ਅਸਤੀਫ਼ਾ ਵਾਪਸ ਲੈਣ ਦੀ ਅਪੀਲ ਬਾਅਦ ਕਿਉਂ ਕੀਤਾ ਮਨਜ਼ੂਰ,ਸ਼ੀਤਲ ਅੰਗੁਰਾਲ ਦੇ ਜਰੀਏ ਹੋਰਨਾਂ ਨੂੰ ਦਿੱਤਾ ਸਖ਼ਤੀ ਦਾ ਸੰਦੇਸ਼,

 

ਚੰਡੀਗੜ੍ਹ 2 ਜੂਨ, (ਖ਼ਬਰ ਖਾਸ ਬਿਊਰੋ)

ਆਖ਼ਿਰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦਾ ਅਸਤੀਫਾ ਪ੍ਰਵਾਨ ਕਰਦੇ ਹੋਏ 30 ਮਈ ਤੋਂ ਜਲੰਧਰ ਪੱਛਮੀ ਸੀਟ ਖਾਲੀ ਹੋਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਉਧਰ ਸ਼ੀਤਲ ਅੰਗੁਰਾਲ ਨੇ ਪਿਛਲੀ ਤਾਰੀਖ ਵਿਚ ਅਸਤੀਫ਼ਾ ਪ੍ਰਵਾਨ ਕਰਨ ਉਤੇ ਸਪੀਕਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਹਨ। ਅੰਗੁਰਾਲ ਦਾ ਕਹਿਣਾ ਹੈ ਕਿ ਉਹ ਅਸਤੀਫਾ ਵਾਪਸ ਲੈਣਾ ਚਾਹੁੰਦਾ ਸੀ ਤੇ ਬਕਾਇਦਾ ਸਪੀਕਰ ਨੂੰ ਅਪੀਲ ਵੀ ਕੀਤੀ ਸੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਪੀਕਰ ਨੇ ਸ਼ੀਤਲ ਅੰਗੁਰਾਲ ਦਾ ਅਸਤੀਫ਼ਾ ਕਿਉਂ ਮੰਜੂਰ ਕੀਤਾ।

ਸੂਤਰਾਂ ਤੋ ਪਤਾ ਲੱਗਿਆ ਹੈ ਕਿ ਆਮ ਆਦਮੀ ਪਾਰਟੀ ਦੀ ਹਾਈਕਮਾਨ ਨੇ “ਕੁੜੀਏ ਗੱਲ ਕਰ ਨੂੰਹ ਏ ਕੰਨ ਕਰ” ਦੇ ਅਖਾਣ ਮੁਤਾਬਿਕ ਪਾਰਟੀ ਦੇ ਹੋਰ ਵਿਧਾਇਕਾਂ ਤੇ ਆਗੂਆ ਨੂੰ ਸਬਕ ਸਿਖਾਉਣ ਲਈ ਇਹ ਕਦਮ ਚੁੱਕਿਆ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਕਰਦਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਚਾਰ ਦੌਰਾਨ ਇਹ ਗੱਲ ਕਹੀ ਸੀ ਕਿ ਚਾਰ ਜੂਨ ਨੂੰ ਚੋਣ ਨਤੀਜ਼ਿਆ ਬਾਅਦ ਸਰਕਾਰ ਵਿਚ ਬਦਲਾਅ ਆਵੇਗਾ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਹੋਰਨਾਂ ਆਗੂਆਂ ਨੇ ਸ਼ਾਹ ਦੇ ਇਸ ਬਿਆਨ ਨੂੰ ਆਪ ਸਰਕਾਰ ਤੋੜਨ ਦਾ ਦੋਸ਼ ਲਾਇਆ ਸੀ। ਬਕਾਇਦਾ ਆਪ ਆਗੂਆਂ ਨੇ ਚੋਣ ਪ੍ਰਚਾਰ ਦੌਰਾਨ ਸ਼ਾਹ ਦੀ ਇਸ ਬਿਆਨ ਨੂੰ ਖੂੂਬ ਪ੍ਰਚਾਰਿਆ ਵੀ ਸੀ।

ਪਾਰਟੀ ਦੇ ਅੰਮ੍ਰਤਿਸਰ ਸਾਹਿਬ ਤੋ ਵਿਧਾਇਕ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਵੀ ਸਰਕਾਰ ਦੀ ਕਾਰੁਗਜ਼ਾਰੀ ਉਤੇ ਸਵਾਲ ਖੜੇ ਕਰਦੇ ਆ ਰਹੇ ਹਨ। ਕਈ ਵਿਧਾਇਕ ਦੱਬਵੀਂ ਸੁਰ ਵਿਚ ਬੋਲ ਰਹੇ ਹਨ। ਇਸ ਤਰਾਂ ਆਮ ਆਦਮੀ ਪਾਰਟੀ ਦੀ ਹਾਈਕਮਾਨ ਨੇ ਸ਼ੀਤਲ ਅੰਗੁਰਾਲ ਉਤੇ ਕਾਰਵਾਈ ਕਰਕੇ ਦੂਸਰੇ ਵਿਧਾਇਕਾਂ ਅਤੇ ਆਗੂਆਂ ਨੂੰ ਸੰਦੇਸ਼ ਦਿੱਤਾ ਹੈ ਕਿ ਪਾਰਟੀ ਖਿਲਾਫ਼ ਬੋਲਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਚੇਤੇ ਰਹੇ ਕਿ ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾਂ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ ਕੇਸ ਦਰਜ਼ ਕਰਨਾ, ਪੁਲਿਸ ਵਲੋਂ ਹਿਰਾਸਤ ਵਿਚ ਲੈਣਾ ਅਤੇ ਮੰਤਰੀ ਮੰਡਲ ਤੋਂ ਬਰਖਾਸਤ ਕਰਨਾ ਵੀ ਇਕ ਤਰਾਂ ਨਾਲ  ਵਿਧਾਇਕਾਂ ਉਤੇ ਦਬਾਅ ਬਣਾਈ ਰੱਖਣਾ ਸੀ।

ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

ਪਾਰਟੀ ਹਾਈਕਮਾਨ ਨੂੰ ਡਰ ਹੈ ਕਿ ਅਮਿਤ ਸ਼ਾਹ ਦੇ ਬਿਆਨ ਮੁਤਾਬਿਕ ਜੇਕਰ ਵਿਧਾਇਕ ਦਲ ਬਦਲੀ ਕਰ ਲੈਂਦੇ ਹਨ ਤਾਂ ਨਵਾਂ ਸੰਵਿਧਾਨਕ ਸੰਕਟ ਖੜਾ ਹੋ ਸਕਦਾ ਹੈ। ਇਸ ਲਈ  ਸ਼ੀਤਲ ਅੰਗੁਰਾਲ ਦਾ ਅਸਤੀਫ਼ਾ ਮਨਜੂ਼ਰ ਕਰਕੇ ਜਿ਼ਮਨੀ ਚੋਣ ਦਾ ਰਾਹ ਪੱਧਰਾ ਕੀਤਾ ਜਾਵੇ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਮੌਜੂਦਾ ਸਮੇਂ ਕੋਈ ਵੀ ਵਿਧਾਇਕ ਜਿ਼ਮਨੀ ਚੋਣ ਨਹੀਂ ਲੜਨ ਦੀ ਜੁਅਰਤ ਨਹੀਂ ਕਰੇਗਾ ਕਿਉਂਕਿ ਸਿਆਸੀ ਹਾਲਾਤ ਸੁਖਾਵੇਂ ਨਹੀਂ ਹਨ।

ਉਧਰ ਇਹ ਵੀ ਪਤਾ ਲੱਗਾ ਹੈ ਕਿ ਸ਼ੀਤਲ ਅੰਗੁਰਾਲ ਨੇ ਇਹ ਭਾਂਪ ਲਿਆ ਸੀ ਕਿ ਪੰਜਾਬ ਦੀਆਂ ਚੋਣਾਂ ਸਬੰਧੀ ਐਗਜਿਟ ਪੋਲ ਦੇ ਨਤੀਜ਼ੇ  ਜਲੰਧਰ ਤੋਂ  ਸੁਖਾਵੇਂ  ਨਜ਼ਰ ਨਹੀਂ ਆ ਰਹੇ ਭਵਿੱਖ ਵਿਚ ਜ਼ਿਮਨੀ ਚੋਣ ਹੋਣ ਮੌਕੇ ਉਸਦੀ ਟਿਕਟ ਕੱਟੀ ਜਾ ਸਕਦੀ ਹੈ ਅਤੇ ਇਥੋਂ ਸੁਸ਼ੀਲ  ਰਿੰਕੂੁ, ਜੇਕਰ ਉਹ ਚੋਣ ਹਾਰ ਜਾਂਦੇ ਹਨ ਤਾਂ ਵਿਧਾਨ ਸਭਾ ਦੀ ਟਿਕਟ ਦਿੱਤੀ ਜਾ ਸਕਦੀ ਹੈ। ਇਸ ਕਰਕੇ ਉਸਨੇ ਅਸਤੀਫ਼ਾ ਵਾਪਸ ਲੈਣ ਦਾ ਫੈਸਲਾ ਕੀਤਾ।

ਅਸਤੀਫ਼ਾ ਮਨਜ਼ੂਰ–

ਵਿਧਾਨ ਸਭਾ ਵੱਲੋਂ ਜਾਰੀ ਪੱਤਰ ਵਿੱਚ ਜਲੰਧਰ ਪੱਛਮੀ ਨੂੰ ਖਾਲੀ ਸੀਟ ਕਰਾਰ ਦਿੱਤਾ ਗਿਆ ਹੈ ਅਤੇ ਇਸ ਬਾਰੇ ਚੋਣ ਕਮਿਸ਼ਨ ਨੂੰ ਜਾਣੂ ਕਰਾਇਆ ਗਿਆ ਹੈ। ਪਰ ਅਸਤੀਫਾ ਪ੍ਰਵਾਨ ਕਰਨ ਨੂੰ ਲੈ ਕੇ ਮਾਮਲਾ ਗਰਮਾ ਗਿਆ ਹੈ ਕਿਉਂਕਿ ਅਸਤੀਫਾ ਪਰਵਾਨ ਕਰਕੇ ਸੀਟ 30 ਮਈ ਨੂੰ ਖਾਲੀ ਹੋਣ ਦਾ ਨੋਟੀਫਿਕੇਸ਼ਨ ਕੀਤਾ ਹੈ। ਜਦੋਂਕਿ ਵਿਧਾਇਕ ਸ਼ੀਤਲ ਅੰਗੁਰਾਲ ਨੇ 1 ਜੂਨ ਨੂੰ ਚੋਣਾਂ ਖਤਮ ਹੁੰਦਿਆਂ ਹੀ ਵਿਧਾਨ ਸਭਾ ਸਪੀਕਰ ਨੂੰ ਅਸਤੀਫ਼ਾ ਮਨਜੂ਼ਰ ਨਾ ਕਰਨ ਦੀ ਬੇਨਤੀ ਕੀਤੀ ਸੀ । ਵਿਧਾਇਕ ਸ਼ੀਤਲ ਅੰਗੁਰਾਲ ਦਾ ਕਹਿਣਾ ਹੈ ਕਿ ਸਪੀਕਰ ਨੇ ਅੱਜ 11 ਵਜੇ ਉਨ੍ਹਾਂ ਨੂੰ ਮਿਲਣ ਅਤੇ ਅਸਤੀਫ਼ੇ ਦੀ ਪੁਸ਼ਟੀ ਕਰਨ ਲਈ ਬੁਲਾਇਆ ਸੀ ਪਰ ਸਪੀਕਰ ਆਪਣੇ ਦਫ਼ਤਰ ਵਿੱਚ ਹਾਜ਼ਰ ਨਹੀਂ ਸਨ। ਕਾਫੀ ਦੇਰ ਇੰਤਜ਼ਾਰ ਤੋਂ ਬਾਅਦ ਉਸ ਦੀ ਹਾਜ਼ਰੀ ਉਸ ਦੇ ਸੈਕਟਰੀ ਵੱਲੋਂ ਮਾਰਕ ਕਰਵਾਈ ਗਈ। ਉਸ ਨੂੰ 11 ਜੂਨ ਨੂੰ ਮੁੜ ਆਉਣ ਦਾ ਸਮਾਂ ਦਿੱਤਾ ਗਿਆ ਸੀ। ਪਰ ਕੁਝ ਸਮੇਂ ਬਾਅਦ ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ 30 ਮਈ ਨੂੰ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਕਰਨ ਅਤੇ ਸੀਟ ਖਾਲੀ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ।

ਹੋਰ ਪੜ੍ਹੋ 👉  ਜਿਸ ਲਾਹੌਰ ਨਹੀਂ ਵੇਖਿਆ..’ ਨਾਟਕ ਨੇ ਸਾਕਾਰ ਕੀਤਾ ਬਟਵਾਰੇ ਦਾ ਦਰਦ

ਅੰਗੁਰਾਲ ਨੇ ਕਿਹਾ ਕਿ ਇੱਕ ਪਾਸੇ ਮੈਨੂੰ ਅੱਜ ਅਤੇ 11 ਜੂਨ ਨੂੰ ਮਿਲਣ ਦਾ ਸਮਾਂ ਦਿੱਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ 30 ਮਈ ਨੂੰ ਮੇਰਾ ਅਸਤੀਫਾ ਪ੍ਰਵਾਨ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਰਿਹਾ ਹੈ। ਉਹ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਅੱਜ ਨਿਰਧਾਰਤ ਸਮੇਂ ਅਨੁਸਾਰ ਉਨ੍ਹਾਂ ਨੂੰ ਮਿਲਣ ਆਇਆ ਸੀ ਪਰ ਜਦੋਂ ਉਹ ਮੈਨੂੰ ਦਫ਼ਤਰ ਵਿੱਚ ਨਾ ਮਿਲੇ ਤਾਂ ਮੈਂ ਆਪਣਾ ਅਸਤੀਫ਼ਾ ਵਾਪਸ ਲੈਣ ਦਾ ਪੱਤਰ ਉਨ੍ਹਾਂ ਦੇ ਸਕੱਤਰ ਨੂੰ ਸੌਂਪ ਦਿੱਤਾ ਅਤੇ ਇਸ ਦੀ ਰਸੀਦ ਲੈ ਲਈ।
ਅਸਤੀਫਾ ਵਾਪਸ ਲੈਣ ਬਾਰੇ ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਸੀ ਕਿ ਮੇਰੀ ਵਿਧਾਨ ਸਭਾ ਦੀ ਉਪ ਚੋਣ ਸੰਸਦੀ ਚੋਣਾਂ ਦੇ ਨਾਲ ਹੀ ਕਰਵਾਈ ਜਾਵੇ ਪਰ ਸਪੀਕਰ ਨੇ 69 ਦਿਨ ਪਹਿਲਾਂ ਦਿੱਤੇ ਅਸਤੀਫੇ ‘ਤੇ ਕੋਈ ਫੈਸਲਾ ਨਹੀਂ ਲਿਆ। ਹੁਣ ਮੈਨੂੰ ਲੱਗਦਾ ਹੈ ਕਿ ਬਿਨਾਂ ਕਿਸੇ ਕਾਰਨ ਜ਼ਿਮਨੀ ਚੋਣਾਂ ਕਰਵਾਉਣ ਨਾਲ ਖਜ਼ਾਨੇ ‘ਤੇ ਬੋਝ ਪਵੇਗਾ, ਇਸ ਲਈ ਮੈਂ ਆਪਣਾ ਅਸਤੀਫਾ ਵਾਪਸ ਲੈਣ ਲਈ ਸਪੀਕਰ ਨੂੰ ਲਿਖਿਆ ਹੈ।

ਇਹ ਵੀ ਪੜੋ

ਧਿਆਨ ਯੋਗ ਹੈ ਕਿ ਸ਼ੀਤਲ ਅੰਗੁਰਾਲ, ਜੋ ਕਦੇ ਭਾਜਪਾ ਦਾ ਹਿੱਸਾ ਸੀ, 2022 ਵਿੱਚ ‘ਆਪ’ ਵਿੱਚ ਸ਼ਾਮਲ ਹੋ ਗਿਆ ਸੀ ਅਤੇ ਜਲੰਧਰ ਪੱਛਮੀ ਤੋਂ ਕਾਂਗਰਸ ਦੇ ਸੁਸ਼ੀਲ ਰਿੰਕੂ ਵਿਰੁੱਧ ਚੋਣ ਲੜੀ ਸੀ। ਦੋਵਾਂ ਨੇਤਾਵਾਂ ਦਰਮਿਆਨ 36 ਦਾ ਅੰਕੜਾ  ਹੈ। 2022 ਦੀਆਂ ਚੋਣਾਂ ‘ਚ ਉਹ ਰਿੰਕੂ ਨੂੰ ਹਰਾ ਕੇ ਵਿਧਾਇਕ ਬਣੇ ਸਨ ਪਰ ਜਦੋਂ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਚੌਧਰੀ ਦਾ ਦਿਹਾਂਤ ਹੋ ਗਿਆ ਤਾਂ ਸੁਸ਼ੀਲ ਰਿੰਕੂ ਕਾਂਗਰਸ ਛੱਡ ਕੇ ‘ਆਪ’ ‘ਚ ਸ਼ਾਮਲ ਹੋ ਗਏ। ਪਾਰਟੀ ਨੇ ਉਨ੍ਹਾਂ ਨੂੰ ਜਲੰਧਰ ਸੰਸਦੀ ਉਪ ਚੋਣ ਵਿੱਚ ਟਿਕਟ ਦਿੱਤੀ ਸੀ।

ਹੋਰ ਪੜ੍ਹੋ 👉  ‘ਰੀਟੇਕ ਜ਼ਿੰਦਗੀ’ ਦੀ ਕਾਮੇਡੀ ਨੇ ਉਠਾਏ ਪਤੀ-ਪਤਨੀ ਸਬੰਧਾਂ ਦੇ ਗੰਭੀਰ ਸਵਾਲ

2024 ਦੀਆਂ ਪਾਰਲੀਮਾਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਤੋਂ ਆਪਣੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਪਰ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਅਤੇ ਉਥੋਂ ਟਿਕਟ ਲੈ ਲਈ। ਰਿੰਕੂ ਦੇ ਨਾਲ-ਨਾਲ ਉਸ ਦੀ ਸਿਆਸੀ ਵਿਰੋਧੀ ਸ਼ੀਤਲ ਅੰਗੁਰਲ ਵੀ ਉਸੇ ਦਿਨ 27 ਮਾਰਚ ਨੂੰ ਭਾਜਪਾ ਵਿਚ ਸ਼ਾਮਲ ਹੋ ਗਈ ਸੀ। ਇਸ ਨੂੰ ਸਿਆਸੀ ਹਲਕਿਆਂ ਵਿੱਚ ਵੱਡੀ ਹੈਰਾਨੀ ਵਜੋਂ ਦੇਖਿਆ ਜਾ ਰਿਹਾ ਸੀ। ਅੰਗੁਰਲ ਨੇ ਉਸੇ ਦਿਨ ਵਿਧਾਨ ਸਭਾ ਦੇ ਸਪੀਕਰ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਸੀ ਪਰ ਸਪੀਕਰ ਨੇ ਤਿੰਨ ਮਹੀਨਿਆਂ ਤੱਕ ਇਸ ਨੂੰ ਸਵੀਕਾਰ ਨਹੀਂ ਕੀਤਾ। ਹੁਣ ਸਪੀਕਰ ਵਲੋਂ 30 ਮਈ ਨੂੰ ਸੀਟ ਖਾਲੀ ਘੋਸ਼ਿਤ ਕਰਨ ਸਬੰਧੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛਿੜ ਗਈ ਹੈ।

ਚੱਬੇਵਾਲ ਦਾ ਅਸਤੀਫ਼ਾ ਕਿਉ ਨਹੀਂ ਕੀਤਾ ਮਨਜ਼ੂਰ

ਸ਼ੀਤਲ ਅੰਗੁਰਾਲ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਟਿਕਟ ਉਤੇ ਹੁਸ਼ਿਆਰਪੁਰ ਤੋ ਚੋਣ ਲੜਨ ਵਾਲੇ ਕਾਂਗਰਸੀ ਵਿਧਾਇਕ ਡਾ ਰਾਜ ਕੁਮਾਰ ਚੱਬੇਵਾਲ ਨੇ ਉਨਾਂ ਤੋ ਪਹਿਲਾਂ ਅਸਤੀਫ਼ਾ ਦਿੱਤਾ ਸੀ, ਪਰ ਸਪੀਕਰ ਨੇ ਡਾ ਚੱਬੇਵਾਲ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ। ਉਨਾਂ ਸਪੀਕਰ ਉਤੇ ਪੱਖਪਾਤ ਦਾ ਦੋਸ਼ ਲਾਉਂਦਿਆ ਕਿਹਾ ਕਿ ਸਪੀਕਰ ਨੇ ਸੰਵਿਧਾਨ ਦੀਆਂ ਧੱਜੀਆਂ ਉਡਾਈਆ ਹਨ।ਅੰਗੁਰਾਲ ਨੇ ਤਰਕ ਦਿੱਤਾ ਕਿ ਇਕ ਵਿਧਾਇਕ ਦਾ ਅਧਿਕਾਰ ਹੈ ਕਿ ਸਪੀਕਰ ਨੂੰ ਅਸਤੀਫ਼ਾ ਮਨਜ਼ੂਰ ਕਰਨ ਤੋਂ ਪਹਿਲਾਂ ਉਸਦਾ ਪੱਖ ਪੁੱਛਣਾ ਪੈਂਦਾ ਹੈ ਕਿ ਕਿਤੇ ਅਸਤੀਫ਼ਾ ਦਬਾਅ ਵਿਚ ਤਾਂ ਨਹੀਂ ਦਿੱਤਾ। ਉਹਨਾਂ ਕਿਹਾ ਕਿ ਅਜ ਉਹ ਆਪਣਾ ਪੱਖ ਰੱਖਣ ਲਈ ਆਏ ਸਨ।

Leave a Reply

Your email address will not be published. Required fields are marked *