ਲੁਧਿਆਣਾ, 17 ਸਤੰਬਰ (Khabar Khass Bureau)
ਆਮ ਤੌਰ ‘ਤੇ ਇਹ ਧਾਰਣਾ ਹੈ ਕਿ, ਗੋਡਾ ਜਾਂ ਚੂੁਲ੍ਹਾ ਬਦਲਵਾਉਣ ਵਾਲਾ ਮਰੀਜ ਪਹਿਲਾਂ ਵਾਂਗ ਸਧਾਰਣ ਜੀਵਨ ਨਹੀਂ ਜੀ ਸਕਦਾ, ਕਿਉਂਕਿ ਉਸ ਨੂੰ ਚੱਲਣ-ਫਿਰਨ ਅਤੇ ਉੱਠਣ-ਬੈਠਣ ਵਿੱਚ ਪਰੇਸ਼ਾਨੀ ਹੁੰਦੀ ਹੈ, ਪਰ ਜੁਆਇੰਟ ਰਿਪਲੇਸਮੈਂਟ (ਜੋੜ ਬਦਲਣ) ਦੇ ਖੇਤਰ ਲਗਾਤਾਰ ਹੋ ਰਹੀ ਖੋਜ ਅਤੇ ਇਸ ਖੇਤਰ ਵਿੱਚ ਆ ਰਹੀਆਂ ਨਵੀਆਂ ਤਕਨੀਕਾਂ ਨੇ ਇਸ ਧਾਰਣਾ ਨੂੰ ਖਤਮ ਕਰ ਦਿੱਤਾ ਹੈ। ਹੁਣ ਗੋਡਾ ਜਾਂ ਚੂਲ੍ਹਾ ਬਦਲਵਾਉਣ ਵਾਲਾ ਮਰੀਜ ਵੀ ਸਧਾਰਨ ਵਿਅਕਤੀ ਵਾਂਗ ਹੀ ਚੱਲ-ਫਿਰ ਸਕਦਾ ਹੈ, ਦੌੜ ਸਕਦਾ ਹੈ ਅਤੇ ਚੌਂਕੜੀ ਮਾਰ ਕੇ ਵੀ ਬੈਠ ਸਕਦਾ ਹੈ। ਈਵਾ ਹਸਪਤਾਲ ਵੱਲੋਂ ਕਰਵਾਏ ਗਏ ਰੀਵਾਈਵ ਐਂਡ ਥਰਾਈਵ- ਦਿ ਕਮਬੈਕ ਸਟੋਰੀ ਪ੍ਰੋਗਰਾਮ ਨੇ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਗੋਡੇ – ਚੂਲੇ ਦਾ ਅਪਰੇਸ਼ਨ ਕਰਵਾ ਚੁੱਕੇ ਮਰੀਜ ਹੁਣ ਬਿਨਾਂ ਕਿਸੇ ਝਿਜਕ ਤੋਂ ਨੱਚ-ਟੱਪ ਸਕਦੇ ਹਨ। ਇਸ ਪ੍ਰੋਗਰਾਮ ਵਿੱਚ ਸ਼ਾਮਲ ਜੋੜ ਬਦਲਵਾ ਚੁੱਕੇ ਮਰੀਜਾਂ ਨੇ ਜਿੱਥੇ ਹੋਰ ਗਤੀਵਿਧੀਆਂ ਵਿੱਚ ਭਾਗ ਲਿਆ, ਉਥੇ ਹੀ ਸੰਗੀਤ ਦੀਆਂ ਧੁੰਨਾਂ ‘ਤੇ ਗਿੱਧਾ – ਭੰਗੜਾ ਪਾ ਕੇ ਸਭ ਨੂੰ ਹੈਰਾਨ ਕਰ ਦਿੱਤਾ।ਇਸ ਮੌਕੇ
ਈਵਾ ਹਸਪਤਾਲ ਦੇ ਡਾਇਰੈਕਟਰ ਅਤੇ ਜੋੜ ਬਦਲਣ ਦੇ ਮਾਹਿਰ ਡਾ. ਤਨਵੀਰ ਭੁਟਾਨੀ ਨੇ ਰੋਬੋਟਿਕ ਤਕਨੀਕ ਨਾਲ ਕੀਤੇ ਗਏ 250 ਜੁਆਇੰਟ ਰਿਪਲੇਸਮੈਂਟ ਪ੍ਰੋਸੀਜਰ ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਇਹ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਡਾ. ਭੁਟਾਨੀ ਨੇ ਦੱਸਿਆ ਕਿ ਉਹਨਾਂ ਦਾ ਈਵਾ ਹਸਪਤਾਲ ਨਵੀਨਤਮ ਤਕਨੀਕ ਵਾਲੀ 4ਵੀਂ ਪੀੜ੍ਹੀ (ਫੋਰਥ ਜੈਨਰੇਸ਼ਨ) ਦੀ ਰੋਬੋਟਿਕ ਟੈਕਨਾਲੋਜੀ ਨਾਲ ਲੈਸ ਹੈ। ਜਿਸ ਨਾਲ ਉਹ ਹੁਣ ਤੱਕ ਢਾਈ ਤੋਂ ਵੱਧ ਜੋੜ ਬਦਲਣ ਦੇ ਸਫਲ ਪ੍ਰੋਸੀਜਰ ਕਰ ਚੁੱਕੇ ਹਨ। ਇਸ ਪ੍ਰੋਸੀਜਰ ਦੇ ਨਤੀਜੇ ਐਨੇ ਸਟੀਕ ਹਨ ਕਿ ਮਰੀਜ ਪਹਿਲਾਂ ਦੀ ਤਰਾਂ ਦੀ ਸਧਾਰਣ ਵਿਅਕਤੀ ਵਾਂਗ ਚਲ ਫਿਰ ਸਕਦਾ ਹੈ, ਦੌੜ ਸਕਦਾ ਹੈ ਅਤੇ ਚੌਂਕੜੀ ਮਾਰ ਕੇ ਵੀ ਬੈਠ ਸਕਦਾ ਹੈ। ਈਵਾ ਹਸਪਤਾਲ ਵਿੱਚੋਂ ਜੋੜ ਬਦਲਵਾ ਚੁੱਕੇ ਮਰੀਜਾਂ ਨੇ ਆਪਣੇ ਅਨੁਭਵ ਸ਼ੇਅਰ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਦਾ ਕੋਈ ਜੋੜ ਬਦਲਿਆ ਗਿਆ ਹੈ, ਕਿਓੰਕਿ ਉਹ ਇੱਕ ਤੰਦਰੁਸਤ ਵਿਅਕਤੀ ਵਾਂਗ ਹੀ ਸਾਰੇ ਕੰਮ ਕਰ ਰਹੇ ਹਨ। ਮਰੀਜਾਂ ਨੇ ਇਸ ਪ੍ਰੋਗਰਾਮ ਦੌਰਾਨ ਤੰਬੋਲਾ ਖੇਡ ਖੇਡੀ ਅਤੇ ਸੰਗੀਤ ਦੀ ਧੁਨ ਤੇ ਡਾਂਸ ਕਰਕੇ ਅਨੰਦ ਮਾਣਿਆ। ਡਾ. ਤਨਵੀਰ ਭੁਟਾਨੀ ਨੇ ਕਿਹਾ ਕਿ ਇਹ ਪ੍ਰੋਗਰਾਮ ਆਪਣੇ-ਆਪ ਵਿੱਚ ਸਫਲਤਾ ਦੀ ਕਹਾਣੀ ਬਿਆਨ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਈਵਾ ਹਸਪਤਾਲ ਖੇਤਰ ਦਾ ਇੱਕ ਅਜਿਹਾ ਹਸਪਤਾਲ ਹੈ, ਜਿਸ ਵਿੱਚ ਚੌਥੀ ਪੀੜ੍ਹੀ (ਫੋਰਥ ਜੈਨਰੇਸ਼ਨ ) ਦਾ ਚਿੱਤਰ ਰਹਿਤ ਰੋਬੋਟਿਕ ਸਿਸਟਮ ਮੌਜੂਦ ਹੈ। ਇਸ ਤਕਨੀਕ ਨਾਲ ਉਹ ਹੁਣ ਤੱਕ 250 ਤੋਂ ਵੱਧ ਮਰੀਜ਼ਾਂ ਦੀ ਸਫਲਤਾਪੂਰਵਕ ਸਰਜਰੀ ਕਰਕੇ ਉਹਨਾਂ ਨੂੰ ਵਾਪਸ ਸਧਾਰਣ ਜੀਵਨ ਵਿੱਚ ਵਾਪਸੀ ਕਰਨ ਲਈ ਮਦਦ ਕਰ ਚੁੱਕੇ ਹਨ।