ਸ੍ਰੀ ਅਕਾਲ ਤਖਤ ਸਾਹਿਬ ਨੂੰ ਟੱਕਰ ਦੇਣ ਦੇ ਗੁਨਾਹ ਦੀ ਸਜਾ ਭਗਵੰਤ ਮਾਨ ਨੂੰ ਭੁਗਤਣੀ ਪਵੇਗੀ-ਸੁਨੀਲ ਜਾਖੜ

ਚੰਡੀਗੜ੍ਹ, 23 ਜੂਨ (ਖ਼ਬਰ ਖਾਸ ਬਿਊਰੋ)
ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਗੁਰੂ ਸਾਹਿਬਨ ਦੀ ਬੇਅਦਬੀ ਅਤੇ ਸ੍ਰੀ ਅਕਾਲ ਤੱਖਤ ਸਾਹਿਬ ਨੂੰ ਟੱਕਰ ਦੇਣ ਦੇ ਗੁਨਾਹ ਦੀ ਸਜਾ ਭਗਵੰਤ ਮਾਨ ਨੂੰ ਭੁਗਤਣੀ ਪਵੇਗੀ।

ਉਨ੍ਹਾਂ ਨੇ ਇਸ ਸਬੰਧੀ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਸੁਨੇਹੇ ਵਿਚ ਲਿਖਿਆ ਹੈ,
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ।
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ।।
ਗੁਰੂ ਸਾਹਿਬਾਨ ਵੱਲੋਂ ਸਦੀਆਂ ਪਹਿਲਾਂ ਗੁਰਬਾਣੀ ਵਿੱਚ ਕਿਹਾ ਇਹ ਕਥਨ ਪੰਜਾਬ ਦੇ ਵਰਤਮਾਨ ਘਟਨਾਕ੍ਰਮ ਤੇ ਇੱਕਦਮ ਸਹੀ ਢੁੱਕਦਾ ਹੈ, ਜਿੱਥੇ ਮੁੱਖ ਮੰਤਰੀ ਖੁਦ ਬੇਅਦਬੀ ਕਰ ਰਿਹਾ ਹੈ ਤੇ ਉਸਦੇ ਅਫਸਰ ਉਸ ਲਈ ਝੂੱਠੀਆਂ ਰਿਪੋਰਟਾਂ ਦਾ ਬੰਦੋਬਸਤ ਕਰ ਰਹੇ ਹਨ।

ਹੋਰ ਪੜ੍ਹੋ 👉  ਭਾਜਪਾਈਆਂ ਨੇ ਜਲੰਧਰ ਵਿਚ ਫੇਰਿਆ ਝਾੜੂ

ਤੇ ਜਦੋਂ ਰਾਜਾ ਹੀ ਗੁਨਾਹਗਾਰ ਹੋਵੇ, ਤੇ ਕਾਰਵਾਈ ਕਰਨ ਵਾਲੀ ਪੁਲਿਸ ਉਸਦੇ ਗੁਨਾਹਾਂ ਨੂੰ ਕੱਜਦੀ ਫਿਰੇ, ਤਾਂ ਫਿਰ ਅਜਿਹੇ ਕਲਯੁਗੀਆਂ ਦੇ ਸਿਰਫ਼ ਅਸਤੀਫੇ ਜਾਂ ਪਾਪ ਦੇ ਭਾਗੀਦਾਰ ਬਣੇ ਅਫ਼ਸਰਾਂ ਦੀਆਂ ਮੁਅੱਤਲੀਆਂ ਨਾਲ ਕੁਝ ਨਹੀਂ ਹੋਣਾ, ਇਨ੍ਹਾਂ ਜਬਰ ਗੁਨਾਹਾਂ ਦਾ ਨਬੇੜਾ ਤਾਂ ਗੁਰੂ ਸਾਹਿਬ ਜੀ ਹੀ ਕਰਨਗੇ।

ਸੁਨੀਲ ਜਾਖੜ ਨੇ ਕਿਹਾ ਕਿ ਸ੍ਰੀ ਅਕਾਲ ਤੱਖਤ ਸਾਹਿਬ ਨਾਲ ਜਿਸ ਨੇ ਵੀ ਮੱਥਾ ਲਗਾਇਆ ਹੈ ਉਸਦਾ ਅੰਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਚੰਗਾ ਹੁੰਦਾ ਮੁੱਖ ਮੰਤਰੀ ਆਪਣੀ ਗਲਤੀ ਮੰਨਦੇ ਪਰ ਉਹ ਆਪਣੇ ਗੁਨਾਹ ਛੁਪਾਉਣ ਲਈ ਹੋਰ ਹੋਰ ਗੁਨਾਹ ਕਰਦੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਬਿਨ੍ਹਾਂ ਦੇਰੀ ਉਨ੍ਹਾਂ ਨੂੰ ਅਹੁਦਾ ਛੱਡ ਦੇਣਾ ਚਾਹੀਦਾ ਹੈ, ਉਨ੍ਹਾਂ ਦੀ ਝੂਠੀ ਰਿਪੋਰਟ ਤਿਆਰ ਕਰਨ ਵਾਲੇ ਅਫ਼ਸਰਾਂ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ ਅਤੇ ਹਾਈਕੋਰਟ ਦੀ ਨਿਗਰਾਨੀ ਵਿਚ ਦੋ ਦਿਨ ਵਿਚ ਜਾਂਚ ਕਰਵਾਗੇ ਬੇਅਦਬੀ ਕਾਨੂੰਨ ਤਹਿਤ ਮੁੱਖ ਮੰਤਰੀ ਖਿਲਾਫ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ।

ਹੋਰ ਪੜ੍ਹੋ 👉   ਚੀਫ਼ ਜਸਟਿਸ ਸੂਰਿਆ ਕਾਂਤ ਨੇ ਨੌਜ਼ਵਾਨਾਂ ਦੇ ਸੁਧਾਰ ਅਤੇ ਮੁੜ-ਵਸੇਬਾ ਲਈ ਮੁਹਿੰਮ ਦੀ ਕੀਤੀ ਸ਼ੁਰੂਆਤ

Leave a Reply

Your email address will not be published. Required fields are marked *