ਪਿੰਡ ਜਿਊਂਦ ਵਿਖੇ ਪੁਲਿਸ ਅਤੇ ਕਿਸਾਨ ਹੋਏ ਆਹਮੋ ਸਾਹਮਣੇ, ਚੱਲੇ ਇੱਟਾਂ ਰੋੜੇ, ਪੁਲਿਸ ਨੇ ਛੱਡੇ ਹੰਝੂ ਗੈਸ ਦੇ ਗੋਲ਼ੇ

ਬਠਿੰਡਾ 18 ਫਰਵਰੀ (ਖ਼ਬਰ ਖਾਸ ਬਿਊਰੋ)

ਜ਼ਿਲ੍ਹੇ ਦੇ ਪਿੰਡ ਜਿਉਂਦ ਵਿਖੇ ਤਨਾਅ ਵਾਲੀ ਸਥਿਤੀ ਬਣੀ  ਹੋਈ ਹੈ। ਪੁਲਿਸ ਅਤੇ ਕਿਸਾਨਾਂ ਵਿਚ ਜਬਰਦਸਤ ਝੜਪ ਹੋਈ ਹੈ। ਦੋਵਾਂ ਪਾਸਿਓ ਜਬਰਦਸਤ ਇੱਟਾਂ ਰੋੜੇ, ਪੱਥਰ ਚੱਲੇ। ਪੁਲਿਸ ਨੇ ਕਿਸਾਨਾਂ ਨੂੰ ਖਿੰਡਾਉਣ ਲਈ ਜਿੱਥੇ ਜਵਾਬ ਵਿਚ ਪੱਥਰ ਵਰਸਾਏ ਉਥੇ ਹੰਝੂ ਗੈਸ ਦੇ ਗੋਲੇ ਵੀ  ਛੱਡੇ। ਇਸ ਦੌਰਾਨ ਇਕ ਕਿਸਾਨ ਦਾ ਹੱਥ ਬੁਰੀ ਫਟ ਜਾਣ ਅਤੇ ਕਿਸਾਨਾਂ ਦੇ ਜਖਮੀ ਹੋਣ ਦੀ ਖ਼ਬਰ ਮਿਲੀ ਹੈ।

ਐਸ.ਐ੍ਸ.ਪੀ ਜਯੋਤੀ ਯਾਦਵ ਸਮੇਤ ਹੋਰ ਉਚ ਅਧਿਕਾਰੀ ਘਟਨਾਂ  ਸਥਾਨ ਉਤੇ ਪੁੱਜੇ ਹੋਏ ਹਨ। ਪੁਲਿਸ ਦੀ ਇਸ ਕਾਰਵਾਈ ਦੀ ਵੱਖ ਵੱਖ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬੈਨਰ ਹੇਠ ਬੁੱਧਵਾਰ ਨੂੰ ਕਿਸਾਨਾਂ ਵੱਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਨੇੜੇ ਵੱਡੇ ਪੱਧਰ ’ਤੇ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ। ਧਰਨੇ ਨੂੰ ਰੋਕਣ ਲਈ ਵੱਡੀ ਗਿਣਤੀ ਵਿਚ  ਪੁਲਿਸ ਮੁਲਾਜ਼ਮਾਂ ਨੂੰ ਨਾਕਿਆਂ ’ਤੇ ਤੈਨਾਤ ਕਰ ਦਿੱਤਾ।  ਸਿਪਾਹੀ ਤੋਂ ਲੈ ਕੇ ਡੀਆਈਜੀ ਤੱਕ ਦੇ ਪੁਲਿਸ ਅਧਿਕਾਰੀ ਮੈਦਾਨ ਵਿੱਚ ਡਟੇ ਹੋਏ ਹਨ। ਇਸੇ ਦੌਰਾਨ ਪਿੰਡ ਜਿਉਂਦ ਵਿਖੇ ਵੀ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਪੁੱਜ ਗਏ। ਜਿਸ ਕਰਕੇ ਸਥਿਤੀ ਤਨਾਅ ਵਾਲੀ ਬਣ ਗਈ।

ਹੋਰ ਪੜ੍ਹੋ 👉  ਹਾਈ ਕੋਰਟ ਨੇ ਮਜੀਠੀਆ ਦੀ ਸੁਰੱਖਿਆ ਬਾਰੇ ਮੁਲਾਕਣ ਕਰਨ ਦੇ ਦਿੱਤੇ ਨਿਰਦੇਸ਼

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਪਿਛਲੇ 11 ਮਹੀਨਿਆਂ ਤੋਂ ਉਨ੍ਹਾਂ ਦੇ ਕਿਸਾਨ ਸਾਥੀ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਦੀ ਰਿਹਾਈ ਲਈ ਉਹ ਸਮੇਂ-ਸਮੇਂ ’ਤੇ ਪ੍ਰਸ਼ਾਸਨ ਨਾਲ ਮਿਲ ਕੇ ਮੰਗ ਪੱਤਰ ਵੀ ਦੇ ਚੁੱਕੇ ਹਨ, ਪਰ ਅਜੇ ਤੱਕ ਕਿਸਾਨਾਂ ਨੂੰ ਰਿਹਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ 6 ਫ਼ਰਵਰੀ ਨੂੰ ਜਦੋਂ ਕਿਸਾਨ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਵੱਲ ਧਰਨਾ ਦੇਣ ਲਈ ਆ ਰਹੇ ਸਨ, ਤਾਂ ਭਾਰੀ ਪੁਲਿਸ ਫੋਰਸ ਨੇ ਉਨ੍ਹਾਂ ਨੂੰ ਰਾਮਪੁਰਾ ਦੇ ਪਿੰਡ ਜੇਠੂਕੇ ਨੇੜੇ ਰੋਕ ਲਿਆ ਸੀ। ਕਿਸਾਨਾਂ ਨੂੰ ਖ਼ਦੇੜਣ ਲਈ ਪੁਲਿਸ ਨੇ ਆਂਸੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਵੀ ਕੀਤਾ ਸੀ।

ਹੋਰ ਪੜ੍ਹੋ 👉  ਹੋਲਾ ਮੁਹੱਲਾ ਉਤੇ ਆਉਣ ਵਾਲੇ ਸ਼ਰਧਾਲੂ ਰਹਿਣ ਚੌਕਸ, ਲਗਾਈਆਂ ਇਹ ਪਾਬੰਦੀਆਂ ਪੜ੍ਹੋ

ਮਾਨ ਨੇ ਕਿਹਾ ਕਿ ਹੁਣ 18 ਫ਼ਰਵਰੀ ਬੁੱਧਵਾਰ ਲਈ ਜਦੋਂ ਕਿਸਾਨਾਂ ਨੇ ਧਰਨੇ ਦਾ ਐਲਾਨ ਕੀਤਾ, ਤਾਂ ਪੁਲਿਸ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨਾਲ ਮੀਟਿੰਗਾਂ ਕਰਨੀ ਸ਼ੁਰੂ ਕਰ ਦਿੱਤੀਆਂ ਅਤੇ ਧਰਨੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਕਿਸਾਨਾਂ ਨੂੰ ਇਹ ਮਹਿਸੂਸ ਹੋਇਆ ਕਿ ਰਾਜ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਲੋਕਤੰਤਰਕ ਹੱਕਾਂ ਨੂੰ ਕੁਚਲਦੇ ਹੋਏ ਧਰਨਾ-ਪ੍ਰਦਰਸ਼ਨ ਨੂੰ ਰੋਕਣਾ ਚਾਹੁੰਦੇ ਹਨ, ਤਾਂ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਨੇੜੇ ਹੀ ਧਰਨਾ ਦੇਣ ਦਾ ਫ਼ੈਸਲਾ ਕੀਤਾ ਹੈ।
ਜ਼ਿਲ੍ਹਾ ਪੁਲਿਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀ ਬਠਿੰਡਾ ਜ਼ਿਲ੍ਹੇ ਦੀਆਂ ਹੱਦਾਂ ’ਤੇ ਨਾਕਾਬੰਦੀ ਕਰਕੇ ਤੈਨਾਤ ਕੀਤੇ ਗਏ ਹਨ। ਪੁਲਿਸ ਦਾ ਮਕਸਦ ਕਿਸਾਨਾਂ ਨੂੰ ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਰੋਕਣਾ ਹੈ। ਇਸ ਕਰਕੇ ਹਰ ਚੌਰਾਹੇ ’ਤੇ ਨਾਕੇ ਲਗਾਏ ਗਏ ਹਨ। ਐਸਐਸਪੀ ਅਤੇ ਡੀਆਈਜੀ ਲਗਾਤਾਰ ਮੈਦਾਨ ਵਿੱਚ ਨਿਗਰਾਨੀ ਕਰ ਰਹੇ ਹਨ। ਇਸ ਤੋਂ ਇਲਾਵਾ ਬਠਿੰਡਾ–ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਰਾਮਪੁਰਾ ਨੇੜੇ ਭਾਰੀ ਪੁਲਿਸ ਫੋਰਸ ਅਤੇ ਬੈਰੀਕੇਡ ਲਗਾਏ ਗਏ ਹਨ, ਤਾਂ ਜੋ ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ।

ਹੋਰ ਪੜ੍ਹੋ 👉  ਹੋਲੇ ਮਹੱਲੇ ਦੇ ਮੱਦੇਨਜ਼ਰ ਗੁਰੂ ਨਗਰੀ ਵਿੱਚ ਜੰਗੀ ਪੱਧਰ ਉਤੇ ਤਿਆਰੀਆਂ ਸੁਰੂ

ਉਧਰ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ ਕਿ ਧਰਨੇ ਜਾਰੀ ਰਹਿਣਗੇ। ਜਦੋ ਤੱਕ ਪੁਲਿਸ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾਅ ਨਹੀ ਕਰਦੀ , ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ। ਉਹਨਾਂ ਕਿਹਾ ਕਿ ਜੇਕਰ ਪੁਲਿਸ ਕਿਸਾਨ ਆਗੂਆਂ ਅਤੇ ਕਿਸਾਨਾਂ ਨੂੰ ਰਿਹਾਅ ਕਰ ਦਿਿੰਦੀ ਹੈ ਤਾਂ ਵੀਰਵਾਰ ਨੂੰ ਜੇਤੂ ਰੈਲੀ  ਕੀਤੀ ਜਾਵੇਗੀ।

 

Leave a Reply

Your email address will not be published. Required fields are marked *