ਸ਼ਾਮ ਚੁਰਾਸੀ ਵਿਚ ਭਾਜਪਾ, ਅਕਾਲੀ ਦਲ ਤੇ ਬਸਪਾ ਦਾ ਨਹੀਂ ਖੁੱਲਿਆ ਖਾਤਾ, ਆਪ ਨੇ ਮਾਰੀ ਬਾਜ਼ੀ

ਹੁਸ਼ਿਆਰਪੁਰ 13 ਜੂਨ (ਖ਼ਬਰ ਖਾਸ ਬਿਊਰੋ)

ਸ਼ਾਮਚੁਰਾਸੀ ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 9 ਵਿੱਚੋਂ 6, ਕਾਂਗਰਸ ਨੇ 2 ਅਤੇ ਇੱਕ ਵਾਰਡ ਵਿੱਚ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ। ਲਗਾਤਾਰ ਮੀਂਹ ਦੇ ਬਾਵਜੂਦ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ  76.33 ਫੀਸਦੀ ਵੋਟਿੰਗ ਦਰਜ ਕੀਤੀ ਗਈ।

ਨਗਰ ਕੌਂਸਲ ਦੀਆਂ 9 ਵਾਰਡਾਂ ਲਈ ਹੋਈ ਚੋਣ ਵਿੱਚ 9 ਪੋਲਿੰਗ ਬੂਥ ਬਣਾਏ ਗਏ ਸਨ, ਜਿੱਥੇ ਕੁੱਲ 37 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਵੋਟਰਾਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐੱਮ.) ਰਾਹੀਂ ਆਪਣੀ ਵੋਟ ਦਾ ਇਸਤੇਮਾਲ ਕੀਤਾ।

ਹੋਰ ਪੜ੍ਹੋ 👉  ਰੁੱਤ ਵਾਅਦਿਆਂ ਦੀ ਆਈ, ਵੜਿੰਗ ਨੇ ਕੀਤਾ ਕੱਚੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਪੱਕਾ ਕਰਨ ਦਾ ਵਾਅਦਾ


ਮਤਦਾਨ ਸਮਾਪਤ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਕੀਤੀ ਗਈ, ਜਿਸ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਬਹੁਮਤ ਹਾਸਲ ਕੀਤਾ। ਪਾਰਟੀ ਵਾਰ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ ਨੂੰ 6 ਸੀਟਾਂ, ਇੰਡੀਅਨ ਨੈਸ਼ਨਲ ਕਾਂਗਰਸ ਨੂੰ 2 ਸੀਟਾਂ ਅਤੇ ਇੱਕ ਸੀਟ ’ਤੇ ਆਜ਼ਾਦ ਉਮੀਦਵਾਰ ਨੂੰ ਜਿੱਤ ਮਿਲੀ।

ਵਾਰਡ ਨੰਬਰ 1 ਤੋਂ ਹਰਭਜਨ ਕੌਰ (ਆਮ ਆਦਮੀ ਪਾਰਟੀ) ਜੇਤੂ ਰਹੀ, ਜਿਨ੍ਹਾਂ ਨੂੰ 146 ਵੋਟਾਂ ਮਿਲੀਆਂ। ਵਾਰਡ ਨੰਬਰ 2 ਤੋਂ ਮਿੰਦੋ (ਆਮ ਆਦਮੀ ਪਾਰਟੀ) ਨੇ ਜਿੱਤ ਦਰਜ ਕੀਤੀ ਅਤੇ ਉਨ੍ਹਾਂ ਨੂੰ 120 ਵੋਟਾਂ ਪ੍ਰਾਪਤ ਹੋਈਆਂ। ਵਾਰਡ ਨੰਬਰ 3 ਤੋਂ ਰਵਿੰਦਰ ਕੁਮਾਰ (ਆਮ ਆਦਮੀ ਪਾਰਟੀ) 134 ਵੋਟਾਂ ਹਾਸਲ ਕਰਕੇ ਜੇਤੂ ਰਹੇ, ਜਦਕਿ ਵਾਰਡ ਨੰਬਰ 4 ਤੋਂ ਕੁਲਵਿੰਦਰ ਕੌਰ (ਆਮ ਆਦਮੀ ਪਾਰਟੀ) ਨੇ 196 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ।

ਹੋਰ ਪੜ੍ਹੋ 👉  ਵਿਧਾਇਕ ਦਿਨੇਸ਼ ਚੱਢਾ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਲਾਭਪਾਤਰੀਆਂ ਨੂੰ ਸਿਹਤ ਕਾਰਡ ਵੰਡੇ

ਵਾਰਡ ਨੰਬਰ 5 ਤੋਂ ਹੀਰਾ ਲਾਲ (ਕਾਂਗਰਸ) ਜੇਤੂ ਰਹੇ, ਜਿਨ੍ਹਾਂ ਨੂੰ 93 ਵੋਟਾਂ ਮਿਲੀਆਂ। ਵਾਰਡ ਨੰਬਰ 6 ਤੋਂ ਦਲਜਿੰਦਰ ਸੋਹਲ (ਕਾਂਗਰਸ) ਨੇ ਜਿੱਤ ਦਰਜ ਕੀਤੀ ਅਤੇ 131 ਵੋਟਾਂ ਪ੍ਰਾਪਤ ਕੀਤੀਆਂ। ਵਾਰਡ ਨੰਬਰ 7 ਤੋਂ ਹਰਮੇਸ਼ ਕੁਮਾਰ (ਆਮ ਆਦਮੀ ਪਾਰਟੀ) 158 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਵਾਰਡ ਨੰਬਰ 8 ਤੋਂ ਪੂਜਾ ਰਾਣੀ (ਆਮ ਆਦਮੀ ਪਾਰਟੀ) ਨੇ 130 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ। ਵਾਰਡ ਨੰਬਰ 9 ਤੋਂ ਆਜ਼ਾਦ ਉਮੀਦਵਾਰ ਸੁਨੀਤਾ 141 ਵੋਟਾਂ ਲੈ ਕੇ ਜੇਤੂ ਰਹੀ।

ਇਨ੍ਹਾਂ ਚੋਣਾਂ ਵਿੱਚ ਮਹਿਲਾ ਉਮੀਦਵਾਰਾਂ ਦਾ ਵੀ ਦਬਦਬਾ ਰਿਹਾ। ਕੁੱਲ 5 ਮਹਿਲਾ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ, ਜਿਨ੍ਹਾਂ ਵਿੱਚੋਂ 4 ਆਮ ਆਦਮੀ ਪਾਰਟੀ ਨਾਲ ਸਬੰਧਤ ਹਨ, ਜਦਕਿ ਇੱਕ ਆਜ਼ਾਦ ਉਮੀਦਵਾਰ ਵਜੋਂ ਜੇਤੂ ਰਹੀ। ਜੇਤੂ ਉਮੀਦਵਾਰਾਂ ਦਾ ਸਵਾਗਤ ਕੀਤਾ। ਢੋਲ ਦੀ ਥਾਪ ’ਤੇ ਭੰਗੜਾ ਪਾਇਆ ਗਿਆ ਅਤੇ ਮਿੱਠਾਈਆਂ ਵੰਡ ਕੇ ਜਿੱਤ ਦੀ ਖੁਸ਼ੀ ਮਨਾਈ ਗਈ।

ਹੋਰ ਪੜ੍ਹੋ 👉  ਵਿਧਾਨ ਸਭਾ ਚੋਣਾਂ-2027 ਲਈ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਤੇ ਚੋਣ ਪ੍ਰਕਿਰਿਆ ਨੂੰ ਨਿਰਪੱਖ ਬਣਾਉਣ ਲਈ ਸਿਵਲ ਅਤੇ ਪੁਲਿਸ ਅਧਿਕਾਰੀਆਂ ਦਿੱਤੀ ਗਈ ਸਿਖਲਾਈ: ਡਿਪਟੀ ਕਮਿਸ਼ਨਰ ਰੂਪਨਗਰ

Leave a Reply

Your email address will not be published. Required fields are marked *