12 ਮਿੰਟ ਵਿਚ ਹੋਈ ਸੀ Nabha Jail break ਪੜ੍ਹੋ ਕਿਵੇਂ,ਕੌਣ ਭੱਜੇ ਸਨ

ਚੰਡੀਗੜ੍ਹ, 23 ਅਗਸਤ (ਖ਼ਬਰ ਖਾਸ ਬਿਊਰੋ)

27 ਨਵੰਬਰ 2016 ਨੂੰ ਪੰਜਾਬ ਦੀ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਨਾਭਾ ਜੇਲ ‘ਚ ਹੋਈ ਭੰਨਤੋੜ ਅਤੇ ਮੁਲਜਮਾਂ ਦੇ ਭੱਜਣ ਦੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜਾਣਕਾਰੀ ਅਨੁਸਾਰ ਦੋਸ਼ੀਆਂ ਨੇ ਫ਼ਿਮਲੀ ਸਟਾਇਲ ਨਾਲ 12 ਮਿੰਟ ਵਿਚ ਜੇਲ੍ਹ ਬਰੇਕ ਦੀ ਘਟਨਾਂ ਨੂੰ ਅੰਜਾਮ ਦਿੱਤਾ ਸੀ ਪਰ ਇਸ ਘਟਨਾ ਦੇ ਮੁੱਖ ਸਾਜ਼ਿਸ਼ਕਾਰ ਰਮਨਜੀਤ ਸਿੰਘ ਉਰਫ਼ ਰੋਮੀ ਕਰੀਬ 8 ਸਾਲਾਂ ਬਾਅਦ ਪੰਜਾਬ ਪੁਲਿਸ ਦੇ ਹੱਥ ਲੱਗਿਆ ਹੈ। ਪੰਜਾਬ  ਪੁਲਿਸ ਦੀ ਟੀਮ ਬੀਤੇ ਕੱਲ ਰੋਮੀ ਨੂੰ ਹਾਂਗਕਾਂਗ ਤੋਂ ਪੰਜਾਬ ਲੈ ਆਈ ਹੈ।

ਨਾਭਾ ਜੇਲ੍ਹ

ਇੱਕ ਸਦੀ ਤੋਂ ਵੱਧ ਸਮੇਂ ਤੋਂ ਨਾਭਾ ਜੇਲ੍ਹ ਇਤਿਹਾਸ ਦੀ ਗਵਾਹ ਹੈ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਕੁਝ ਹੋਰ ਆਜ਼ਾਦੀ ਘੁਲਾਟੀਆਂ ਨੂੰ ਸਤੰਬਰ 1923 ਵਿੱਚ ਜੇਲ੍ਹ ਵਿਚ ਬੰਦ ਕੀਤਾ ਗਿਆ ਸੀ। ਉਸ ਨੂੰ ਨਾਭਾ ਰਿਆਸਤ ਵਿੱਚ ਦਾਖਲੇ ‘ਤੇ ਪਾਬੰਦੀ ਦੇ ਹੁਕਮ ਦੀ ਉਲੰਘਣਾ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਨਹਿਰੂ ਨੂੰ ਕਰੀਬ ਦੋ ਹਫ਼ਤੇ ਨਾਭਾ ਜੇਲ੍ਹ ਵਿੱਚ ਰੱਖਿਆ ਗਿਆ ਸੀ।

ਘਟਨਾ ਵਿੱਚ ਰੋਮੀ ਦੀ ਭੂਮਿਕਾ?
ਰਮਨਜੀਤ ਸਿੰਘ ਉਰਫ਼ ਰੋਮੀ ਨਾਭਾ ਜੇਲ ਬ੍ਰੇਕ ਦਾ ਮੁੱਖ ਸਾਜਿਸ਼ਕਰਤਾ ਦੱਸਿਆ ਜਾਂਦਾ ਹੈ। ਇਸਨੇ ਨਾਭਾ ਜੇਲ ‘ਚ ਬੰਦ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਦੀ ਮੱਦਦ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ । ਰੋਮੀ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਫੰਡ ਮੁਹੱਈਆ ਕਰਵਾਏ ਅਤੇ ਬਾਅਦ ਵਿੱਚ ਫਰਾਰ ਹੋਏ ਅਪਰਾਧੀਆਂ ਨੂੰ ਸੁਰੱਖਿਅਤ ਪਨਾਹਗਾਹ ਵੀ ਮੁਹੱਈਆ ਕਰਵਾਈ। ਹਾਂਗਕਾਂਗ ਵਿੱਚ ਆਪਣਾ ਸੰਪਰਕ ਨੰਬਰ ਵੀ ਦਿੱਤਾ। ਦੱਸਿਆ ਜਾਂਦਾ ਹੈ ਕਿ ਰੋਮੀ ਜੂਨ 2016 ‘ਚ ਨਾਭਾ ਜੇਲ੍ਹ ਗਿਆ ਸੀ ਅਤੇ ਫਿਰ ਜ਼ਮਾਨਤ ‘ਤੇ ਬਾਹਰ ਆਉਣ ਬਾਅਦ ਹਾਂਗਕਾਂਗ ਭੱਜ ਗਿਆ ਸੀ। ਲੰਬੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਰੋਮੀ ਨੂੰ ਹੁਣ ਭਾਰਤ ਲਿਆਂਦਾ ਗਿਆ ਹੈ। ਰੋਮੀ ਨੂੰ 2018 ‘ਚ ਹਾਂਗਕਾਂਗ ‘ਚ ਗ੍ਰਿਫਤਾਰ ਕੀਤਾ ਗਿਆ ਸੀ।

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

ਕਿਵੇਂ ਵਾਪਰੀ ਸਾਰੀ ਘਟਨਾ?
ਪੁਲਿਸ ਅਨੁਸਾਰ 27 ਨਵੰਬਰ 2016 ਨੂੰ ਸਵੇਰੇ 9 ਵਜੇ ਦੇ ਕਰੀਬ ਪੁਲਿਸ ਵਰਦੀ ਵਿਚ ਹਥਿਆਰਾਂ ਨਾਲ ਲੈਸ 15 ਦੇ ਕਰੀਬ ਮੁਲਜਮਾਂ ਨੇ ਨਾਭਾ ਦੀ ਮੈਕਸੀਮਮ ਸਕਿਉਰਿਟੀ ਜੇਲ੍ਹ ‘ਤੇ ਹਮਲਾ ਕਰਕੇ ਦੋ ਅੱਤਵਾਦੀਆਂ ਅਤੇ ਚਾਰ ਗੈਂਗਸਟਰਾਂ ਨੂੰ ਛੁਡਵਾਇਆ। ਅਸਲ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਨੇ ਇੱਕ ਕੈਦੀ ਨੂੰ ਜੇਲ੍ਹ ਵਿੱਚ ਲਿਆਉਣ ਦਾ ਬਹਾਨਾ ਬਣਾਇਆ। ਜਿਸ ‘ਤੇ ਮੇਨ ਗੇਟ ‘ਤੇ ਤਾਇਨਾਤ ਗਾਰਡ ਨੇ ਉਨ੍ਹਾਂ ਨੂੰ ਅੰਦਰ ਜਾਣ ਦਿੱਤਾ। ਅਪਰਾਧੀ ਜਿਵੇਂ ਹੀ ਅੰਦਰ ਦਾਖਲ ਹੋਏ, ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਹ ਬੈਰਕ ਵਿੱਚ ਦਾਖਲ ਹੋ ਗਿਆ, ਜਿੱਥੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ, ਅੱਤਵਾਦੀ ਕਸ਼ਮੀਰ ਸਿੰਘ ਅਤੇ ਚਾਰ ਗੈਂਗਸਟਰ ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ, ਗੁਰਪ੍ਰੀਤ ਸਿੰਘ ਸੇਖੋਂ, ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਅਤੇ ਅਮਨਦੀਪ ਸਿੰਘ ਉਰਫ ਧੋਤੀ ਬੰਦ ਸਨ। ਮੁਲਜ਼ਮਾਂ ਨੇ ਜੇਲ੍ਹ ਗਾਰਡ ਤੋਂ ਐਸਐਲਆਰ ਬੰਦੂਕ ਵੀ ਖੋਹ ਲਈ ਅਤੇ ਛੇ ਕੈਦੀਆਂ ਨੂੰ ਲੈ ਕੇ ਫਰਾਰ ਹੋ ਗਏ। ਪਿੰਡਾਂ ਵਿੱਚੋਂ ਲੰਘ ਕੇ ਇਹ ਸਾਰੇ ਹਰਿਆਣਾ ਵਿਚ ਦਾਖਲ ਹੋ ਕੇ ਅੱਗੇ ਨਿਕਲ ਗਏ ਸਨ।

ਹੋਰ ਪੜ੍ਹੋ 👉  ਐਕਸਪੋ ਵਿੱਚ 30 ਵੱਖ-ਵੱਖ ਨਸਲਾਂ ਦੇ 500 ਤੋਂ ਵੱਧ ਕੁੱਤੇ ਕੀਤੇ ਜਾਣਗੇ ਪ੍ਰਦਰਸ਼ਿਤ

ਅੱਤਵਾਦੀ ਮਿੰਟੂ ਫੜਿਆ ਗਿਆ
ਅੱਤਵਾਦੀ ਮਿੰਟੂ ਨੂੰ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੇ ਫੜ ਲਿਆ ਸੀ। ਉਸਦੀ ਅਪ੍ਰੈਲ 2018 ਵਿਚ ਜੇਲ੍ਹ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਗੈਂਗਸਟਰ ਵਿੱਕੀ ਗੌਂਡਰ ਜਨਵਰੀ 2018 ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਬਾਕੀ ਗੁਰਪ੍ਰੀਤ ਸਿੰਘ ਸੇਖੋਂ, ਕੁਲਪ੍ਰੀਤ ਸਿੰਘ, ਅਮਨਦੀਪ ਸਿੰਘ ਨੂੰ ਬਾਅਦ ਵਿੱਚ ਪੁਲਿਸ ਨੇ ਮੁੜ ਕਾਬੂ ਕਰ ਲਿਆ ਸੀ।

9 ਗੈਂਗਸਟਰਾਂ ਸਮੇਤ 22 ਨੂੰ ਹੋਈ 10-10 ਸਾਲ ਦੀ ਸਜ਼ਾ 
ਇਸ ਬਹੁ-ਚਰਚਿਤ ਮਾਮਲੇ ਵਿੱਚ ਪਟਿਆਲਾ ਦੀ ਅਦਾਲਤ ਨੇ ਮਾਰਚ 2023 ਵਿੱਚ ਨੌਂ ਗੈਂਗਸਟਰਾਂ ਸਮੇਤ 22 ਦੋਸ਼ੀਆਂ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਛੇ ਨੂੰ ਬਰੀ ਕਰ ਦਿੱਤਾ ਗਿਆ। ਦੋਸ਼ੀਆਂ ਵਿੱਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਭੀਮ ਸਿੰਘ ਅਤੇ ਹੈੱਡ ਵਾਰਡਰ ਜਗਮੀਤ ਸਿੰਘ ਨੂੰ ਵੀ ਜੇਲ੍ਹ ਬਰੇਕ ਦੀ ਸਾਜ਼ਿਸ਼ ਰਚਣ ਅਤੇ ਡਿਊਟੀ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਸਜ਼ਾ ਸੁਣਾਈ ਗਈ ।
ਅੰਗਰੇਜ਼ਾਂ ਦੇ ਦੌਰ ਦੀ ਇਸ ਇਤਿਹਾਸਕ ਜੇਲ ਦੇ ਨਵੀਨੀਕਰਨ ਦਾ ਕੰਮ ਫਿਲਹਾਲ 25 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਿਹਾ ਹੈ। ਜੇਲ੍ਹ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁਰੰਮਤ ਦਾ ਪ੍ਰੋਜੈਕਟ ਮਈ 2025 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਨਾਭਾ ਜੇਲ੍ਹ ਦਸੰਬਰ 2021 ਵਿੱਚ ਮੁਰੰਮਤ ਦੇ ਕੰਮ ਲਈ ਖਾਲੀ ਕੀਤੀ ਗਈ ਸੀ। ਇੱਥੇ ਬੰਦ ਮੁਕੱਦਮੇ ਅਧੀਨ ਕੈਦੀਆਂ ਨੂੰ ਗੈਰ-ਜ਼ਿਲ੍ਹਾ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਖ਼ੌਫ਼ਜ਼ਦਾ ਸਜ਼ਾਯਾਫ਼ਤਾ ਕੈਦੀਆਂ ਨੂੰ ਬਠਿੰਡਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਜੇਲ੍ਹ ਵਿੱਚ 60 ਨਵੇਂ ਸੈੱਲ ਬਣਾਏ ਜਾ ਰਹੇ ਹਨ
40 ਸੈੱਲਾਂ ਅਤੇ ਬੈਰਕਾਂ ਵਾਲੀ ਇਸ ਜੇਲ੍ਹ ਵਿੱਚ 450 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਸੀ ਪਰ ਇੱਥੇ ਸਮਰੱਥਾ ਤੋਂ ਵੱਧ ਕੈਦੀ ਰੱਖੇ ਗਏ ਸਨ। ਸਾਬਕਾ ਕਾਂਗਰਸ ਸਰਕਾਰ ਨੇ ਜੇਲ੍ਹ ਦੇ ਨਵੀਨੀਕਰਨ ਦੇ ਪ੍ਰਾਜੈਕਟ ਦਾ ਐਲਾਨ ਕੀਤਾ ਸੀ। ਇਸ ਤਹਿਤ ਜੇਲ੍ਹ ਦੀਆਂ ਪੁਰਾਣੀਆਂ ਬੈਰਕਾਂ ਦੀ ਥਾਂ ’ਤੇ 25 ਕਰੋੜ ਰੁਪਏ ਦੀ ਲਾਗਤ ਨਾਲ 60 ਨਵੇਂ ਸੈੱਲ ਬਣਾਏ ਜਾ ਰਹੇ ਹਨ। ਜੇਲ੍ਹ ਵਿੱਚ ਸੁਰੱਖਿਆ ਦੇ ਆਧੁਨਿਕ ਪ੍ਰਬੰਧ ਕੀਤੇ ਜਾ ਰਹੇ ਹਨ। ਜੇਲ੍ਹ ਅਧਿਕਾਰੀਆਂ ਅਨੁਸਾਰ ਮਈ 2025 ਤੱਕ ਜੇਲ੍ਹ ਤਿਆਰ ਹੋ ਜਾਵੇਗੀ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

 

Leave a Reply

Your email address will not be published. Required fields are marked *