ਜਲੰਧਰ ਉਪ ਚੋਣ, ਆਪ ‘ਚ ਤੁਫ਼ਾਨ ਆਉਣ ਤੋਂ ਪਹਿਲਾਂ ਵਾਲੀ ਸ਼ਾਂਤੀ

ਮੁੱਖ ਮੰਤਰੀ ਦਾ ਬਿਆਨ ਕਿ ਮੇਰੀ ਅਗਵਾਈ ਹੇਠ ਲੜੀ ਜਾਵੇਗੀ ਚੋਣ ਦੇ ਕੀ ਮਾਅਨੇ

ਚੰਡੀਗੜ 24 ਜੂਨ, (ਖ਼ਬਰ ਖਾਸ ਬਿਊਰੋ)

ਬੀਤੇ ਦਿਨ ਹੁਸ਼ਿਆਰਪੁਰ ਵਿਖੇ ਭਗਤ ਕਬੀਰ ਜੀ ਦੀ ਜੈਅੰਤੀ ਮੌਕੇ ਆਯੋਜਿਤ ਇਕ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤਾ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਉਨਾਂ ਦੀ  ਕਮਾਨ ਹੇਠ ਲੜੀ ਜਾਵੇਗੀ। ਉਹ ਨਾ ਸਿਰਫ਼ ਚੋਣ ਪ੍ਰਚਾਰ ਕਰਨਗੇ ਬਲਕਿ ਜਲੰਧਰ ਵਿਖੇ ਕਿਰਾਏ ਦਾ ਘਰ ਵੀ ਲੈਣਗੇ। ਐਤਵਾਰ ਨੂੰ ਮੁੱਖ ਮੰਤਰੀ ਨੇ ਜਲੰਧਰ ਵਿਖੇ ਪਾਰਟੀ ਦੇ ਅਹੁੱਦੇਦਾਰਾਂ ਦੀ ਇਕ ਮੀਟਿੰਗ ਵੀ ਕੀਤੀ, ਜਿਸ ਵਿਚ ਚੋਣ ਲੜਨ ਲਈ ਪੂਰੀ ਰਣਨੀਤੀ ਤਿਆਰ ਕੀਤੀ।

ਮੁ੍ੱਖ ਮੰਤਰੀ ਨੇ ਹੁਸ਼ਿਆਰਪੁਰ ਵਿਖੇ ਇਹ ਤਰਕ ਦਿੱਤਾ  ਸੀ ਕਿ ਉਹ ਸੂਬੇ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਹਨ, ਇਸ ਲਈ ਉਪ ਚੋਣ ਉਨਾਂ ਦੀ ਅਗਵਾਈ ਵਿਚ ਹੀ ਲੜੀ ਜਾਵੇਗੀ। ਸਿਆਸੀ ਸੂਝਬੂਝ ਨਾ ਰੱਖਣ ਵਾਲਾ ਵਿਅਕਤੀ ਵੀ ਇਹ  ਗੱਲ  ਚੰਗੀ ਤਰਾਂ ਜਾਣਦਾ ਹੈ ਕਿ ਸਿਆਸੀ ਗਤੀਵਿਧੀਆ ਪਾਰਟੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੁੰਦੀਆਂ ਹਨ। ਪਾਰਟੀ ਜਿੱਤਦੀ ਹੈ ਤਾਂ ਇਸਦਾ ਸਿਹਰਾ ਪ੍ਰਧਾਨ ਨੂੰ  ਮਿਲਦਾ ਹੈ, ਜੇਕਰ ਪਾਰਟੀ ਕਿਤੇ ਹਾਰ ਜਾਂਦੀ ਹੈ ਤਾਂ ਇਸ ਹਾਰ ਦੀ ਜੁੰਮੇਵਾਰੀ ਵੀ ਪਾਰਟੀ ਪ੍ਰਧਾਨ ਦੀ ਝੋਲੀ ਵਿਚ ਪੈਂਦੀ ਹੈ।

ਹੋਰ ਪੜ੍ਹੋ 👉  ਮੋਹਾਲੀ ਵਿਖੇ ਬਹੁ ਮੰਜ਼ਿਲਾਂ ਇਮਰਾਤ ਡਿੱਗੀ, ਦਰਜ਼ਨਾਂ ਵਿਅਕਤੀਆਂ ਦੇ ਦੱਬੇ ਹੋਣ ਦਾ ਖਦਸ਼ਾ, ਫੌਜ ਬੁਲਾਈ

ਸੱਤਾ ਦੇ ਗਲਿਆਰਿਆ ਵਿਚ ਕਈ ਤਰਾਂ ਦੀਆਂ ਚਰਚਾਵਾਂ ਚੱਲਦੀਆਂ ਹਨ ਕਿ ਆਖ਼ਰ ਮੁੱਖ ਮੰਤਰੀ ਨੂੰ ਅਜਿਹਾ ਬਿਆਨ ਕਿਉਂ ਦੇਣਾ ਪਿਆ। ਸਿਆਸੀ ਮਾਹਿਰਾ ਦਾ ਮੰਨਣਾ ਹੈ ਕਿ ਪਾਰਟੀ ਦੇ ਅੰਦਰ ਤੁਫਾਨ ਆਉਣ ਤੋਂ ਪਹਿਲਾਂ ਵਾਲੀ ਸਾਂਤੀ ਬਣੀ ਹੋਈ ਹੈ।

ਤਾਜ਼ਾ ਹੋਈਆਂ  ਲੋਕ ਸਭਾ ਚੋਣਾਂ ਵਿਚ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਰੇ ਤੇ ਜਿੱਤੇ ਉਮੀਦਵਾਰਾਂ, ਵਿਧਾਇਕਾਂ, ਚੇਅਰਮੈਨਾਂ ਤੇ ਪਾਰਟੀ ਦੇ ਹੋਰ ਆਗੂਆਂ ਨਾਲ ਆਪਣੀ ਰਿਹਾਇਸ਼ ਉਤੇ ਮੀਟਿੰਗਾਂ ਕੀਤੀਆ। ਕਈ ਦਿਨ ਚੱਲੀਆਂ ਇਹਨਾਂ ਮੀਟਿੰਗਾਂ ਵਿਚ ਪਾਰਟੀ ਆਗੂਆਂ ਨੇ ਫੀਡਬੈਕ ਵੀ ਦਿੱਤੀ ਅਤੇ ਕਈ ਤਰਾਂ ਦੀਆਂ ਨਰਾਜ਼ਗੀਆਂ, ਉਲਾਂਭੇ ਵੀ ਦੱਸੇ। ਵੱਡੀ ਗੱਲ ਇਹ ਸੀ ਇਹਨਾਂ ਮੀਟਿੰਗਾਂ ਵਿਚ ਪਾਰਟੀ ਦੀ ਕੇਂਦਰੀ ਤੇ ਸੂਬਾਈ ਲੀਡਰਸ਼ਿਪ ਗਾਇਬ ਰਹੀ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਵੀ ਮੀਟਿੰਗ ਵਿਚ ਉਸ ਦਿਨ ਸ਼ਾਮਲ ਹੋਏ, ਜਦੋਂ ਉਹਨਾਂ ਦੇ ਹਲਕੇ ਦੀ ਮੀਟਿੰਗ ਸੀ। ਯਾਨੀ ਸਾਰੀ ਝੰਡੀ ਮੁੱਖ ਮੰਤਰੀ ਦੀ ਰਹੀ।

ਕੁੱਝ ਦਿਨਾਂ ਬਾਅਦ ਪਾਰਟੀ ਦੇ ਰਾਜ ਸਭਾ ਮੈਂਬਰ ਤੇ ਜਨਰਲ ਸਕੱਤਰ ਡਾ ਸੰਦੀਪ ਪਾਠਕ ਨੇ ਪਾਰਟੀ ਦੇ ਸੈਕਟਰ 39 ਸਥਿਤ ਦਫ਼ਤਰ ਵਿਚ ਪਾਰਟੀ ਦੇ ਅਹੁੱਦੇਦਾਰਾਂ ਨਾਲ ਮੀਟਿੰਗ ਕੀਤੀ। ਇਸ ਵਿਚ ਕਈ ਮੰਤਰੀ, ਵਿਧਾਇਕ, ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਤੇ ਹੋਰ ਅਹੁੱਦੇਦਾਰ ਸਨ, ਇਸ ਮੀਟਿੰਗ ਤੋਂ ਪਾਰਟੀ ਪ੍ਰਧਾਨ ਭਗਵੰਤ ਮਾਨ ਨੂੰ ਦੂਰ ਰੱਖਿਆ ਗਿਆ ਜਾਂ ਫਿਰ ਉਹ ਸ਼ਾਮਲ ਨਹੀਂ ਹੋਏ। ਪਰ ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨੂੰ ਇਸ ਮੀਟਿੰਗ ਵਿਚ ਬੁਲਾਇਆ ਨਹੀਂ ਗਿਆ ਸੀ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

ਇਸੀ ਤਰਾਂ ਰਾਜ ਸਭਾ ਮੈਂਬਰ ਰਾਘਵ  ਚੱਢਾ ਨੇ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਕੁੱਝ ਗਜ਼ ਦੂਰੀ ਉਤੇ ਸਰਕਾਰੀ ਕੋਠੀ ਵਿਚ ਪਾਰਟੀ ਦੇ ਉਮੀਦਵਾਰਾਂ ਤੇ ਕੁੱਝ ਆਗੂਆਂ ਨਾਲ ਅਲੱਗ ਮੀਟਿੰਗ ਕੀਤੀ। ਇਹਨਾਂ ਅਲੱਗ ਅਲੱਗ ਮੀਟਿੰਗਾਂ ਨਾਲ ਪਾਰਟੀ ਦੇ ਅੰਦਰ ਭੰਬਲਭੂਸੇ ਵਾਲੀ ਸਥਿਤੀ ਬਣ ਗਈ। ਹੈਰਾਨੀ ਦੀ ਗੱਲ ਹੈ ਕਿ ਰਾਘਵ ਚੱਢਾ ਦੁਆਰਾ ਕੀਤੀ ਮੀਟਿੰਗ ਦਾ ਕੋਈ ਪ੍ਰੈੱਸ ਬਿਆਨ ਜਾਰੀ ਨਹੀਂ ਕੀਤਾ ਗਿਆ ਜਦਕਿ ਆਮ ਤੌਰ ਉਤੇ ਰਾਘਵ  ਚੱਢਾ ਦੀ ਖ਼ਬਰ ਲਗਾਉਣ ਲਈ ਮੀਡੀਆ ਟੀਮ ਪੂਰੀ ਸਰਗਰਮ ਨਾਲ ਕੰਮ ਕਰਦੀ ਹੈ। ਖ਼ਬਰ ਪਾਰਟੀ ਦੇ ਗਰੁੱਪਾ ਵਿਚ ਘੁੰਮਦੀ ਰਹੀ ਪਰ ਕਿਤੇ ਲੱਗੀ ਨਾ ਤਾਂ ਰਾਘਵ ਚੱਢਾ ਨੇ ਆਪਣੇ ਐਕਸ ਅਕਾਉਂਟ ਉਤੇ ਫੋਟੋ ਸ਼ੇਅਰ ਕਰ ਦਿੱਤੀ। ਇਸ ਤਰਾਂ ਸੂਬੇ ਦੀ ਸੱਤਾ ਦੇ ਇਕ ਤਰਾਂ ਨਾਲ ਤਿੰਨ ਕੇਂਦਰ ਬਣ ਗਏ।

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

ਹੁਣ ਜਦ ਰਾਖਵੇਂ ਹਲਕੇ ਦੀ ਉਪ ਚੋਣ ਦਾ ਐਲਾਨ ਹੋਇਆ ਤਾਂ ਪਾਰਟੀ ਨੇ ਪਿਛਲੇ ਰੋਣੇ ਧੋਣੇ ਧੋਣ  ਤੇ ਹਾਰ ਦਾ ਬਦਲਾ ਲੈਣ ਲਈ ਪੂਰੀ ਤਾਕਤ ਝੋਕਣ ਦਾ ਫੈਸਲਾ ਕੀਤਾ। ਪਤਾ ਲੱਗਿਆ ਹੈ ਕਿ ਦਿੱਲੀ ਲੀਡਰਸ਼ਿਪ ਨੇ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਦੀ ਡਿਊਟੀ ਲਗਾ ਦਿੱਤੀ। ਉਮੀਦਵਾਰ ਦੇ ਕਾਗਜ਼ ਦਾਖਲ ਕਰਵਾਉਣ ਲਈ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਨੂੰ ਭੇਜਿਆ ਗਿਆ।

ਪਤਾ ਲੱਗਿਆ ਹੈ ਕਿ 2 ਜੂਨ ਨੂੰ ਜੇਲ ਜਾਣ ਤੋਂ ਪਹਿਲਾਂ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਆਗੂਆਂ ਖਾਸਕਰਕੇ ਪੰਜਾਬ ਦੇ ਆਗੂਆਂ ਨੂੰ ਵਿਸ਼ੇਸ਼ ਹਦਾਇਤਾਂ ਕਰ ਦਿੱਤੀਆਂ ਸਨ ਕਿ ਭਵਿੱਖ ਵਿਚ (ਜਿੰਨੀ ਦੇਰ ਉਹ ਜੇਲ ਵਿਚ ਹਨ) ਸੁਨੀਤਾ  ਕੇਜਰੀਵਾਲ, ਡਾ ਸੰਦੀਪ ਪਾਠਕ ਤੇ ਉਨਾਂ ਦਾ ਨਿੱਜੀ ਸਹਾਇਕ ਜੋ ਫੈਸਲਾ ਲੈਣਗੇ ਜਾਂ ਸੁਨੇਹਾ ਦੇਣਗੇ ਉਹ ਅਟੱਲ ਹੋਵੇਗਾ। ਦੱਸਿਆ ਜਾਂਦਾ ਹੈ ਕਿ ਇਹ ਹਦਾਇਤ ਪੰਜਾਬ ਦੇ ਸਿਰਮੌਰ ਆਗੂ ਵਲੋਂ ਕੁੱਝ ਤਬਦੀਲੀਆਂ ਕਰਨ ਦੀ ਇੱਛਾ ਵਜੋਂ ਪੱਛੇ ਸਵਾਲ ਦੇ ਜਵਾਬ ਕੀਤੀ ਸੀ। ਕੁੱਝ ਦਿਨਾਂ ਬਾਅਦ ਜਲੰਧਰ ਪੱਛਮੀ ਉਪ ਚੋਣ ਦਾ ਐਲਾਨ ਹੋ ਗਿਆ। ਚਰਚਾ ਹੈ ਕਿ ਆਗਾਮੀ ਦਿਨਾਂ ਵਿਚ ਪਾਰਟੀ ਦੇ ਅੰਦਰ ਵੱਡੀ ਤਬਦੀਲੀ ਹੋ ਸਕਦੀ ਹੈ।

 

 

Leave a Reply

Your email address will not be published. Required fields are marked *