ਜਲੰਧਰ 18 ਜੁਲਾਈ (ਖ਼ਬਰ ਖਾਸ ਬਿਊਰੋ)
ਭਾਰਤੀ ਜਨਤਾ ਪਾਰਟੀ ਵੱਲੋਂ ਚਲਾਏ ਜਾ ਰਹੇ “ਸਵੱਛ ਭਾਰਤ, ਸਵੱਛ ਪੰਜਾਬ” ਅਭਿਆਨ ਤਹਿਤ ਅੱਜ ਜਲੰਧਰ ਦਿਹਾਤੀ ਮੰਡਲ ਭਾਜਪਾ ਪਤਾਰਾ ਵਿਖੇ ਮੰਡਲ ਪ੍ਰਧਾਨ ਡਾਕਟਰ ਜਸਵੀਰ ਕੁਮਾਰ ਜੀ ਦੀ ਅਗਵਾਈ ਹੇਠ ਸਫ਼ਾਈ ਮੁਹਿੰਮ ਚਲਾਈ ਗਈ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਅਤੇ ਸ਼੍ਰੀ ਰਾਜੇਸ਼ ਬਾਘਾ ਜੀ ਸਾਬਕਾ ਚੇਅਰਮੈਨ ਪੰਜਾਬ ਰਾਜ ਕਮਿਸ਼ਨ ਅਨੁਸੂਚਿਤ ਜਾਤੀਆਂ ਅਤੇ ਉਪ ਪ੍ਰਧਾਨ ਭਾਜਪਾ ਪੰਜਾਬ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ
। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਸੰਦੀਪ ਵਰਮਾ ਜੀ ਮਾਹਾਮੰਤਰੀ ਭਾਜਪਾ ਜਲੰਧਰ ਦਿਹਾਤੀ, ਸ਼੍ਰੀ ਅਰੁਣ ਸ਼ਰਮਾ ਜੀ ਕਾਰਜਕਾਰਨੀ ਮੈਂਬਰ ਭਾਜਪਾ ਪੰਜਾਬ, ਸ੍ਰੀ ਵਿਨੋਦ ਕੁਮਾਰ ਜੀ ਵਾਈਸ ਪ੍ਰਧਾਨ ਮੰਡਲ ਭਾਜਪਾ ਪਤਾਰਾ, ਸ੍ਰੀ ਸੋਮਾ ਰਾਮ ਜੀ ਜਨਰਲ ਸੈਕਟਰੀ ਮੰਡਲ ਭਾਜਪਾ ਪਤਾਰਾ, ਸ੍ਰੀ ਕੁਲਵਿੰਦਰ ਕੁਮਾਰ ਜੀ ਬੂਥ ਪ੍ਰਧਾਨ ਭਾਜਪਾ ਢੱਡੇ, ਸ੍ਰੀ ਬਿੱਲੂ ਜੀ ਬੂਥ ਪ੍ਰਧਾਨ ਭਾਜਪਾ ਢੱਡੇ, ਸ. ਪਾਲਾ ਬਾਬਾ ਵਾਈਸ ਪ੍ਰਧਾਨ ਮੰਡਲ ਪਤਾਰਾ, ਸ੍ਰੀ ਸ਼ੁਭਮ ਸ਼ਰਮਾ ਜੀ ਜਨਰਲ ਸੈਕਟਰੀ ਮੰਡਲ ਪਤਾਰਾ, ਸ੍ਰੀ ਵਿਜੇ ਟੋਨੀ ਜੀ ਵਾਈਸ ਪ੍ਰਧਾਨ ਮੰਡਲ ਪਤਾਰਾ, ਸ. ਸੰਤੋਖ ਸਿੰਘ ਜੀ ਪ੍ਰਧਾਨ ਕਿਸਾਨ ਮੋਰਚਾ ਮੰਡਲ ਪਤਾਰਾ ਆਦਿ ਸੀਨੀਅਰ ਆਗੂ ਭਾਰਤੀ ਜਨਤਾ ਪਾਰਟੀ ਵੱਲੋਂ ਚਲਾਏ ਜਾ ਰਹੇ “ਸਵੱਛ ਭਾਰਤ, ਸਵੱਛ ਪੰਜਾਬ” ਅਭਿਆਨ ਤਹਿਤ ਹਾਜ਼ਰ ਸਨ।
ਇਸ ਮੌਕੇ ਰਾਜੇਸ਼ ਬਾਘਾ ਜੀ ਨੇ ਕਿਹਾ ਕਿ “ਸਵੱਛ ਭਾਰਤ, ਸਵੱਛ ਪੰਜਾਬ” ਮੁਹਿੰਮ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਸੁਪਨਾ ਹੈ। ਹਰ ਨਾਗਰਿਕ ਨੂੰ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ ਲਈ ਅੱਗੇ ਆਉਣਾ ਚਾਹੀਦਾ ਹੈ। ਸਾਫ਼-ਸੁਥਰਾ ਵਾਤਾਵਰਣ ਹੀ ਸਿਹਤਮੰਦ ਸਮਾਜ ਦੀ ਨੀਂਹ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਵਰਕਰ ਹਮੇਸ਼ਾ ਜਨਤਾ ਦੀ ਸੇਵਾ ਲਈ ਤਿਆਰ ਹਨ ਅਤੇ ਅਜਿਹੇ ਅਭਿਆਨਾਂ ਰਾਹੀਂ ਸਮਾਜ ਨੂੰ ਜਾਗਰੂਕ ਕੀਤਾ ਜਾਵੇਗਾ।