ਲਰ ਦੀ ਸਵੈ-ਜੀਵਨੀ ‘ਯਾਦਾਂ ਦਾ ਦਰਪਣ’ ਰਿਲੀਜ਼ ਸਮਾਗਮ 3 ਨੂੰ

ਚੰਡੀਗੜ੍ਹ 1 ਮਾਰਚ (ਖ਼ਬਰ ਖਾਸ ਬਿਊਰੋ)

ਪੰਜਾਬੀ ਪੱਤਰਕਾਰਤਾ ਦੇ ਖੇਤਰ ਵਿਚ ਭਾਸ਼ਾ ਵਿਭਾਗ, ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਪੱਤਰਕਾਰ ਐਵਾਰਡੀ ਅਤੇ ਚਾਰ ਨਾਮੀ ਪੰਜਾਬੀ ਅਖਬਾਰਾਂ ਦੇ ਸੰਪਾਦਕ ਰਹਿ ਚੁੱਕੇ ਮਰਹੂਮ ਸ਼ੰਗਾਰਾ ਸਿੰਘ ਭੁੱਲਰ ਦੀ ਸਵੈ-ਜੀਵਨੀ ‘ਯਾਦਾਂ ਦਾ ਦਰਪਣ’, ਜਿਸ ਦੀ ਸੰਪਾਦਨਾ ਡਾ. ਬਲਵਿੰਦਰ ਸਿੰਘ ਥਿੰਦ ਦੁਆਰਾ ਕੀਤੀ ਗਈ ਹੈ, 3 ਮਾਰਚ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਸੈਕਟਰ 27-ਬੀ ਵਿਚ ਸਵੇਰੇ 10.30 ਵਜੇ, ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਦੇ ਸਹਿਯੋਗ ਨਾਲ ਲੋਕ ਅਰਪਣ ਕੀਤੀ ਜਾਵੇਗੀ।

ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਇਸ ਪੁਸਤਕ ਦੀ ਘੁੰਡ ਚੁਕਾਈ ਕਰਨਗੇ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਿੰਸੀਪਲ ਸਰਵਣ ਸਿੰਘ, ਸ਼ਮਸ਼ੇਰ ਸੰਧੂ, ਬਲਜੀਤ ਬੱਲੀ, ਮਨਮੋਹਨ ਸਿੰਘ ਦਾਊਂ ਤੇ ਨਿੰਦਰ ਘੁਣਿਆਣਵੀ ਹੋਣਗੇ।

ਹੋਰ ਪੜ੍ਹੋ 👉  ‘ਸੁਪਨਿਆਂ ਦੀ ਤਾਮੀਰ’ ਰਿਸ਼ਤਿਆਂ ਦੀ ਨਿੱਘ ਦੀ ਤਰਜਮਾਨੀ ਕਰਦੀ : ਡਾ. ਗੁਰਮਿੰਦਰ ਸਿੱਧੂ

ਦੱਸਣਾ ਬਣਦਾ ਹੈ ਕਿ ਮਰਹੂਮ ਸ਼ੰਗਾਰਾ ਸਿੰਘ ਭੁੱਲਰ ਨੇ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਦੌਰਾਨ ਆਪਣੀ ਸਵੈ-ਜੀਵਨੀ ਲਿਖੀ ਸੀ ਪਰ ਹੋਣੀ ਬਲਵਾਨ ਹੋ ਗਈ ਤੇ ਇਸ ਨੂੰ ਕਿਤਾਬੀ ਰੂਪ ਦੇਣ ਦਾ ਕਾਰਜ ਅਧੂਰਾ ਰਹਿ ਗਿਆ। ਇਸ ਅਧਵਾਟੇ ਛੱਡੇ ਕਾਰਜ ਨੂੰ ਗੁਰੂ ਨਾਨਕ ਖਾਲਸਾ ਕਾਲਜ, ਡਰੋਲੀ ਕਲਾਂ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਬਲਵਿੰਦਰ ਸਿੰਘ ਥਿੰਦ ਨੇ ਭੁੱਲਰ ਪਰਿਵਾਰ ਦੇ ਸਹਿਯੋਗ ਸਦਕਾ ਇਸ ਦੇ ਆਖਰੀ ਅਧਿਆਏ ਨੂੰ ਲਿਖ ਕੇ ਅੰਤਿਮ ਛੋਹ ਦਿੱਤੀ ਜੋ ਲੋਕ ਹੱਥਾਂ ਵਿਚ ਪੁੱਜਣ ਲਈ ਤਿਆਰ ਹੈ।

ਸਵੈ-ਜੀਵਨੀ ‘ਯਾਦਾਂ ਦਾ ਦਰਪਣ’ 164 ਪੰਨਿਆਂ ਦੀ ਇਸ ਕਿਤਾਬ ਦੀ ਪ੍ਰਕਾਸ਼ਨਾ ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ ਵੱਲੋਂ ਕੀਤੀ ਗਈ ਹੈ। ਇਹ ਸਵੈ-ਜੀਵਨੀ ਜਿਥੇ ਪੱਤਰਕਾਰਤਾ ਦੇ ਖੇਤਰ ਵਿਚ ਕੰਮ ਕਰ ਰਹੇ ਜਾਂ ਇਸ ਖੇਤਰ ਵਿਚ ਆਉਣ ਵਾਲੇ ਵਿਦਿਆਰਥੀਆਂ ਲਈ ਮਾਰਗ ਦਕਸ਼ਕ ਸਿੱਧ ਹੋਵੇਗੀ, ਉਥੇ ਨਾਲ ਹੀ ਆਮ ਪਾਠਕਾਂ ਲਈ ਹੀ ਰਾਹ ਦਸੇਰਾ ਬਣੇਗੀ।

ਹੋਰ ਪੜ੍ਹੋ 👉  ਪੰਜਾਬ ਗੁਰੂਆਂ ਦੀ ਧਰਤੀ ਅਤੇ ਕੁਰਬਾਨੀ ਦੀ ਭੂਮੀ ਹੈ - ਸੈਣੀ

Leave a Reply

Your email address will not be published. Required fields are marked *