ਸੁਰਜੀਤ ਕੌਰ ਬੈਂਸ ਦੀ ਸਵੈ-ਜੀਵਨੀ ‘ਮੈਂ ਤੇ ਮੇਰੇ’ ਲੋਕ-ਅਰਪਣ

ਚੰਡੀਗੜ੍ਹ 13 ਅਕਤੂਬਰ (ਖ਼ਬਰ ਖਾਸ ਬਿਊਰੋ)

ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਅੱਜ ਉੱਘੀ ਲੇਖਿਕਾ ਸੁਰਜੀਤ ਕੌਰ ਬੈਂਸ ਦੀ ਸਵੈ-ਜੀਵਨੀ ‘ਮੈਂ ਤੇ ਮੇਰੇ’ ਰਿਲੀਜ਼ ਕੀਤੀ ਗਈ। ਇਸ ਸਮਾਰੋਹ ਵਿਚ ਸਾਬਕਾ ਜ਼ਿਲਾ ਅਤੇ ਸੈਸ਼ਨ ਜੱਜ ਐੱਸ. ਕੇ. ਅਗਰਵਾਲ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਪ੍ਰਧਾਨਗੀ ਮਸ਼ਹੂਰ ਸਾਹਿਤਕਾਰ ਕਰਨਲ ਜਸਬੀਰ ਭੁੱਲਰ ਨੇ ਕੀਤੀ। ਕਲਾਸਿਕ ਨਾਵਲਾਂ ਨੂੰ ਪੰਜਾਬੀ ਪਾਠਕਾਂ ਤਕ ਪੁਨਰਕਥਨ ਰਾਹੀਂ ਪਰੋਸਣ ਵਾਲੇ ਲੇਖਕ ਅਤੇ ਅਨੁਵਾਦਕ ਜੰਗ ਬਹਾਦਰ ਗੋਇਲ, ਵਿਸ਼ਵ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਡਾ. ਦੀਪਕ ਮਨਮੋਹਨ ਸਿੰਘ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਤੇ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ।
ਭਰਵੀਂ ਇਕੱਤਰਤਾ ਵਿਚ ਆਈਆਂ ਅਦਬੀ ਸ਼ਖਸੀਅਤਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਲੇਖਿਕਾ ਦੀ ਪੁਸਤਕ ਨੂੰ ਜੀਵਨ ਜਾਚ ਦਾ ਤੋਹਫ਼ਾ ਦੱਸਿਆ।
ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਸੁਰਜੀਤ ਕੌਰ ਬੈਂਸ ਦੀ ਸਮੁੱਚੀ ਸ਼ਖਸੀਅਤ ਮੁਹੱਬਤ ਨਾਲ ਭਰੀ ਹੋਈ ਹੈ।
ਸਮਾਗਮ ਦੀ ਸ਼ੁਰੂਆਤ ਸੁਰਜੀਤ ਕੌਰ ਬੈਂਸ ਨੇ ਹਰਪ੍ਰੀਤ ਕੌਰ ਨਾਲ ਮਿਲ ਕੇ ਗਾਏ ਇਕ ਗੀਤ ਨਾਲ ਕੀਤੀ।ਅਮਰਜੀਤ ਕੌਰ ਕੋਮਲ ਨੇ ਆਪਣੇ ਇਜ਼ਹਾਰ ਤੋਂ ਇਲਾਵਾ ਰਮਾ ਰਤਨ ਦਾ ਸੁਨੇਹਾ ਵੀ ਪੜ੍ਹ ਕੇ ਸੁਣਾਇਆ। ਸੁਸ਼ੀਲ ਦੁਸਾਂਝ ਨੇ ਕਿਹਾ ਕਿ ਇਹ ਕਿਤਾਬ ਜ਼ਿੰਦਗੀ ਜਿਊਣ ਦਾ ਸਲੀਕਾ ਦੱਸਦੀ ਹੈ। ਦਰਸ਼ਨ ਬੁੱਟਰ ਨੇ ਇਸ ਨੂੰ ਸਾਹਿਤ ਜਗਤ ਦੇ ਉੱਚੇ ਮਿਆਰ ਦੇ ਸਮਰੱਥ ਦੱਸਿਆ।

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

ਜੰਗ ਬਹਾਦਰ ਗੋਇਲ ਨੇ ਕਿਹਾ ਕਿ ਸੁਰਜੀਤ ਬੈਂਸ ਨੂੰ ਮਿਲਣਾ ਅਤੇ ਪੜ੍ਹਨਾ ਜ਼ਿੰਦਗੀ ਨਾਲ ਹੱਥ ਮਿਲਾਉਣ ਵਰਗਾ ਹੈ। ਗੁਰਨਾਮ ਕੰਵਰ ਨੇ ਕਿਹਾ ਕਿ ਪਰੇਸ਼ਾਨੀਆਂ, ਦੁਸ਼ਵਾਰੀਆਂ ਹੋਣ ਦੇ ਬਾਵਜੂਦ ਜ਼ਿੰਦਗੀ ਜਿਊਣ ਦਾ ਚੱਜ ਲੇਖਿਕਾ ਨੂੰ ਆਉਂਦਾ ਹੈ। ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਸੁਰਜੀਤ ਕੌਰ ਬੈਂਸ ਨੇ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ। ਦਰਸ਼ਨ ਤਿਉਣਾ ਨੇ ਖ਼ੂਬਸੂਰਤ ਗੀਤ ਸੁਣਾ ਕੇ ਵਾਹ ਵਾਹ ਖੱਟੀ। ਦੀਪਕ ਸ਼ਰਮਾ ਚਨਾਰਥਲ ਨੇ ਜਜ਼ਬਾਤੀ ਸ਼ਬਦਾਂ ਵਿਚ ਲੇਖਿਕਾ ਨੂੰ ਸਾਹਿਤ ਜਗਤ ਦੀ ਹਰਦਮ ਜਗਮਗ ਕਰਦੀ ਰੌਸ਼ਨੀ ਕਿਹਾ। ਹਰਵਿੰਦਰ ਸਿੰਘ ਚੰਡੀਗੜ੍ਹ ਨੇ ਕਿਹਾ ਕਿ ਇਹ ਇਕ ਭਰਪੂਰ ਦਸਤਾਵੇਜ਼ੀ ਚਿਤਰਣ ਹੈ। ਰਾਜਿੰਦਰ ਕੌਰ ਨੇ ਆਪਣੀ ਇਕ ਕਵਿਤਾ ਰਾਹੀਂ ਪੂਰੀ ਸਵੈ-ਜੀਵਨੀ ਦਾ ਸਾਰ ਹੀ ਪੇਸ਼ ਕਰ ਦਿੱਤਾ।

ਡਾ. ਦਵਿੰਦਰ ਬੋਹਾ ਨੇ ਕਿਹਾ ਕਿ ਸੁਰਜੀਤ ਬੈਂਸ ਮੁਹੱਬਤ, ਹੌਂਸਲੇ ਅਤੇ ਸਿਦਕ ਦਾ ਨਾਮ ਹੈ। ਪ੍ਰਿੰਸੀਪਲ ਗੁਰਦੇਵ ਕੌਰ ਪਾਲ ਨੇ ਲੇਖਿਕਾ ਨਾਲ ਆਪਣੀ ਜਜ਼ਬਾਤੀ ਸਾਂਝ ਦਾ ਜ਼ਿਕਰ ਕਰਦਿਆਂ ਗੀਤ ਰਾਹੀਂ ਖ਼ਿਆਲਾਤ ਰੱਖੇ।ਡਾ. ਸਵੈਰਾਜ ਸੰਧੂ ਨੇ ਲੇਖਿਕਾ ਦੀ ਸਹਿਜਤਾ ਨੂੰ ਅੱਵਲ ਦਰਜੇ ਦੀ ਕਹਿੰਦਿਆਂ ਇਸ ਤੇ ਵਿਸਥਾਰ ਨਾਲ ਚਰਚਾ ਦੀ ਗੱਲ ਕੀਤੀ। ਬਲਜੀਤ ਬੱਲੀ ਨੇ ਲੇਖਿਕਾ ਦੀ ਬੇਬਾਕੀ ਨੂੰ ਸਲਾਮ ਕਿਹਾ।
ਸ਼੍ਰੋਮਣੀ ਸਾਹਿਤਕਾਰ ਸਿਰੀ ਰਾਮ ਅਰਸ਼ ਨੇ ਲੇਖਿਕਾ ਦੇ ਪਿਛੋਕੜ ਨੂੰ ਉਸਦੀ ਤਾਕਤ ਦੱਸਿਆ। ਹਰਭਜਨ ਕੌਰ ਢਿੱਲੋਂ ਨੇ ਅਮਰਜੀਤ ਕੌਰ ਨਾਲ ਰਲ ਕੇ ਇਕ ਲੋਕਗੀਤ ਸੁਣਾਇਆ।
ਲੇਖਿਕਾ ਦੀ ਭੈਣ ਹਰਜੀਤ ਕੌਰ ਨੇ ਕਿਹਾ ਕਿ ਚੰਗੇ ਸੰਸਕਾਰ ਹੀ ਸਾਨੂੰ ਚੰਗਾ ਬਣਾਉਂਦੇ ਹਨ। ਸੁਰਜੀਤ ਕੌਰ ਬੈਂਸ ਨੇ ਕਿਹਾ ਕਿ ਉਹਨਾਂ ਆਪਣੀ ਜ਼ਿੰਦਗੀ ਦਾ ਹਰ ਸੱਚ ਹੂ ਬ ਹੂ ਬਿਆਨ ਕੀਤਾ ਹੈ।
ਮੁੱਖ ਮਹਿਮਾਨ ਐੱਸ. ਕੇ. ਅਗਰਵਾਲ ਨੇ ਆਖਿਆ ਕਿ ਸਾਹਿਤ ਤਾਂ ਜ਼ਿੰਦਗੀ ਦੇ ਹਰ ਮੁਕਾਮ ਤੇ ਸਾਡੇ ਅੰਗ ਸੰਗ ਰਹਿੰਦਾ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਰਨਲ ਜਸਬੀਰ ਭੁੱਲਰ ਨੇ ਕਿਹਾ ਕਿ ਜ਼ਿੰਦਗੀ ਦਾ ਸੱਚ ਦੱਸਣ ਵਾਸਤੇ ਦਲੇਰੀ ਚਾਹੀਦੀ ਹੈ ਅਤੇ ਵੇਲੇ ਦਾ ਸੱਚ ਇਕ ਸਾਹਿਤਕਾਰ ਕੋਲ ਹੀ ਹੁੰਦਾ ਹੈ। ਸਭਾ ਦੇ ਸਕੱਤਰ ਪਾਲ ਅਜਨਬੀ ਨੇ ਸੋਹਣੇ ਧੰਨਵਾਦੀ ਸ਼ਬਦ ਕਹਿੰਦਿਆਂ ਇਸ ਸਮਾਗਮ ਨੂੰ ਯਾਦਗਾਰੀ ਕਿਹਾ। ਜਿਹੜੀਆਂ ਹੋਰ ਖ਼ਾਸ ਸ਼ਖਸੀਅਤਾਂ ਇਸ ਮਿਆਰੀ ਸਮਾਗਮ ਦਾ ਹਿੱਸਾ ਬਣੀਆਂ ਉਹਨਾਂ ਵਿੱਚ ਜਸਬੀਰ ਕੌਰ, ਜਸਮੀਤ ਸਿੰਘ, ਕਸ਼ਮੀਰ ਸਿੰਘ, ਸਰਬਜੀਤ ਸਿੰਘ,
ਕੰਵਲਦੀਪ ਕੌਰ, ਊਸ਼ਾ ਕੰਵਰ, ਜਸਪਾਲ ਸਿੰਘ ਦੇਸੂਵੀ, ਸੁਨੀਤਾ ਰਾਣੀ, ਅਮਰਇੰਦਰ ਕੌਰ, ਡਾ. ਗੁਰਮਿੰਦਰ ਸਿੱਧੂ, ਡਾ. ਬਲਦੇਵ ਸਿੰਘ ਖਹਿਰਾ, ਪ੍ਰੋ. ਓ. ਪੀ. ਵਰਮਾ, ਬਲਵਿੰਦਰ ਸੰਧੂ, ਵਿੰਕੀ ਭੁੱਲਰ, ਹਰਪ੍ਰੀਤ ਚਰਨ, ਹਰਸਿਮਰਤ ਚਹਿਲ, ਇਕਬਾਲ ਸਿੰਘ, ਕਰਨਲ ਐਨ. ਐੱਸ. ਚਰਨ, ਸੁਖਦੀਪ ਕੌਰ, ਅੰਗਦ ਸਿੰਘ ਬੈਂਸ, ਸੁਰਜੀਤ ਸਿੰਘ ਧੀਰ, ਸ਼ਮਸ਼ੀਲ ਸਿੰਘ ਸੋਢੀ, ਭਰਪੂਰ ਸਿੰਘ, ਰਸ਼ਪਾਲ ਕੌਰ ਬੈਂਸ, ਮਿੱਕੀ ਪਾਸੀ, ਵਰਿੰਦਰ ਚੱਠਾ, ਪ੍ਰੋ. ਦਿਲਬਾਗ ਸਿੰਘ, ਪ੍ਰੋ. ਗੁਰਦੇਵ ਸਿੰਘ ਗਿੱਲ, ਡਾ. ਹਰਬੰਸ ਕੌਰ ਗਿੱਲ, ਰਾਜਿੰਦਰ ਸਿੰਘ ਧੀਮਾਨ, ਗੁਰਮੇਨ ਸੈਣੀ, ਸਿਮਰਨਜੀਤ ਸਿੰਘ, ਏ. ਐੱਸ. ਪਾਲ, ਗੁਰਜੀਤ ਕੌਰ, ਪ੍ਰੋ. ਅਤੈ ਸਿੰਘ, ਗੁਰਮੇਲ ਸਿੰਘ ਮੌਜੋਵਾਲ, ਸਤਿੰਦਰ ਚਰਨ, ਲੈਫਟੀਨੈਂਟ ਕਮਾਂਡਰ ਜਗਦੀਪ ਸਿੰਘ ਚਰਨ, ਰਵਿੰਦਰ ਕੌਰ, ਗੁਰਮੀਤ ਸਿੰਘਲ, ਸੰਜੀਵਨ ਸਿੰਘ, ਦਿਲਰਾਜ ਗਿੱਲ, ਡਾ.ਮਨਜੀਤ ਸਿੰਘ ਬਲ, ਹਰਮਿੰਦਰ ਕਾਲੜਾ, ਡਾ. ਸੁਰਿੰਦਰ ਗਿੱਲ, ਤਰਸੇਮ ਰਾਜ, ਡਾ. ਸੁਨੀਤ ਮਦਾਨ, ਵਿਨੋਦ ਸ਼ਰਮਾ, ਸੁਖਵਿੰਦਰ ਸਿੰਘ ਸਿੱਧੂ, ਨਵਨੀਤ ਕੌਰ ਮਠਾੜੂ ਦੇ ਨਾਮ ਜ਼ਿਕਰਯੋਗ ਹਨ।

ਹੋਰ ਪੜ੍ਹੋ 👉  ਨਗਰ ਕੌਂਸਲ ਚੋਣਾਂ, ਅਮਨ ਅਰੋੜਾ ਦਾ ਦਾਅਵਾ 50 ਫੀਸਦੀ ਸੀਟਾਂ 'ਤੇ ਆਪ ਜਿੱਤੀ, ਕਾਂਗਰਸ ਤੇ ਅਕਾਲੀ ਦਲ ਦਾ ਹੋਇਆ ਸਫਾਇਆ

Leave a Reply

Your email address will not be published. Required fields are marked *