ਮਜੀਠੀਆ ਨੂੰ ਰਾਹਤ ਮਿਲੀ ਜਮਾਨਤ, ਟਾਈਗਰ ਜਿੰਦਾ ਹੈ

ਅੰਮ੍ਰਿਤਸਰ 15 ਜੂਨ (ਖ਼ਬਰ ਖਾਸ ਬਿਊਰੋ)
ਵਧੀਕ ਜ਼ਿਲ੍ਹਾ ਸੈਸ਼ਨ ਜੱਜ ਮੋਨਿਕਾ ਸ਼ਰਮਾ ਦੀ ਅਦਾਲਤ ਨੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ, ਉਨ੍ਹਾਂ ਦੇ ਸਾਥੀਆਂ ਜੋਧ ਸਿੰਘ ਸਮਰਾ ਅਤੇ ਜਤਿੰਦਰ ਪਾਲ ਸਿੰਘ ਦੀਆਂ ਅਗੇਤੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ। ਅਦਾਲਤ ਨੇ ਇਸ ਤੋਂ ਪਹਿਲਾਂ ਵਕੀਲ ਬਿਕਰਮ ਸਿੰਘ ਬਾਠ ਨੂੰ ਬਰੀ ਕਰ ਦਿੱਤਾ ਸੀ। ਅਦਾਲਤ ਦਾ ਇਹ ਫੈਸਲਾ ਬਿਕਰਮ ਮਜੀਠੀਆ ਲਈ ਰਾਹਤ ਭਰਿਆ  ਹੈ ਅਤੇ ਸਰਕਾਰ ਲਈ  ਪਰੇਸ਼ਾਨ ਕਰਨ ਵਾਲਾ।

ਵਕੀਲ ਬਿਕਰਮ ਸਿੰਘ ਬਾਠ ਵਿਰੁੱਧ ਕੇਸ ਦਰਜ ਹੋਣ ‘ਤੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਸਰਕਾਰ ਅਤੇ ਪੁਲਿਸ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ ਸੀ। ਸੀਨੀਅਰ ਅਧਿਕਾਰੀਆਂ ਨੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਅਤੇ ਵਕੀਲ ਬਿਕਰਮ ਸਿੰਘ ਬਾਠ ਨੂੰ ਬੇਕਸੂਰ ਐਲਾਨ ਦਿੱਤਾ।

ਹੋਰ ਪੜ੍ਹੋ 👉  ਵੜਿੰਗ ਦਾ ਇਹ ਗਲਤ ਫ਼ੈਸਲਾ, ਉਸਦੀ ਸਿਆਸੀ ਕਿਸ਼ਤੀ ਡੋਬ ਸਕਦਾ!

ਜ਼ਿਕਰਯੋਗ ਹੈ ਕਿ ਵੋਟਾਂ ਦੀ ਗਿਣਤੀ ਦੌਰਾਨ, ਅਕਾਲੀ ਸਮਰਥਕ ਜੋਬਨਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ, ਪਰ ਉਨ੍ਹਾਂ ਦੇ ਪਰਿਵਾਰ ਨੂੰ ਇਸ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ। ਆਪਣੇ ਸਮਰਥਕ ਦੀ ਗੈਰ-ਕਾਨੂੰਨੀ ਹਿਰਾਸਤ ਬਾਰੇ ਸੁਣ ਕੇ, ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸਮਰਥਕਾਂ ਸਮੇਤ ਪੁਲਿਸ ਦੀ ਬੇਰਹਿਮੀ ਵਿਰੁੱਧ ਥਾਣੇ ਦੇ ਬਾਹਰ ਧਰਨਾ ਦਿੱਤਾ। ਇਸ ਦੌਰਾਨ, ਉਹ ਥਾਣੇ ਵਿੱਚ ਦਾਖਲ ਹੋ ਗਏਸਨ।
ਪੁਲਿਸ ਨੇ ਦੋਸ਼ ਲਗਾਇਆ ਕਿ ਬਿਕਰਮ ਮਜੀਠੀਆ ਅਤੇ ਉਸਦੇ ਸਮਰਥਕਾਂ ਨੇ ਉਸਦੇ ਸਮਰਥਕ ਨੂੰ ਪੁਲਿਸ ਹਿਰਾਸਤ ਵਿੱਚੋਂ ਛੁਡਾਉਣ ਦੀ ਕੋਸ਼ਿਸ਼ ਕੀਤੀ। ਦੋਸ਼ ਹੈ ਕਿ ਉਨ੍ਹਾਂ ਨੇ ਸਬ-ਇੰਸਪੈਕਟਰ ਦਾ ਮੋਬਾਈਲ ਫੋਨ ਵੀ ਖੋਹ ਲਿਆ ਅਤੇ ਪੁਲਿਸ ਸਟੇਸ਼ਨ ਦੇ ਮਹੱਤਵਪੂਰਨ ਦਸਤਾਵੇਜ਼ ਪਾੜ ਦਿੱਤੇ। ਪੁਲਿਸ ਨੇ ਇਹ ਵੀ ਦੋਸ਼ ਲਾਇਆ ਸੀ ਕਿ ਇਕ ਵਿਅਕਤੀ ਕੋਲ ਹਥਿਆਰ ਸੀ। ਜਦਕਿ ਮਜੀਠੀਆ ਨੂੰ ਸੁਰਖਿਆ ਮਿਲੀ ਹੋਈ ਹੈ।

ਹੋਰ ਪੜ੍ਹੋ 👉  ਵੀਡੀਓ ਅਸਲ ਸਾਬਤ ਹੋਣ 'ਤੇ ਮੁੱਖ ਮੰਤਰੀ ਦੇਵੇ ਤੁਰੰਤ ਅਸਤੀਫ਼ਾ - ਐਡਵੋਕੇਟ ਧਾਮੀ

Leave a Reply

Your email address will not be published. Required fields are marked *