤੋਂ ਨਿਕਲਣਗੇ ।
ਇਸ ਮੌਕੇ ਡਾਕਟਰ ਸੰਦੀਪ ਸਿੰਘ ਕੌੜਾ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਟੀਚੇ ਗਏ ਸੀ ਉਹਨਾਂ ਤੇ ਲਗਾਤਾਰ ਕਾਮਯਾਬੀ ਨਾਲ ਕੰਮ ਜਾਰੀ ਹੈ । 31 ਜੁਲਾਈ ਤੱਕ ਯੂਨੀਵਰਸਿਟੀ ਦਾ ਮਿਥਿਆ ਕੰਮ ਸ਼ੁਰੂ ਕਰਵਾਉਣ ਦੇ ਨਾਲ ਹੀ ਸਾਡਾ ਮਨੋਰਥ ਇਹ ਹੈ ਕਿ ਪੰਜਾਬ ਸਰਕਾਰ ਇੱਕ ਵਿਸ਼ੇਸ਼ ਸੈਸ਼ਨ ਸ਼ਹੀਦ ਦੀ ਜਨਮ ਭੂਮੀ ਸੁਨਾਮ ਜਾਂ ਫਿਰ ਯੂਨੀਵਰਸਿਟੀ ਕੈਂਪਸ ਕਪੂਰਥਲਾ ਵਿਖੇ ਕਰਕੇ ਇਸ ਦੀ ਬਕਾਇਦਾ ਸ਼ੁਰੂਆਤ ਕਰੇਗੀ।

ਹੋਰ ਪੜ੍ਹੋ 👉  ਅਕਾਲੀ ਦਲ ਦੀ ਸਰਕਾਰ ਕਾਰਨ ਖਾਲੜਾ ਦੇ ਕਾਤਲਾਂ ਨੂੰ ਸਜ਼ਾ ਸੰਭਵ ਹੋਈ-ਸੁਖਬੀਰ ਬਾਦਲ

ਉਹਨਾਂ ਦੱਸਿਆ ਕਿ ਇਸ ਯੂਨੀਵਰਸਿਟੀ ਵਿੱਚੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੋਂ ਫੀਸਾਂ ਨਹੀਂ ਲਈਆਂ ਜਾਣਗੀਆਂ ।
ਇੱਕ ਵਰਗ ਦੇ ਵਿਦਿਆਰਥੀਆਂ ਦੀਆਂ ਫੀਸਾਂ ਇੰਡਸਟਰੀ ਭਰੇਗੀ, ਕੁਝ ਵਿਦਿਆਰਥੀਆਂ ਦੇ ਆਫਿਸਾਂ ਦਾ ਭੁਗਤਾਨ ਸਰਕਾਰੀ ਤੌਰ ਤੇ ਹੋਵੇਗਾ ਅਤੇ ਕੁਝ ਨੂੰ ਵਿਦਿਅਕ ਲੋਨ ਦੇ ਆਧਾਰ ‘ਤੇ ਹੁਨਰ ਦੇ ਪਰਪੱਕ ਕਰਨ ਤੋਂ ਬਾਅਦ ਦੇਸ਼ ਅਤੇ ਵਿਦੇਸ਼ਾਂ ਵਿੱਚ ਰੁਜ਼ਗਾਰ ਦੇ ਮੌਕੇ ਮੁਹਈਆ ਕਰਵਾਇਆ ਜਾਣਗੇ । ਇਸ ਮੌਕੇ ਸਰਦਾਰ ਜਗਦੀਪ ਸਿੰਘ ਮਰੋਕ ਨੇ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਭਾਈਚਾਰਾ ਉਸ ਸ਼ਹੀਦ ਦੇ ਨਾਮ ਤੇ ਵੱਡਾ ਵਿਦਿਆ ਦਾ ਚਾਨਣ ਮੁਨਾਰਾ ਸਥਾਪਿਤ ਕਰਨ ਜਾ ਰਿਹਾ ਹੈ ਜਿਸ ਨੇ ਜਿੱਥੇ ਆਪਣੇ ਮਿਥੇ ਟੀਚੇ ਨੂੰ ਕਈ ਸਾਲਾਂ ਬਾਅਦ ਹਾਸਿਲ ਕੀਤਾ ਉਥੇ ਉਸ ਨੇ ਜਾਤ ਪਾਤ ਦਾ ਉਹਨਾਂ ਵੇਲਿਆਂ ਵਿੱਚ ਖੰਡਣ ਕੀਤਾ ਜਦੋਂ ਕਿ ਸਾਰੇ ਸਮਾਜ ਵਿੱਚ ਜਾਤੀਵਾਦ ਦਾ ਵੱਡਾ ਬੋਲਬਾਲਾ ਸੀ । ਇਸ ਮੌਕੇ ਡਾਕਟਰ ਮੰਗਲ ਸਿੰਘ ਨੇ ਕਿਹਾ ਕਿ ਕੁਝ ਤਾਕਤਾਂ ਇਸ ਵੱਡੇ ਪ੍ਰੋਜੈਕਟ ਨੂੰ ਰੋਕਣ ਲਈ ਕਾਰਜਸ਼ੀਲ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਹੋਰ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਸਾਡਾ ਮਿਥਿਆ ਮਿਸ਼ਨ ਅਸੀਂ ਪ੍ਰਾਪਤ ਕਰਕੇ ਰਹਾਂਗੇ । ਇਸ ਮੌਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਮਿਲ ਰਹੇ ਸਹਿਯੋਗ ਦੀ ਭਰਪੂਰ ਸਰਾਹਨਾ ਕੀਤੀ ਗਈ

ਹੋਰ ਪੜ੍ਹੋ 👉  ਮੁਲਾਜ਼ਮਾਂ ਨੇ ਫੂਕੀਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ, 7 ਅਗਸਤ ਨੂੰ ਚੰਡੀਗੜ੍ਹ ਰੈਲੀ ਦਾ ਹਿੱਸਾ ਬਣਨ ਦਾ ਐਲਾਨ 

Leave a Reply

Your email address will not be published. Required fields are marked *