ਚੰਡੀਗੜ੍ਹ ਚ ਸ਼ਿਵ ਤੇ ਪਾਤਰ ਨੂੰ ਕੀਤਾ ਇਕੱਠਿਆ ਯਾਦ

ਚੰਡੀਗੜ੍ਹ 10 ਮਈ (ਖ਼ਬਰ ਖਾਸ ਬਿਊਰੋ)

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਅੱਜ ਪੰਜਾਬ ਕਲਾ ਭਵਨ ਵਿਖੇ ਪੰਜਾਬੀ ਦੇ ਮਹਿਬੂਬ ਸ਼ਾਇਰਾਂ ਸ਼ਿਵ ਕੁਮਾਰ ਬਟਾਲਵੀ ਅਤੇ ਡਾ. ਸੁਰਜੀਤ ਪਾਤਰ ਦੀ ਯਾਦ ਵਿੱਚ ਇੱਕ ਨਿਵੇਕਲਾ ਸਮਾਗਮ ਕਰਵਾਇਆ ਜਿਸ ਵਿੱਚ ਹਾਜ਼ਿਰ ਸਰੋਤਿਆਂ ਵੱਲੋਂ ਇਹਨਾਂ ਦੋਹਾਂ ਕਵੀਆਂ ਦੀਆਂ ਸੱਠ ਤੋਂ ਵੱਧ ਰਚਨਾਵਾਂ ਦਾ ਕਾਵਿ ਪਾਠ ਅਤੇ ਗਾਇਨ ਕੀਤਾ ਗਿਆ I ਸ਼ਿਵ ਕੁਮਾਰ ਬਟਾਲਵੀ 7 ਮਈ 1973 ਨੂੰ ਅਤੇ ਡਾ. ਸੁਰਜੀਤ ਪਾਤਰ 11 ਮਈ 2024 ਨੂੰ ਦੁਨਿਆਵੀ ਤੌਰ ‘ਤੇ ਸਾਥੋਂ ਵਿੱਛੜ ਗਏ ਸਨ I


ਪੰਜਾਬੀ ਲੇਖਕ ਸਭਾ ਨੇ ਸਾਰਿਆਂ ਨੂੰ ਸੱਦਾ ਦਿੱਤਾ ਸੀ ਕਿ ਇਸ ਸਮਾਗਮ ਵਿੱਚ ਉਹ ਇਹਨਾਂ ਦੋਹਾਂ ਸ਼ਾਇਰਾਂ ਦੇ ਕੱਲਾਮ ਹੀ ਸੁਣਾਉਣ I ਸਟੇਜ ਤੇ ਦੋ ਹੀ ਕੁਰਸੀਆਂ ਰੱਖੀਆਂ ਗਈਆਂ ਜੋ ਇਸ ਗੱਲ ਦਾ ਪ੍ਰਤੀਕ ਸੀ ਕਿ ਸਮਾਗਮ ਦੇ ਮੁੱਖ ਮਹਿਮਾਨ ਸੁਰਜੀਤ ਪਾਤਰ ਸਨ ਅਤੇ ਪ੍ਰਧਾਨਗੀ ਸ਼ਿਵ ਕੁਮਾਰ ਬਟਾਲਵੀ ਦੀ ਸੀ I ਪੂਰੀ ਤਰਾਂ ਭਰੇ ਹੋਏ ਇਸ ਹਾਲ ਵਿੱਚ ਦਰਸ਼ਕਾਂ ਦੀ ਸ਼ਮੂਲੀਅਤ ਆਪਣੇ ਆਪ ਵਿੱਚ ਵਿਲੱਖਣ ਸੀ I ਮੰਚ ਸੰਚਾਲਨ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਆਪੋ ਆਪਣੇ ਹਿੱਸੇ ਦੇ ਸ਼ਿਵ-ਪਾਤਰ ਨੂੰ ਉਹਨਾਂ ਦੀਆਂ ਰਚਨਾਵਾਂ ਰਾਹੀਂ ਯਾਦ ਕਰਨਾ ਅੱਜ ਦੇ ਸਮਾਗਮ ਦੀ ਖ਼ਾਸੀਅਤ ਸੀ I ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਇਹਨਾਂ ਦੋਹਾਂ ਮਹਾਨ ਕਵੀਆਂ ਨੂੰ ਮਿਲਿਆ ਪਿਆਰ ਦੱਸ ਰਿਹਾ ਸੀ ਕਿ ਉਹ ਕਿਸ ਪੱਧਰ ਦੀ ਮਕਬੂਲੀਅਤ ਰੱਖਦੇ ਸਨ I ਉਹਨਾਂ ਦੇ ਲਿਖੇ ਗੀਤ, ਗ਼ਜ਼ਲਾਂ, ਨਜ਼ਮਾਂ ‘ਤੇ ਕਵਿਤਾਵਾਂ ਨਵੀਂ ਪੀੜ੍ਹੀ ਵਿੱਚ ਵੀ ਓਨੀਆਂ ਹੀ ਪਸੰਦ ਕੀਤੀਆਂ ਜਾਂਦੀਆਂ ਹਨ I ਅਕਾਦਮਿਕ ਮਾਹਿਰ ਡਾ. ਦੀਪਕ ਮਨਮੋਹਨ ਸਿੰਘ ਨੇ ਦੋਹਾਂ ਸ਼ਾਇਰਾਂ ਨਾਲ਼ ਆਪਣੀ ਨੇੜਤਾ ਦਾ ਜ਼ਿਕਰ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ I
ਰਿਟਾਇਰਡ ਆਈ. ਏ. ਐੱਸ ਅਧਿਕਾਰੀ ਕੈਪਟਨ ਨਰਿੰਦਰ ਸਿੰਘ ਨੂੰ ਕਲਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿੱਚ ਉਹਨਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ I

ਹੋਰ ਪੜ੍ਹੋ 👉  ਪਿੰਡ ਖੰਡੇਬਾਦ ਵਿਖੇ 27 ਏਕੜ ਤੋਂ ਵੱਧ ਸਰਕਾਰੀ ਜ਼ਮੀਨ 'ਤੇ ਬਣਾਈ ਜਾਵੇਗੀ ਨਵੀਂ ਅਨਾਜ ਮੰਡੀ: ਗੋਇਲ


ਨਿੰਮੀ ਵਸ਼ਿਸ਼ਟ ਨੇ ਸ਼ਿਵ ਦੀ ਰਚਨਾ ’ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ‘ ਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ I ਲਾਭ ਸਿੰਘ ਲਹਿਲੀ ਨੇ ਸੁਰਜੀਤ ਪਾਤਰ ਦੀ ਕਵਿਤਾ ’ਕੋਈ ਡਾਲੀਆਂ ਚੋਂ ਲੰਘਿਆ‘ ਸੁਣਾਈ I ਮੀਤ ਰੰਗਰੇਜ਼ ਨੇ ’ਭੱਠੀ ਵਾਲੀਏ ਚੰਬੇ ਦੀਏ ਡਾਲੀਏ‘ ਸੁਣਾ ਕੇ ਬਹੁਤ ਵਾਹ ਵਾਹ ਖੱਟੀ I ਰੇਖਾ ਮਿੱਤਲ ਨੇ ਮਾਂ ਦਿਵਸ ਨੂੰ ਸਮਰਪਿਤ ਸੁਰਜੀਤ ਪਾਤਰ ਦੀ ਕਵਿਤਾ ’ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਹੀਂ ਆਈ‘ ਸੁਣਾਈ I ਗੁਰਨੀਤ ਕੌਰ ਨੇ ਸ਼ਿਵ ਦੀ ਕਵਿਤਾ ਵੱਖਰੇ ਅੰਦਾਜ਼ ਵਿੱਚ ਸੁਣਾਈ I ਸੁਨੀਤ ਮਦਾਨ ਨੇ ’ਆਇਆ ਨੰਦ ਕਿਸ਼ੋਰ‘ ਦਾ ਵਧੀਆ ਉਚਾਰਣ ਕੀਤਾ I

ਹੋਰ ਪੜ੍ਹੋ 👉  ਵਿਕਾਸ ਕਾਰਜਾਂ ਨੂੰ ਨਿਰਧਾਰਿਤ ਸਮਾਂ-ਸੀਮਾ ਅੰਦਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ: ਡਿਪਟੀ ਕਮਿਸ਼ਨਰ

ਦੀਪਕ ਚਨਾਰਥਲ ਨੇ ਸੁਰਜੀਤ ਪਾਤਰ ਦੀ ਇੱਕ ਕਵਿਤਾ ਪੇਸ਼ ਕੀਤੀ I ਜੰਗ ਬਹਾਦਰ ਗੋਇਲ, ਬਲਕਾਰ ਸਿੱਧੂ, ਲਿੱਲੀ ਸਵਰਨ, ਦਰਸ਼ਨ ਤਿਉਣਾ, ਪ੍ਰੋ. ਗੁਰਦੇਵ ਸਿੰਘ ਦੇਵ, ਸਤੀਸ਼ ਵਸ਼ਿਸ਼ਠ, ਹਰਿੰਦਰ ਸਿੰਘ ਸੋਹਲ ਨੇ ਸਮਾਂ ਬੰਨਿਆ I ਗੋਵਰਧਨ ਗੱਬੀ, ਕੁਲਦੀਪ ਕੌਰ, ਬਾਬੂ ਰਾਮ ਦੀਵਾਨਾ, ਸਰਬਜੀਤ ਸਿੰਘ ਪੱਡਾ, ਨਰਿੰਦਰ ਕੌਰ, ਨੀਨਾ ਸੈਣੀ, ਰਾਜੇਸ਼ ਬੇਨੀਵਾਲ, ਪ੍ਰਤਾਪ ਪਾਰਸ, ਰਾਜ ਸਮੱਧਰ, ਆਰ. ਕੇ. ਭਸੀਨ, ਰਬਿੰਦਰ ਸਿੰਘ ਲੁਬਾਣਾ, ਗੁਰਦਾਸ ਸਿੰਘ ਦਾਸ, ਹਰਜੀਤ ਸਿੰਘ, ਬਲਵਿੰਦਰ ਸਿੰਘ ਢਿੱਲੋਂ, ਕਰਨੈਲ ਸਿੰਘ, ਅਤਰ ਸਿੰਘ ਖੁਰਾਣਾ, ਨਰਿੰਦਰ ਨਸਰੀਨ, ਮਾਨ ਸਿੰਘ, ਰਮਨਦੀਪ ਰਮਨੀਕ, ਨਰਿੰਦਰ ਕੌਰ ਲੌਂਗੀਆ, ਰਤਨ ਬਾਬਕਵਾਲਾ, ਪਿਆਰਾ ਸਿੰਘ ਰਾਹੀ, ਬਿੰਦੂ ਜੈਤਕਾ, ਅਮਰ ਵਿਰਦੀ, ਮੰਦਰ ਗਿੱਲ, ਆਰ. ਐੱਸ ਲਿਬਰੇਟ, ਨਵਨੀਤ ਕੌਰ ਮਠਾੜੂ, ਸ਼ੀਨੂ ਵਾਲੀਆ, ਰਜਿੰਦਰ ਕੌਰ ਸਰਾਓ, ਕੰਵਲ ਨੈਣ ਸਿੰਘ ਸੇਖੋਂ, ਚਰਨਜੀਤ ਸਿੰਘ ਕਲੇਰ, ਇੰਜ: ਪਵਨ ਕੁਮਾਰ, ਨੀਲਮ ਗੋਇਲ, ਗੁਰਿੰਦਰ ਕੌਰ, ਰੂਪ ਸਿੰਘ ਦਿਓਲ, ਇਮਰੋਜ਼ ਮਾਨ ਨੇ ਸ਼ਿਵ-ਪਾਤਰ ਦੀ ਸ਼ਾਇਰੀ ਨੂੰ ਸਜੀਵ ਕੀਤਾ । ਦਵਿੰਦਰ ਸਿੰਘ ਸਰੋਇਆ, ਸੁਖਵਿੰਦਰ ਸਿੰਘ ਸਿੱਧੂ, ਮਿੰਨੀ ਸਰਕਾਰੀਆ, ਪ੍ਰਿੰ. ਗੁਰਦੇਵ ਪਾਲ, ਡਾ. ਅਵਤਾਰ ਸਿੰਘ ਪਤੰਗ, ਸਿਮਰਜੀਤ ਗਰੇਵਾਲ, ਚਰਨਜੀਤ ਕੌਰ ਬਾਠ, ਸੁਰਿੰਦਰ ਸ਼ਰਮਾ, ਵਰਿੰਦਰ ਸਿੰਘ ਚੱਠਾ, ਵਿਜੇ ਗਰੋਵਰ, ਪ੍ਰੀਤਮ ਸਿੰਘ ਰੁਪਾਲ, ਮਹਿੰਦਰ ਸਿੰਘ ਸੰਧੂ, ਕੁਲਵੰਤ ਕੌਰ, ਸੁਨੀਤਾ ਭਸੀਨ, ਸੰਜੀਵ ਵਸ਼ਿਸ਼ਟ, ਗੁਰਚਰਨ ਸਿੰਘ, ਤੇਜਾ ਸਿੰਘ ਥੂਹਾ, ਵਿੰਦਰ ਮਾਝੀ, ਨਰਿੰਦਰ ਸਿੰਘ ਦੌੜਕਾ, ਪਰਮਿੰਦਰ ਸਿੰਘ ਮਦਾਨ, ਗੁਰਦਰਸ਼ਨ ਸਿੰਘ ਮਾਵੀ, ਦੀਪਕ ਰਿਖੀ, ਗੁਰਜੰਟ ਸਿੰਘ, ਡਾ. ਜੋਧ ਸਿੰਘ, ਸਤਵੰਤ ਸਿੰਘ, ਡਾ. ਮਨਜੀਤ ਸਿੰਘ ਮਝੈਲ, ਦਿਲਦਾਰ ਸਿੰਘ, ਅਮੀਰ ਸੁਲਤਾਨਾ, ਵਿਨੋਦ ਜੈਦਕਾ, ਪ੍ਰਭਜੋਤ ਸਿੰਘ, ਰਮਨਦੀਪ ਸਿੰਘ, ਰੈਕਟਰ ਕਥੂਰੀਆ, ਕਾਰਤਿਕਾ ਸਿੰਘ, ਅਮਨਦੀਪ ਸਿੰਘ ਸੈਣੀ, ਜਸਪਾਲ ਸਿੰਘ ਦੇਸੂਵੀ, ਜਗਸੀਰ ਸਿੰਘ ਅਤੇ ਨਰੇਸ਼ ਕੁਮਾਰ ਦੀ ਹਾਜ਼ਰੀ ਨੇ ਵੀ ਸਮਾਗਮ ਦੀਆਂ ਰੌਣਕਾਂ ਵਧਾਈਆਂ I

ਹੋਰ ਪੜ੍ਹੋ 👉  ਸਰਕਾਰੀ ਕਾਲਜ ਰੂਪਨਗਰ ਦੀਆਂ ਐੱਨ.ਐੱਸ.ਐੱਸ. ਵਲੰਟੀਅਰਾਂ ਨੇ ਕੌਮੀ ਪੱਧਰ ’ਤੇ ਚਮਕਾਇਆ ਕਾਲਜ ਦਾ ਨਾਮ

Leave a Reply

Your email address will not be published. Required fields are marked *