ਚੰਡੀਗੜ੍ਹ 13 ਅਕਤੂਬਰ (ਖ਼ਬਰ ਖਾਸ ਬਿਊਰੋ)
ਗਲੋਬਲ ਕੰਬੋਜ ਐਜੂਕੇਸ਼ਨਲ ਐਂਡ ਵੈਲਫੇਅਰ ਆਰਗਨਾਈਜੇਸ਼ਨ ਵੱਲੋਂ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਸਿੱਖਿਆ, ਖੇਡਾਂ, ਪ੍ਰਸ਼ਾਸਨ, ਸਮਾਜ ਸੇਵਾ ਅਤੇ ਰਾਜਨੀਤਕ ਖੇਤਰ ਵਿੱਚ ਮੋਹਰੀ ਰੋਲ ਅਦਾ ਕਰਕੇ ਕੰਬੋਜ ਭਾਈਚਾਰੇ ਦਾ ਨਾਂ ਪੂਰੇ ਦੇਸ਼-ਵਿਦੇਸ਼ ਵਿੱਚ ਰੋਸ਼ਨ ਕਰਨ ਵਾਲੀਆਂ 36 ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੰਸਥਾ ਦੇ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਆਪਣੀ ਮਿਹਨਤ ਅਤੇ ਲਗਨ ਨਾਲ ਵੱਖ-ਵੱਖ ਖੇਤਰਾਂ ਵਿੱਚ ਮੁਕਾਮ ਹਾਸਲ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨਾ ਇੱਕ ਸ਼ਲਾਘਾਯੋਗ ਕਦਮ ਹੈ। ਇਸ ਨਾਲ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਵੀ ਅੱਗੇ ਵਧਣ ਦੀ ਪ੍ਰੇਰਨਾ ਮਿਲਦੀ ਹੈ। ਉਹਨਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਕੰਬੋਜ ਦੇ ਵਾਰਸਾਂ ਲਈ ਉਹ ਹਰ ਵੇਲੇ ਨਾਲ ਖੜ਼ੇ ਹਨ।
ਇਸ ਮੌਕੇ ਵਿਧਾਇਕ ਜਗਦੀਪ ਗੋਲਡੀ ਜਲਾਲਾਬਾਦ ਨੇ ਸੰਸਥਾ ਵੱਲੋੰ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਕੰਬੋਜ ਭਾਈਚਾਰੇ ਨੂੰ ਸਿਆਸਤ ਵਿਚ ਵੀ ਯੋਗ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਬੀਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਮਲਕੀਤ ਥਿੰਦ ਨੇ ਕਿਹਾ ਕਿ ਪਛੜੀਆੰ ਸ਼੍ਰੇਣੀਆੰ ਦੇ ਰਾਖਵਾਕਰਨ ਦਾ ਜੋ ਕੋਟਾ ਅਪਰੂਵ ਹੋਇਆ ਹੈ ਉਸ ਨੂੰ ਜਲਦ ਲਾਗੂ ਕੀਤਾ ਜਾਵੇ।
ਇਸ ਮੌਕੇ ਗਲੋਬਲ ਕੰਬੋਜ ਐਜੂਕੇਸ਼ਨਲ ਐਂਡ ਵੈਲਫੇਅਰ ਆਰਗਨਾਈਜੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਢੋਟ ਨੇ ਆਏ ਹੋਏ ਸਭ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਸੰਸਥਾ ਦਾ ਮੁੱਖ ਮਕਸਦ ਸਮੁੱਚੇ ਕੰਬੋਜ ਭਾਈਚਾਰੇ ਨੂੰ ਇੱਕ ਪਲੇਟਫਾਰਮ ‘ਤੇ ਇਕੱਠਾ ਕਰਨਾ ਹੈ। ਉਨ੍ਹਾਂ ਐਲਾਨ ਕੀਤਾ ਕਿ ਸੰਸਥਾ ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਭਾਈਚਾਰੇ ਨੂੰ ਇੱਕਜੁਟ ਕਰੇਗੀ ਤਾਂ ਜੋ ਰਾਜਨੀਤੀ ਅਤੇ ਪ੍ਰਸ਼ਾਸਨਿਕ ਖੇਤਰਾਂ ਵਿੱਚ ਭਾਈਚਾਰੇ ਦੇ ਆਗੂਆਂ ਅਤੇ ਨੌਜਵਾਨਾਂ ਨੂੰ ਸੇਵਾ ਕਰਨ ਦਾ ਪੂਰਾ ਮੌਕਾ ਮਿਲ ਸਕੇ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪ੍ਰਸ਼ਾਸਨਿਕ ਪ੍ਰੀਖਿਆਵਾਂ ਅਤੇ ਉੱਚ ਸਿੱਖਿਆ ਲਈ ਵਿਸ਼ੇਸ਼ ਸਹਿਯੋਗ ਦਿੱਤਾ ਜਾਵੇਗਾ।
ਇਹ ਪ੍ਰਮੁੱਖ ਸ਼ਖ਼ਸੀਅਤਾਂ ਹੋਈਆਂ ਸਨਮਾਨਿਤ
ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਹੇਠ ਲਿਖੀਆਂ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ
ਖੇਡ ਖੇਤਰ: ਨਵਨੀਤ ਕੌਰ (ਸ਼ਹਾਬਾਦ), ਰਸ਼ਮੀਨ ਕੌਰ (ਹਾਕੀ – ਫ਼ਿਰੋਜ਼ਪੁਰ), ਵਰਿੰਦਰ ਸਿੰਘ ਝੰਡ (ਮੈਰਾਥਨ – ਦੁਬਈ), ਯੰਗਬੀਰ ਸਿੰਘ ਨੰਡਾ (ਘੋੜ ਸਵਾਰੀ-ਜਲੰਧਰ), ਸਿਮਰਨ ਕੰਬੋਜ (ਮੁਕਤਸਰ), ਜੈਵੀਰ ਸਿੰਘ (ਸਾਫਟਬਾਲ-ਚੰਡੀਗੜ੍ਹ), ਰਵਿੰਦਰ ਪਾਲ ਕੰਬੋਜ (ਪੈਰਾ ਸਪੋਰਟਸ-ਫ਼ਤਿਹਾਬਾਦ), ਚੰਨ ਦੀਪ ਕੌਰ (ਜੂਡੋ-ਕਰਾਟੇ-ਲੁਧਿਆਣਾ), ਤਰਨੁਮ ਕੌਰ ਥਿੰਦ (ਰਾਈਫਲ ਸ਼ੂਟਿੰਗ – ਭੋਪਾਲ) ਅਤੇ ਨਵਨੀਤ ਕੌਰ (ਕਰਨਾਲ)।
ਪ੍ਰਸ਼ਾਸਨ ਅਤੇ ਪੁਲਿਸ: ਰਸ਼ਨੀਤ ਕੌਰ (IAS – ਰਾਜਪੁਰਾ), ਸਤਬੀਰ ਸਿੰਘ ਚੰਦੀ, ਅਤੇ ਵਿਸ਼ਾਲਜੀਤ ਸਿੰਘ ਕੰਬੋਜ (ਪੁਲਿਸ ਕਮਿਸ਼ਨਰੇਟ – ਅੰਮ੍ਰਿਤਸਰ)। ਸਿੱਖਿਆ ਅਤੇ ਸਾਹਿਤ: ਡਾ. ਸੀ.ਪੀ. ਕੰਬੋਜ (ਪਟਿਆਲਾ), ਡਾ. ਬਲਵਿੰਦਰ ਸਿੰਘ ਥਿੰਦ (ਜਲੰਧਰ), ਡਾ. ਸੰਦੀਪ ਸਿੰਘ ਸੰਧਾ (ਫ਼ਿਰੋਜ਼ਪੁਰ), ਮੀਨਾ ਮਹਿਰੋਕ (ਜਲਾਲਾਬਾਦ), ਕੁਲਵਿੰਦਰ ਕੌਰ (ਕਪੂਰਥਲਾ) ਅਤੇ ਡਾ. ਸੁਰੇਸ਼ ਕੰਬੋਜ (ਜੀ.ਐਨ.ਈ. ਫਗਵਾੜਾ)।
ਉੱਦਮੀ ਅਤੇ ਸਮਾਜ ਸੇਵਾ: ਰਾਜੇਸ਼ ਹਾਂਡਾ ਤੇ ਨਰੇਸ਼ ਹਾਂਡਾ (ਦਿੱਲੀ), ਡਾ. ਸੰਜੀਵ ਕੰਬੋਜ (ਚੰਡੀਗੜ੍ਹ), ਸਤਨਾਮ ਸਿੰਘ (ਅੰਮ੍ਰਿਤਸਰ), ਫ਼ਤਿਹਪੁਰ ਰਾਜਪੂਤਾਂ ਕਮੇਟੀ (ਨਨਕਾਣਾ ਸਾਹਿਬ, ਅੰਮ੍ਰਿਤਸਰ), ਬਲਦੇਵ ਸਿੰਘ ਖਿੰਡਾ (ਰਾਜਸਥਾਨ), ਗੁਰਮੀਤ ਸਿੰਘ ਮੁੱਤੀ (ਹਰਿਆਣਾ), ਮਨੂ ਕੰਬੋਜ (ਰਾਜਸਥਾਨ), ਸੁਰੇਸ਼ ਕੁਮਾਰ (ਉਤਰਾਖੰਡ) ਅਤੇ ਇਕਬਾਲ ਕੰਬੋਜ ਪਾਲਾ ਬੱਟੀ (ਫ਼ਿਰੋਜ਼ਪੁਰ)। ਲਾਈਫਟਾਈਮ ਅਚੀਵਮੈਂਟ ਐਵਾਰਡ: ਦੌਲਤ ਰਾਮ ਕੰਬੋਜ (ਮੋਹਾਲੀ), ਦੀਦਾਰ ਸਿੰਘ ਨਲਵੀ (ਹਰਿਆਣਾ) ਅਤੇ ਸਵ. ਹਕਮ ਚੰਦ ਕੰਬੋਜ (ਉਤਰਾਖੰਡ)। ਹੋਰ ਸਨਮਾਨਿਤ ਸ਼ਖ਼ਸੀਅਤਾਂ: ਕੁਲਦੀਪ ਸਿੰਘ ਬਾਵਾ (ਸੁਨਾਮ), ਡਾ. ਸਿਕੰਦਰ ਸਿੰਘ ਅਤੇ ਅਮਿਤ ਕੰਬੋਜ (ਉਤਰਾਖੰਡ)।
ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਆਏ ਭਾਈਚਾਰੇ ਦੇ ਪਤਵੰਤੇ ਸੱਜਣਾਂ, ਆਗੂਆਂ ਅਤੇ ਪਰਿਵਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਖਜ਼ਾਨਚੀ ਪਲਵਿੰਦਰ ਸਿੰਘ ਜੰਮੂ ਅਤੇ ਮੀਡੀਆ ਐਡਵਾਈਜ਼ਰ ਤੇਜਿੰਦਰ ਕੌਰ ਥਿੰਦ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ ਅਤੇ ਅੰਤ ਚੇਅਰਮੈਨ ਸੁਖਦੇਵ ਸਿੰਘ ਨਾਨਕਪੁਰ ਅਤੇ ਜਨਰਲ ਸੈਕਟਰੀ ਮਨਿੰਦਰਪਾਲ ਸਿੰਘ ਪਲਾਸੌਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਖਿੰਡਾ, ਡਾਕਟਰ ਸੀਪੀ ਕੰਬੋਜ, ਕੰਬੋਜ ਵੈਲਫੇਅਰ ਬੋਰਡ ਤੇ ਚੇਅਰਮੈਨ ਸੁਖਵਿੰਦਰ ਸਿੰਘ, ਪੰਜਾਬ ਪੈਟਰੋਲੀਅਮ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੁਆਬਾ, ਸਾਬਕਾ ਜੱਜ ਪਰਮਿੰਦਰਪਾਲ ਸਿੰਘ, ਕਾਮਰੇਡ ਰਾਮੇਸ਼ , ਮਨਦੀਪ ਸਿੰਘ ਜੋਸਨ, ਨਿਰਮਲ ਸਿੰਘ, ਉੱਘੇ ਪੱਤਰਕਾਰ ਬਲਵਿੰਦਰ ਜੰਮੂ, ਡਾ.ਇਕਬਾਲ ਸਿੰਘ ਹਰਬੀਰ ਸਿੰਘ ਥਿੰਦ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।