ਨਾਗਰਾ ਦੀ ਪੁਸ਼ਤਪਨਾਹੀ ਕਰਨ ਵਾਲਿਆਂ  ਨੂੰ ਜਨਤਕ ਕਰੋ, ਮਾਮਲੇ ਦੀ ਹੋਵੇ ਨਿਰਪੱਖ ਜਾਂਚ : ਕਲੇਰ

ਚੰਡੀਗੜ੍ਹ, 18 ਜੁਲਾਈ (ਖ਼ਬਰ ਖਾਸ ਬਿਊਰੋ)

 ਸ਼੍ਰੋਮਣੀ ਅਕਾਲੀ ਦਲ ਨੇ  ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਜਿਸਨੂੰ ਅਮਰੀਕੀ ਕਾਨੂੰਨੀ ਏਜੰਸੀਆਂ ਨੇ ਗੈਂਗਸਟਰਾਂ ਨਾਲ ਸੰਬੰਧ ਹੋਣ ਦੇ ਦੋਸ਼ੀ ਦੀ ਪੁਸ਼ਤ ਪਨਾਹੀ ਕਰਨ ਵਾਲੇ ਦਾ ਪਤਾ ਲਾਉਣ ਲਈ ਨਿਰਪੱਖ ਜਾਂਚ ਦੀ ਮੰਗ ਕੀਤੀ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਨਾਗਰਾ ਨੇ ਹੀ ਪਹਿਲਾਂ ਘਟੀਆ ਸੋਚ ਵਿਖਾਉਂਦਿਆਂ ਆਪ ਦੇ ਚੋਣ ਨਿਸ਼ਾਨ ਝਾੜੂ ਦੀ ਬੇਅਦਬੀ ਕਰਨ ਦਾ ਕੇਸ ਦਰਜ ਕੀਤਾ ਸੀ।

ਉਹਨਾਂ ਕਿਹਾ ਕਿ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਨਾਗਰਾ ਇੰਨਾ ਨੀਵਾਂ ਡਿੱਗ ਗਿਆ। ਉਹਨਾਂ ਕਿਹਾ ਕਿ ਹੁਣ ਜੈਸੇ ਨੂੰ ਤੈਸਾ ਦੀ ਨੀਤੀ ਤਹਿਤ ਉਸਨੂੰ ਮਨਮਰਜ਼ੀ ਕਰਨ ਦੀ ਖੁੱਲ੍ਹ ਦਿੱਤੀ ਗਈ ਤੇ ਉਸਨੇ ਅਮਰੀਕਾ ਰਹਿੰਦੇ ਪੰਜਾਬੀ ਪਰਿਵਾਰ ਤੋਂ ਪੈਸਾ ਉਗਰਾਹੁਣ ਦਾ ਯਤਨ ਕੀਤਾ। ਉਹਨਾਂ ਕਿਹਾ ਕਿ ਨਾਗਰਾ ਫਿਰੌਤੀ ਵਸੂਲਣ ਦਾ ਧੰਦਾ ਚਲਾ ਰਿਹਾ ਹੈ ਤਾਂ ਇਹ ਪਤਾ ਲਾਉਣਾ ਜ਼ਰੂਰੀ ਹੈ ਕਿ ਉਸਦੀ ਕਿਸਨੇ ਸਿਆਸੀ ਪੁਸ਼ਤਪਨਾਹੀ ਕੀਤੀ ਅਤੇ ਕੀ ਉਸਨੇ ਅਪਰਾਧ ਦੇ ਲੁੱਟ ਦੇ ਪੈਸੇ ਆਪਣੇ ਸਿਆਸੀ ਆਕਾਵਾਂ ਨਾਲ ਸਾਂਝੇ ਕੀਤੇ ਹਨ।

ਹੋਰ ਪੜ੍ਹੋ 👉  ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਨਾਲ ਸਬੰਧਤ ਮਾਮਲਿਆਂ ਲਈ ਵਿਸ਼ੇਸ਼ ਲੋਕ ਅਦਾਲਤ ਦਾ ਆਯੋਜਨ

ਐਫ ਬੀ ਆਈ ਵੱਲੋਂ ਨਾਗਰਾ ਨੂੰ ਮੁਲਜ਼ਮ ਬਣਾਏ ਜਾਣ ਨੂੰ ਪੰਜਾਬ ਵਿਚ ਆਪ ਸਰਕਾਰ ਦੇ ਰਾਜਕਾਲ ਦਾ ਝਲਕਾਰਾ ਕਰਾਰ ਦਿੰਦਿਆਂ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਇਹ ਬਹੁਤ ਵੱਡੀ ਗੱਲ ਹੈ ਕਿ ਇਕ ਪੁਲਿਸ ਇੰਸਪੈਕਟਰ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਲ ਰਲ ਕੇ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਹੀ ਭਗਵਾਨਪੁਰੀਆ ਨੂੰ ਆਸਾਮ ਦੀ ਜੇਲ੍ਹ  ਤੋਂ ਪੰਜਾਬ ਲਿਆਂਦਾ ਅਤੇ ਉਸਦੀ ਵਰਤੋਂ ਤਰਨ ਤਾਰਨ ਜ਼ਿਮਨੀ ਚੋਣ ਵਿਚ ਸਿਆਸੀ ਵਿਰੋਧੀਆਂ ਨੂੰ ਡਰਾਉਣ ਧਮਕਾਉਣ ਵਾਸਤੇ ਕੀਤੀ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਭਗਵਾਨਪੁਰੀਆ ਦੇ ਖਿਲਾਫ ਯੂ ਏ ਪੀ ਏ ਦਾ ਕੇਸ ਚਲਾਉਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਕੇ ਵੀ ਉਸਦੀ ਮਦਦ ਕੀਤੀ ਹੈ।

ਹੋਰ ਪੜ੍ਹੋ 👉  ਦੋਖੀ ਸਰਕਾਰ ਦਾ ਇਤਿਹਾਸ,ਨੌਜਵਾਨਾਂ 'ਤੇ ਡੰਡੇ, ਮੁਲਾਜ਼ਮਾਂ 'ਤੇ ਲਾਠੀ, ਕਿਸਾਨਾਂ 'ਤੇ ਕੇਸ- ਮਜੀਠੀਆ

ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਭ ਤੋਂ ਇਹ ਇਸ਼ਾਰਾ ਮਿਲਦਾ ਹੈ ਕਿ ਪੁਲਿਸ ਅਫਸਰਾਂ, ਅਪਰਾਧੀਆਂ ਤੇ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਦੀ ਮਿਲੀ ਭੁਗਤ ਹੈ। ਉਹਨਾਂ ਕਿਹਾ ਕਿ ਕਿਸੇ ਵੀ ਨਿਰਪੱਖ ਜਾਂਚ ਤੋਂ ਇਸਦਾ ਪਤਾ ਲਗਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਕੋਲ ਹੀ ਗ੍ਰਹਿ ਮੰਤਰਾਲਾ ਹੈ ਤੇ ਉਹ ਪੁਲਿਸ ਵਰਦੀਆਂ ਪਾ ਕੇ ਇਹ ਕੰਮ ਕਰਨ ਵਾਲਿਆਂ ਦੀ ਪਛਾਣ ਕਰਨ ਨਹੀਂ ਤਾਂ ਜਨਤਕ ਹਿੱਤਾਂ ਵਿਚ ਤੁਰੰਤ ਅਸਤੀਫਾ ਦੇਣ।

Leave a Reply

Your email address will not be published. Required fields are marked *