ਪਿੰਡ ਬਚਾਓ ਪੰਜਾਬ ਬਚਾਓ ਵੱਲੋਂ ਚੋਣ ਸੁਧਾਰਾਂ ਨੂੰ ਲੈ ਕੇ ਸੈਮੀਨਾਰ 16 ਮਈ ਨੂੰ

ਚੰਡੀਗੜ੍ਹ 14 ਮਈ – ਪਿੰਡ ਬਚਾਉ ਪੰਜਾਬ ਬਚਾਉ ਵੱਲੋ ਕਿਸਾਨ ਭਵਨ ਚੰਡੀਗੜ੍ਹ ਵਿਖੇ 16 ਮਈ 2026 ਦਿਨ ਸ਼ਨੀਵਾਰ ਨੂੰ ਭਾਰਤ ਅੰਦਰ ਪਿਛਲੇ ਦਿਨੀ ਹੋਈਆਂ ਪੰਜ ਰਾਜਾਂ ਦੀਆਂ ਚੋਣਾਂ ਅੰਦਰ ਜੋ ਜਮਹੂਰੀਅਤ ਦਾ ਘਾਣ ਕਰਕੇ ਸਤਾ ਹਥਿਆਈ ਗਈ ਹੈ , ਜਿਸ ਨੇ ਵੋਟ ਪ੍ਰਣਾਲੀ ਦੇ ਤੌਰ ਤਰੀਕਿਆਂ ਤੇ ਸਵਾਲੀਆ ਨਿਸਾਨ ਲਗਾਇਆ ਹੈ ਅਤੇ ਜਮਹੂਰੀ ਹਲਕਿਆਂ ਅੰਦਰ ਚਰਚਾਵਾਂ ਹੋ ਰਹੀਆਂ ਹਨ , ਜਿਸ ਦੀ ਗੰਭੀਰਤਾ ਨੂੰ ਸਮਝਦਿਆਂ ਪਿੰਡ ਬਚਾਉ ਪੰਜਾਬ ਬਚਾਉ ਨੇ ਇਸ ਗੰਭੀਰ ਮੁੱਦੇ ਤੇ ਸਾਂਝੀ ਰਾਇ ਬਣਾਉਣ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਹੈ ਤਾਂ ਕਿ ਆਉਣ ਵਾਲੇ ਸਮੇੰ ਅੰਦਰ ਚੋਣ ਸੁਧਾਰਾਂ ਦਾ ਮੁੱਦਾ ਉਭਰ ਸਕੇ। ਇਸ ਮੌਕੇ ਗਿਆਨੀ ਕੇਵਲ ਸਿੰਘ, ਡਾਕਟਰ ਪਿਆਰੇ ਲਾਲ ਗਰਗ , ਹਮੀਰ ਸਿੰਘ , ਪ੍ਰੋਫੈਸਰ ਜਗਮੋਹਨ ਸਿੰਘ, ਡਾਕਟਰ ਖੁਸ਼ਹਾਲ ਸਿੰਘ , ਕਰਨੈਲ ਸਿੰਘ ਜਖੇਪਲ, ਤਰਸੇਮ ਜੋਧਾ, ਹਰਿੰਦਰ ਸਿੰਘ ਮਾਨਸਾਹੀਆ , ਡਾਕਟਰ ਗਿਆਨ ਸਿੰਘ, ਪ੍ਰੀਤਮ ਸਿੰਘ , ਜਸਪਾਲ ਸਿੰਘ ਸਿੱਧੂ , ਸਰਪੰਚ ਰਵੀ ਰਾਣਾ, ਅਬਦੁਲ ਸਕੂਰ , ਡਾਕਟਰ ਗੁਰਪ੍ਰੀਤ ਕੌਰ ਢੀਂਡਸਾ, ਮਨਪ੍ਰੀਤ ਕੌਰ ਰਾਜਪੁਰਾ, ਦਰਸ਼ਨ ਸਿੰਘ ਧਨੇਠਾ, ਆਦਿ ਵਿਸ਼ੇਸ਼ ਤੌਰ ਤੇ ਸਮੂਲੀਅਤ ਕਰਨਗੇ।

ਹੋਰ ਪੜ੍ਹੋ 👉  ਚੋਣਾਂ ਤੋਂ ਠੀਕ ਪਹਿਲਾਂ SIR ਕਿਉਂ ਕਰਵਾਈ ਜਾ ਰਹੀ ਹੈ? : ਵੜਿੰਗ

Leave a Reply

Your email address will not be published. Required fields are marked *