ਆਪ ਦੇ ਮੰਤਰੀ ਸੰਜੀਵ ਅਰੋੜਾ ਦੇ ਘਰ ਦੂਜੀ ਵਾਰ ED ਦਾ ਛਾਪਾ,ਮੁੱਖ ਮੰਤਰੀ ਨੇ ਮੋਦੀ ਨੂੰ ਕਹੀ ਇਹ ਗੱਲ

ਚੰਡੀਗੜ੍ਹ 9 ਮਈ (ਖ਼ਬਰ ਖਾਸ ਬਿਊਰੋ)

ਆਪ ਸਰਕਾਰ ਦੇ ਮੰਤਰੀ ਸੰਜੀਵ ਅਰੋੜਾ ਦੇ ਘਰ ਦੂਜੀ ਵਾਰ ਇਨਫੋਰਸਮੈਂ ਡਾਇਰੈਕਟੋਰੇਟ (ਈਡੀ) ਨੇ ਛਾਪੇਮਾਰੀ ਕੀਤੀ ਹੈ। ਪਤਾ ਲੱਗਿਆ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਸਨਿੱਚਰਵਾਰ ਸਵੇਰੇ 7 ਵਜੇ ਚੰਡੀਗੜ੍ਹ ਦੇ ਸੈਕਟਰ 2 ਸਥਿਤ ਅਰੋੜਾ ਦੀ ਰਿਹਾਇਸ਼ ‘ਤੇ ਪਹੁੰਚੀ। ਕਰੀਬ 20 ਗ੍ੱਡੀੱਆ ਵਿਚ ਈਡੀ ਦੇ ਅਧਿਕਾਰੀ ਪਹੁੰਚੇ।

ਕਿਸੇ ਤਰਾਂ ਦੀ ਸਥਿਤੀ ਨਾਲ ਨਜਿੱਠਣ ਲਈ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਜਾਣਕਾਰੀ ਅਨੁਸਾਰ, ਛਾਪਾ ਸਵੇਰੇ 7:25 ਵਜੇ ਸ਼ੁਰੂ ਹੋਇਆ ।

 

ਮੁੱਖ ਮੰਤਰੀ ਨੇ ਕਹੀ ਇਹ ਗੱਲ

ਈਡੀ ਦੀ ਛਾਪੇਮਾਰੀ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਉਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ “ਅੱਜ ਫ਼ਿਰ ਤੋਂ BJP ਦੀ ED ਸੰਜੀਵ ਅਰੋੜਾ ਦੇ ਘਰ ਆਈ ਹੈ। ਇੱਕ ਸਾਲ ਵਿੱਚ ਇਹ ਤੀਜੀ ਵਾਰ ਉਹਨਾਂ ਦੇ ਘਰ BJP ਦੀ ED ਆਈ ਹੈ ਤੇ ਇੱਕ ਮਹੀਨੇ ‘ਚ ਦੂਜੀ ਵਾਰ। ਫ਼ਿਰ ਵੀ ਕੁਝ ਨਹੀਂ ਮਿਲਿਆ ਉਨ੍ਹਾਂ ਨੂੰ। ਮੈਂ ਮੋਦੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ, ਔਰੰਗਜ਼ੇਬ ਵੀ ਨਹੀਂ ਝੁਕਾ ਸਕਿਆ ਸੀ। ਇਹ ਭਗਤ ਸਿੰਘ ਦੀ ਧਰਤੀ ਹੈ ਜੋ ਅੰਗਰੇਜ਼ਾਂ ਦੇ ਅੱਗੇ ਕਦੇ ਵੀ ਨਹੀਂ ਝੁਕੇ, ਤਾਂ ਮੋਦੀ ਦੀਆਂ ਚਾਲਾਂ ਅੱਗੇ ਪੰਜਾਬ ਕਦੇ ਵੀ ਨਹੀਂ ਝੁਕੇਗਾ। ED-BJP ਦੇ ਇਸ ਅਨੈਤਿਕ ਗੱਠਜੋੜ ਦਾ ਅੰਤ ਪੰਜਾਬ ਹੀ ਕਰੇਗਾ।”

ਹੋਰ ਪੜ੍ਹੋ 👉  ਨਸ਼ਾ ਮੁਕਤ ਪੰਜਾਬ ਲਈ ਕਿਸਾਨ ਅੰਦੋਲਨ ਦੀ ਤਰਜ਼ ਉਤੇ ਹੋਵੇ ਅੰਦੋਲਨ -ਹਰਸਿਮਰਤ ਬਾਦਲ

 

ਦੋ ਦਿਨ ਪਹਿਲਾਂ ਮੋਹਾਲੀ ਵਿੱਚ ਛਾਪਾ ਮਾਰਿਆ ਗਿਆ ਸੀ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਵੀਰਵਾਰ ਨੂੰ ਲਗਭਗ 12 ਥਾਵਾਂ ‘ਤੇ ਇੱਕੋ ਸਮੇਂ ਛਾਪੇ ਮਾਰੇ ਸਨ। ਅੱਜ ਸਵੇਰੇ ਮੋਹਾਲੀ ਦੇ ਛੱਜੂ ਮਾਜਰਾ ਵਿੱਚ ਵੈਸਟਰਨ ਟਾਵਰਜ਼ ਸੋਸਾਇਟੀ ਵਿੱਚ ਆਈਟੀ ਕਾਰੋਬਾਰੀ ਨਿਤਿਨ ਦੇ ਫਲੈਟ ‘ਤੇ ਛਾਪਾ ਮਾਰਿਆ ਗਿਆ। ਨਿਤਿਨ ਨੂੰ ਮੁੱਖ ਮੰਤਰੀ ਦੇ ਓਐਸਡੀ ਦਾ ਕਰੀਬੀ ਦੱਸਿਆ ਜਾਂਦਾ ਹੈ, ਹਾਲਾਂਕਿ ਇਸਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ। ਮੁੱਖ ਮੰਤਰੀ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਦਾ ਇਨ੍ਹਾਂ ਕਾਰਵਾਈਆਂ ਨਾਲ ਕੋਈ ਸਬੰਧ ਨਹੀਂ ਹੈ।

ਹੋਰ ਪੜ੍ਹੋ 👉  ਵਿਧਾਨ ਸਭਾ ਚੋਣਾਂ-2027 ਲਈ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਤੇ ਚੋਣ ਪ੍ਰਕਿਰਿਆ ਨੂੰ ਨਿਰਪੱਖ ਬਣਾਉਣ ਲਈ ਸਿਵਲ ਅਤੇ ਪੁਲਿਸ ਅਧਿਕਾਰੀਆਂ ਦਿੱਤੀ ਗਈ ਸਿਖਲਾਈ: ਡਿਪਟੀ ਕਮਿਸ਼ਨਰ ਰੂਪਨਗਰ

ਬਾਅਦ ਵਿਚ ਈਡੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਇਕ ਬਿਲਡਰ ਦਾ ਨਾਮ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਜੋੜਿਆ ਸੀ।

ਅਰੋੜਾ ਨੇ ਕਹੀ ਇਹ ਗੱਲ਼

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਨ ਅਰੋੜਾ ਨੇ ਕਿਹਾ ਸੀ ਕਿ ਧੀਰ ਉਸਦਾ ਵੀਹ ਸਾਲ ਪੁਰਾਣਾ ਮਿੱਤਰ ਸੀ, ਹੈ ਅਤੇ ਰਹੇਗਾ ਪਰ ਉਸਦਾ ਇਕ ਪੈਸੇ ਦਾ ਲੈਣ ਦੇਣ ਨਹੀ ਹੈ। ਅਰੋੜਾ ਨੇ ਇਹ ਵੀ ਕਿਹਾ ਸੀ ਕਿ ਉਸਨੂੰ ਸਭ ਪਤਾ ਹੈ ਕਿ ਇਹ ਸਿਆਸਤ ਕੌਣ ਕਰ ਰਿਹਾ ਹੈ ਤੇ ਕਿਵੇ ਕਰ ਰਿਹਾ ਹੈ। ਅਰੋੜਾ ਨੇ ਦਾਅਵਾ  ਕੀਤਾ ਸੀ ਕਿ ਜੇਕਰ ਕੋਈ ਡਲੀ ਵਾਲੇ ਪੈਸੇ ਦਾ ਵੀ ਲੈਣ ਦੇਣ ਸਾਬਤ ਕਰ ਦੇਵੇਗਾ ਤਾਂ ਉਹ ਸਿਆਸਤ ਛੱਡ ਦੇਣਗੇ।

ਹੋਰ ਪੜ੍ਹੋ 👉  ਨਾ ਗੁਜਰਾਤ, ਨਾ ਦਿੱਲੀ ਮਾਡਲ, ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਮਾਡਲ ਦੇਵਾਂਗੇ- ਇਯਾਲੀ

Leave a Reply

Your email address will not be published. Required fields are marked *