ਸਾਲੇ ਨੇ ਜੀਜੇ ਦਾ ਕੀਤਾ ਕਤਲ , ਭੈਣ ਦੇ ਪ੍ਰੇਮ ਸਬੰਧਾਂ ਦਾ ਮਾਮਲਾ

ਸੰਗਰੂਰ 18  ਫਰਵਰੀ (ਖ਼ਬਰ ਖਾਸ ਬਿਊਰੋ)

ਜ਼ਿਲੇ ਦੇ ਪਿੰਡ ਲਹਿਲ ਕਲਾਂ ਵਿਖੇ  ਦਿਲ ਨੂੁੰ ਦਹਿਲਾਉਣ ਵਾਲੀ ਘਟਨਾਂ ਵਾਪਰੀ ਹੈ। ਸਾਲੇ ਨੇ ਆਪਣੇ ਜੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾਂਦਾ ਹੈ ਕਿ ਸਾਲਾ ਆਪਣੀ ਭੈਣ ਦੇ ਲਵ ਮੈਰਿਜ ਤੋਂ ਖ਼ਫਾ ਸੀ।  ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਅਨੁਸਾਰ ਗੁਰਪ੍ਰੀਤ ਸਿੰਘ (29) ਨੇ ਦੋ ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ। ਜਾਣਕਾਰੀ ਅਨੁਸਾਰ ਘਟਨਾ ਸਮੇਂ, ਗੁਰਪ੍ਰੀਤ ਸਿੰਘ ਆਪਣੇ ਕੁੱਤੇ ਨੂੰ ਬਾਹਰ ਕੱਢ ਰਿਹਾ ਸੀ ਕਿ ਦੋ ਵਿਅਕਤੀਆਂ ਨੇ ਉਸ ‘ਤੇ ਰਾਤ ਕਰੀਬ ਦੋ ਵਜ਼ੇ  ਤਿੰਨ ਗੋਲੀਆਂ ਚਲਾਈਆਂ। ਦੋਵੇਂ ਗੋਲੀਆਂ ਗੁਰਪ੍ਰੀਤ ਸਿੰਘ ਦੀ ਖੋਪੜੀ ਵਿੱਚ ਲੱਗੀਆਂ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ, ਡੀਐਸਪੀ ਲਹਿਰਾ ਰਣਬੀਰ ਸਿੰਘ ਅਤੇ ਸਟੇਸ਼ਨ ਹਾਊਸ ਅਫ਼ਸਰ ਮਨਪ੍ਰੀਤ ਸਿੰਘ ਨੇ ਕਾਰਵਾਈ ਸ਼ੁਰੂ ਕਰ ਦਿੱਤੀ।

ਹੋਰ ਪੜ੍ਹੋ 👉  ਭਗਵੰਤ ਮਾਨ ਸਰਕਾਰ ਬੇਅਦਬੀ ਵਿਰੁੱਧ ਲਿਆਈ ਸਭ ਤੋਂ ਸਖ਼ਤ ਕਾਨੂੰਨ, ਇਨਸਾਫ਼ ਯਕੀਨੀ ਬਣਾਉਣ ਲਈ ਉਮਰ ਕੈਦ ਅਤੇ 25 ਲੱਖ ਰੁਪਏ ਦਾ ਜੁਰਮਾਨਾ

ਦੋਸ਼ੀ ਹਰਮਨਦੀਪ ਸਿੰਘ ਤਲਵਾੜਾ ਦਾ ਰਹਿਣ ਵਾਲਾ ਹੈ, ਆਪਣੀ ਭੈਣ ਦੇ ਪ੍ਰੇਮ ਵਿਆਹ ਤੋਂ ਨਾਰਾਜ਼ ਸੀ। ਇਸ ਲਈ ਉਸਨੇ ਆਪਣੇ ਜੀਜਾ ਗੁਰਪ੍ਰੀਤ ਸਿੰਘ ਉਰਫ਼ ਬੱਬੂ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਹਰਮਨਦੀਪ ਨੂੰ ਇਸ ਸਾਰੀ ਘਟਨਾ ਦਾ ਮਾਸਟਰਮਾਈਂਡ ਪਾਇਆ ਗਿਆ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡੀਐਸਪੀ ਰਣਬੀਰ ਸਿੰਘ ਨੇ ਕਿਹਾ ਕਿ ਜਦੋਂ ਪੁਲਿਸ ਪਹੁੰਚੀ ਤਾਂ ਉਨ੍ਹਾਂ ਨੂੰ ਗੁਰਪ੍ਰੀਤ ਸਿੰਘ ਦੀ ਲਾਸ਼ ਕਮਰੇ ਵਿੱਚ ਪਈ ਮਿਲੀ।

Leave a Reply

Your email address will not be published. Required fields are marked *