ਪੀਆਈਬੀ ਜਲੰਧਰ ਵੱਲੋਂ ਆਯੋਜਿਤ ਪ੍ਰੈੱਸ ਟੂਰ ਤਹਿਤ ਪੱਤਰਕਾਰਾਂ ਦਾ ਵਫ਼ਦ ਅਹਿਮਦਾਬਾਦ ਪਹੁੰਚਿਆ

ਜਲੰਧਰ, 23 ਫਰਵਰੀ- ਪੱਤਰ ਸੂਚਨਾ ਦਫ਼ਤਰ, ਜਲੰਧਰ ਵੱਲੋਂ ਪੀਆਈਬੀ ਅਹਿਮਦਾਬਾਦ ਦੇ ਸਹਿਯੋਗ ਨਾਲ ਆਯੋਜਿਤ ਪ੍ਰੈੱਸ ਟੂਰ ਤਹਿਤ ਵੱਖ-ਵੱਖ ਮੀਡੀਆ ਅਦਾਰਿਆਂ ਦੇ ਪੱਤਰਕਾਰ ਅਤੇ ਸੰਪਾਦਕ ਗੁਜਰਾਤ ਦੇ ਦੌਰੇ ’ਤੇ ਹਨ। ਪੱਤਰਕਾਰਾਂ ਦਾ ਇਹ ਵਫ਼ਦ ਡਾ. ਵਿਕਰਮ ਸਿੰਘ, ਮੀਡੀਆ ਅਤੇ ਸੰਚਾਰ ਅਧਿਕਾਰੀ ਦੀ ਅਗਵਾਈ ਤਹਿਤ ਅਹਿਮਦਾਬਾਦ ਪਹੁੰਚਿਆ, ਜਿੱਥੇ ਪੱਤਰ ਸੂਚਨਾ ਦਫ਼ਤਰ, ਅਹਿਮਦਾਬਾਦ ਦੇ ਸਮੁੱਚੇ ਸਟਾਫ਼ ਵੱਲੋਂ ਇਸ ਵਫ਼ਦ ਦਾ ਨਿੱਘਾ ਸਵਾਗਤ ਕੀਤਾ ਗਿਆ।

ਪੱਤਰਕਾਰਾਂ ਦਾ ਸਵਾਗਤ ਕਰਦੇ ਹੋਏ ਸ਼੍ਰੀ ਪ੍ਰਸ਼ਾਂਤ ਪਾਠਰਾਬੇ, ਡਾਇਰੈਕਟਰ ਜਨਰਲ, ਪੀਆਈਬੀ (ਗੁਜਰਾਤ ਰੀਜਨ) ਨੇ ਕਿਹਾ ਕਿ ਪੀਆਈਬੀ ਵੱਲੋਂ ਆਯੋਜਿਤ ਕੀਤਾ ਜਾਣ ਵਾਲਾ ਪ੍ਰੈੱਸ ਟੂਰ ਇੱਕ ਸੂਬੇ ਦੇ ਪੱਤਰਕਾਰਾਂ ਲਈ ਦੂਜੇ ਸੂਬੇ ਵਿੱਚ ਹੋ ਰਹੇ ਵਿਕਾਸ ਕਾਰਜਾਂ ਨੂੰ ਜਾਣਨ ਦਾ ਬਿਹਤਰੀਨ ਮੌਕਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਦੂਜੇ ਸੂਬੇ ਦੇ ਵਿਕਾਸ ਪੱਖੀ ਕਾਰਜ ਆਪਣੇ ਸੂਬੇ ਦੇ ਵਿਕਾਸ ਦੀ ਰਹਿਨੁਮਾਈ ਦਾ ਚੰਗਾ ਜ਼ਰੀਆ ਸਾਬਤ ਹੋ ਸਕਦੇ ਹਨ। ਸ਼੍ਰੀ ਪਾਠਰਾਬੇ ਨੇ ਕਿਹਾ ਕਿ ਗੁਜਰਾਤ ਇੱਕ ਅਜਿਹਾ ਸੂਬਾ ਹੈ, ਜਿੱਥੇ ਪਿਛਲੇ ਕੁਝ ਕੁ ਸਾਲਾਂ ਵਿੱਚ ਵਿਕਾਸ ਬੜੀ ਤੇਜ਼ੀ ਨਾਲ ਹੋਇਆ ਹੈ ਅਤੇ ਇਸਦਾ ਦੇਸ਼ ਦੀ ਤਰੱਕੀ ਵਿੱਚ ਬਹੁਤ ਵੱਡਾ ਸਥਾਨ ਹੈ। ਉਨ੍ਹਾਂ ਕਿਹਾ ਕਿ ਇੱਥੇ ਖ਼ਾਸ ਤੌਰ ’ਤੇ ਆਈਟੀ, ਟੈਕਸਟਾਈਲਜ਼, ਉਦਯੋਗ ਅਤੇ ਖੇਡਾਂ ਦੇ ਖੇਤਰ ਵਿੱਚ ਬੇਸ਼ੁਮਾਰ ਵਿਕਾਸ ਦੇਖਣ ਨੂੰ ਮਿਲਿਆ ਹੈ, ਜੋ ਦੇਸ਼ ਦੇ ਬਾਕੀ ਸੂਬਿਆਂ ਲਈ ਮਿਸਾਲ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੈੱਸ ਟੂਰ ਤਹਿਤ ਪੱਤਰਕਾਰ ਜਿੱਥੇ ਇੱਥੋਂ ਦੇ ਸਭਿਆਚਾਰ ਦਾ ਅਨੁਭਵ ਕਰਨਗੇ, ਉੱਥੇ ਉਨ੍ਹਾਂ ਨੂੰ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਨੂੰ ਨੇੜੇ ਹੋ ਕੇ ਦੇਖਣ ਅਤੇ ਸਮਝਣ ਦਾ ਮੌਕਾ ਮਿਲੇਗਾ।

ਹੋਰ ਪੜ੍ਹੋ 👉  ਪੱਤਰਕਾਰੀ ਅਤੇ ਪੱਤਰਕਾਰਾਂ ਨੂੰ ਸੁਰੱਖਿਆ ਦੀ ਲੋਡ਼ ਹੈ: ਆਈ ਜੇ ਯੂ

ਆਪਣੇ ਦੌਰੇ ਦੇ ਪਹਿਲੇ ਦਿਨ ਪੱਤਰਕਾਰਾਂ ਦੇ ਵਫ਼ਦ ਵੱਲੋਂ ਅਹਿਮਦਾਬਾਦ ਦੇ ਸੱਤਿਆਗ੍ਰਹਿ ਆਸ਼ਰਮ ਕੋਚਰਬ ਦਾ ਦੌਰਾ ਕੀਤਾ ਗਿਆ। ਮਹਾਤਮਾ ਗਾਂਧੀ ਜੀ ਦੇ ਜੀਵਨ ਨਾਲ ਸੰਬੰਧਤ ਇਸ ਮਹੱਤਵਪੂਰਨ ਸਥਾਨ ਬਾਰੇ ਪੱਤਰਕਾਰਾਂ ਵੱਲੋਂ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕੀਤੀ ਗਈ। ਇਸ ਉਪਰੰਤ ਪੱਤਰਕਾਰਾਂ ਵੱਲੋਂ ਕਾਲੁਪੁਰ ਅਤੇ ਸਾਬਰਮਤੀ ਮਲਟੀਮਾਡਲ ਟਰਾਂਸਪੋਰਟ ਹੱਬ ਦਾ ਦੌਰਾ ਕਰਕੇ ਅਹਿਮਦਾਬਾਦ-ਮੁੰਬਈ ਹਾਈ ਸਪੀਡ ਰੇਲ ਕੌਰੀਡੋਰ ਦੀ ਪ੍ਰਗਤੀ ਨੂੰ ਦੇਖਿਆ। ਇਸ ਮੌਕੇ ਅਧਿਕਾਰੀਆਂ ਵੱਲੋਂ ਪ੍ਰੋਜੈਕਟ ਦੀ ਆਧੁਨਿਕ ਤਕਨਾਲੋਜੀ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਖੇਤਰੀ ਸੰਪਰਕ ਅਤੇ ਆਰਥਿਕ ਵਿਕਾਸ ‘ਤੇ ਇਸਦੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਮੀਡੀਆ ਪ੍ਰਤੀਨਿਧੀਆਂ ਨੇ ਸਾਬਰਮਤੀ ਰੀਵਰਫ੍ਰੰਟ ਦਾ ਵੀ ਦੌਰਾ ਕੀਤਾ।

ਹੋਰ ਪੜ੍ਹੋ 👉  ਪੱਤਰਕਾਰੀ ਅਤੇ ਪੱਤਰਕਾਰਾਂ ਨੂੰ ਸੁਰੱਖਿਆ ਦੀ ਲੋਡ਼ ਹੈ: ਆਈ ਜੇ ਯੂ

Leave a Reply

Your email address will not be published. Required fields are marked *