ਰੂਪਨਗਰ, 24 ਮਾਰਚ (ਖ਼ਬਰ ਖਾਸ ਬਿਊਰੋ)
ਜ਼ਿਲ੍ਹਾ ਰੈੱਡ ਕਰਾਸ ਰੂਪਨਗਰ ਦੀ ਕਾਰਜਕਾਰੀ ਕਮੇਟੀ ਅਤੇ ਜਨਰਲ ਬਾਡੀ ਦੀ ਮੀਟਿੰਗ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਦੀ ਪ੍ਰਧਾਨਗੀ ਅਧੀਨ ਹੋਈ। ਮੀਟਿੰਗ ਦਾ ਮੁੱਖ ਉਦੇਸ਼ ਰੈੱਡ ਕਰਾਸ ਵਲੋਂ ਜ਼ਿਲ੍ਹੇ ਵਿੱਚ ਚੱਲ ਰਹੀਆਂ ਲੋਕ-ਭਲਾਈ ਯੋਜਨਾਵਾਂ ਦੀ ਸਮੀਖਿਆ ਕਰਨਾ ਅਤੇ ਭਵਿੱਖ ਲਈ ਹੋਰ ਪ੍ਰਭਾਵਸ਼ਾਲੀ ਯੋਜਨਾਬੰਦੀ ਕਰਨਾ ਸੀ।
ਇਸ ਮੀਟਿੰਗ ਵਿੱਚ ਰੈਡ ਕਰਾਸ ਵਲੋਂ ਲੋਕ ਭਲਾਈ ਦੇ ਚਲਾਏ ਜਾ ਰਹੇ ਪ੍ਰੋਗਰਾਮਾਂ ਅਤੇ ਗਤੀਵਿਧੀਆ ਫਸਟ ਏਡ ਟਰੇਨਿੰਗ, ਰੋਡ ਸੇਫਟੀ, ਰਿਫੈਸ਼ਰ ਕੋਰਸ, ਦਿਵਿਆਂਗ ਵਿਅਕਤੀਆਂ ਲਈ ਨਕਲੀ ਅੰਗ ਤੇ ਉਪਕਰਣ, ਸਕੂਲਾਂ ਕਾਲਜਾਂ ਵਿੱਚ ਫਸਟ ਏਡ ਜਾਗਰੂਕਤਾ ਪ੍ਰੋਗਰਾਮ,ਆਪਣੀ ਰਸੋਈ, ਨੇਕੀ ਦੀ ਦੀਵਾਰ ਆਦਿ ਬਾਰੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾਂ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਡੇਚਲਵਾਲ ਨੇ ਸਾਰੇ ਅਧਿਕਾਰੀਆਂ ਅਤੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਰੈੱਡ ਕਰਾਸ ਦੀਆਂ ਗਤੀਵਿਧੀਆਂ ਵਿੱਚ ਹੋਰ ਸਰਗਰਮ ਭੂਮਿਕਾ ਨਿਭਾਉਣ ਅਤੇ ਸਮਾਜ ਦੇ ਹਰ ਵਰਗ ਤੱਕ ਇਨ੍ਹਾਂ ਯੋਜਨਾਵਾਂ ਦਾ ਲਾਭ ਪਹੁੰਚਾਉਣ ਲਈ ਮਿਲਜੁਲ ਕੇ ਕੰਮ ਕਰਨ। ਉਨ੍ਹਾਂ ਕਿਹਾ ਕਿ ਰੈੱਡ ਕਰਾਸ ਸੰਸਥਾ ਮਨੁੱਖਤਾ ਦੀ ਸੇਵਾ ਦਾ ਪ੍ਰਤੀਕ ਹੈ ਅਤੇ ਇਸ ਦੇ ਮਕਸਦ ਨੂੰ ਸਫਲ ਬਣਾਉਣ ਲਈ ਸਾਂਝੀ ਕੋਸ਼ਿਸ਼ ਬਹੁਤ ਜ਼ਰੂਰੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਚੰਦਰਜਯੋਤੀ ਸਿੰਘ, ਸਹਾਇਕ ਕਮਿਸ਼ਨਰ (ਜ) ਪਰਦੀਪ ਸਿੰਘ ਬੈਂਸ, ਐਸਡੀਐਮ ਨੰਗਲ ਸਚਿਨ ਪਾਠਕ, ਡੀ ਪੀ ਆਰ ਓ ਕਰਨ ਮਹਿਤਾ, ਡੀ.ਐਸ.ਪੀ. ਕੁਲਭੂਸ਼ਨ, ਸਕੱਤਰ ਰੈੱਡ ਕਰਾਸ ਗੁਰਸੋਹਨ ਸਿੰਘ, ਐਸਐਮਓ ਸਿਵਲ ਹਸਪਤਾਲ ਰੂਪਨਗਰ ਡਾ. ਅੰਜਲੀ ਚੌਧਰੀ, ਐਸਐਮਓ ਸਿਵਲ ਹਸਪਤਾਲ ਮੋਰਿੰਡਾ ਡਾ. ਪਰਵਿੰਦਰ ਸਿੰਘ, ਪਲੇਸਮੈਂਟ ਅਫ਼ਸਰ ਮੀਨਾਕਸ਼ੀ ਬੇਦੀ, ਵਣ ਵਿਭਾਗ ਬਲਾਕ ਅਫਸਰ ਗੁਰਜੋਤ ਸਿੰਘ, ਡਾ. ਬੀ.ਪੀ.ਐੱਸ ਪਰਮਾਰ, ਮੈਂਬਰ ਅਮਰ ਰਾਜ ਸੈਣੀ, ਡੀ.ਐਸ ਦਿਓਲ, ਕੁਲਤਾਰ ਸਿੰਘ, ਕਿਰਨਪ੍ਰੀਤ ਗਿੱਲ, ਸਕੀਨਾਂ ਐਰੀ, ਸੁਰਿੰਦਰ ਦਰਦੀ, ਆਦਰਸ਼ ਸ਼ਰਮਾ, ਊਸ਼ਾ ਗੌਤਮ, ਪਰਮਿੰਦਰ ਕੌਰ, ਰਮਨਪ੍ਰੀਤ ਕੌਰ, ਗੁਰਸੀਰਤ ਕੌਰ, ਕੁਲਵੰਤ ਸਿੰਘ ਅਤੇ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀ, ਕਰਮਚਾਰੀ ਅਤੇ ਰੈੱਡ ਕਰਾਸ ਦੇ ਸਾਰੇ ਮੈਂਬਰ ਸ਼ਾਮਲ ਸਨ।