ਟਰਾਲੀ ਪਲਟਣ ਨਾਲ ਚਾਰ ਮਜ਼ਦੂਰ ਹੋਏ ਜਖਮੀ, ਇਕ ਦੀ ਹਾਲਤ ਗੰਭੀਰ

ਰਾਏਪੁਰ ਰਾਣੀ 15 ਅਪ੍ਰੈਲ (ਖ਼ਬਰ ਖਾਸ ਬਿਊਰੋ)

ਨਰਾਇਣਪੁਰ ਪਿੰਡ ਨੇੜੇ ਗੰਨੇ ਨਾਲ ਭਰੀ ਇੱਕ ਟਰੈਕਟਰ-ਟਰਾਲੀ ਪਲਟਣ ਕਾਰਨ ਚਾਰ ਮਜ਼ਦੂਰ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਟਰੈਕਟਰ-ਟਰਾਲੀ ਪਿੰਡ ਵਿੱਚ ਇੱਕ ਅੰਬਾਂ ਦੇ ਬਾਗ ਦੇ ਨੇੜੇ ਇੱਕ ਖੰਡ ਮਿੱਲ ਵੱਲ ਜਾ ਰਹੀ ਸੀ ਕਿ ਅਚਾਨਕ ਸੰਤੁਲਨ ਖੋ ਗਿਆ  ਅਤੇ ਪਲਟ ਗਈ। ਇੱਕ ਮਜ਼ਦੂਰ ਟਰਾਲੀ ਦੇ ਹੇਠਾਂ ਕੁਚਲਿਆ ਗਿਆ, ਜਿਸ ਕਾਰਨ ਹਾਲਤ ਗੰਭੀਰ ਬਣੀ ਹੋਈ ਹੈ।

ਘਟਨਾ ਤੋਂ ਬਾਅਦ, ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਜੇਸੀਬੀ ਮਸ਼ੀਨ ਬੁਲਾਈ ਅਤੇ ਫਸੇ ਹੋਏ ਮਜ਼ਦੂਰ ਨੂੰ ਬਾਹਰ ਕੱਢਿਆ। ਸਾਰੇ ਜ਼ਖਮੀਆਂ ਨੂੰ ਪਹਿਲਾਂ ਰਾਏਪੁਰ ਰਾਣੀ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ, ਗੰਭੀਰ ਜ਼ਖਮੀ ਮਜ਼ਦੂਰ ਨੂੰ ਪੰਚਕੂਲਾ ਸੈਕਟਰ 6 ਹਸਪਤਾਲ ਰੈਫਰ ਕਰ ਦਿੱਤਾ ਗਿਆ।

ਹੋਰ ਪੜ੍ਹੋ 👉  ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ‘ਚ ਟੇਕਿਆ ਮੱਥਾ

ਹਾਦਸੇ ਦੀ ਖ਼ਬਰ ਮਿਲਦੇ ਹੀ  ਪਿੰਡ ਵਾਸੀ ਵੀ ਮੌਕੇ ‘ਤੇ ਪਹੁੰਚ ਗਏ ਜਿਹਨਾਂ ਨੇ  ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿਤੇ

Leave a Reply

Your email address will not be published. Required fields are marked *