ਆਪ ਸਰਕਾਰ ਅਫਸਰਸ਼ਾਹੀ ਦਾ ਸਿਆਸੀਕਰਨ ਕਰ ਰਹੀ -ਜਾਖੜ ਨੇ ਮੁੱਖ ਸਕੱਤਰ ਅਤੇ ਡੀਜੀਪੀ ਦੀ ਰੈਲੀ ਵਿੱਚ ਹਾਜਰੀ ਤੇ ਚੁੱਕੇ ਸਵਾਲ

ਚੰਡੀਗੜ੍ਹ 16 ਫਰਵਰੀ (ਖ਼ਬਰ ਖਾਸ ਬਿਊਰੋ)
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ  ਆਮ ਆਦਮੀ ਪਾਰਟੀ ਉਤੇ  ਅਫਸਰਸ਼ਾਹੀ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਇਆ ਹੈ।  ਉਹਨਾਂ ਨੇ ਮੁੱਖ ਸਕੱਤਰ ਅਤੇ ਡੀਜੀਪੀ ਦੀ ਆਪ ਪਾਰਟੀ ਦੀ ਮੋਗਾ ਵਿਖੇ ਕੀਤੀ ਗਈ ਰੈਲੀ ਵਿੱਚ ਹਾਜ਼ਰੀ ਉਤੇ ਸਵਾਲ ਚੁੱਕੇ ਹਨ।
ਇਸ ਸਬੰਧੀ ਇੱਕ ਸੋਸ਼ਲ ਮੀਡੀਆ ਸੁਨੇਹੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟੈਗ ਕਰਦਿਆਂ ਸੁਨੀਲ ਜਾਖੜ ਨੇ ਲਿਖਿਆ ਹੈ ਕਿ “ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਦੇਖ ਕੇ ਇਹ ਸਵਾਲ ਉੱਠਦਾ ਹੈ ਕਿ ਕੀ ਭਾਰਤ ਦੇ ‘ਸਟੀਂਲ ਫ੍ਰੇਮ’ ਬਿਊਰੋਕ੍ਰੈਟ ਹੁਣ ਰਾਜਨੀਤਿਕ ਮਨਮਰਜ਼ੀਆਂ ਅੱਗੇ ਝੁੱਕ ਰਹੇ ਹਨ? ਕੀ ਇਹ ਆਲ ਇੰਡੀਆ ਸਰਵਿਸ ਰੂਲਜ਼ ਦੀ ਸਪਸ਼ਟ ਉਲੰਘਣਾ ਨਹੀਂ ਹੈ?
ਸੁਨੀਲ ਜਾਖੜ ਨੇ ਕਿਹਾ ਕਿ ਇਹ ਬੇਹਦ ਚਿੰਤਾਜਨਕ ਹੈ। ਉਹਨਾਂ ਆਖਿਆ ਕਿ ਲੋਕਤੰਤਰ ਵਿੱਚ ਅਫਸਰ ਸ਼ਾਹੀ ਨਿਰਪੱਖਤਾ ਨਾਲ ਕੰਮ ਕਰੇ ਇਹੀ ਤਵੱਜੋ ਕੀਤੀ ਜਾਂਦੀ ਹੈ ਪਰ ਜਾਪਦਾ ਹੈ ਕਿ ਲੋਕਤੰਤਰ ਦੇ ਸਟੀਲ ਫਰੇਮ ਨੌਕਰਸ਼ਾਹ ਹੁਣ ਆਪ ਦੀ ਮਨਮਰਜੀਆਂ ਅੱਗੇ ਸਰੰਡਰ ਕਰ ਗਏ ਹਨ । ਉਹਨਾਂ ਕਿਹਾ ਕਿ ਇਹ ਸੇਵਾ ਨਿਯਮਾਂ ਦਾ ਵੀ ਉਲੰਘਣ ਹੈ।
ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਆਪ ਪਾਰਟੀ ਵੱਲੋਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਮੋਗਾ ਵਿਖੇ ਕੀਤੀ ਗਈ ਰੈਲੀ ਵਿੱਚ ਪਹਿਲਾਂ ਜਿੱਥੇ ਸਾਰੀ ਸਰਕਾਰੀ ਮਸ਼ੀਨਰੀ ਝੋਕ ਦਿੱਤੀ ਗਈ ਅਤੇ ਸਰਕਾਰੀ ਖਜ਼ਾਨੇ ਚੋਂ ਪੈਸਾ ਲੁੱਟਦੇ ਹੋਏ ਇਥੇ ਭੀੜ ਜਟਾਉਣ ਦੀ ਕੋਸ਼ਿਸ਼ ਕੀਤੀ ਗਈ ਉੱਥੇ ਹੀ ਇਸ ਰੈਲੀ ਵਿੱਚ ਡੀਜੀਪੀ ਅਤੇ ਮੁੱਖ ਸਕੱਤਰ ਨੂੰ ਲਿਆ ਕੇ ਆਪ ਸਰਕਾਰ ਨੇ ਪੂਰੀ ਤਰ੍ਹਾਂ ਗੈਰ ਇਖਲਾਕੀ ਕਾਰਜ ਕੀਤਾ ਹੈ।
ਹੋਰ ਪੜ੍ਹੋ 👉  1 ਅਪ੍ਰੈਲ 2025 ਤੋਂ ਹੁਣ ਤੱਕ 45 ਹਜ਼ਾਰ ਤੋਂ ਵੱਧ ਕਿਰਤੀਆਂ ਨੂੰ ਦਿੱਤੇ 146.77 ਕਰੋੜ ਰੁਪਏ ਦੇ ਲਾਭ: ਕੈਬਨਿਟ ਮੰਤਰੀ ਸੌਂਦ

Leave a Reply

Your email address will not be published. Required fields are marked *