ਚੰਡੀਗੜ੍ਹ, 7 ਅਪ੍ਰੈਲ (ਖ਼ਬਰ ਖਾਸ ਬਿਊਰੋ) ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਕਲੀ…
Category: ਸਿਆਸਤ
ਸਕੂਲਾਂ ਦੇ ਪਖਾਨਿਆਂ ਤੇ ਕਮਰਿਆਂ ਦੀ ਰਿਪੇਅਰਾਂ ਦੇ ਕੰਮਾਂ ਦੇ ਉਦਘਾਟਨ ਕਿਹੜੀ ਪ੍ਰਾਪਤੀ- ਰਾਮੂਵਾਲੀਆ
ਚੰਡੀਗੜ੍ਹ 7 ਅਪ੍ਰੈਲ (ਖ਼ਬਰ ਖਾਸ ਬਿਊਰੋ) -ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਉਹ ਹੈਰਾਨ ਹਨ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰ੍ਹਾਂ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ।ਉਹਨਾਂ ਨੇ ਕਿਹਾ ਕਿ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀਰਕਪੁਰ ਹਲਕੇ ਦੇ ਸਕੂਲਾਂ ਦੇ ਵਿੱਚ ਉਦਘਾਟਨ ਕਰ ਰਹੇ ਹਨ ਪਰ ਉਹ ਸਰਕਾਰ ਨੂੰ ਸਵਾਲ ਕਰਦੇ ਹਨ ਕਿ ਇਹ ਸਕੂਲਾਂ ਵਿੱਚ ਉਦਘਾਟਨ ਕਿਸ ਗੱਲ ਦੇ ਹੋ ਰਹੇ ਨੇ ਬੀਬਾ ਅਮਨਜੋਤ ਨੇ ਕਿਹਾ ਕਿ ਸਰਕਾਰ ਵੱਲੋਂ ਸਾਰੇ ਸਕੂਲਾਂ ਨੂੰ ਲਿਖਤੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਜਿਨਾਂ ਨੂੰ ਇਕ ਲੱਖ ਰੁਪਏ ਤੋਂ ਵੱਧ ਦੀ ਗਰਾਂਟ ਦਿੱਤੀ ਕਿ ਉਹ ਆਪੋ ਆਪਣੇ ਸਕੂਲਾਂ ਵਿੱਚ ਉਦਘਾਟਨ ਕਰਾਉਣ ਇਹ ਪਹਿਲੀ ਵਾਰ ਹੈ ਕਿ ਸਕੂਲ ਦੇ ਪੈਖਾਨਿਆਂ ਜਾਂ ਸਕੂਲ ਦੀ ਚਾਰਦੀਵਾਰੀ ਦੀ ਰਿਪੇਅਰ ਜਾਂ ਕਮਰਿਆਂ ਦੀ ਰਿਪੇਅਰ ਕਰਨ ਦੇ ਕੰਮਾਂ ਦੇ ਵੀ ਉਦਘਾਟਨ ਕੀਤੇ ਜਾ ਰਹੇ ਨੇ ਜੋ ਇਹ ਸਿਰਫ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਜਦਕਿ ਸਰਕਾਰ ਇਹ ਗੱਲ ਦੱਸੇ ਕਿ ਉਹਨੇ ਹੁਣ ਤੱਕ ਕਿਹੜੇ ਨਵੇਂ ਸਕੂਲ ਬਣਾਏ ਆ ਜਾਂ ਸਕੂਲਾਂ ਦੇ ਵਿੱਚ ਇਹ ਫਰਨੀਚਰ ਜਾਂ ਕੰਪਿਊਟਰ ਲੈਬਾਂ ਦਿੱਤੀਆਂ ਜੇ ਇਹ ਕੰਮ ਕੀਤੇ ਤਾਂ ਉਸਦਾ ਉਦਘਾਟਨ ਕਰਨਾ ਤਾਂ ਬਣਦਾ ਹੈ ਲੇਕਿਨ ਪਹਿਲੀ ਵਾਰ ਹੈ ਕਿ ਬਾਥਰੂਮਾਂ ਤੇ ਕਮਰਿਆਂ ਤੇ ਚਾਰ ਦਵਾਰੀਆਂ ਦੀਆਂ ਰਿਪੇਅਰਾਂ ਦੇ ਉਦਘਾਟਨ ਕੀਤੇ ਜਾ ਰਹੇ ਨੇ ਜੋ ਲੋਕਾਂ ਨੂੰ ਗੁਮਰਾਹ ਕਰਨ ਤੋਂ ਇਲਾਵਾ ਕੁਝ ਨਹੀਂ ॥ ਬੀਬਾ ਅਮਨਜੋਤ ਰਾਮੂਵਾਲੀਆ ਨੇ ਕਿਹਾ ਕਿ ਇਹੀ ਕੁਝ ਇਹ ਦਿੱਲੀ ਵਿੱਚ ਕਰਦੇ ਸਨ ਤਾਂ ਹੀ ਦਿੱਲੀ ਦੀ ਸੂਝਵਾਨ ਜਨਤਾ ਨੇ ਇਹਨਾਂ ਦਾ ਦਿੱਲੀ ਤੋਂ ਬੋਰੀਆ ਬਿਸਤਰ ਗੋਲ ਕੀਤਾ ਹੈ ਤੇ ਹਾਲ ਇਹਨਾਂ ਦਾ ਪੰਜਾਬ ਵਿੱਚ ਵੀ ਇਹੀ ਹੋਣਾ ਕਿਉਂਕਿ ਪੰਜਾਬ ਦੀ ਸੂਝਵਾਨ ਜਨਤਾ ਨੂੰ ਕੋਈ ਵੀ ਪਾਰਟੀ ਗੁਮਰਾਹ ਨਹੀਂ ਕਰ ਸਕਦੀ
ਹੁਕਮਨਾਮਿਆਂ ਨੂੰ ਚੁਣੋਤੀ ਦੇਣ ਵਾਲਿਆਂ ਨੂੰ ਸਮੁੰਦਰੀ ਹਾਲ ਵਿੱਚ ਇਜਲਾਸ ਦੀ ਇਜਾਜ਼ਤ ਨਾ ਦੇਣ ਬਾਰੇ ਐਸਜੀਪੀਸੀ ਮੈਂਬਰਾਂ ਵੱਲੋਂ ਮਤਾ ਪਾਸ
ਲੁਧਿਆਣਾ 7 ਅਪ੍ਰੈਲ, (ਖ਼ਬਰ ਖਾਸ ਬਿਊਰੋ) ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮਾਨ ਬਹਾਲੀ ਦੀ ਲੜਾਈ ਲੜ…
ਸਿੱਖਿਆ ਕਰਾਂਤੀ ਦੇ ਨਾਮ ‘ਤੇ ਕੁਫ਼ਰ ਤੋਲ ਰਹੀ ਹੈ ਆਪ ਸਰਕਾਰ: ਅਰਵਿੰਦ ਖੰਨਾ
ਚੰਡੀਗੜ੍ਹ, 7 ਅਪ੍ਰੈਲ ( ਖ਼ਬਰ ਖਾਸ ਬਿਊਰੋ) ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ…
ਸਿੱਖਿਆ ਕ੍ਰਾਂਤੀ’ ਐਨਆਈ ਪਰਿਵਾਰ ਨੇ ਆਪਣੀ ਸਪੁੱਤਰੀ ਦੀ ਯਾਦ ‘ਚ 15 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿਤੀ
ਰੂਪਨਗਰ, 7 ਅਪ੍ਰੈਲ (ਖ਼ਬਰ ਖਾਸ ਬਿਊਰੋ) ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੁਠੇੜੀ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ…
ਗਲੋਬਲ ਗੋਲਜ਼ ਰਨ ਮੈਰਾਥਨ ਵਿਚ 350 ਤੋਂ ਵੱਧ ਲੋਕਾਂ ਨੇ ਦੌੜ ਲਗਾਈ
ਚੰਡੀਗੜ੍ਹ, 7 ਅਪ੍ਰੈਲ (ਖ਼ਬਰ ਖਾਸ ਬਿਊਰੋ) ਅੰਤਰਰਾਸ਼ਟਰੀ ਸਿਹਤ ਦਿਵਸ ਮੌਕੇ ਏਆਈਈਐਸਈਸੀ ਚੰਡੀਗੜ੍ਹ ਨੇ ਆਪਣੇ ਟਾਈਟਲ ਪਾਰਟਨਰ…
ਜਮੀਅਤ ਉਲੇਮਾ-ਏ-ਹਿੰਦ ਵੱਲੋਂ ਵਕਫ਼ ਸੋਧ ਐਕਟ ਖ਼ਿਲਾਫ਼ ਫੌਰੀ ਸੁਣਵਾਈ ਦੀ ਮੰਗ
ਨਵੀਂ ਦਿੱਲੀ, 7 ਅਪ੍ਰੈਲ (ਖ਼ਬਰ ਖਾਸ ਬਿਊਰੋ) ਜਮੀਅਤ ਉਲੇਮਾ-ਏ-ਹਿੰਦ ਨੇ ਸੁਪਰੀਮ ਕੋਰਟ ਵਿਚ ਵਕਫ਼ (ਸੋਧ) ਐਕਟ…
ਇਸ ਮਹੀਨੇ ਦੇ ਅੰਤ ਤੱਕ ਸਾਰੇ ਸਰਪੰਚਾਂ, ਨੰਬਰਦਾਰਾਂ ਤੇ ਨਗਰ ਕੌਂਸਲਰਾਂ ਦੀਆਂ ਆਨਲਾਈਨ ਲਾਗਇਨ ਆਈ.ਡੀਜ਼. ਬਣਾਉਣ ਦੇ ਹੁਕਮ
ਚੰਡੀਗੜ੍ਹ, 5 ਅਪ੍ਰੈਲ (ਖ਼ਬਰ ਖਾਸ ਬਿਊਰੋ) ਪੰਜਾਬ ਦੇ ਸੁਚੱਜਾ ਪ੍ਰਸ਼ਾਸਨ ਤੇ ਸੂਚਨਾ ਤਕਨੀਕ ਮੰਤਰੀ ਅਮਨ ਅਰੋੜਾ…
ਕੇਂਦਰ ਸਰਕਾਰ ਤੇ ਕਿਸਾਨਾਂ ਦਰਮਿਆਨ ਗੱਲਬਾਤ ਦਾ ਸਿਲਸਿਲਾ ਜਾਰੀ ਰਹੇਗਾ: ਸ਼ਿਵਰਾਜ ਚੌਹਾਨ
ਚੰਡੀਗੜ੍ਹ, 5 ਅਪ੍ਰੈਲ (ਖ਼ਬਰ ਖਾਸ ਬਿਊਰੋ) ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸੰਯੁਕਤ…
ਵਕਫ਼ ਬਿੱਲ ਦੇ ਵਿਰੋਧ ’ਚ ਕਾਲੇ ਬਿੱਲੇ ਲਾਉਣ ’ਤੇ 24 ਜਣਿਆਂ ਨੋਟਿਸ ਜਾਰੀ, 2-2 ਲੱਖ ਦੇ ਬਾਂਡ ਜਮ੍ਹਾਂ ਕਰਾਉਣ ਦੇ ਹੁਕਮ
ਮੁਜ਼ੱਫ਼ਰਨਗਰ (ਯੂਪੀ), 5 ਅਪ੍ਰੈਲ (ਖ਼ਬਰ ਖਾਸ ਬਿਊਰੋ) ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਕਾਲੇ…
ਪ੍ਰਧਾਨ ਮੰਤਰੀ ਮੋਦੀ ਦਾ ਕੋਲੰਬੋ ਦੇ Independence Square ‘ਤੇ ਸ਼ਾਨਦਾਰ ਸਵਾਗਤ
ਕੋਲੰਬੋ, 5 ਅਪ੍ਰੈਲ (ਖ਼ਬਰ ਖਾਸ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ਨਿੱਚਰਵਾਰ ਨੂੰ ਸ੍ਰੀਲੰਕਾ ਦੀ ਰਾਜਧਾਨੀ…
ਆਸ਼ੂ ਹੋਣਗੇ ਲੁਧਿਆਣਾ ਤੋ ਕਾਂਗਰਸ ਦੇ ਉਮੀਦਵਾਰ
ਚੰਡੀਗੜ੍ਹ, 5 ਅਪ੍ਰੈਲ (ਖ਼ਬਰ ਖਾਸ ਬਿਊਰੋ) ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਉਤੇ ਕਾਂਗਰਸ ਨੇ ਇਕ ਵਾਰ…