ਗੁਰਦੁਆਰਾ ਭੁੱਟੀਵਾਲਾ ਚ ਅੱਗ ਲੱਗਣ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੋਏ ਅਗਨ ਭੇਟ

ਗਿੱਦੜਬਾਹਾ 30 ਜੂਨ (ਖ਼ਬਰ ਖਾਸ ਬਿਊਰੋ)

ਪਿੰਡ ਭੁੱਟੀਵਾਲਾ ਦੇ ਗੁਰਦੁਆਰਾ ਸਾਹਿਬ ‘ਚ ਬਿਜਲੀ ਸ਼ਾਰਟ ਹੋਣ ਨਾਲ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ। ਘਟਨਾਂ ਦੀ ਖ਼ਬਰ ਮਿਲਦਿਆਂ ਹੀ ਵੱਡੀ ਗਿਣਤੀ ਵਿਚ ਲੋਕ, ਸ਼ਰਧਾਲੂ ਗੁਰਦੁਆਰਾ ਸਾਹਿਬ ਪੁੱਜੇ ਜਿਹਨਾਂ ਅੱਗ ਉਤੇ ਕਾਬੂ ਪਾਉਣ ਦਾ ਯਤਨ ਕੀਤਾ। ਮਿਲੀ ਜਾਣਕਾਰੀ ਅਨੁਸਾਰ ਬਿਜਲੀ ਸ਼ਾਰਟ ਹੋਣ ਨਾਲ ਸੁੱਖ ਆਸਨ ਸਥਾਨ ’ਤੇ ਸ਼ਸ਼ੋਭਿਤ ਪਾਵਨ ਬੀੜਾਂ ਨੂੰ ਅੱਗ ਲੱਗ ਗਈ। ਜਿਸ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਨੁਕਸਾਨ ਪਹੁੰਚਿਆ ਅਤੇ ਕੁ੍ਝ ਸਰੂਪ ਅਗਨ ਭੇਟ ਹੋ ਗਏ।

ਹੋਰ ਪੜ੍ਹੋ 👉  LPU ਸਆਈਟੀ ਗਠਿਤ, ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ: ਯਾਦਵ

ਹਾਲਾਂਕਿ ਪੁਲਿਸ ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣ ਦੱਸ ਰਹੀ ਹੈ, ਪਰ ਪੁਲਿਸ ਵੱਖ ਵੱਖ ਪਹਿਲੂਆਂ  ਉਤੇ ਜਾਂਚ ਕਰ ਰਹੀ ਹੈ। ਘਟਨਾਂ ਦੀ ਖ਼ਬਰ ਮਿਲੇ ਜਾਣ ਉਤੇ ਪੁਲਿਸ ਦੇ ਉਚ ਅਧਿਕਾਰੀ ਮੌਕੇ ਉਤੇ ਪਹੁੰਚ ਗਏ। ਐੱਸਐੱਚਓ. ਦੀਪਕਾ ਕੰਬੋਜ ਨੇ ਕਿਹਾ ਕਿ ਅੱਗ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕੁਝ ਸਰੂਪ ਅਗਨ ਭੇਟ ਹੋਏ ਹਨ। ਦੁਖਦਾਈ ਘਟਨਾ ਨਾਲ ਇਲਾਕੇ ਦੀ ਸੰਗਤ ਅਤੇ ਪਿੰਡ ਵਾਸੀਆਂ ਵਿੱਚ ਡੂੰਘਾ ਸੋਗ ਪਾਇਆ ਜਾ ਰਿਹਾ ਹੈ।

ਹੋਰ ਪੜ੍ਹੋ 👉  ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਹਿੰਸਾ ਆਪ ਦੀ ਸ਼ਰਾਰਤ ਕਾਰਨ  ਹੋਈ: ਸੁਖਬੀਰ

Leave a Reply

Your email address will not be published. Required fields are marked *