ਜਾਣੋ, ਵੋਟ ਪਾਉਣ ਵੇਲੇ ਖੱਬੇ ਹੱਥ ਦੀ ਉਂਗਲ ‘ਤੇ ਕਿਉਂ ਲਾਈ ਜਾਂਦੀ ਸਿਆਹੀ

ਚੰਡੀਗੜ 28 ਮਈ (ਖ਼ਬਰ ਖਾਸ ਬਿਊਰੋ)

ਜਦੋਂ ਤੁਸੀਂ ਵੋਟ ਪਾਉਣ ਜਾਂਦੇ ਹੋ ਤਾਂ ਹਮੇਸ਼ਾ ਪੋਲਿੰਗ ਸਟਾਫ ਤੁਹਾਡੀ ਖੱਬੇ  ਹੱਥ ਦੀ ਉਂਗਲ ‘ਤੇ ਸਿਆਹੀ ਲਾਉਂਦਾ ਹੈ। ਇਸਨੂੰ ਲੈ ਕੇ ਤੁਹਾਡੇ ਮਨ ਵਿਚ ਵਿਚਾਰ ਆਉਂਦਾ ਹੋਵੇਗਾ ਕਿ ਹਮੇਸ਼ਾ ਸਿਆਹੀ ਖੱਬੇ ਹੱਥ ਦੀ ਪਹਿਲੀ ਉਂਗਲ ਉੱਤੇ ਕਿਉਂ ਲਗਾਈ ਜਾਂਦੀ ਹੈ? ਇਸੀ ਤਰਾਂ ਵੋਟਾਂ ਨਾਲ ਸਬੰਧਤ ਕਈ ਹੋਰ ਜਾਣਕਾਰੀ ਲੈਣ ਲਈ ਵੀ ਤੁਹਾਡੇ ਮਨ ਵਿਚ ਉਤਸੁਕਤਾ ਰਹਿੰਦੀ ਹੈ। ਅੱਜ ਤੁਹਾਨੂੰ ਦੱਸਦੇ ਹਾਂ ਸਿਆਹੀ ਅਤੇ ਜਮਾਨਤ ਨਾਲ ਸਬੰਧਤ ਦਿਲਚਸਪ ਜਾਣਕਾਰੀ।

ਕੀ ਤੁਹਾਨੂੰ ਪਤਾ ਹੈ–

ਜਦੋਂ ਵੀ ਵੋਟਾਂ ਪੈਂਦੀਆਂ ਹਨ ਤਾਂ ਚੋਣ ਅਮਲਾ ਸਿਆਹੀ ਖੱਬੇ ਹੱਥ ਦੀ ਪਹਿਲੀ ਉਂਗਲ ਉੱਤੇ ਲਾਉਂਦਾ ਹੈ। ਪੰਜਾਬ ਦੇ ਮੁੱਖ ਚੋਣ ਅਫ਼ਸਰ ਸਿਬਿਨ ਸੀ ਦਾ ਕਹਿਣਾ ਹੈ ਕਿ ਸਿਆਹੀ ਇਕ ਕੈਮੀਕਲ ਹੈ, ਜੋ ਕਈ ਦਿਨਾਂ ਤੱਕ ਉਂਗਲ ਉਤੇ ਲੱਗੀ ਰਹਿੰਦੀ ਹੈ। ਆਮ ਤੌਰ ਉਤੇ ਜ਼ਿਆਦਾਤਰ ਵਿਅਕਤੀ ਖਾਣਾ ਸੱਜੇ ਹੱਥ ਨਾਲ ਖਾਂਦੇ ਹਨ। ਇਸ ਤਰਾਂ ਕੈਮੀਕਲ ਨਾਲ ਸਿਹਤ ਖਰਾਬ ਹੋਣ ਜਾਂ ਕੋਈ ਇਨਫੈਕਸ਼ਨ ਨਾ ਹੋਣ ਸਬੰਧੀ ਪਰਹੇਜ਼ ਕਰਦੇ ਹੋਏ ਖੱਬੇ ਹੱਥ ਦੀ ਪਹਿਲੀ ਉਂਗਲ ‘ਤੇ ਸਿਆਹੀ ਲਾਈ ਜਾਂਦੀ ਹੈ। ਇੱਥੇ ਹੋਰ ਵੀ ਦੱਸਿਆ ਜਾਂਦਾ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਪਹਿਲੀ ਉਂਗਲ ਨਹੀਂ ਤਾਂ ਉਸਦੀ ਅਗਲੀ ਉਂਗਲ ‘ਤੇ ਇਹ ਸਿਆਹੀ ਲਗਾਈ ਜਾਂਦੀ ਹੈ। ਅਗਰ ਕਿਸੇ ਦਾ ਖੱਬਾ ਹੱਥ ਨਹੀਂ ਤਾਂ ਫਿਰ ਇਹ ਸਿਆਹੀ ਸੱਜੇ ਹੱਥ ਉਤੇ ਲਗਾਈ ਜਾਂਦੀ ਹੈ।

ਹੋਰ ਪੜ੍ਹੋ 👉  ਜਿਸ ਲਾਹੌਰ ਨਹੀਂ ਵੇਖਿਆ..’ ਨਾਟਕ ਨੇ ਸਾਕਾਰ ਕੀਤਾ ਬਟਵਾਰੇ ਦਾ ਦਰਦ

ਜ਼ਮਾਨਤ ਕਿਸ ਉਮੀਦਵਾਰ ਦੀ ਜ਼ਬਤ ਹੁੰਦੀ ਹੈ?

ਉਮੀਦਵਾਰ ਦੀ ਜਮਾਨਤ ਜ਼ਬਤ ਹੋਣ ਬਾਰੇ ਵੀ ਤੁਹਾਡੇ ਮਨ ਵਿਚ ਕਈ ਤਰਾਂ ਦੇ ਸਵਾਲ ਉਠਦੇ ਹੋਣਗੇ। ਬਹੁਤੇ ਲੋਕਾਂ ਨੂੰ ਇਸ ਬਾਰੇ ਸਮਝ ਨਹੀਂ ਕਿ ਜਮਾਨਤ ਹੁੰਦੀ ਕੀ ਹੈ। ਮੁੱਖ ਚੋਣ ਅਧਿਕਾਰੀ ਦੱਸਦੇ ਹਨ ਕਿ ਜਮਾਨਤ ਦਾ ਮਤਬਲ ਉਮੀਦਵਾਰ ਵਲੋਂ ਕਾਗਜ਼ ਭਰਨ ਵੇਲੇ ਜਮਾ ਕਰਵਾਈ ਗਈ ਫੀਸ ਹੁੰਦੀ ਹੈ। ਇਹ ਫੀਸ ਮੁੜਨਯੋਗ ਹੁੰਦੀ ਹੈ। ਜੇਕਰ ਕੋਈ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈ ਲੈਂਦਾ ਹੈ ਤਾਂ ਉਸਦੀ ਫੀਸ ਵਾਪਸ ਹੋ ਜਾਂਦੀ ਹੈ। ਜੇਕਰ ਕਿਸੇ ਉਮੀਦਵਾਰ ਨੂੰ ਕੁੱਲ ਪੋਲ ਹੋਈਆਂ ਵੋਟਾਂ ਦਾ 1/6 ਹਿੱਸਾ ਵੋਟਾਂ ਲੈਣੀਆਂ ਪੈਂਦੀਆਂ ਹਨ। ਉਦਾਹਰਨ ਵਜੋਂ ਜੇਕਰ ਕਿਸੇ ਹਲਕੇ ਵਿਚ ਇਕ ਲੱਖ ਵੋਟਾਂ ਪੋਲ ਹੋਈਆਂ ਹਨ ਤਾਂ ਉਮੀਦਵਾਰ ਨੂੰ (16.6) 16666 ਵੋਟਾਂ ਲੈਣੀਆਂ ਹੁੰਦੀਆਂ ਹਨ। ਜੇਕਰ ਕੋਈ ਉਮੀਦਵਾਰ 1/6 ਹਿੱਸਾ ਵੋਟਾਂ  ਨਹੀਂ ਲੈਂਦਾਂ ਤਾਂ ਉਸਦੀ ਜਮਾਨਤ ਜ਼ਬਤ ਹੋ ਜਾਂਦੀ ਹੈ। ਯਾਨੀ ਜੋ ਫੀਸ ਨਾਮਜ਼ਦਗੀ ਪੱਤਰ ਭਰਨ ਵੇਲੇ ਜਮਾਂ ਕਰਵਾਈ ਸੀ, ਉਸਨੂੰ ਰਿਟਰਨਿੰਗ ਅਧਿਕਾਰੀ ਵਾਪਸ ਨਹੀਂ ਕਰਦਾ। ਇਸਨੂੰ ਕਹਿੰਦੇ ਹਨ ਕਿ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਗਈ।

ਹੋਰ ਪੜ੍ਹੋ 👉  ਨਗਰ ਕੌਂਸਲ ਚੋਣਾਂ, ਅਮਨ ਅਰੋੜਾ ਦਾ ਦਾਅਵਾ 50 ਫੀਸਦੀ ਸੀਟਾਂ 'ਤੇ ਆਪ ਜਿੱਤੀ, ਕਾਂਗਰਸ ਤੇ ਅਕਾਲੀ ਦਲ ਦਾ ਹੋਇਆ ਸਫਾਇਆ

ਇਕ ਉਮੀਦਵਾਰ ਸਿਰਫ਼ ਐਨੀਆਂ ਨਾਮਜ਼ਦਗੀਆਂ ਭਰ ਸਕਦਾ

ਇਹ ਵੀ ਜਾਣੋ-ਇਕ ਉਮੀਦਵਾਰ ਇਕੋ ਸਮੇਂ ਕਿੰਨੀਆਂ ਚੋਣਾਂ ਲਡ਼ ਸਕਦਾ ਹੈ। ਚੋਣ ਕਮਿਸ਼ਨ ਦੀਆਂ ਗਾਈਡਲਾਈਨ ਮੁਤਾਬਿਕ ਇਕ ਉਮੀਦਵਾਰ ਇਕੋ ਵੇਲੇ ਵੱਧ ਤੋਂ ਵੱਧ ਦੋ ਸੀਟਾਂ ਉਤੇ ਚੋਣ ਲੜ ਸਕਦਾ ਹੈ। ਉਮੀਦਵਾਰ ਇਕ ਵਾਰ ਵਿਚ ਵੱਧ ਤੋਂ ਵੱਧ ਨਾਮਜ਼ਦਗੀ ਪੱਤਰਾਂ ਦੇ ਚਾਰ ਸੈੱਟ ਦੇ ਸਕਦਾ ਹੈ। ਜੇਕਰ ਉਮੀਦਵਾਰ ਦੋ ਸੀਟਾਂ ਉਤੇ  ਚੋਣ ਲੜ ਰਿਹਾ ਹੈ ਤਾਂ ਉਹ ਅ੍ੱਠ ਸੈੱਟ ਯਾਨੀ ਨਾਮਜ਼ਦਗੀ ਪੱਤਰ ਭਰ ਸਕਦਾ ਹੈ।

 

Leave a Reply

Your email address will not be published. Required fields are marked *