ਜਨਗਣਨਾ 2027 ਦੇ ਫੇਜ਼-2 ਦੇ ਕੰਮ ਲਈ ਜ਼ਿਲ੍ਹਾ ਰੂਪਨਗਰ ਵਿੱਚ ਸਿਖਲਾਈ ਦਾ ਆਯੋਜਨ

ਰੂਪਨਗਰ, 28 ਸਤੰਬਰ (ਖ਼ਬਰ ਖਾਸ ਬਿਊਰੋ)
ਜਨਗਣਨਾ 2027 ਸਬੰਧੀ ਅੱਜ ਜ਼ਿਲ੍ਹਾ ਰੂਪਨਗਰ ਦੇ ਸਮੂਹ ਫੀਲਡ ਟ੍ਰੇਨਰਾਂ ਨੂੰ ਫੇਜ਼-2 ਦੇ ਕੰਮ ਸਬੰਧੀ ਸਿਖਲਾਈ ਦਿੱਤੀ ਗਈ। ਇਸ ਸਿਖਲਾਈ ਦੀ ਪ੍ਰਧਾਨਗੀ ਪ੍ਰਿੰਸੀਪਲ ਸੈਂਸਸ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਰੂਪਨਗਰ ਡਾ. ਅਕਸ਼ਿਤਾ ਗੁਪਤਾ ਵੱਲੋਂ ਕੀਤੀ ਗਈ। ਉਨ੍ਹਾਂ ਵੱਲੋਂ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੈਂਸਸ-2027 ਦੇ ਕੰਮ ਨੂੰ ਪੂਰੀ ਜ਼ਿੰਮੇਵਾਰੀ, ਸੁਚੱਜੇ ਢੰਗ ਅਤੇ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਲਈ ਲੋੜੀਂਦੇ ਨਿਰਦੇਸ਼ ਦਿੱਤੇ ਗਏ।
ਇਹ ਸਿਖਲਾਈ ਡਾਇਰੈਕਟਰ ਸੈਂਸਸ ਓਪਰੇਸ਼ਨ, ਪੰਜਾਬ ਵੱਲੋਂ ਜ਼ਿਲ੍ਹਾ ਰੂਪਨਗਰ ਲਈ ਨਿਯੁਕਤ ਕੋਆਰਡੀਨੇਟਰ ਸ੍ਰੀ ਸੱਤਿਆ ਨਰਾਇਣ ਅਤੇ ਮਾਸਟਰ ਟ੍ਰੇਨਰ ਸ੍ਰੀ ਸਤਨਾਮ ਸਿੰਘ ਵੱਲੋਂ ਦਿੱਤੀ ਗਈ।
ਇਹ ਸਿਖਲਾਈ ਸਵੇਰੇ 9:30 ਵਜੇ ਤੋਂ ਸ਼ਾਮ 6:00 ਵਜੇ ਤੱਕ ਚੱਲੀ, ਜਿਸ ਦੌਰਾਨ ਫੀਲਡ ਟ੍ਰੇਨਰਾਂ ਨੂੰ ਸੈਂਸਸ-2027 ਦੇ ਫੇਜ਼-2 ਤਹਿਤ ਕੀਤੇ ਜਾਣ ਵਾਲੇ ਕੰਮਾਂ, ਪ੍ਰਕਿਰਿਆ ਅਤੇ ਜ਼ਿੰਮੇਵਾਰੀਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਤੋਂ ਪਹਿਲਾਂ ਮਿਤੀ 17 ਅਤੇ 18 ਸਤੰਬਰ 2026 ਨੂੰ ਦੋ ਦਿਨਾਂ ਦੀ ਸਿਖਲਾਈ ਵੀ ਕਰਵਾਈ ਗਈ ਸੀ। ਇਸ ਸਿਖਲਾਈ ਦੌਰਾਨ ਡਾਇਰੈਕਟਰ ਸੈਂਸਸ ਓਪਰੇਸ਼ਨ, ਪੰਜਾਬ ਵੱਲੋਂ ਜ਼ਿਲ੍ਹਾ ਰੂਪਨਗਰ ਲਈ ਨਿਯੁਕਤ ਕੋਆਰਡੀਨੇਟਰ ਸ੍ਰੀ ਸੱਤਿਆ ਨਰਾਇਣ, ਸ੍ਰੀ ਰਾਧੇ ਰਮਨ, ਸੀਨੀਅਰ ਰਿਸਰਚ ਅਫ਼ਸਰ ਅਤੇ ਮਾਸਟਰ ਟ੍ਰੇਨਰ ਸ੍ਰੀ ਸਤਨਾਮ ਸਿੰਘ ਵੱਲੋਂ ਜ਼ਿਲ੍ਹੇ ਦੇ ਸਮੂਹ ਐਸ.ਡੀ.ਐੱਮ. ਸਾਹਿਬਾਨ, ਉਪ ਅਰਥ ਅਤੇ ਅੰਕੜਾ ਸਲਾਹਕਾਰ-ਕਮ-ਵਧੀਕ ਸੈਂਸਸ ਅਫ਼ਸਰ ਸ੍ਰੀ ਅਰੁਣ ਕੁਮਾਰ, ਸਮੂਹ ਤਹਿਸੀਲਦਾਰ-ਕਮ-ਸੈਂਸਸ ਚਾਰਜ ਅਫ਼ਸਰ, ਕਾਰਜ ਸਾਧਕ ਅਫ਼ਸਰ-ਕਮ-ਸੈਂਸਸ ਚਾਰਜ ਅਫ਼ਸਰ ਨਗਰ ਕੌਂਸਲ/ਨਗਰ ਪੰਚਾਇਤ, ਸੈਂਸਸ-2027 ਦੇ ਕੰਮ ਲਈ ਨਿਯੁਕਤ ਤਕਨੀਕੀ ਸਹਾਇਕਾਂ ਅਤੇ ਸੈਂਸਸ ਕਲਰਕਾਂ ਨੂੰ ਫੇਜ਼-2 ਸਬੰਧੀ ਸਿਖਲਾਈ ਦਿੱਤੀ ਗਈ ਸੀ।
ਅੱਜ ਦੀ ਸਿਖਲਾਈ ਉਪਰੰਤ ਜ਼ਿਲ੍ਹੇ ਦੇ ਫੀਲਡ ਟ੍ਰੇਨਰਾਂ ਵੱਲੋਂ ਅੱਗੇ ਤਹਿਸੀਲ ਅਤੇ ਸ਼ਹਿਰੀ ਖੇਤਰਾਂ ਵਿੱਚ ਕੰਮ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ, ਤਾਂ ਜੋ ਸੈਂਸਸ-2027 ਦੇ ਫੇਜ਼-2 ਦਾ ਕੰਮ ਨਿਰਧਾਰਤ ਪ੍ਰਕਿਰਿਆ ਅਤੇ ਮਾਪਦੰਡਾਂ ਅਨੁਸਾਰ ਸੁਚਾਰੂ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ। ਸੈਂਸਸ-2027 ਦੇ ਫੇਜ਼-2 ਦਾ ਕੰਮ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਮੁਕੰਮਲ ਕੀਤਾ ਜਾਣਾ ਹੈ।
ਹੋਰ ਪੜ੍ਹੋ 👉  ਪ੍ਰਿੰਸੀਪਲ ਸਰਵਣ ਸਿੰਘ ਨੇ ਕੀਤਾ ਖੇਡ ਸਾਹਿਤ ਨੂੰ ਮਕਬੂਲ ਤੇ ਪ੍ਰਫੁੱਲਿਤ

Leave a Reply

Your email address will not be published. Required fields are marked *