ਅਖਿਲ ਭਾਰਤੀ ਗੁੱਜਰ ਮਹਾਸਭਾ ਦੀ ਪੰਜਾਬ ਕਾਰਜਕਾਰਣੀ ਮੀਟਿੰਗ ਵਿੱਚ ਲਏ ਅਹਿਮ ਫੈਸਲੇ

ਚੰਡੀਗੜ੍ਹ, 23 ਮਾਰਚ: ਪੰਜਾਬ ਵਿੱਚ ਨਸ਼ੇ ਖ਼ਿਲਾਫ਼ ਚੱਲ ਰਹੀ ਮੁਹਿੰਮ ਵਿੱਚ ਹੁਣ ਅਖਿਲ ਭਾਰਤੀ ਗੁੱਜਰ ਮਹਾਸਭਾ ਨੇ ਵੀ ਆਪਣੀ ਸਰਗਰਮ ਭੂਮਿਕਾ ਦਾ ਐਲਾਨ ਕੀਤਾ ਹੈ। ਸੰਗਠਨ ਵੱਲੋਂ ਪੂਰੇ ਸੂਬੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ “ਨਸ਼ਾ ਮੁਕਤੀ ਯਾਤਰਾਵਾਂ” ਕੱਢੀਆਂ ਜਾਣਗੀਆਂ। ਇਸ ਮੁਹਿੰਮ ਦੀ ਸ਼ੁਰੂਆਤ ਉਦਯੋਗਿਕ ਸ਼ਹਿਰ ਲੁਧਿਆਣਾ ਤੋਂ ਕੀਤੀ ਜਾਵੇਗੀ। ਇਹ ਅਹਿਮ ਫੈਸਲਾ ਚੰਡੀਗੜ੍ਹ ਵਿੱਚ ਹੋਈ ਪੰਜਾਬ ਕਾਰਜਕਾਰਣੀ ਦੀ ਮੀਟਿੰਗ ਦੌਰਾਨ ਲਿਆ ਗਿਆ। ਇਸ ਮੌਕੇ ਸੰਗਠਨ ਦੇ ਰਾਸ਼ਟਰੀ ਸੰਗਠਨ ਮੰਤਰੀ ਬੱਚੂ ਸਿੰਘ ਬੈਂਸਲਾ ਖ਼ਾਸ ਤੌਰ ’ਤੇ ਮੌਜੂਦ ਰਹੇ।

ਮੀਟਿੰਗ ਦੌਰਾਨ ਸਹਿਮਤੀ ਨਾਲ ਕਮਲਦੇਵ ਚੌਹਾਨ ਨੂੰ ਪੰਜਾਬ ਇਕਾਈ ਦਾ ਪ੍ਰਦੇਸ਼ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਇਸ ਮੁਹਿੰਮ ਦੀ ਪੂਰੀ ਜ਼ਿੰਮੇਵਾਰੀ ਸੌਂਪੀ ਗਈ।

ਹੋਰ ਪੜ੍ਹੋ 👉  ਮੁੁੱਖ ਮੰਤਰੀ ਤੇ ਮੰਤਰੀ ਜਵਾਬ ਦੇਣ ਕਿ ਦਿੱਲੀ ਵਾਲੇ ਸਰਕਾਰੀ ਕੋਠੀਆਂ ਵਿਚ ਕਿਵੇਂ ਰਹਿੰਦੇ ਹਨ -ਇਯਾਲੀ

ਰਾਜਪਾਲ ਦੀ ਮੁਹਿੰਮ ਨਾਲ ਜੁੜਨ ਦਾ ਐਲਾਨ
ਨਵ-ਨਿਯੁਕਤ ਪ੍ਰਦੇਸ਼ ਪ੍ਰਧਾਨ ਕਮਲਦੇਵ ਚੌਹਾਨ ਨੇ ਕਿਹਾ ਕਿ ਗੁੱਜਰ ਸਮਾਜ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਦੇ ਨੁਕਸਾਨਾਂ ਤੋਂ ਬਚਾ ਕੇ ਉਨ੍ਹਾਂ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ “ਨਸ਼ਾ ਮੁਕਤ ਪੰਜਾਬ” ਲਈ ਲਗਾਤਾਰ ਪਦਯਾਤਰਾਵਾਂ ਕੀਤੀਆਂ ਜਾ ਰਹੀਆਂ ਹਨ ਅਤੇ ਗੁੱਜਰ ਸਮਾਜ ਵੀ ਇਸ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਏਗਾ।

ਉਨ੍ਹਾਂ ਕਿਹਾ ਕਿ ਸੰਗਠਨ ਵੱਲੋਂ ਇਸ ਮੁਹਿੰਮ ਦੀ ਪੂਰੀ ਯੋਜਨਾ ਤਿਆਰ ਕਰ ਲਈ ਗਈ ਹੈ ਅਤੇ ਇਸ ਬਾਰੇ ਰਾਜਪਾਲ ਨੂੰ ਵੀ ਵਿਸਥਾਰ ਨਾਲ ਜਾਣਕਾਰੀ ਦੇ ਦਿੱਤੀ ਗਈ ਹੈ। ਚੌਹਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੂੰ ਤਰੱਕੀ ਦੇ ਰਸਤੇ ’ਤੇ ਵਾਪਸ ਲਿਆਉਣ ਲਈ ਸਭ ਤੋਂ ਪਹਿਲਾਂ ਨਸ਼ਾ ਮੁਕਤੀ ਨੂੰ ਤਰਜੀਹ ਦੇਣੀ ਲਾਜ਼ਮੀ ਹੈ।

ਹੋਰ ਪੜ੍ਹੋ 👉  ਜਨਗਣਨਾ 2027 ਦੇ ਫੇਜ਼-2 ਦੇ ਕੰਮ ਲਈ ਜ਼ਿਲ੍ਹਾ ਰੂਪਨਗਰ ਵਿੱਚ ਸਿਖਲਾਈ ਦਾ ਆਯੋਜਨ

2027 ਚੋਣਾਂ ’ਤੇ ਨਜ਼ਰ, ਪਿੰਡ-ਪਿੰਡ ਚਲਾਇਆ ਜਾਵੇਗਾ ਪ੍ਰਚਾਰ ਸਮਾਜਿਕ ਜਾਗਰੂਕਤਾ ਦੇ ਨਾਲ-ਨਾਲ ਗੁੱਜਰ ਸਮਾਜ ਨੇ ਪੰਜਾਬ ਦੀ ਰਾਜਨੀਤੀ ਵਿੱਚ ਵੀ ਆਪਣੀ ਮਜ਼ਬੂਤ ਹਿਸੇਦਾਰੀ ਦਾ ਸੰਕੇਤ ਦਿੱਤਾ ਹੈ। ਮਹਾਸਭਾ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਸੂਬੇ ਵਿੱਚ ਗੁੱਜਰ ਸਮਾਜ ਦੀ ਲਗਭਗ 9 ਫੀਸਦੀ ਅਬਾਦੀ ਹੈ, ਜੋ ਇਕ ਵੱਡਾ ਵੋਟ ਬੈਂਕ ਹੈ।

ਪ੍ਰਦੇਸ਼ ਪ੍ਰਧਾਨ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਸੰਗਠਨ ਦੇ ਆਗੂ ਅਤੇ ਵਰਕਰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਕਜੁੱਟ ਕਰਨਗੇ। ਚੋਣਾਂ ਦੇ ਸਮੇਂ ਸੰਗਠਨ ਆਪਣੀ ਪੂਰੀ ਤਾਕਤ ਦਿਖਾਏਗਾ ਅਤੇ ਜਿਸ ਵੀ ਪਾਰਟੀ ਜਾਂ ਉਮੀਦਵਾਰ ਦਾ ਸਮਰਥਨ ਕਰੇਗਾ, ਉਸਦਾ ਖੁੱਲ੍ਹੇ ਮੰਚ ਤੋਂ ਐਲਾਨ ਕੀਤਾ ਜਾਵੇਗਾ।

ਹੋਰ ਪੜ੍ਹੋ 👉  ਪ੍ਰਿੰਸੀਪਲ ਸਰਵਣ ਸਿੰਘ ਨੇ ਕੀਤਾ ਖੇਡ ਸਾਹਿਤ ਨੂੰ ਮਕਬੂਲ ਤੇ ਪ੍ਰਫੁੱਲਿਤ

ਸੰਗਠਨ ਦਾ ਮੰਨਣਾ ਹੈ ਕਿ ਨਸ਼ਿਆਂ ਤੋਂ ਮੁਕਤ ਹੋ ਕੇ ਹੀ ਨੌਜਵਾਨ ਅਸਲ ਮਾਇਨਿਆਂ ਵਿੱਚ ਖੁਦਨਿਰਭਰ ਬਣ ਸਕਦੇ ਹਨ ਅਤੇ ਸੂਬੇ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ।
ਹੋਰ ਖਬਰਾਂ ਪੜੋ

Leave a Reply

Your email address will not be published. Required fields are marked *